ਜੇਐੱਨਐੱਨ, ਨਵੀਂ ਦਿੱਲੀ : Dusshera 2019 Vijayadashami Puja Muhurat and Date : ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਸਾਲ 8 ਅਕਤੂਬਰ ਦਿਨ ਮੰਗਲਵਾਰ ਨੂੰ ਦੁਸਹਿਰਾ ਮਨਾਇਆ ਜਾਵੇਗਾ। ਆਦਿਸ਼ਕਤੀ ਮਾਂ ਦੁਰਗਾ ਨੇ 9 ਰਾਤਾਂ ਤੇ 10 ਦਿਨ ਦੇ ਭਿਅੰਕਰ ਯੁੱਧ 'ਚ ਮਹਿਸ਼ਾਸੁਰ ਦਾ ਨਾਸ਼ ਕਰ ਦਿੱਤਾ ਸੀ, ਉੱਥੇ ਹੀ ਸ੍ਰੀਰਾਮ ਨੇ ਲੰਕਾ ਦੇ ਰਾਜਾ ਰਾਵਣ ਨੂੰ ਇਸ ਤਾਰੀਕ ਨੂੰ ਮਾਰਿਆ ਸੀ, ਇਸੇ ਲਈ ਦੁਸਹਿਰਾ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਰੂਪ 'ਚ ਮਨਾਉਂਦੇ ਹਨ।

ਇਸ ਲਈ 8 ਅਕਤੂਬਰ ਨੂੰ ਹੈ ਦੁਸਹਿਰਾ

ਜੋਤਿਸ਼ ਆਚਾਰੀਆ ਪੰਡਤ ਗਣੇਸ਼ ਪ੍ਰਸਾਦ ਮਿਸ਼ਰ ਦਸ ਰਹੇ ਹਨ ਕਿ ਇਸ ਸਾਲ ਦੁਸਹਿਰਾ 8 ਅਕਤੂਬਰ ਨੂੰ ਕਿਉਂ ਮਨਾਇਆ ਜਾਵੇਗਾ, ਇਸ ਦਾ ਸ਼ੁੱਭ ਮਹੂਰਤ, ਪੂਜਾ ਵਿਧੀ ਤੇ ਮੰਤਰ ਕੀ ਹੈ। ਇਸ ਸਾਲ ਸੋਮਵਾਰ ਦਿਨ 7 ਅਕਤੂਬਰ ਨੂੰ ਨੌਮੀ ਦਿਨ ਵਿਚ 3 ਵਜ ਕੇ 5 ਮਿੰਟ ਤਕ ਹੈ। ਇਸ ਤੋਂ ਬਾਅਦ ਦਸਮੀ ਤਾਰੀਕ ਲੱਗ ਜਾਵੇਗੀ। ਦੂਸਰੇ ਦਿਨ ਮੰਗਲਵਾਰ 8 ਅਕਤੂਬਰ ਨੂੰ ਦਸਮੀ 04 ਵਜ ਕੇ 18 ਮਿੰਟ ਤਕ ਹੈ। ਇਸ ਲਈ "विजयादशमी सा परदिने एव अपराह्नव्याप्तौ परा" ਧਰਮ ਸਿੰਧੂ ਦੇ ਇਸ ਵਚਨ ਅਨੁਸਾਰ, ਮੰਗਲਵਾਰ 8 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ।

ਦੁਸਹਿਰਾ ਮਹੂਰਤ

ਵਿਜੈ ਮਹੂਰਤ : ਦੁਪਹਿਰੇ 2:21 ਵਜੇ ਤੋਂ 3:08 ਵਜੇ ਤਕ। ਵਿਜੈ ਮਹੂਰਤ 'ਚ ਕੀਤਾ ਗਿਆ ਕੰਮ ਕਦੀ ਨਿਸ਼ਫਲ ਨਹੀਂ ਹੁੰਦਾ।

ਪੂਜਾ ਮਹੂਰਤ : ਦੁਪਹਿਰੇ 1:33 ਵਜੇ ਤੋਂ 3:55 ਵਜੇ ਤਕ।

ਦੁਸਹਿਰੇ ਵਾਲੇ ਦਿਨ ਕਰੋ ਅਪਰਾਜਿਤਾ ਦੇਵੀ ਦਾ ਪੂਜਨ

ਦੁਸਹਿਰੇ ਵਾਲੇ ਦਿਨ ਅਪਰਾਜਿਤਾ ਦੇਵੀ, ਸ਼ਮੀ ਤੇ ਸ਼ਸਤਰਾਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਅਪਰਾਜਿਤਾ ਦੇ ਪੂਜਨ ਲਈ ਅਕਸ਼ਤ, ਪੁਸ਼ਪ, ਦੀਪਕ ਆਦਿ ਨਾਲ ਅਸ਼ਟਦਲ 'ਤੇ ਅਪਰਾਜਿਤਾ ਦੇਵੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ। ਓਮ ਅਪਰਾਜਿਤਾਯ ਨਮੋ ਮੰਤਰ ਨਾਲ ਅਪਰਾਜਿਤਾ ਦਾ, ਉਸ ਦੇ ਸੱਜੇ ਹਿੱਸੇ 'ਚ ਜਯਾ ਦਾ 'ऊँ क्रियाशक्त्यै नमः' मंत्र से तथा उसके बाएं भाग में विजया का ओम उमायै नमः' ਨਾਲ ਸਥਾਪਨਾ ਕਰੋ। ਇਸ ਤੋਂ ਬਾਅਦ ਬੋਲੋ...

चारुणा मुख पद्मेन विचित्रकनकोज्वला।

जया देवि भवे भक्ता सर्व कामान् ददातु मे।।

काञ्चनेन विचित्रेण केयूरेण विभूषिता।

जयप्रदा महामाया शिवाभावितमानसा।।

विजया च महाभागा ददातु विजयं मम।

हारेण सुविचित्रेण भास्वत्कनकमेखला।

अपराजिता रुद्ररता करोतु विजयं मम।।

ਇਸ ਮੰਤਰ ਨਾਲ ਅਪਰਾਜਿਤਾ, ਜਯਾ ਤੇ ਵਿਜਯਾ ਦੀ ਪ੍ਰਾਰਥਨਾ ਕਰੋ। ਇਸ ਤੋਂ ਬਾਅਦ ਹਰਿਦਰਾ ਨਾਲ ਸੂਤੀ ਕੱਪੜੇ ਨੂੰ ਰੰਗ ਦਿਉ ਤੇ ਉਸ ਵਿਚ ਦੂਬ ਤੇ ਸਰ੍ਹੋਂ ਰੱੜਖ ਕੇ ਡੋਰਾ ਬਣਾਓ।

सदापराजिते यस्मात्त्वं लतासूत्तमा स्मृता।

सर्वकामार्थसिद्धयर्थं तस्मात्त्वां धारयाम्यहम्।।

ਇਸ ਤੋਂ ਬਾਅਦ ਉਸ ਡੋਰੇ ਨੂੰ ਮੰਤਰ ਨਾਲ ਅਭਿਮੰਤਰਿਤ ਕਰੋ। ਫਿਰ ਹੇਠਾਂ ਦਿੱਤੇ ਗਏ ਮੰਤਰ ਨਾਲ ਉਸ ਡੋਰੇ ਨੂੰ ਸੱਜੇ ਹੱਥ 'ਚ ਬੰਨ੍ਹ ਲਉ।

जयदे वरदे देवि दशम्यामपराजिते।

धारयामि भुजे दक्षे जयलाभाभिवृद्धये।।

ਦੇਵੀ ਅਪਰਾਜਿਤਾ ਦੇ ਪੂਜਨ ਤੋਂ ਬਾਅਦ ਤੁਸੀਂ ਸ਼ਮੀ ਤੇ ਸ਼ਸਤਰਾਂ ਦੀ ਪੂਜਾ ਵਿਧੀ-ਵਿਧਾਨ ਨਾਲ ਕਰੋ।

Posted By: Seema Anand