Navratri 2021 Kanya Pujan : ਨਰਾਤਿਆਂ 'ਚ ਕੀ ਹੈ ਕੰਜਕਾਂ ਬਿਠਾਉਣ ਦਾ ਮਹੱਤਵ, ਜਾਣੋ ਇੱਥੇ
ਨੌਮੀ ਵਾਲੇ ਦਿਨ 9 ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਇਕ ਕੰਜਕ ਦੀ ਪੂਜਾ ਦਾ ਮਤਲਬ ਐਸ਼ਵਰਯ, ਦੋ ਦੀ ਪੂਜਾ ਨਾਲ ਮੁਕਤੀ, ਤਿੰਨ ਦੀ ਅਰਚਨਾ ਨਾਲ ਧਰਮ, ਅਰਥ ਤੇ ਕੰਮ, ਚਾਰ ਦੀ ਪੂਜਾ ਨਾਲ ਰਾਜਯੋਗ, ਪੰਜ ਦੀ ਪੂਜਾ ਨਾਲ ਵਿੱਦਿਆ, ਛੇ ਦੀ ਪੂਜਾ ਨਾਲ ਛੇ ਤਰ੍ਹਾਂ ਦੀਆਂ ਸਿੱਧੀਆਂ, ਸੱਤ ਨਾਲ ਰਾਜ, ਅੱਠ ਦੀ ਪੂਜਾ ਨਾਲ ਖੁਸ਼ਹਾਲੀ ਤੇ ਨੌਂ ਦੀ ਪੂਜਾ ਨਾਲ ਧਰਤੀ ਦੀ ਮਲਕੀਅਤ ਮਿਲਦੀ ਹੈ।
Publish Date: Sun, 18 Apr 2021 12:30 PM (IST)
Updated Date: Tue, 20 Apr 2021 09:10 AM (IST)
Navratri 2021 Kanya Pujan : ਚੇਤ ਦੇ ਨਰਾਤੇ ਚੱਲ ਰਹੇ ਹਨ। ਅੱਜ ਛੇਵਾਂ ਨਰਾਤਾ ਹੈ। ਅੱਜ ਦੇ ਦਿਨ ਮਾਂ ਕਾਤਿਆਇਨੀ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤੇ 9 ਦਿਨਾਂ ਤਕ ਚੱਲਦੇ ਹਨ। ਇਸ ਪੁਰਬ ਦੀ ਅਸ਼ਟਮੀ ਤੇ ਨੌਮੀ ਤਿਥੀ ਵਾਲੇ ਦਿਨ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ 'ਚ ਕੰਜਕ ਪੂਜਨ ਦਾ ਮਹੱਤਵ ਬਹੁਤ ਜ਼ਿਆਦਾ ਹੈ। ਅਸਲ ਵਿਚ ਛੋਟੀਆਂ ਬੱਚੀਆਂ ਨੂੰ ਮਾਂ ਦਾ ਸਰੂਪ ਮੰਨਿਆ ਜਾਂਦਾ ਹੈ। ਅਜਿਹੇ ਵਿਚ ਅਸ਼ਟਮੀ ਤੇ ਨੌਮੀ ਤਰੀਕ ਵਾਲੇੰ ਦਿਨ ਤਿੰਨ ਤੋਂ ਨੌਂ ਸਾਲ ਦੀਆਂ ਬੱਚੀਆਂ ਦੀ ਪੂਜਾ ਕਰਨ ਦਾ ਰਿਵਾਜ ਹੈ। ਧਰਮ ਗ੍ਰੰਥਾਂ ਅਨੁਸਾਰ 3 ਤੋਂ ਲੈ ਕੇ 9 ਸਾਲ ਤਕ ਦੀਆਂ ਬੱਚੀਆਂ ਨੂੰ ਮਾਂ ਦਾ ਸਾਕਸ਼ਾਤ ਸਰੂਪ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕੰਜਕਾਂ ਪੂਜਣ ਦਾ ਮਹੱਤਵ ਕੀ ਹੈ ਤੇ ਇਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਨੌਮੀ ਵਾਲੇ ਦਿਨ 9 ਕੰਜਕਾਂ ਦੀ ਪੂਜਾ ਦਾ ਮਹੱਤਵ
ਨੌਮੀ ਵਾਲੇ ਦਿਨ 9 ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਇਕ ਕੰਜਕ ਦੀ ਪੂਜਾ ਦਾ ਮਤਲਬ ਐਸ਼ਵਰਯ, ਦੋ ਦੀ ਪੂਜਾ ਨਾਲ ਮੁਕਤੀ, ਤਿੰਨ ਦੀ ਅਰਚਨਾ ਨਾਲ ਧਰਮ, ਅਰਥ ਤੇ ਕੰਮ, ਚਾਰ ਦੀ ਪੂਜਾ ਨਾਲ ਰਾਜਯੋਗ, ਪੰਜ ਦੀ ਪੂਜਾ ਨਾਲ ਵਿੱਦਿਆ, ਛੇ ਦੀ ਪੂਜਾ ਨਾਲ ਛੇ ਤਰ੍ਹਾਂ ਦੀਆਂ ਸਿੱਧੀਆਂ, ਸੱਤ ਨਾਲ ਰਾਜ, ਅੱਠ ਦੀ ਪੂਜਾ ਨਾਲ ਖੁਸ਼ਹਾਲੀ ਤੇ ਨੌਂ ਦੀ ਪੂਜਾ ਨਾਲ ਧਰਤੀ ਦੀ ਮਲਕੀਅਤ ਮਿਲਦੀ ਹੈ।
ਦਕਸ਼ਣਾ ਹੈ ਬੇਹੱਦ ਜ਼ਰੂਰੀ
ਨਰਾਤਿਆਂ 'ਚ ਕੰਜਕ ਪੂਜਨ ਤੋਂ ਬਾਅਦ ਬੱਚਿਆਂ ਨੂੰ ਪ੍ਰਸ਼ਾਦ ਗ੍ਰਹਿਣ ਕਰਵਾਉਣਾ ਚਾਹੀਦਾ ਹੈ। ਨਾਲ ਹੀ ਦਕਸ਼ਣਾ ਵੀ ਦੇਣੀ ਚਾਹੀਦੀ ਹੈ। ਇਹ ਕਾਫੀ ਅਹਿਮ ਹੁੰਦੀ ਹੈ। ਇਸ ਨਾਲ ਮਾਂ ਦੁਰਗਾ ਖੁਸ਼ ਹੋ ਕੇ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਕਰਦੀ ਹੈ।
ਅਸ਼ਟਮੀ ਦਾ ਸ਼ੁੱਭ ਮਹੂਰਤ
ਬ੍ਰਹਮ ਮਹੂਰਤ : 20 ਅਪ੍ਰੈਲ 2021, ਮੰਗਲਵਾਰ ਸਵੇਰੇ 4 ਵੱਜ ਕੇ 11 ਮਿੰਟ ਤੋਂ ਸਵੇਰੇ 4 ਵੱਜ ਕੇ 55 ਮਿੰਟ ਤਕ
ਅਭਿਜੀਤ ਮਹੂਰਤ : 20 ਅਪ੍ਰੈਲ 2021, ਮੰਗਲਵਾਰ ਸਵੇਰੇ 11 ਵੱਜ ਕੇ 42 ਮਿੰਟ ਤੋਂ ਦੁਪਹਿਰੇ 12 ਵੱਜ ਕੇ 33 ਮਿੰਟ ਤਕ
ਵਿਜੈ ਮਹੂਰਤ : 20 ਅਪ੍ਰੈਲ 2021, ਮੰਗਲਵਾਰ, ਦੁਪਹਿਰੇ 2 ਵੱਜ ਕੇ 17 ਮਿੰਟ ਤੋਂ ਸ਼ਾਮ 3 ਵੱਜ ਕੇ 8 ਮਿੰਟ ਤਕ
ਅੰਮ੍ਰਿਤ ਕਾਲ : 21 ਅਪ੍ਰੈਲ 2021, ਬੁੱਧਵਾਰ, ਅੱਧੀ ਰਾਤ 1 ਵੱਜ ਕੇ 17 ਮਿੰਟ ਤੋਂ 21 ਅਪ੍ਰੈਲ 2021 ਸਵੇਰੇ 2 ਵੱਜ ਕੇ 58 ਮਿੰਟ ਤਕ।
ਡਿਸਕਲੇਮਰ
'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੀ ਵਰਤੋਂ ਇਸ ਨੂੰ ਮਹਿਜ਼ ਸੂਚਨਾ ਸਮਝ ਕੇ ਹੀ ਕਰੋ।'