ਕਥਾ ਅਨੁਸਾਰ, ਮਹਾਭਾਰਤ ਦੀ ਜੰਗ ਤੋਂ ਬਾਅਦ ਸਾਧੂ-ਸੰਤ ਕਲਯੁਗ ਦੀ ਸ਼ੁਰੂਆਤ ਨੂੰ ਲੈ ਕੇ ਬਹੁਤ ਚਿੰਤਤ ਸਨ। ਤਦ ਉਨ੍ਹਾਂ ਨੇ ਬ੍ਰਹਮਾ ਜੀ ਤੋਂ ਸਹਾਇਤਾ ਮੰਗੀ ਅਤੇ ਕਿਸੇ ਅਜਿਹੇ ਸਥਾਨ ਬਾਰੇ ਪੁੱਛਿਆ, ਜੋ ਕਲਯੁਗ ਦੇ ਪ੍ਰਭਾਵ ਤੋਂ ਹਮੇਸ਼ਾ ਮੁਕਤ ਰਹੇ। ਤਦ ਇਸ ਦਾ ਹੱਲ ਕੱਢਦੇ ਹੋਏ ਬ੍ਰਹਮਾ ਜੀ ਨੇ ਆਪਣਾ 'ਮਨੋਮਯ ਚੱਕਰ' ਛੱਡਿਆ ਅਤੇ ਕਿਹਾ ਕਿ ਇਹ ਚੱਕਰ ਜਿੱਥੇ ਵੀ ਰੁਕੇਗਾ, ਉਹ ਸਥਾਨ ਕਲਯੁਗ ਦੇ ਪ੍ਰਭਾਵ ਤੋਂ ਮੁਕਤ ਰਹੇਗਾ।

ਧਰਮ ਡੈਸਕ, ਨਵੀਂ ਦਿੱਲੀ : ਕਲਯੁਗ, ਚਾਰ ਯੁੱਗਾਂ 'ਚੋਂ ਅੰਤਿਮ ਯੁੱਗ ਹੈ ਜਿਸਦੀ ਮਿਆਦ ਬਾਕੀ ਤਿੰਨ ਯੁੱਗਾਂ ਨਾਲੋਂ ਸਭ ਤੋਂ ਘੱਟ ਮੰਨੀ ਗਈ ਹੈ। ਵੇਦ-ਪੁਰਾਣਾਂ ਦੇ ਅਧਾਰ 'ਤੇ ਇਸ ਯੁੱਗ ਵਿਚ ਅਧਰਮ, ਲਾਲਚ, ਹਿੰਸਾ ਤੇ ਅਗਿਆਨਤਾ ਦੀ ਬਹੁਤਾਤ ਹੈ। ਉੱਤਰ ਪ੍ਰਦੇਸ਼ 'ਚ ਸਥਿਤ ਨੈਮਿਸ਼ਾਰਣਿਆ ਨੂੰ ਬਹੁਤ ਹੀ ਪਵਿੱਤਰ ਹਿੰਦੂ ਤੀਰਥ ਸਥਾਨ ਮੰਨਿਆ ਗਿਆ ਹੈ। ਇਸ ਸਥਾਨ ਬਾਰੇ ਇਹ ਮਾਨਤਾ ਹੈ ਕਿ ਇੱਥੇ ਅਜੇ ਤੱਕ ਕਲਯੁਗ ਨਹੀਂ ਆਇਆ ਹੈ। ਆਓ ਜਾਣਦੇ ਹਾਂ ਇਸ ਸਥਾਨ ਦੀ ਮਹੱਤਤਾ।
ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਟਚ ਗੋਮਤੀ ਨਦੀ ਦੇ ਕੰਢੇ 'ਤੇ ਨੈਮਿਸ਼ਾਰਣਿਆ ਤੀਰਥ ਸਥਿਤ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ ਇਹ ਉਹ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਅਜੇ ਤਕ ਕਲਯੁਗ ਦਾ ਪ੍ਰਵੇਸ਼ ਨਹੀਂ ਹੋਇਆ ਹੈ। ਭਾਵ ਇਹ ਸਥਾਨ ਕਲਯੁਗ ਦੇ ਪ੍ਰਭਾਵ (ਪਾਪ ਅਤੇ ਕਲੇਸ਼) ਤੋਂ ਮੁਕਤ ਹੈ।
ਕਥਾ ਅਨੁਸਾਰ, ਮਹਾਭਾਰਤ ਦੀ ਜੰਗ ਤੋਂ ਬਾਅਦ ਸਾਧੂ-ਸੰਤ ਕਲਯੁਗ ਦੀ ਸ਼ੁਰੂਆਤ ਨੂੰ ਲੈ ਕੇ ਬਹੁਤ ਚਿੰਤਤ ਸਨ। ਤਦ ਉਨ੍ਹਾਂ ਬ੍ਰਹਮਾ ਜੀ ਤੋਂ ਸਹਾਇਤਾ ਮੰਗੀ ਅਤੇ ਕਿਸੇ ਅਜਿਹੇ ਸਥਾਨ ਬਾਰੇ ਪੁੱਛਿਆ, ਜੋ ਕਲਯੁਗ ਦੇ ਪ੍ਰਭਾਵ ਤੋਂ ਹਮੇਸ਼ਾ ਮੁਕਤ ਰਹੇ। ਤਦ ਇਸ ਦਾ ਹੱਲ ਕੱਢਦੇ ਹੋਏ ਬ੍ਰਹਮਾ ਜੀ ਨੇ ਆਪਣਾ 'ਮਨੋਮਯ ਚੱਕਰ' ਛੱਡਿਆ ਅਤੇ ਕਿਹਾ ਕਿ ਇਹ ਚੱਕਰ ਜਿੱਥੇ ਵੀ ਰੁਕੇਗਾ, ਉਹ ਸਥਾਨ ਕਲਯੁਗ ਦੇ ਪ੍ਰਭਾਵ ਤੋਂ ਮੁਕਤ ਰਹੇਗਾ। ਬ੍ਰਹਮਾ ਜੀ ਦਾ ਚੱਕਰ ਨੈਮਿਸ਼ ਵਣ ਵਿਚ ਆ ਕੇ ਰੁਕਿਆ ਅਤੇ ਸਾਧੂ-ਸੰਤਾਂ ਨੇ ਇਸੇ ਸਥਾਨ ਨੂੰ ਆਪਣੀ ਤਪੋਭੂਮੀ ਬਣਾ ਲਿਆ।
ਮਹਾਭਾਰਤ ਸਮੇਤ ਕਈ ਪ੍ਰਾਚੀਨ ਗ੍ਰੰਥਾਂ 'ਚ ਨੈਮਿਸ਼ਾਰਣਿਆ ਦਾ ਜ਼ਿਕਰ ਇਕ ਸੰਘਣੇ ਜੰਗਲ ਵਜੋਂ ਮਿਲਦਾ ਹੈ, ਜਿਸ ਨੂੰ ਨੈਮਿਸ਼ ਜਾਂ ਨੀਮਸ਼ਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਿੰਦੂਆਂ ਦੇ ਸਾਰੇ ਤੀਰਥ ਸਥਾਨਾਂ 'ਚੋਂ ਸਭ ਤੋਂ ਪਵਿੱਤਰ ਅਤੇ ਪਹਿਲਾ ਤੀਰਥ ਸਥਾਨ ਵੀ ਮੰਨਿਆ ਜਾਂਦਾ ਹੈ। ਇਸ ਸਥਾਨ ਦਾ ਸਬੰਧ ਬ੍ਰਹਮਾ ਜੀ, ਭਗਵਾਨ ਵਿਸ਼ਨੂੰ, ਦੇਵੀ ਸਤੀ ਅਤੇ ਭਗਵਾਨ ਸ਼ਿਵ ਨਾਲ ਮੰਨਿਆ ਗਿਆ ਹੈ। ਇਸ ਸਥਾਨ ਨੂੰ 33 ਕਰੋੜ ਦੇਵੀ-ਦੇਵਤਿਆਂ ਦਾ ਨਿਵਾਸ ਸਥਾਨ ਵੀ ਮੰਨਿਆ ਗਿਆ ਹੈ, ਜਿਸ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਚਾਰ ਧਾਮ ਦੀ ਯਾਤਰਾ ਪੂਰੀ ਮੰਨੀ ਜਾਂਦੀ ਹੈ।
ਅਜਿਹਾ ਕਿਹਾ ਗਿਆ ਹੈ ਕਿ ਜੇਕਰ ਕੋਈ ਇਸ ਧਰਤੀ 'ਤੇ 12 ਸਾਲਾਂ ਤਕ ਤਪੱਸਿਆ ਕਰੇ ਤਾਂ ਉਸ ਨੂੰ ਬ੍ਰਹਮਲੋਕ ਦੀ ਪ੍ਰਾਪਤੀ ਹੁੰਦੀ ਹੈ। ਨੈਮਿਸ਼ਾਰਣਿਆ ਵਿਸ਼ੇਸ਼ ਤੌਰ 'ਤੇ 84 ਕੋਹ ਦੀ ਪਰਿਕਰਮਾ ਲਈ ਮਸ਼ਹੂਰ ਹੈ, ਜਿਸ ਦੀ ਸ਼ੁਰੂਆਤ ਫੱਗਣ ਦੀ ਮੱਸਿਆ ਤੋਂ ਬਾਅਦ ਹੁੰਦੀ ਹੈ। ਇੱਥੇ ਚੱਕਰਤੀਰਥ, ਵਿਆਸ ਗੱਦੀ, ਹਨੂਮਾਨ ਗੜ੍ਹੀ ਤੇ ਲਲਿਤਾ ਦੇਵੀ ਮੰਦਰ ਵਰਗੇ ਪ੍ਰਮੁੱਖ ਸਥਾਨ ਮੌਜੂਦ ਹਨ।
ਇਸ ਸਥਾਨ 'ਤੇ 88 ਹਜ਼ਾਰ ਰਿਸ਼ੀਆਂ ਨੇ ਤਪੱਸਿਆ ਕੀਤੀ ਸੀ, ਇਸ ਲਈ ਇਸ ਨੂੰ ਤਪੋਭੂਮੀ ਵੀ ਕਿਹਾ ਜਾਂਦਾ ਹੈ।
ਭਗਵਾਨ ਸ਼੍ਰੀਰਾਮ ਨੇ ਇਸੇ ਸਥਾਨ 'ਤੇ ਅਸ਼ਵਮੇਧ ਯੱਗ ਪੂਰਾ ਕੀਤਾ ਸੀ।
ਮੰਨਿਆ ਜਾਂਦਾ ਹੈ ਕਿ ਇਸ ਸਥਾਨ 'ਤੇ ਬ੍ਰਹਮਾ ਜੀ ਦਾ ਚੱਕਰ ਡਿੱਗਿਆ ਸੀ।
ਇਸੇ ਸਥਾਨ 'ਤੇ ਰਿਸ਼ੀ ਦਧੀਚੀ ਨੇ ਲੋਕ ਭਲਾਈ ਲਈ ਦੇਵਰਾਜ ਇੰਦਰ ਨੂੰ ਆਪਣੀਆਂ ਅਸਥੀਆਂ ਦਾਨ ਕੀਤੀਆਂ ਸਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।