November Panchak 2022 : ਹਰ ਮਹੀਨੇ ਵਿੱਚ 5 ਦਿਨ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਇਸ ਨੂੰ ਪੈਂਚਕਾਂ ਵਜੋਂ ਜਾਣਿਆ ਜਾਂਦਾ ਹੈ। ਸਾਲ 2022 ਦੇ ਨਵੰਬਰ ਦੇ ਅਖੀਰ ਵਿਚ ਪੰਚਕ ਲੱਗ ਰਹੇ ਹਨ।
November Panchak 2022 : ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿ, ਨਕਸ਼ੱਤਰ ਤੇ ਯੋਗ ਦਾ ਹਿੰਦੂ ਧਰਮ ਵਿਚ ਕਾਫੀ ਮਹੱਤਵ ਹੈ। ਕੋਈ ਵੀ ਸ਼ੁੱਭ ਕਾਰਜ ਕਰਨ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਹਰ ਮਹੀਨੇ ਵਿੱਚ 5 ਦਿਨ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਸ਼ੁਭ ਕੰਮ ਕਰਨ ਦੀ ਮਨਾਹੀ ਹੁੰਦੀ ਹੈ। ਇਸ ਨੂੰ ਪੈਂਚਕਾਂ ਵਜੋਂ ਜਾਣਿਆ ਜਾਂਦਾ ਹੈ। ਸਾਲ 2022 ਦੇ ਨਵੰਬਰ ਦੇ ਅਖੀਰ ਵਿਚ ਪੈਂਚਕਾਂ ਲੱਗ ਰਹੀਆਂ ਹਨ।
ਕਦੋਂ ਹਨ ਪੈਂਚਕਾਂ ਨਵੰਬਰ 2022 ?
ਪੈਂਚਕਾਂ ਦੀ ਸ਼ੁਰੂਆਤ: ਮੰਗਲਵਾਰ, 29 ਨਵੰਬਰ 2022 ਸ਼ਾਮ 07:51 ਵਜੇ
ਪੈਂਚਕਾਂ ਦੀ ਸਮਾਪਤੀ: ਐਤਵਾਰ, 04 ਦਸੰਬਰ 2022 ਸਵੇਰੇ 06:16 ਵਜੇ
ਕੀ ਹਨ ਪੈਂਚਕਾਂ ?
ਜੋਤਿਸ਼ ਸ਼ਾਸਤਰ ਅਨੁਸਾਰ, ਚੰਦਰ ਗ੍ਰਹਿਣ ਦਾ ਧਨਿਸ਼ਠਾ ਨਕਸ਼ਤਰ ਦੇ ਤੀਜੇ ਪੜਾਅ ਤੇ ਸ਼ਤਭਿਸ਼ਾ, ਪੂਰਵਭਾਦਰਪਦ, ਉੱਤਰਾਭਦਰਪਦ ਤੇ ਰੇਵਤੀ ਨਕਸ਼ਤਰ ਦੇ ਸਾਰੇ ਚਾਰ ਪੜਾਵਾਂ 'ਚ ਪਰਿਵਰਤਨ ਕਾਲ ਪੈਂਚਕਾਂ ਅਖਵਾਉਂਦਾ ਹੈ।
ਪੈਂਚਕਾਂ ਨੂੰ ਅਸ਼ੁਭ ਕਿਉਂ ਮੰਨਿਆ ਜਾਂਦੈ?
ਜੋਤਿਸ਼ ਸ਼ਾਸਤਰ ਅਨੁਸਾਰ ਇਹ ਅਸ਼ੁਭ ਯੋਗ ਹੈ। ਇਸ ਯੋਗ ਵਿਚ ਕੀਤੇ ਗਏ ਕੰਮ ਦਾ ਸ਼ੁਭ ਫਲ ਨਹੀਂ ਮਿਲਦਾ। ਇਹ ਮੰਨਿਆ ਜਾਂਦਾ ਹੈ ਕਿ ਪੈਂਚਕਾਂ ਵਿੱਚ ਜੋ ਕੰਮ ਕੀਤਾ ਜਾਂਦਾ ਹੈ ਉਸ ਵਿਚ ਪੰਜ ਵਾਰ ਦੁਹਰਾਵ ਜ਼ਰੂਰ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੇਕਰ ਪੈਂਚਕਾਂ ਵਿਚ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਉਸ ਤੋਂ ਬਾਅਦ ਕੁੱਲ 5 ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਪੈਂਚਕਾਂ ਦੌਰਾਨ ਨਾ ਕਰੋ ਇਹ ਕੰਮ
Disclaimer : ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਇਹ ਜਾਣਕਾਰੀ ਤੁਹਾਨੂੰ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਗ੍ਰੰਥਾਂ ਤੋਂ ਸੰਕਲਿਤ ਕਰਕੇ ਭੇਜੀ ਗਈ ਹੈ। ਸਾਡਾ ਮਕਸਦ ਸਿਰਫ਼ ਜਾਣਕਾਰੀ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਜਾਣਕਾਰੀ ਵਜੋਂ ਹੀ ਲੈਣ। ਇਸ ਤੋਂ ਇਲਾਵਾ, ਇਸ ਦੀ ਕਿਸੇ ਵੀ ਤਰ੍ਹਾਂ ਵਰਤੋਂ ਦੀ ਜ਼ਿੰਮੇਵਾਰੀ ਉਪਭੋਗਤਾ ਜਾਂ ਪਾਠਕ ਦੀ ਖੁਦ ਹੋਵੇਗੀ।'