ਅੰਕ ਜੋਤਿਸ਼ 'ਚ ਦੋ ਅਜਿਹੇ ਮੁਲਾਂਕ ਹਨ ਜਿਨ੍ਹਾਂ ਅੰਦਰ ਕੰਮ ਪ੍ਰਤੀ ਜਨੂਨ ਤੇ ਸਮਰਪਣ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੁੰਦੀ ਹੈ। ਇਸੇ ਕਾਰਨ ਆਰਾਮ ਨਾਲੋਂ ਜ਼ਿਆਦਾ ਟੀਚਿਆਂ ਨੂੰ ਫੁੰਡਣ ਵੱਲ ਫੋਕਸ ਕਰਦੇ ਹਨ। ਆਓ ਜਾਣਦੇ ਹਾਂ ਅਜਿਹੇ ਦੋ ਮੁਲਾਂਕਾਂ ਬਾਰੇ ਜਿਹੜੇ ਨਿੱਠ ਕੇ ਕੰਮ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਕੁਝ ਮੁਲਾਂਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਸਭ ਤੋਂ ਪਿਆਰਾ ਆਪਣਾ ਕੰਮ ਹੁੰਦਾ ਹੈ ਤੇ ਇਸੇ ਲਈ ਇਨ੍ਹਾਂ ਵਰਕਹੋਲਿਕ (Workaholic) ਮੰਨਿਆ ਗਿਆ ਹੈ। ਅੰਦਰ ਕੁੱਟ-ਕੁੱਟ ਕੇ ਭਰਿਆ ਕੰਮ ਪ੍ਰਤੀ ਜਨੂਨ ਤੇ ਸਮਰਪਣ ਦੀ ਭਾਵਨਾ ਇਨ੍ਹਾਂ ਨੂੰ ਆਰਾਮ ਨਾਲੋਂ ਜ਼ਿਆਦਾ ਟੀਚਿਆਂ ਨੂੰ ਫੁੰਡਣ ਵੱਲ ਫੋਕਸ ਕਰਨ 'ਚ ਮਦਦ ਕਰਦੀ ਹੈ। ਆਓ ਜਾਣਦੇ ਹਾਂ ਅਜਿਹੇ ਦੋ ਮੁਲਾਂਕਾਂ ਬਾਰੇ ਜਿਹੜੇ ਨਿੱਠ ਕੇ ਕੰਮ ਕਰਦੇ ਹਨ।
ਜਿਹੜੇ ਜਾਤਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਾਰੀਖ ਨੂੰ ਹੋਇਆ ਹੋਵੇ, ਉਨ੍ਹਾਂ ਦਾ ਮੁਲਾਂਕ 4 ਮੰਨਿਆ ਜਾਂਦਾ ਹੈ। ਇਸ ਦਾ ਸਵਾਮੀ ਗ੍ਰਹਿ ਰਾਹੂ ਹੈ। ਇਸ ਮੁਲਾਂਕ ਦੇ ਜਾਤਕਾਂ ਨੂੰ ਅਨੁਸ਼ਾਸਨ ਬੇਹੱਦ ਪਿਆਰਾ ਹੁੰਦਾ ਹੈ। ਮਿਹਨਤੀ ਅਤੇ ਜ਼ਿੱਦੀ ਸੁਭਾਅ ਦੇ ਮਾਲਕ ਹੋਣ ਕਰਕੇ ਇਹ ਲੋਕ ਜਿਹੜਾ ਵੀ ਟੀਚਾ ਮਿੱਥ ਲੈਂਦੇ ਹਨ, ਉਸ ਨੂੰ ਪੂਰਾ ਕਰਨ ਦੀ ਦਿਨ-ਰਾਤ ਇਕ ਕਰ ਦਿੰਦੇ ਹਨ।
ਮੁਲਾਂਕ 8 ਨੂੰ ਵੀ ਇਕ ਵਰਕਹੋਲਿਕ ਮੁਲਾਂਕ ਮੰਨਿਆ ਗਿਆ ਹੈ। ਜਿਹੜੇ ਲੋਕਾਂ ਦੀ ਜਨਮ ਤਰੀਕ 8, 17 ਜਾਂ ਫਿਰ 26 ਹੁੰਦੀ ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਇਸ ਮੁਲਾਂਕ ਦੇ ਗ੍ਰਹਿ ਸਵਾਮੀ ਸ਼ਨੀ ਹਨ। ਅਜਿਹੇ ਵਿਚ ਇਸ ਮੁਲਾਂਕ ਦੇ ਲੋਕ ਕਰਮ ਤੇ ਅਨੁਸ਼ਾਸਨਪ੍ਰਿਅ ਹੁੰਦੇ ਹਨ। ਇਹ ਲੋਕ ਬਹੁਤ ਜ਼ਿਆਦਾ ਕੰਮ (Workholic) ਕਰਨ ਵਾਲੇ ਮੰਨੇ ਜਾਂਦੇ ਹਨ। ਆਪਣੀ ਕਿਸਮਤ ਤੋਂ ਵੱਧ ਕਰਮ 'ਤੇ ਵਿਸ਼ਵਾਸ ਰੱਖਦੇ ਹਨ ਤੇ ਸਖ਼ਤ ਮਿਹਨਤ ਨਾਲ ਕਾਮਯਾਬੀ ਹਾਸਲ ਕਰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।