Name Astrology : ਨਾਂ ਦਾ ਪਹਿਲਾ ਅੱਖਰ ਵਿਅਕਤੀ ਬਾਰੇ ਬਹੁਤ ਕੁਝ ਦੱਸਦਾ ਹੈ। ਉਸ ਦੇ ਅਤੀਤ, ਵਰਤਮਾਨ ਤੇ ਭਵਿੱਖ ਬਾਰੇ ਜਾਣਨਾ ਵੀ ਸੰਭਵ ਹੈ। ਇਸ ਕ੍ਰਮ 'ਚ ਅੱਜ ਅਸੀਂ ਉਨ੍ਹਾਂ ਲੋਕਾਂ ਬਾਰੇ ਜਾਣਾਂਗੇ ਜਿਨ੍ਹਾਂ ਦਾ ਨਾਂ ਅੰਗਰੇਜ਼ੀ ਦੇ ਅੱਖਰ ਐੱਸ ਤੋਂ ਸ਼ੁਰੂ ਹੁੰਦਾ ਹੈ।
Name Astrology : ਭਾਰਤੀ ਜੋਤਿਸ਼ 'ਚ ਕਿਸੇ ਵੀ ਵਿਅਕਤੀ ਦੇ ਨਾਂ ਤੋਂ ਉਸਦੇ ਸੁਭਾਅ, ਸ਼ਖਸੀਅਤ, ਗੁਣਾਂ ਤੇ ਕਮੀਆਂ ਬਾਰੇ ਜਾਣਿਆ ਜਾ ਸਕਦਾ ਹੈ। ਨਾਂ ਦਾ ਪਹਿਲਾ ਅੱਖਰ ਵਿਅਕਤੀ ਬਾਰੇ ਬਹੁਤ ਕੁਝ ਦੱਸਦਾ ਹੈ। ਉਸ ਦੇ ਅਤੀਤ, ਵਰਤਮਾਨ ਤੇ ਭਵਿੱਖ ਬਾਰੇ ਜਾਣਨਾ ਵੀ ਸੰਭਵ ਹੈ। ਇਸ ਕ੍ਰਮ 'ਚ ਅੱਜ ਅਸੀਂ ਉਨ੍ਹਾਂ ਲੋਕਾਂ ਬਾਰੇ ਜਾਣਾਂਗੇ ਜਿਨ੍ਹਾਂ ਦਾ ਨਾਂ ਅੰਗਰੇਜ਼ੀ ਦੇ ਅੱਖਰ ਐੱਸ ਤੋਂ ਸ਼ੁਰੂ ਹੁੰਦਾ ਹੈ।
ਸੁਭਾਅ
S ਅੱਖਰ ਵਾਲੇ ਲੋਕਾਂ ਦਾ ਸੁਭਾਅ ਹੱਸਮੁੱਖ, ਮਿਲਣਸਾਰ ਹੋਣ ਦੇ ਨਾਲ ਗੁੱਸੇ ਵਾਲਾ ਹੁੰਦਾ ਹੈ। ਉਹ ਹਰ ਛੋਟੀ-ਛੋਟੀ ਗੱਲ 'ਤੇ ਗੁੱਸੇ ਹੋ ਜਾਂਦੇ ਹਨ। ਹਾਲਾਂਕਿ ਇਹ ਥੋੜ੍ਹੀ ਸਮਝਦਾਰੀ ਤੋਂ ਕੰਮ ਲੈਂਦੇ ਹਨ, ਇਸ ਲਈ ਹਮਲਾਵਰ ਨਹੀਂ ਹੁੰਦੇ। ਇਨ੍ਹਾਂ ਨੂੰ ਆਪਣੇ ਆਪ ਨੂੰ ਕਾਬੂ 'ਚ ਰੱਖਣਾ ਚੰਗੀ ਤਰ੍ਹਾਂ ਆਉਂਦਾ ਹੈ। ਸਵੈਮਾਣ ਹੋਣ ਦੀ ਵਜ੍ਹਾ ਨਾਲ ਇਹ ਕਿਸੇ ਦੀ ਮਦਦ ਲੈਣੀ ਪਸੰਦ ਨਹੀਂ ਕਰਦੇ। ਇਹ ਆਪਣੇ ਦਮ 'ਤੇ ਸਭ ਕੁਝ ਹਾਸਲ ਕਰਨਾ ਚਾਹੁੰਦੇ ਹਨ। ਆਪਣੇ ਇਸੇ ਸੁਭਾਅ ਕਾਰਨ ਇਹ ਦੂਸਰੇ ਲੋਕਾਂ 'ਤੇ ਆਪਣੀ ਵੱਖਰੀ ਛਾਪ ਛੱਡਦੇ ਹਨ।
ਵਿਆਹੁਤਾ ਜੀਵਨ
S ਅੱਖਰ ਵਾਲੇ ਲੋਕ ਵਿਆਹੁਤਾ ਜੀਵਨ ਵਿਚ ਕਾਫੀ ਸੰਵੇਦਨਸ਼ੀਲ ਹੁੰਦੇ ਹਨ। ਆਪਣੇ ਜੀਵਨ ਸਾਥੀ ਦਾ ਸਨਮਾਨ ਕਰਦੇ ਹਨ। ਉਹ ਆਪਣੇ ਪਿਆਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ ਤੇ ਉਸ ਲਈ ਹਰ ਚੀਜ਼ ਦਾ ਧਿਆਨ ਰੱਖਦੇ ਹਨ। ਉਹ ਕੁਝ ਖਾਸ ਮੌਕਿਆਂ 'ਤੇ ਰੋਮਾਂਟਿਕ ਵੀ ਹੁੰਦੇ ਹਨ। ਵਿਆਹੁਤਾ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਹਰ ਰੋਜ਼ ਕੁਝ ਚੰਗਾ ਤੇ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਆਪਣੇ ਜੀਵਨ ਸਾਥੀ ਨੂੰ ਪੂਰਾ ਪਿਆਰ ਦਿੰਦੇ ਹਨ।
ਕਰੀਅਰ
S ਅੱਖਰ ਵਾਲੇ ਲੋਕ ਭਵਿੱਖ ਵਿਚ ਇਕ ਹੁਨਰਮੰਦ ਨੇਤਾ ਬਣ ਸਕਦੇ ਹਨ। ਉਨ੍ਹਾਂ ਵਿੱਚ ਲੀਡਰਸ਼ਿਪ ਦਾ ਗੁਣ ਹੁੰਦਾ ਹੈ। ਉਹ ਕਿਸੇ ਦੇ ਅਧੀਨ ਕੰਮ ਕਰਨਾ ਪਸੰਦ ਨਹੀਂ ਕਰਦੇ। ਇਹ ਲੋਕ ਆਪਣੇ ਹਿਸਾਬ ਨਾਲ ਕੰਮ ਕਰਨ ਵਿਚ ਸਹਿਜ ਮਹਿਸੂਸ ਕਰਦੇ ਹਨ। ਜੇਕਰ ਸਹੀ ਸਮੇਂ 'ਤੇ ਸਹੀ ਦਿਸ਼ਾ 'ਚ ਸਖਤ ਮਿਹਨਤ ਕਰਨ ਤਾਂ ਇਨ੍ਹਾਂ ਨੂੰ ਬਹੁਤ ਜਲਦੀ ਸਫਲਤਾ ਮਿਲ ਜਾਂਦੀ ਹੈ। ਕਾਰਜ ਖੇਤਰ ਵਿੱਚ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਕਾਰਨ ਲੋਕ ਉਨ੍ਹਾਂ ਵੱਲ ਆਕਰਸ਼ਿਤ ਹੁੰਦੇ ਹਨ ਤੇ ਉਹ ਆਪਣੇ ਕਰੀਅਰ ਵਿੱਚ ਤਰੱਕੀ ਪ੍ਰਾਪਤ ਕਰ ਲੈਂਦੇ ਹਨ।
Disclaimer : ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸ ਨੂੰ ਸਿਰਫ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸਦਾ ਕੋਈ ਵੀ ਉਪਯੋਗ ਉਪਭੋਗਤਾ ਦੀ ਪੂਰੀ ਜ਼ਿੰਮੇਵਾਰੀ 'ਤੇ ਹੋਵੇਗਾ।