ਅੰਕ ਜੋਤਿਸ਼ ਵਿੱਚ ਮੰਨਿਆ ਗਿਆ ਹੈ ਕਿ ਮੁਲਾਂਕ 5 ਦੇ ਲੋਕ ਅਕਸਰ ਇਕ ਜਗ੍ਹਾ ਟਿਕ ਕੇ ਕੰਮ ਨਹੀਂ ਕਰ ਪਾਉਂਦੇ ਅਤੇ ਜਲਦੀ-ਜਲਦੀ ਨੌਕਰੀ ਬਦਲਦੇ ਹਨ। ਇਨ੍ਹਾਂ ਨੂੰ ਆਪਣੀ ਆਜ਼ਾਦੀ ਪਿਆਰੀ ਹੁੰਦੀ ਹੈ। ਅਜਿਹੇ 'ਚ ਜੇਕਰ ਇਨ੍ਹਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਨਾ ਮਿਲੇ ਜਾਂ ਫਿਰ ਫੈਸਲੇ ਲੈਣ ਦੀ ਆਜ਼ਾਦੀ ਨਾ ਹੋਵੇ ਤਾਂ ਇਹ ਨੌਕਰੀ ਤੋਂ ਅੱਕ ਜਾਂਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ ਅਨੁਸਾਰ, ਕੁਝ ਮੁਲਾਂਕ ਅਜਿਹੇ ਵੀ ਹੁੰਦੇ ਹਨ ਜੋ ਇੱਕ ਜਗ੍ਹਾ 'ਤੇ ਟਿਕ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ। ਇਹ ਲੋਕ ਅਕਸਰ ਨੌਕਰੀ ਬਦਲਦੇ ਰਹਿੰਦੇ ਹਨ। ਇਨ੍ਹਾਂ ਲੋਕਾਂ ਨੂੰ ਆਪਣੀ ਆਜ਼ਾਦੀ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਤੇ ਇਹ ਲੋਕ ਨਵੇਂ ਤਜਰਬਿਆਂ ਨੂੰ ਮਹੱਤਵ ਦਿੰਦੇ ਹਨ। ਇਸੇ ਕਾਰਨ ਇਨ੍ਹਾਂ ਜਾਤਕਾਂ ਨੂੰ ਜੀਵਨ 'ਚ ਬਦਲਾਅ ਦੀ ਤਲਾਸ਼ ਰਹਿੰਦੀ ਹੈ। ਚਲੋ ਜਾਣਦੇ ਹਾਂ ਇਨ੍ਹਾਂ ਮੁਲਾਂਕਾਂ ਬਾਰੇ।
ਮੁਲਾਂਕ 5 ਉਨ੍ਹਾਂ ਲੋਕਾਂ ਦਾ ਮੰਨਿਆ ਜਾਂਦਾ ਹੈ, ਜਿਨ੍ਹਾਂ ਦਾ ਜਨਮ ਕਿਸੇ ਮਹੀਨੇ ਦੀ 5, 14 ਜਾਂ 23 ਤਾਰੀਖ ਨੂੰ ਹੋਇਆ ਹੋਵੇ। ਇਸ ਮੁਲਾਂਕ ਦਾ ਗ੍ਰਹਿ ਸੁਆਮੀ ਬੁੱਧ ਹੈ, ਜੋ ਗਿਆਨ ਤੇ ਬੁੱਧੀ ਦਾ ਸੂਚਕ ਹੈ। ਅੰਕ ਜੋਤਿਸ਼ ਵਿੱਚ ਮੰਨਿਆ ਗਿਆ ਹੈ ਕਿ ਇਸ ਮੁਲਾਂਕ ਦੇ ਲੋਕ ਅਕਸਰ ਇਕ ਜਗ੍ਹਾ ਟਿਕ ਕੇ ਕੰਮ ਨਹੀਂ ਕਰ ਪਾਉਂਦੇ ਅਤੇ ਜਲਦੀ-ਜਲਦੀ ਨੌਕਰੀ ਬਦਲਦੇ ਹਨ। ਇਨ੍ਹਾਂ ਨੂੰ ਆਪਣੀ ਆਜ਼ਾਦੀ ਪਿਆਰੀ ਹੁੰਦੀ ਹੈ। ਅਜਿਹੇ 'ਚ ਜੇਕਰ ਇਨ੍ਹਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਨਾ ਮਿਲੇ ਜਾਂ ਫਿਰ ਫੈਸਲੇ ਲੈਣ ਦੀ ਆਜ਼ਾਦੀ ਨਾ ਹੋਵੇ ਤਾਂ ਇਹ ਨੌਕਰੀ ਤੋਂ ਅੱਕ ਜਾਂਦੇ ਹਨ।
ਮੁਲਾਂਕ 5 ਤੋਂ ਇਲਾਵਾ ਮੁਲਾਂਕ 1 ਅਤੇ 3 ਦੇ ਲੋਕ ਵੀ ਨੌਕਰੀ 'ਚ ਬਦਲਾਅ ਪਸੰਦ ਕਰਦੇ ਹਨ।
ਮੁਲਾਂਕ 1: ਇਸ ਮੁਲਾਂਕ ਦੇ ਗ੍ਰਹਿ ਸੁਆਮੀ ਸੂਰਜ ਹਨ। ਇਨ੍ਹਾਂ ਲੋਕਾਂ ਵਿੱਚ ਲੀਡਰਸ਼ਿਪ (Leadership) ਦੀ ਅਦਭੁਤ ਸਮਰੱਥਾ ਪਾਈ ਜਾਂਦੀ ਹੈ। ਇਨ੍ਹਾਂ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਕੰਮ ਕਰਨਾ ਪਸੰਦ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਮਨਮੁਤਾਬਕ ਕੰਮ ਕਰਨ ਨੂੰ ਨਾ ਮਿਲੇ, ਤਾਂ ਇਹ ਲੋਕ ਨੌਕਰੀ ਛੱਡ ਦਿੰਦੇ ਹਨ।
ਮੁਲਾਂਕ 3: ਇਸ ਮੁਲਾਂਕ ਦੇ ਗ੍ਰਹਿ ਸੁਆਮੀ ਗੁਰੂ (ਬ੍ਰਹਿਸਪਤੀ) ਹਨ। ਇਹ ਲੋਕ ਆਪਣੇ ਕੰਮ ਵਿਚ ਬੰਦਿਸ਼ ਪਸੰਦ ਨਹੀਂ ਕਰਦੇ। ਇਨ੍ਹਾਂ ਲੋਕਾਂ ਨੂੰ ਬਿਜ਼ਨੈੱਸ 'ਚ ਜ਼ਿਆਦਾ ਦਿਲਚਸਪੀ ਰਹਿੰਦੀ ਹੈ ਅਤੇ ਇਹ ਲੋਕ ਨੌਕਰੀ ਦੀ ਬਜਾਏ ਆਪਣਾ ਖੁਦ ਦਾ ਕੰਮ ਕਰਦੇ ਹਨ। ਇਸ ਲਈ ਵੀ ਇਨ੍ਹਾਂ ਲਈ ਨੌਕਰੀ ਵਿੱਚ ਟਿਕ ਪਾਉਣਾ ਮੁਸ਼ਕਲ ਹੁੰਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।