Name Jyotish Shastra 'ਚ ਮੰਨਿਆ ਗਿਆ ਹੈ ਕਿ 'V' ਨਾਮ ਵਾਲੇ ਲੋਕ ਸੁਭਾਅ ਤੋਂ ਥੋੜ੍ਹੇ ਵੱਖਰੇ ਹੁੰਦੇ ਹਨ। ਪਰ ਇਨ੍ਹਾਂ ਦੀ ਪਰਸਨੈਲਿਟੀ ਕਾਫ਼ੀ ਪ੍ਰਭਾਵਸ਼ਾਲੀ ਵੀ ਹੁੰਦੀ ਹੈ। 'V' ਅੱਖਰ ਦਾ ਸੰਬੰਧ ਸ਼ੁੱਕਰ ਗ੍ਰਹਿ ਨਾਲ ਮੰਨਿਆ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਸ਼ਾਨਦਾਰ ਜੀਵਨ ਜਿਊਣਾ ਪਸੰਦ ਹੁੰਦਾ ਹੈ। ਇਹ ਲੋਕ ਆਪਣੀ ਵੱਖਰੀ ਆਭਾ (Aura) ਲੈ ਕੇ ਚੱਲਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਤੇ ਨਾਮ ਸ਼ਾਸਤਰ (Name Astrology) ਅਨੁਸਾਰ ਤੁਹਾਡੇ ਨਾਂ ਦਾ ਪਹਿਲਾ ਅੱਖਰ ਤੁਹਾਡੀ ਸ਼ਖ਼ਸੀਅਤ ਬਾਰੇ ਕਈ ਰਾਜ਼ ਖੋਲ੍ਹਦਾ ਹੈ। ਜੇਕਰ ਤੁਹਾਡਾ ਨਾਂ ਵੀ ਅੰਗਰੇਜ਼ੀ ਦੇ 'V' ਅਤੇ ਪੰਜਾਬੀ ਦੇ 'ਵ' ਅੱਖਰ ਨਾਲ ਸ਼ੁਰੂ ਹੁੰਦਾ ਹੈ ਤਾਂ ਤੁਹਾਡੇ ਬਾਰੇ ਵੀ ਨਾਮ ਸ਼ਾਸਤਰ 'ਚ ਕਈ ਗੱਲਾਂ ਦੱਸੀਆਂ ਗਈਆਂ ਹਨ। ਆਓ ਪੜ੍ਹਦੇ ਹਾਂ ਇਨ੍ਹਾਂ ਜਾਤਕਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।
ਨਾਮ ਜੋਤਿਸ਼ ਸ਼ਾਸਤਰ 'ਚ ਮੰਨਿਆ ਗਿਆ ਹੈ ਕਿ 'V' ਨਾਮ ਵਾਲੇ ਲੋਕ ਸੁਭਾਅ ਤੋਂ ਥੋੜ੍ਹੇ ਵੱਖਰੇ ਹੁੰਦੇ ਹਨ। ਪਰ ਇਨ੍ਹਾਂ ਦੀ ਪਰਸਨੈਲਿਟੀ ਕਾਫ਼ੀ ਪ੍ਰਭਾਵਸ਼ਾਲੀ ਵੀ ਹੁੰਦੀ ਹੈ। 'V' ਅੱਖਰ ਦਾ ਸੰਬੰਧ ਸ਼ੁੱਕਰ ਗ੍ਰਹਿ ਨਾਲ ਮੰਨਿਆ ਜਾਂਦਾ ਹੈ ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਸ਼ਾਨਦਾਰ ਜੀਵਨ ਜਿਊਣਾ ਪਸੰਦ ਹੁੰਦਾ ਹੈ। ਇਹ ਲੋਕ ਆਪਣੀ ਵੱਖਰੀ ਆਭਾ (Aura) ਲੈ ਕੇ ਚੱਲਦੇ ਹਨ।
ਵਰਕ ਪਲੇਸ 'ਚ 'V' ਨਾਮ ਵਾਲੇ ਲੋਕ ਇੱਕ 'ਪਾਵਰਹਾਊਸ' ਦੀ ਤਰ੍ਹਾਂ ਹੁੰਦੇ ਹਨ। ਇਨ੍ਹਾਂ ਦੀ ਲੀਡਰਸ਼ਿਪ ਸਮਰੱਥਾ (Leadership Qualities) ਇਨ੍ਹਾਂ ਨੂੰ ਦੂਜਿਆਂ ਤੋਂ ਅੱਗੇ ਰੱਖਦੀ ਹੈ। ਇਹ ਲੋਕ ਆਪਣੇ ਕਰੀਅਰ ਪ੍ਰਤੀ ਬੇਹੱਦ ਵਫ਼ਾਦਾਰ ਤੇ ਇਮਾਨਦਾਰ ਹੁੰਦੇ ਹਨ। ਸ਼ਾਰਟਕੱਟ ਦੀ ਬਜਾਏ ਮਿਹਨਤ ਉੱਪਰ ਯਕੀਨ ਕਰਦੇ ਹਨ। ਇਨ੍ਹਾਂ ਵਿਚ ਚੀਜ਼ਾਂ ਨੂੰ ਵਿਵਸਥਿਤ ਕਰਨ ਦੀ ਗਜ਼ਬ ਦੀ ਸਮਰੱਥਾ ਹੁੰਦੀ ਹੈ। ਇਹ ਜੋ ਮਹਿਸੂਸ ਕਰਦੇ ਹਨ, ਉਹੀ ਕਹਿੰਦੇ ਹਨ। ਇਨ੍ਹਾਂ ਦੀ ਇਹੀ ਸਪੱਸ਼ਟਤਾ ਕੰਮ ਵਾਲੀ ਥਾਂ 'ਤੇ ਪਾਰਦਰਸ਼ਤਾ ਬਣਾਈ ਰੱਖਦੀ ਹੈ।
ਪਿਆਰ ਦੇ ਮਾਮਲੇ 'ਚ 'V' ਨਾਮ ਵਾਲੇ ਲੋਕ ਥੋੜ੍ਹੇ ਰਹੱਸਮਈ ਹੁੰਦੇ ਹਨ। ਇਨ੍ਹਾਂ ਦਾ ਪਿਆਰ ਡੂੰਘਾ ਤਾਂ ਹੁੰਦਾ ਹੈ, ਪਰ ਉਹ ਆਸਾਨੀ ਨਾਲ ਸਮਝ ਨਹੀਂ ਆਉਂਦਾ। ਇਹ ਰਿਸ਼ਤਿਆਂ 'ਚ ਬਹੁਤ ਜ਼ਿਆਦਾ ਭਾਵੁਕ ਹੁੰਦੇ ਹਨ। ਇਕ ਵਾਰ ਜਦੋਂ ਇਹ ਕਿਸੇ ਰਿਸ਼ਤੇ 'ਚ ਜੁੜ ਜਾਂਦੇ ਹਨ ਤਾਂ ਫਿਰ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ।
ਇਹ ਲੋਕ ਅਕਸਰ ਆਪਣੇ ਪਿਆਰ ਦਾ ਇਜ਼ਹਾਰ ਜਲਦੀ ਨਹੀਂ ਕਰ ਪਾਉਂਦੇ। ਇਹ ਅੰਤਰਮੁਖੀ ਪ੍ਰੇਮੀ ਹੋ ਸਕਦੇ ਹਨ, ਜੋ ਸ਼ਬਦਾਂ ਦੀ ਬਜਾਏ ਕੰਮਾਂ ਨਾਲ ਪਿਆਰ ਸਾਬਤ ਕਰਨਾ ਪਸੰਦ ਕਰਦੇ ਹਨ। 'V' ਨਾਮ ਵਾਲੇ ਲੋਕ ਸਿਰਫ਼ ਉੱਪਰੀ ਖਿੱਚ ਵਿਚ ਯਕੀਨ ਨਹੀਂ ਰੱਖਦੇ, ਬਲਕਿ ਇਹ ਲੋਕ ਮਾਨਸਿਕ ਅਤੇ ਆਤਮਿਕ ਜੁੜਾਅ ਦੀ ਤਲਾਸ਼ ਵਿੱਚ ਰਹਿੰਦੇ ਹਨ।
'V' ਨਾਮ ਵਾਲੇ ਲੋਕ ਥੋੜ੍ਹੇ ਜ਼ਿੱਦੀ ਸੁਭਾਅ ਦੇ ਹੁੰਦੇ ਹਨ। ਇਹ ਲੋਕ ਕਦੇ-ਕਦੇ ਬਿਨਾਂ ਸੋਚੇ-ਸਮਝੇ ਦੂਜਿਆਂ ਦੇ ਮੂੰਹ 'ਤੇ ਕਹਿ ਦਿੰਦੇ ਹਨ, ਜਿਸ ਕਾਰਨ ਲੋਕ ਇਨ੍ਹਾਂ ਨੂੰ 'ਮੂੰਹਫਟ' ਸਮਝਦੇ ਹਨ। ਨਾਲ ਹੀ ਇੰਟਰੋਵਰਟ ਹੋਣ ਦੇ ਕਾਰਨ ਇਹ ਲੋਕ ਦੂਜਿਆਂ ਨਾਲ ਆਪਣੇ ਦਿਲ ਦੀ ਗੱਲ ਕਹਿਣ 'ਚ ਵੀ ਝਿਝਕਦੇ ਹਨ।