ਅੱਸੂ ਦੇ ਨਰਾਤਿਆਂ ਨੂੰ ਲੈ ਕੇ ਇਸ ਸਾਲ ਦੀਆਂ ਸਥਿਤੀਆਂ ਸ਼ੁੱਭ ਨਹੀਂ ਹਨ। ਇਸ ਦੇ ਮੁੱਖ ਦੋ ਕਾਰਨ ਹਨ। ਪਹਿਲਾ ਕਿ ਨਰਾਤੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਹਨ। ਜਦੋਂ ਨਰਾਤੇ ਵੀਰਵਾਰ ਤੋਂ ਸ਼ੁਰੂ ਹੁੰਦੇ ਹਨ, ਉਸ ਦਾ ਮਤਲਬ ਹੁੰਦਾ ਹੈ ਕਿ ਮਾਤਾ ਜੀ ਡੋਲੀ 'ਚ ਸਵਾਰ ਹੋ ਕੇ ਆਵੇਗੀ। ਮਾਂ ਦੁਰਗਾ ਦੀ ਡੋਲੀ ਦੀ ਸਵਾਰੀ ਸ਼ੁੱਭ ਨਹੀਂ ਮੰਨੀ ਜਾਂਦੀ।
Navratri 2021 : ਇਸ ਸਾਲ ਅੱਸੂ ਦੇ ਨਰਾਤਿਆਂ ਦਾ ਪਵਿੱਤਰ ਪੁਰਬ 7 ਅਕਤੂਬਰ ਤੋਂ ਸ਼ੁਰੂ ਹੋ ਕੇ 15 ਅਕਤੂਬਰ ਤਕ ਹੈ। ਸਰਬ ਪਿੱਤਰ ਮੱਸਿਆ ਨੂੰ ਸਰਾਧ ਖ਼ਤਮ ਹੋਣਗੇ। ਉਸ ਦੇ ਅਗਲੇ ਦਿਨ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਤੋਂ ਨਰਾਤੇ ਸ਼ੁਰੂ ਹੋਣਗੇ। ਨੌਂ ਦਿਨਾਂ ਤਕ ਮਾਤਾ ਸ਼ਕਤੀ ਦੀ ਅਰਾਧਨਾ ਦੇ ਨਾਲ ਉਤਸਵ ਮਨਾਇਆ ਜਾਵੇਗਾ, ਪਰ ਇਸ ਸਾਲ ਵੀਰਵਾਰ ਨੂੰ ਸ਼ੁਰੂ ਹੋ ਰਹੇ ਨਰਾਤਿਆਂ 'ਚ ਅਸ਼ੁੱਭ ਸੰਯੋਗ ਬਣ ਰਹੇ ਹਨ। ਇਹ ਸੰਕੇਤ ਦੁਰਘਟਨਾ ਦੇ ਮੰਨੇ ਜਾਂਦੇ ਹਨ। ਆਓ ਜਾਣਦੇ ਹਾਂ ਕੀ ਸ਼ੁੱਭ ਨਹੀਂ ਹੈ।
ਅੱਸੂ ਦੇ ਨਰਾਤਿਆਂ ਨੂੰ ਲੈ ਕੇ ਇਸ ਸਾਲ ਦੀਆਂ ਸਥਿਤੀਆਂ ਸ਼ੁੱਭ ਨਹੀਂ ਹਨ। ਇਸ ਦੇ ਮੁੱਖ ਦੋ ਕਾਰਨ ਹਨ। ਪਹਿਲਾ ਕਿ ਨਰਾਤੇ ਵੀਰਵਾਰ ਤੋਂ ਸ਼ੁਰੂ ਹੋ ਰਹੇ ਹਨ। ਜਦੋਂ ਨਰਾਤੇ ਵੀਰਵਾਰ ਤੋਂ ਸ਼ੁਰੂ ਹੁੰਦੇ ਹਨ, ਉਸ ਦਾ ਮਤਲਬ ਹੁੰਦਾ ਹੈ ਕਿ ਮਾਤਾ ਜੀ ਡੋਲੀ 'ਚ ਸਵਾਰ ਹੋ ਕੇ ਆਵੇਗੀ। ਮਾਂ ਦੁਰਗਾ ਦੀ ਡੋਲੀ ਦੀ ਸਵਾਰੀ ਸ਼ੁੱਭ ਨਹੀਂ ਮੰਨੀ ਜਾਂਦੀ। ਇਹ ਹਿੰਸਾ, ਨੁਕਸਾਨ ਤੇ ਆਫ਼ਤ ਆਉਣ ਦਾ ਸੰਕੇਤ ਦਿੰਦੀ ਹੈ।
ਨਰਾਤਿਆਂ ਸਬੰਧੀ ਦੂਸਰਾ ਅਸ਼ੁੱਭ ਕਾਰਨ ਦਿਨਾਂ ਦਾ ਘਟਣਾ ਹੈ। ਨਰਾਤੇ 9 ਦਿਨਾਂ ਦੇ ਹੁੰਦੇ ਹਨ, ਪਰ ਇਸ ਸਾਲ ਹਿੰਦੂ ਪੰਚਾਂਗ ਮੁਤਾਬਕ ਇਸ ਵਾਰ ਇਹ ਪੁਰਬ 8 ਦਿਨਾਂ ਦਾ ਹੈ। ਸ਼ਾਸਤਰਾਂ 'ਚ ਨਵਰਾਕਤੀ ਦੇ ਦਿਨ ਅਸ਼ੁੱਭ ਮੰਨੇ ਜਾਂਦੇ ਹਨ।
ਧਰਮ ਸ਼ਾਸਤਰਾਂ ਅਨੁਸਾਰ ਜੇਕਰ ਕਿਸੇ ਦੇ ਘਰ ਵਿਚ ਮੌਤ ਹੋਈ ਹੈ ਤਾਂ 13 ਦਿਨਾਂ ਦਾ ਪਾਤਕ ਰਹਿੰਦਾ ਹੈ। ਇਸ ਦੌਰਾਨ ਨਰਾਤੇ ਆਉਣ ਤਾਂ ਵਰਤ ਨਹੀਂ ਰੱਖਣਾ ਚਾਹੀਦਾ। ਉੱਥੇ ਹੀ ਗਰਭਵਤੀ ਔਰਤਾਂ ਤੇ ਮਰੀਜ਼ਾਂ ਨੂੰ ਨਰਾਤਿਆਂ 'ਚ ਨੌਂ ਦਿਨ ਵਰਤ ਨਹੀਂ ਰੱਖਣੇ ਚਾਹੀਦੇ। ਜੇਕਰ ਆਮ ਬਿਮਾਰੀ ਹੈ ਤਾਂ ਡਾਕਟਰ ਦੀ ਸਲਾਹ ਨਾਲ ਹੀ ਵਰਤ ਕਰੋ।
7 ਅਕਤੂਬਰ (ਪਹਿਲਾ ਦਿਨ) : ਮਾਂ ਸ਼ੈਲ ਪੁੱਰਤੀ ਦੀ ਪੂਜਾ
8 ਅਕਤੂਬਰ (ਦੂਸਰਾ ਦਿਨ) : ਮਾਂ ਬ੍ਰਹਮਚਾਰਿਨੀ ਦੀ ਪੂਜਾ
9 ਅਕਤੂਬਰ (ਤੀਸਰਾ ਦਿਨ) : ਮਾਂ ਚੰਦਰਘੰਟਾ ਤੇ ਮਾਂ ਕੁਸ਼ਮਾਂਡਾ ਦੀ ਪੂਜਾ
10 ਅਕਤੂਬਰ (ਚੌਥਾ ਦਿਨ) : ਮਾਂ ਸਕੰਦਮਾਤਾ ਦੀ ਪੂਜਾ
11 ਅਕਤੂਬਰ (ਪੰਜਵਾਂ ਦਿਨ) : ਮਾਂ ਕਾਤਿਆਇਨੀ ਦੀ ਪੂਜਾ
12 ਅਕਤੂਬਰ (ਛੇਵਾਂ ਦਿਨ) : ਮਾਂ ਕਾਲਰਾਤਰੀ ਦੀ ਪੂਜਾ
13 ਅਕਤੂਬਰ (ਸੱਤਵਾਂ ਦਿਨ) : ਮਾਂ ਮਹਾਗੌਰੀ ਦੀ ਪੂਜਾ
14 ਅਕਤੂਬਰ (8ਵਾਂ ਦਿਨ) : ਮਾਂ ਸਿੱਧੀਦਾਤਰੀ ਦੀ ਪੂਜਾ
15 ਅਕਤੂਬਰ : ਦਸਮ ਤਿਥੀ (ਵਰਤ ਖ਼ਤਮ), ਦੁਸਹਿਰਾ