Name Astrology 'ਚ ਮੰਨਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਮ L ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਲੋਕ ਆਮ ਤੌਰ 'ਤੇ ਦਿਲ ਦੇ ਬਹੁਤ ਸਾਫ਼, ਮਿਲਣਸਾਰ ਤੇ ਭਰੋਸੇਮੰਦ ਸਾਬਤ ਹੁੰਦੇ ਹਨ। ਇਹ ਲੋਕ ਆਪਣੇ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਦੂਜਿਆਂ ਦੇ ਭਰੋਸੇ 'ਤੇ ਹਮੇਸ਼ਾ ਖਰੇ ਉਤਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ ਦੀਆਂ ਕਈ ਬ੍ਰਾਂਚਾਂ ਹਨ, ਜਿਨ੍ਹਾਂ ਵਿੱਚੋਂ 'ਨਾਮ ਜੋਤਿਸ਼' ਵੀ ਇਕ ਹੈ। ਇਸ ਵਿਚ ਵਿਅਕਤੀ ਦੇ ਨਾਂ ਦੇ ਪਹਿਲੇ ਅੱਖਰ ਅਤੇ ਉਸਦੀ ਆਵਾਜ਼ ਤੋਂ ਉਸਦੀ ਸ਼ਖ਼ਸੀਅਤ ਤੇ ਸੁਭਾਅ ਬਾਰੇ ਪਤਾ ਲਗਾਇਆ ਜਾਂਦਾ ਹੈ। ਇਸ ਰਾਹੀਂ ਤੁਸੀਂ ਵਿਅਕਤੀ ਦੀ ਤਾਕਤ ਤੋਂ ਲੈ ਕੇ ਉਸਦੀਆਂ ਕਮਜ਼ੋਰੀਆਂ ਤਕ ਦਾ ਪਤਾ ਲਗਾ ਸਕਦੇ ਹੋ। ਅੱਜ ਅਸੀਂ ਉਨ੍ਹਾਂ ਲੋਕਾਂ ਦੀ ਸ਼ਖ਼ਸੀਅਤ ਬਾਰੇ ਗੱਲ ਕਰਾਂਗੇ ਜਿਨ੍ਹਾਂ ਦਾ ਨਾਂ ਅੰਗਰੇਜ਼ੀ ਦੇ 'L' ਅਤੇ ਪੰਜਾਬੀ ਦੇ 'ਲ' ਅੱਖਰ ਤੋਂ ਸ਼ੁਰੂ ਹੁੰਦਾ ਹੈ।
ਨਾਮ ਜੋਤਿਸ਼ 'ਚ ਮੰਨਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਨਾਮ L ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਲੋਕ ਆਮ ਤੌਰ 'ਤੇ ਦਿਲ ਦੇ ਬਹੁਤ ਸਾਫ਼, ਮਿਲਣਸਾਰ ਤੇ ਭਰੋਸੇਮੰਦ ਸਾਬਤ ਹੁੰਦੇ ਹਨ। ਇਹ ਲੋਕ ਆਪਣੇ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਦੂਜਿਆਂ ਦੇ ਭਰੋਸੇ 'ਤੇ ਹਮੇਸ਼ਾ ਖਰੇ ਉਤਰਦੇ ਹਨ। ਸਾਹਸੀ ਹੋਣ ਦੇ ਨਾਲ-ਨਾਲ L ਨਾਮ ਵਾਲੇ ਲੋਕ ਸੁਤੰਤਰ ਸੁਭਾਅ ਦੇ ਵੀ ਮੰਨੇ ਜਾਂਦੇ ਹਨ। ਨਾਲ ਹੀ ਨਾਮ ਜੋਤਿਸ਼ 'ਚ ਇਹ ਵੀ ਮੰਨਿਆ ਗਿਆ ਹੈ ਕਿ ਇਨ੍ਹਾਂ ਲੋਕਾਂ ਵਿੱਚ ਭਵਿੱਖ ਨੂੰ ਜਾਣਨ ਦੀ ਇੱਕ ਅਦਭੁਤ ਸਮਰੱਥਾ ਹੁੰਦੀ ਹੈ।
L ਨਾਮ ਵਾਲੇ ਲੋਕ ਕਦੇ-ਕਦੇ ਆਤਮ-ਵਿਸ਼ਵਾਸ ਦੀ ਘਾਟ ਜਾਂ ਆਲਸ ਕਾਰਨ ਜੀਵਨ 'ਚ ਆਉਣ ਵਾਲੇ ਮੌਕਿਆਂ ਨੂੰ ਗੁਆ ਸਕਦੇ ਹਨ। ਅਜਿਹੇ 'ਚ ਇਹ ਜ਼ਰੂਰੀ ਹੈ ਕਿ ਇਹ ਲੋਕ ਮਾਨਸਿਕ ਤੌਰ 'ਤੇ ਸਰਗਰਮ ਰਹਿਣ ਤਾਂ ਜੋ ਇਨ੍ਹਾਂ ਦੇ ਹੱਥੋਂ ਕੋਈ ਵੱਡਾ ਮੌਕਾ ਨਾ ਨਿਕਲ ਜਾਵੇ। ਇਸ ਦੇ ਨਾਲ ਹੀ ਤੁਹਾਨੂੰ ਕਰੀਅਰ ਨਾਲ ਜੁੜੇ ਮਾਮਲਿਆਂ ਵਿੱਚ ਕਿਸੇ ਤਜਰਬੇਕਾਰ ਵਿਅਕਤੀ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਜੋ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।