ਫੇਂਗਸ਼ੂਈ ਅਨੁਸਾਰ, ਵਿੰਡ ਚਾਈਮ ਦੀ ਆਵਾਜ਼ ਘਰ ਦੀ ਖੜ੍ਹੀ ਹੋਈ Stagnant Energy ਨੂੰ ਤੋੜ ਕੇ ਉਸਨੂੰ ਸਰਗਰਮ ਸਕਾਰਾਤਮਕ ਊਰਜਾ ਵਿੱਚ ਬਦਲਣ ਦਾ ਕੰਮ ਕਰਦੀ ਹੈ। ਇਸ ਦੀ ਆਵਾਜ਼ ਨਾਲ ਘਰ ਦੇ ਮੈਂਬਰਾਂ ਦਾ ਮਾਨਸਿਕ ਤਣਾਅ ਘੱਟ ਹੁੰਦਾ ਹੈ ਤੇ ਵਾਤਾਵਰਨ 'ਚ ਖੁਸ਼ਹਾਲੀ ਆਉਂਦੀ ਹੈ।

ਧਰਮ ਡੈਸਕ, ਨਵੀਂ ਦਿੱਲੀ: ਅਕਸਰ ਲੋਕ ਘਰ ਦੀ ਸਜਾਵਟ ਲਈ ਵਿੰਡ ਚਾਈਮ (Wind Chime) ਲਗਾਉਣਾ ਪਸੰਦ ਕਰਦੇ ਹਨ, ਪਰ ਇਹ ਸਿਰਫ਼ ਸਜਾਵਟ ਦੀ ਇੱਕ ਵਸਤੂ ਨਹੀਂ ਹੈ, ਸਗੋਂ ਫੇਂਗਸ਼ੂਈ ਅਨੁਸਾਰ ਇਸਨੂੰ ਇੱਕ ਸ਼ਕਤੀਸ਼ਾਲੀ ਹੀਲਿੰਗ ਟੂਲ (Healing Tool) ਮੰਨਿਆ ਗਿਆ ਹੈ। ਚਲੋ ਜਾਣਦੇ ਹਾਂ ਕਿ ਫੇਂਗਸ਼ੂਈ ਦੇ ਨਿਯਮਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਕਿਸ ਤਰ੍ਹਾਂ ਘਰ ਵਿੱਚ ਵਿੰਡ ਚਾਈਮ ਲਗਾ ਕੇ ਲਾਭ ਪ੍ਰਾਪਤ ਕਰ ਸਕਦੇ ਹੋ।
ਜਦੋਂ ਹਵਾ ਚੱਲਦੀ ਹੈ, ਤਾਂ ਵਿੰਡ ਚਾਈਮ ਵਿੱਚੋਂ ਇਕ ਮਿੱਠੀ ਆਵਾਜ਼ ਨਿਕਲਦੀ ਹੈ। ਫੇਂਗਸ਼ੂਈ ਅਨੁਸਾਰ, ਇਹ ਆਵਾਜ਼ ਘਰ ਦੀ ਖੜ੍ਹੀ ਹੋਈ ਨਕਾਰਾਤਮਕ ਊਰਜਾ (Stagnant Energy) ਨੂੰ ਤੋੜ ਕੇ ਉਸਨੂੰ ਸਰਗਰਮ ਸਕਾਰਾਤਮਕ ਊਰਜਾ 'ਚ ਬਦਲਣ ਦਾ ਕੰਮ ਕਰਦੀ ਹੈ। ਇਸ ਦੀ ਆਵਾਜ਼ ਨਾਲ ਘਰ ਦੇ ਮੈਂਬਰਾਂ ਦਾ ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਵਾਤਾਵਰਨ 'ਚ ਖੁਸ਼ਹਾਲੀ ਆਉਂਦੀ ਹੈ।
ਵਿੰਡ ਚਾਈਮ ਨੂੰ ਘਰ ਦੀ ਪੱਛਮ, ਉੱਤਰ ਜਾਂ ਉੱਤਰ-ਪੱਛਮ ਦਿਸ਼ਾ ਦੀ ਖਿੜਕੀ ਜਾਂ ਫਿਰ ਬਾਲਕੋਨੀ 'ਚ ਲਗਾਉਣਾ ਚਾਹੀਦਾ ਹੈ। ਇਸ ਨਾਲ ਘਰ ਵਿਚ ਸਕਾਰਾਤਮਕ ਊਰਜਾ ਤੇ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਤੁਸੀਂ ਇਸਨੂੰ ਮੁੱਖ ਦਰਵਾਜ਼ੇ ਦੇ ਕੋਲ ਜਾਂ ਅਜਿਹੇ ਕੋਨਿਆਂ 'ਚ ਲਟਕਾ ਸਕਦੇ ਹੋ ਜਿੱਥੇ ਹਵਾ ਦਾ ਵਹਾਅ ਚੰਗਾ ਹੋਵੇ ਤਾਂ ਜੋ ਇਸ ਦੀ ਆਵਾਜ਼ ਨਾਲ ਘਰ ਵਿਚ ਪਾਜ਼ੇਟਿਵ ਐਨਰਜੀ ਦਾ ਪ੍ਰਵਾਹ ਬਣਿਆ ਰਹੇ।
ਜੇਕਰ ਤੁਸੀਂ ਘਰ ਦੀ ਉੱਤਰ ਜਾਂ ਪੱਛਮ ਦਿਸ਼ਾ ਵਿੱਚ ਵਿੰਡ ਚਾਈਮ ਲਗਾ ਰਹੇ ਹੋ, ਤਾਂ ਧਾਤੂ (Metal) ਦੇ ਵਿੰਡ ਚਾਈਮ ਦੀ ਵਰਤੋਂ ਕਰੋ, ਜਿਸ ਵਿੱਚ 6 ਜਾਂ 7 ਛੜਾਂ (rods) ਹੋਣ। ਇਸਨੂੰ ਕਰੀਅਰ ਲਈ ਸ਼ੁਭ ਮੰਨਿਆ ਜਾਂਦਾ ਹੈ। ਦਫ਼ਤਰ ਜਾਂ ਦੁਕਾਨ ਵਿੱਚ ਵਿੰਡ ਚਾਈਮ ਲਗਾਉਣ ਲਈ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਉੱਨਤੀ ਹੁੰਦੀ ਹੈ ਅਤੇ ਤੁਹਾਨੂੰ ਕਰੀਅਰ ਵਿੱਚ ਚੰਗੇ ਨਤੀਜੇ ਮਿਲਣ ਲੱਗਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।