Numerology ਦੇ ਨਜ਼ਰੀਏ ਤੋਂ ਦੇਖੀਏ ਤਾਂ ਕੁਝ ਖਾਸ ਤਰੀਕਾਂ ਨੂੰ ਜਨਮੀਆਂ ਕੁੜੀਆਂ ਦੇ ਕਦਮ ਜਿਸ ਘਰ ਵਿੱਚ ਪੈਂਦੇ ਹਨ, ਉੱਥੇ ਗਰੀਬੀ ਕੋਹਾਂ ਦੂਰ ਭੱਜ ਜਾਂਦੀ ਹੈ ਅਤੇ ਸੁੱਖ ਤੇ ਖੁਸ਼ਹਾਲੀ ਦਾ ਵਾਸ ਹੋਣ ਲੱਗਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਮੁਲਾਂਕ ਦੀਆਂ ਕੁੜੀਆਂ ਪਰਿਵਾਰ ਲਈ ਸਭ ਤੋਂ ਵੱਧ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਹਨ?

ਧਰਮ ਡੈਸਕ, ਨਵੀਂ ਦਿੱਲੀ : ਅਕਸਰ ਕਿਹਾ ਜਾਂਦਾ ਹੈ ਕਿ ਬੇਟੀਆਂ ਘਰ ਦੀ ਲਕਸ਼ਮੀ ਹੁੰਦੀਆਂ ਹਨ, ਪਰ ਅੰਕ ਵਿਗਿਆਨ (Numerology) ਦੇ ਨਜ਼ਰੀਏ ਤੋਂ ਦੇਖੀਏ ਤਾਂ ਕੁਝ ਖਾਸ ਤਰੀਕਾਂ ਨੂੰ ਜਨਮੀਆਂ ਕੁੜੀਆਂ 'ਲੇਡੀ ਲੱਕ' (Lady Luck) ਨਾਲ ਪੈਦਾ ਹੁੰਦੀਆਂ ਹਨ। ਇਨ੍ਹਾਂ ਦੇ ਕਦਮ ਜਿਸ ਘਰ ਵਿੱਚ ਪੈਂਦੇ ਹਨ, ਉੱਥੇ ਗਰੀਬੀ ਕੋਹਾਂ ਦੂਰ ਭੱਜ ਜਾਂਦੀ ਹੈ ਅਤੇ ਸੁੱਖ-ਸਮਰਿੱਧੀ ਦਾ ਵਾਸ ਹੋਣ ਲੱਗਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਮੁਲਾਂਕ ਦੀਆਂ ਕੁੜੀਆਂ ਪਰਿਵਾਰ ਲਈ ਸਭ ਤੋਂ ਵੱਧ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਹਨ?
ਜਿਨ੍ਹਾਂ ਕੁੜੀਆਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਅੰਕ ਦਾ ਸੁਆਮੀ ਸੂਰਜ ਹੈ। ਮੁਲਾਂਕ 1 ਵਾਲੀਆਂ ਕੁੜੀਆਂ ਬਹੁਤ ਸਵੈ-ਮਾਣ ਵਾਲੀਆਂ ਅਤੇ ਊਰਜਾਵਾਨ ਹੁੰਦੀਆਂ ਹਨ। ਇਨ੍ਹਾਂ ਦੇ ਜਨਮ ਤੋਂ ਬਾਅਦ ਅਕਸਰ ਇਨ੍ਹਾਂ ਦੇ ਪਿਤਾ ਨੂੰ ਕਰੀਅਰ 'ਚ ਵੱਡੀ ਸਫਲਤਾ ਮਿਲਦੀ ਹੈ। ਇਹ ਕੁੜੀਆਂ ਨਾ ਸਿਰਫ ਖੁਦ ਸਫਲ ਹੁੰਦੀਆਂ ਹਨ, ਸਗੋਂ ਆਪਣੇ ਪੂਰੇ ਪਰਿਵਾਰ ਦਾ ਮਾਣ-ਸਨਮਾਨ ਸਮਾਜ ਵਿਚ ਵਧਾਉਂਦੀਆਂ ਹਨ।
ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਜਨਮੀਆਂ ਕੁੜੀਆਂ ਦਾ ਮੁਲਾਂਕ 3 ਹੁੰਦਾ ਹੈ ਜਿਸ ਦੇ ਸੁਆਮੀ ਗ੍ਰਹਿ ਦੇਵਗੁਰੂ ਬ੍ਰਹਿਸਪਤੀ ਹਨ। ਗੁਰੂ ਦੀ ਕਿਰਪਾ ਹੋਣ ਕਾਰਨ ਇਹ ਕੁੜੀਆਂ ਧਾਰਮਿਕ, ਬੁੱਧੀਮਾਨ ਤੇ ਦੂਰਦਰਸ਼ੀ ਹੁੰਦੀਆਂ ਹਨ। ਇਨ੍ਹਾਂ ਦੇ ਘਰ ਹੋਣ ਨਾਲ ਸਾਤਵਿਕ ਊਰਜਾ ਬਣੀ ਰਹਿੰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੁਲਾਂਕ 3 ਵਾਲੀਆਂ ਕੁੜੀਆਂ ਵਿਆਹ ਕਰ ਕੇ ਜਿਸ ਵੀ ਘਰ ਜਾਂਦੀਆਂ ਹਨ, ਉੱਥੇ ਕਦੇ ਵੀ ਧਨ ਅਤੇ ਅੰਨ ਦੀ ਕਮੀ ਨਹੀਂ ਹੁੰਦੀ। ਇਨ੍ਹਾਂ ਦਾ ਸੁਭਾਅ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੁੰਦਾ ਹੈ, ਜਿਸ ਨਾਲ ਪਰਿਵਾਰ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ।
ਜੇਕਰ ਕਿਸੇ ਕੁੜੀ ਦਾ ਜਨਮ 6, 15 ਜਾਂ 24 ਤਰੀਕ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ 6 ਹੋਵੇਗਾ। ਇਸ ਅੰਕ ਦਾ ਸੁਆਮੀ ਸ਼ੁੱਕਰ ਹੈ, ਜੋ ਐਸ਼ੋ-ਆਰਾਮ ਤੇ ਵੈਭਵ ਦੇ ਕਾਰਕ ਗ੍ਰਹਿ ਹਨ। ਮੁਲਾਂਕ 6 ਦੀਆਂ ਕੁੜੀਆਂ ਸਾਖ਼ਸ਼ਾਤ ਲਕਸ਼ਮੀ ਦਾ ਰੂਪ ਮੰਨੀਆਂ ਜਾਂਦੀਆਂ ਹਨ। ਇਹ ਆਪਣੇ ਜੀਵਨ ਵਿਚ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਪ੍ਰਾਪਤ ਕਰਦੀਆਂ ਹਨ ਅਤੇ ਇਨ੍ਹਾਂ ਦੇ ਨਾਲ ਰਹਿਣ ਵਾਲੇ ਲੋਕਾਂ ਦੀ ਕਿਸਮਤ ਵੀ ਚਮਕਣ ਲੱਗਦੀ ਹੈ। ਇਹ ਕੁੜੀਆਂ ਬਹੁਤ ਰਚਨਾਤਮਕ (Creative) ਹੁੰਦੀਆਂ ਹਨ ਅਤੇ ਘਰ ਨੂੰ ਬਹੁਤ ਸੋਹਣਾ ਬਣਾ ਕੇ ਰੱਖਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।