Garud Puran 'ਚ ਨਾ ਸਿਰਫ਼ ਮੌਤ ਤੋਂ ਬਾਅਦ ਦੀਆਂ ਗੱਲਾਂ ਹਨ, ਸਗੋਂ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਕੁਝ ਖ਼ਾਸ ਸੁਪਨੇ ਸਾਨੂੰ ਇਸ਼ਾਰਾ ਦਿੰਦੇ ਹਨ ਕਿ ਹੁਣ ਸਾਡੀ ਕਿਸਮਤ ਚਮਕਣ ਵਾਲੀ ਹੈ। ਆਓ ਜਾਣਦੇ ਹਾਂ ਉਨ੍ਹਾਂ ਸ਼ੁਭ ਸੁਪਨਿਆਂ ਬਾਰੇ ਜੋ ਤੁਹਾਡੇ ਜੀਵਨ ਵਿਚ ਖੁਸ਼ੀਆਂ ਦੀ ਦਸਤਕ ਦੇ ਸਕਦੇ ਹਨ :

ਧਰਮ ਡੈਸਕ, ਨਵੀਂ ਦਿੱਲੀ : ਅਕਸਰ ਅਸੀਂ ਰਾਤ ਨੂੰ ਸੌਂਦੇ ਸਮੇਂ ਜਿਹੜੇ ਸੁਪਨੇ ਦੇਖਦੇ ਹਾਂ, ਉਨ੍ਹਾਂ ਨੂੰ ਸਵੇਰੇ ਉੱਠ ਕੇ ਭੁੱਲ ਜਾਂਦੇ ਹਾਂ ਜਾਂ ਇਹ ਸੋਚ ਕੇ ਟਾਲ ਦਿੰਦੇ ਹਾਂ ਕਿ 'ਇਹ ਤਾਂ ਬੱਸ ਇਕ ਸੁਪਨਾ ਸੀ'। ਪਰ, ਕੀ ਤੁਸੀਂ ਜਾਣਦੇ ਹੋ ਕਿ ਗਰੁੜ ਪੁਰਾਣ ਅਨੁਸਾਰ, ਸਾਡੇ ਕੁਝ ਸੁਪਨੇ ਸਾਡੇ ਆਉਣ ਵਾਲੇ ਭਵਿੱਖ ਦਾ ਸ਼ੀਸ਼ਾ ਹੁੰਦੇ ਹਨ?
ਗਰੁੜ ਪੁਰਾਣ 'ਚ ਨਾ ਸਿਰਫ਼ ਮੌਤ ਤੋਂ ਬਾਅਦ ਦੀਆਂ ਗੱਲਾਂ ਹਨ, ਸਗੋਂ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਕੁਝ ਖ਼ਾਸ ਸੁਪਨੇ ਸਾਨੂੰ ਇਸ਼ਾਰਾ ਦਿੰਦੇ ਹਨ ਕਿ ਹੁਣ ਸਾਡੀ ਕਿਸਮਤ ਚਮਕਣ ਵਾਲੀ ਹੈ। ਆਓ ਜਾਣਦੇ ਹਾਂ ਉਨ੍ਹਾਂ ਸ਼ੁਭ ਸੁਪਨਿਆਂ ਬਾਰੇ ਜੋ ਤੁਹਾਡੇ ਜੀਵਨ ਵਿਚ ਖੁਸ਼ੀਆਂ ਦੀ ਦਸਤਕ ਦੇ ਸਕਦੇ ਹਨ :
ਜੇਕਰ ਤੁਸੀਂ ਸੁਪਨੇ 'ਚ ਖੁਦ ਨੂੰ ਕਿਸੇ ਪਵਿੱਤਰ ਨਦੀ (ਜਿਵੇਂ ਗੰਗਾ ਜਾਂ ਯਮੁਨਾ) 'ਚ ਨਹਾਉਂਦੇ ਹੋਏ ਦੇਖਦੇ ਹੋ ਜਾਂ ਕਿਸੇ ਮੰਦਰ ਦੀ ਯਾਤਰਾ ਦੌਰਾਨ ਦੇਖਦੇ ਹੋ ਤਾਂ ਇਹ ਬੇਹੱਦ ਸ਼ੁੱਭ ਸੰਕੇਤ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਡੇ ਜੀਵਨ 'ਚੋਂ ਪਰੇਸ਼ਾਨੀਆਂ ਖ਼ਤਮ ਹੋਣ ਵਾਲੀਆਂ ਹਨ। ਜੇਕਰ ਤੁਸੀਂ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਹੋ ਤਾਂ ਅਜਿਹਾ ਸੁਪਨਾ ਆਉਣਾ ਇਸ ਗੱਲ ਦਾ ਇਸ਼ਾਰਾ ਹੈ ਕਿ ਹੁਣ ਤੁਹਾਡੀ ਸਿਹਤ ਵਿਚ ਸੁਧਾਰ ਹੋਵੇਗਾ ਤੇ ਤੁਸੀਂ ਜਲਦੀ ਹੀ ਤੰਦਰੁਸਤ ਹੋ ਜਾਵੋਗੇ।
ਸੁਪਨੇ 'ਚ ਦੇਵੀ-ਦੇਵਤਿਆਂ ਦਾ ਦਿਖਣਾ ਕਿਸੇ ਵੱਡੇ ਆਸ਼ੀਰਵਾਦ ਤੋਂ ਘੱਟ ਨਹੀਂ ਹੈ।
ਜੇਕਰ ਲਕਸ਼ਮੀ ਮਾਤਾ, ਦੁਰਗਾ ਮਾਂ ਜਾਂ ਸਰਸਵਤੀ ਮਾਂ ਦਿਖਾਈ ਦੇਣ ਤਾਂ ਸਮਝ ਲਓ ਕਿ ਤੁਹਾਡੇ ਘਰ ਵਿਚ ਧਨ-ਦੌਲਤ ਤੇ ਗਿਆਨ ਦੀ ਵਰਖਾ ਹੋਣ ਵਾਲੀ ਹੈ।
ਉੱਥੇ ਹੀ, ਜੇਕਰ ਤੁਹਾਨੂੰ ਭਗਵਾਨ ਸ਼ਿਵ ਦੇ ਦਰਸ਼ਨ ਹੁੰਦੇ ਹਨ ਤਾਂ ਇਹ ਦੱਸਦਾ ਹੈ ਕਿ ਤੁਹਾਡੇ ਜੀਵਨ ਦੇ ਸਾਰੇ ਸੰਕਟ ਹੁਣ ਦੂਰ ਹੋਣ ਵਾਲੇ ਹਨ ਤੇ ਤੁਸੀਂ ਅਧਿਆਤਮ ਵੱਲ ਵਧੋਗੇ।
ਹਿੰਦੂ ਧਰਮ 'ਚ ਗਾਂ ਨੂੰ ਪੂਜਨੀਕ ਮੰਨਿਆ ਗਿਆ ਹੈ। ਸੁਪਨੇ 'ਚ ਗਾਂ ਦਾ ਸੁਭਾਗ ਲੈ ਕੇ ਆਉਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ 'ਤੇ ਸਾਰੇ ਦੇਵਤਿਆਂ ਦੀ ਕਿਰਪਾ ਹੈ। ਉੱਥੇ ਹੀ, 'ਚਿੱਟੇ ਸੱਪ' ਦਾ ਦਿਖਣਾ ਸੁਣ ਕੇ ਸ਼ਾਇਦ ਤੁਹਾਨੂੰ ਡਰ ਲੱਗੇ, ਪਰ ਅਸਲ ਵਿਚ ਇਹ ਤੁਹਾਡੀ ਤਰੱਕੀ ਦਾ ਰਸਤਾ ਖੁੱਲ੍ਹਣ ਦਾ ਸੰਕੇਤ ਹੈ। ਇਹ ਦੱਸਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੋਈ ਵੱਡੀ ਕਾਮਯਾਬੀ ਮਿਲ ਸਕਦੀ ਹੈ।
ਸਾਡੇ ਪੁਰਖੇ ਜਾਂ ਪਿੱਤਰ ਜੇਕਰ ਸੁਪਨੇ 'ਚ ਖੁਸ਼ ਨਜ਼ਰ ਆਉਣ ਤੇ ਤੁਹਾਨੂੰ ਆਸ਼ੀਰਵਾਦ ਦੇਣ ਤਾਂ ਇਹ ਪਰਿਵਾਰ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਵਿਚ ਸੁੱਖ-ਸ਼ਾਂਤੀ ਆਵੇਗੀ ਤੇ ਪੈਸਿਆਂ ਦੀ ਤੰਗੀ ਦੂਰ ਹੋਵੇਗੀ। ਇਸ ਦੇ ਨਾਲ ਹੀ ਹਨੇਰੇ 'ਚ ਇਕ ਬਲਦਾ ਹੋਇਆ ਦੀਵਾ ਦੇਖਣਾ ਇਹ ਦੱਸਦਾ ਹੈ ਕਿ ਤੁਹਾਡੇ ਜੀਵਨ 'ਚੋਂ ਦੁੱਖਾਂ ਦਾ ਹਨੇਰਾ ਖ਼ਤਮ ਹੋ ਕੇ ਹੁਣ ਸੁੱਖਾਂ ਦਾ ਉਜਾਲਾ ਹੋਣ ਵਾਲਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।