Narak Chaturdashi 2021: ਜਾਣੋ ਨਰਕ ਚਤੁਰਦਸ਼ੀ ਵਾਲੇ ਦਿਨ ਕਿਹੜੇ 5 ਤਿਉਹਾਰ ਮਨਾਏ ਜਾਂਦੇ ਹਨ
ਕਥਾ ਅਨੁਸਾਰ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਨਰਕਾਸੁਰ ਨਾਮਕ ਇੱਕ ਦੈਂਤ ਨੂੰ ਮਾਰਿਆ ਸੀ। ਉਨ੍ਹਾਂ ਦੇ ਨਾਂ 'ਤੇ ਇਸ ਦਿਨ ਨੂੰ ਨਰਕਚੌਦਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨਰਕ ਦੇ ਕਸ਼ਟਾਂ ਤੋਂ ਮੁਕਤੀ ਲਈ ਕੂੜੇ ਦੇ ਢੇਰ 'ਤੇ ਦੀਵਾ ਜਗਾਇਆ ਜਾਂਦਾ ਹੈ।
Publish Date: Sun, 31 Oct 2021 05:03 PM (IST)
Updated Date: Wed, 03 Nov 2021 10:08 AM (IST)
Narak Chaturdashi 2021 : ਦੀਵਾਲੀ ਤੋਂ ਇੱਕ ਦਿਨ ਪਹਿਲਾਂ ਨਰਕ ਚਤੁਰਦਸ਼ੀ ਮਨਾਈ ਜਾਂਦੀ ਹੈ। ਨਰਕ ਚਤੁਰਦਸ਼ੀ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਕ੍ਰਿਸ਼ਨ, ਹਨੂੰਮਾਨ ਜੀ, ਯਮਰਾਜ ਅਤੇ ਮਾਂ ਕਾਲੀ ਦੀ ਪੂਜਾ ਕਰਨ ਦਾ ਨਿਯਮ ਹੈ। ਇਸ ਨੂੰ ਛੋਟੀ ਦੀਵਾਲੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਿਨ ਰੂਪ ਚੌਦਸ ਅਤੇ ਕਾਲੀ ਚੌਦਸ ਵਰਗੇ ਕਈ ਤਿਉਹਾਰ ਮਨਾਏ ਜਾਂਦੇ ਹਨ। ਇਸ ਸਾਲ ਨਰਕ ਚਤੁਰਦਸ਼ੀ 03 ਨਵੰਬਰ ਨੂੰ ਮਨਾਈ ਜਾਵੇਗੀ। ਆਓ ਜਾਣਦੇ ਹਾਂ ਇਸ ਦਿਨ ਮਨਾਏ ਜਾਣ ਵਾਲੇ ਤਿਉਹਾਰਾਂ ਅਤੇ ਪੂਜਾ ਦੇ ਨਿਯਮ ਬਾਰੇ...
1.. ਨਰਕ ਚਤੁਰਦਸ਼ੀ - ਕਥਾ ਅਨੁਸਾਰ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਨਰਕਾਸੁਰ ਨਾਮਕ ਇੱਕ ਦੈਂਤ ਨੂੰ ਮਾਰਿਆ ਸੀ। ਉਨ੍ਹਾਂ ਦੇ ਨਾਂ 'ਤੇ ਇਸ ਦਿਨ ਨੂੰ ਨਰਕਚੌਦਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਨਰਕ ਦੇ ਕਸ਼ਟਾਂ ਤੋਂ ਮੁਕਤੀ ਲਈ ਕੂੜੇ ਦੇ ਢੇਰ 'ਤੇ ਦੀਵਾ ਜਗਾਇਆ ਜਾਂਦਾ ਹੈ।
2- ਹਨੂੰਮਾਨ ਜੈਅੰਤੀ - ਰਾਮਾਇਣ ਕਥਾ ਅਨੁਸਾਰ, ਹਨੂੰਮਾਨ ਜੀ ਦਾ ਜਨਮ ਕੱਤਕ ਮਹੀਨੇ ਦੀ ਚਤੁਰਦਸ਼ੀ ਨੂੰ ਸਵਾਤੀ ਨਕਸ਼ਤਰ 'ਚ ਹੋਇਆ ਸੀ। ਇਸ ਮਾਨਤਾ ਅਨੁਸਾਰ ਇਸ ਦਿਨ ਹਨੂੰਮਾਨ ਜੈਅੰਤੀ ਮਨਾਈ ਜਾਂਦੀ ਹੈ। ਹਾਲਾਂਕਿ, ਕੁਝ ਹੋਰ ਸਬੂਤਾਂ ਦੇ ਆਧਾਰ 'ਤੇ, ਹਨੂੰਮਾਨ ਜੈਅੰਤੀ ਨੂੰ ਵੀ ਚੈਤਰ ਪੂਰਨਿਮਾ ਦੇ ਦਿਨ ਮੰਨਿਆ ਜਾਂਦਾ ਹੈ।
3- ਰੂਪ ਚੌਦਸ- ਨਰਕ ਚਤੁਦਸ਼ੀ ਨੂੰ ਰੂਪ ਚੌਦਸ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਤਿਲਾਂ ਦੇ ਤੇਲ ਨਾਲ ਮਾਲਸ਼ ਕਰ ਕੇ ਇਸ਼ਨਾਨ ਕਰਨ ਨਾਲ ਭਗਵਾਨ ਕ੍ਰਿਸ਼ਨ ਵਰਗਾ ਰੂਪ ਤੇ ਸੁੰਦਰਤਾ ਮਿਲਦੀ ਹੈ। ਨਾਲ ਹੀ ਨਹਾਉਂਦੇ ਸਮੇਂ ਚਿਰਚਿਰਾ ਦੀਆਂ ਪੱਤੀਆਂ ਨੂੰ ਪਾਣੀ 'ਚ ਪਾ ਦੇਣਾ ਚਾਹੀਦਾ ਹੈ।
4- ਯਮ ਦੀਪਕ- ਪੌਰਾਣਿਕ ਮਾਨਤਾਵਾਂ ਅਨੁਸਾਰ ਨਰਕ ਚਤੁਰਦਸ਼ੀ ਦੇ ਦਿਨ ਮੌਤ ਦੇ ਦੇਵਤਾ ਯਮਰਾਜ ਦੇ ਨਾਂ 'ਤੇ ਆਟੇ ਦਾ ਚਮੁਖੀਆ ਦੀਵਾ ਜਗਾਇਆ ਜਾਂਦਾ ਹੈ। ਅਜਿਹਾ ਕਰਨ ਨਾਲ ਯਮਰਾਜ ਅਚਨਚੇਤੀ ਮੌਤ ਤੋਂ ਮੁਕਤੀ ਦਿੰਦੇ ਹਨ ਤੇ ਮੌਤ ਤੋਂ ਬਾਅਦ ਨਰਕ ਦੇ ਕਸ਼ਟ ਨਹੀਂ ਝੱਲਣੇ ਪੈਂਦੇ। ਇਸ ਦੀਵੇ ਨੂੰ ਯਮ ਦੀਪਕ ਕਿਹਾ ਜਾਂਦਾ ਹੈ।
5. ਕਾਲੀ ਚੌਦਸੀ : ਨਰਕ ਚਤੁਰਦਸ਼ੀ ਵਾਲੇ ਦਿਨ ਅੱਧੀ ਰਾਤ ਨੂੰ ਮਾਂ ਕਾਲੀ ਦੀ ਪੂਜਾ ਕਰਨ ਦਾ ਰਿਵਾਜ ਹੈ। ਇਸ ਨੂੰ ਬੰਗਾਲ ਸੂਬੇ 'ਚ ਕਾਲੀ ਚੌਦਸੀ ਕਿਹਾ ਜਾਂਦਾ ਹੈ।