19 ਤੋਂ 25 ਅਪ੍ਰੈਲ 2026 (19 to 25 April 2026 Tarot Prediction 2026) ਤਕ ਦਾ ਇਹ ਹਫ਼ਤਾ ਮੇਖ, ਬ੍ਰਿਖ, ਮਿਥੁਨ ਸਮੇਤ ਸਾਰੀਆਂ ਦੀਆਂ ਸਾਰੀਆਂ 12 ਰਾਸ਼ੀਆਂ ਲਈ ਕਿਵੇਂ ਦਾ ਰਹਿਣ ਵਾਲਾ ਹੈ ? ਆਓ ਇਸ ਲੇਖ 'ਚ ਵਿਸਥਾਰ ਨਾਲ ਜਾਣਦੇ ਹਾਂ...

ਮਾਂ ਪ੍ਰੇਮ ਰਿਤੰਭਰਾ : 19 To 25 April 2026 Tarot Prediction 2026 : ਓਸ਼ੋ ਕਹਿੰਦੇ ਹਨ ਕਿ ਜਦੋਂ ਤੁਸੀਂ ਸਹਿਜ, ਅਨੰਦਿਤ ਤੇ ਸ਼ਾਂਤ ਅਵਸਥਾ 'ਚ ਰਹਿਣਾ ਸਿੱਖ ਜਾਂਦੇ ਹੋ ਤਾਂ ਆਪਣੇ ਆਪ ਹੀ ਆਤਮ-ਗਿਆਨ ਤੇ ਵਿਵੇਕ ਦਾ ਜਨਮ ਹੁੰਦਾ ਹੈ। ਅੰਦਰੂਨੀ ਸ਼ਾਂਤੀ ਹੀ ਉਹ ਧਰੁਵਤਾ ਹੈ, ਜੋ ਤੁਹਾਨੂੰ ਹਨੇਰੇ 'ਚੋਂ ਕੱਢ ਕੇ ਪਰਮਾਤਮਾ ਰੂਪੀ ਪਰਮ ਸੱਚ ਵੱਲ ਲੈ ਜਾਂਦੀ ਹੈ।
ਮੇਖ (Aries) : ਵਿਸ਼ੇਸ਼ ਕੰਮ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਜੋ ਭਵਿੱਖ ਵਿਚ ਪੇਸ਼ੇਵਰ ਉੱਨਤੀ ਤੇ ਪ੍ਰਗਤੀ ਦਾ ਮਾਰਗ ਪੱਧਰਾ ਕਰੇਗੀ। ਵਪਾਰਕ ਤੇ ਨਿੱਜੀ ਭਾਈਵਾਲੀ ਪ੍ਰੇਰਨਾਦਾਇਕ ਰਹੇਗੀ। ਆਪਣੇ ਆਪ ਨੂੰ ਥੋੜ੍ਹਾ ਭਾਵੁਕ ਤੇ ਸੰਵੇਦਨਸ਼ੀਲ ਮਹਿਸੂਸ ਕਰੋਗੇ। ਰੂੜ੍ਹੀਵਾਦੀ ਲੋਕਾਂ ਨਾਲ ਟਕਰਾਉਣ ਦੀ ਬਜਾਏ ਨਜ਼ਰਅੰਦਾਜ਼ ਕਰਨਾ ਬਿਹਤਰ ਹੋਵੇਗਾ। ਕਲਾ, ਸੰਗੀਤ ਤੇ ਰਚਨਾਤਮਕ ਖੇਤਰ ਤੁਹਾਡੇ ਮਨ ਨੂੰ ਸ਼ਾਂਤੀ ਅਤੇ ਨਵੀਂ ਊਰਜਾ ਪ੍ਰਦਾਨ ਕਰਨਗੇ। ਕਿਸੇ ਕਰੀਬੀ ਸਹਿਯੋਗੀ ਦੇ ਕਠਿਨ ਵਿਵਹਾਰ ਨੂੰ ਧੀਰਜ ਨਾਲ ਸਵੀਕਾਰ ਕਰੋ।
ਸ਼ੁੱਭ ਅੰਕ: 8 | ਸ਼ੁਭ ਰੰਗ: ਪਿੰਕ
ਬ੍ਰਿਖ (Taurus): ਜੀਵਨ ਵਿਚ ਆਉਣ ਵਾਲੀਆਂ ਅਣਕਿਆਸੀਆਂ ਤਬਦੀਲੀਆਂ ਨੂੰ ਉੱਚ ਅਧਿਆਤਮਕ ਦ੍ਰਿਸ਼ਟੀਕੋਣ ਨਾਲ ਦੇਖੋਗੇ। ਜੋ ਸਥਿਤੀਆਂ ਅੱਜ ਔਖੀਆਂ ਲੱਗ ਰਹੀਆਂ ਹਨ, ਉਹ ਅਸਲ ਵਿੱਚ ਓਨੀਆਂ ਮਾੜੀਆਂ ਨਹੀਂ ਹੋਣਗੀਆਂ। ਕਾਰਜ ਖੇਤਰ ਅਤੇ ਘਰ, ਦੋਵਾਂ ਮੋਰਚਿਆਂ 'ਤੇ ਵੱਡੀਆਂ ਤਬਦੀਲੀਆਂ ਹੋਣਗੀਆਂ। ਤੁਹਾਡੀਆਂ ਕਦਰਾਂ-ਕੀਮਤਾਂ ਤੇ ਤਰਜੀਹਾਂ 'ਚ ਬਦਲਾਅ ਆਉਣ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਮਿਲੇਗੀ। ਲੰਬੇ ਸਮੇਂ ਤੋਂ ਚਲੀ ਆ ਰਹੀ ਮਾਨਸਿਕ ਰੁਕਾਵਟਾਂ ਅਤੇ ਪੁਰਾਣੇ ਢਾਂਚੇ ਨੂੰ ਤੋੜਨ ਵਿੱਚ ਸਫਲ ਰਹੋਗੇ। ਟੀਚਿਆਂ ਨੂੰ ਪ੍ਰਾਪਤ ਕਰਨ ਲਈ ਅਦਭੁਤ ਉਤਸ਼ਾਹ, ਊਰਜਾ ਅਤੇ ਦ੍ਰਿੜ ਸੰਕਲਪ ਦਾ ਸੰਚਾਰ ਹੋਵੇਗਾ।
ਸ਼ੁਭ ਅੰਕ: 13 | ਸ਼ੁੱਭ ਰੰਗ: ਮਰੂਨ
ਮਿਥੁਨ (Gemini): ਰਿਸ਼ਤਿਆਂ 'ਚ ਪੂਰੀ ਤਰ੍ਹਾਂ ਸਪਸ਼ਟਵਾਦੀ ਤੇ ਇਮਾਨਦਾਰ ਰਹੋਗੇ। ਕਾਰਜ ਖੇਤਰ ਅਤੇ ਘਰ ਦੇ ਵਾਤਾਵਰਣ 'ਚ ਤਬਦੀਲੀ ਆਵੇਗੀ। ਜਦੋਂ ਟੀਚਿਆਂ ਨੂੰ ਪੂਰਾ ਕਰਨ ਦੀ ਗੱਲ ਆਵੇਗੀ, ਤਾਂ ਤੁਹਾਨੂੰ ਦੂਜਿਆਂ ਦਾ ਭਰਪੂਰ ਸਹਿਯੋਗ ਤੇ ਤਾਲਮੇਲ ਪ੍ਰਾਪਤ ਹੋਵੇਗਾ। ਸਮਾਜਿਕ ਜੀਵਨ ਰੁੱਝਿਆ ਰਹੇਗਾ। ਕਿਸੇ ਹੰਕਾਰੀ ਵਿਅਕਤੀ ਤੋਂ ਦੂਰੀ ਬਣਾਓ, ਨਹੀਂ ਤਾਂ ਉਹ ਤੁਹਾਡੀ ਉਦਾਰਤਾ ਦਾ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ। ਵਿਦੇਸ਼ ਯਾਤਰਾ ਦੇ ਯੋਗ ਹਨ।
ਸ਼ੁੱਭ ਅੰਕ: 19 | ਸ਼ੁੱਭ ਰੰਗ: ਸਨ ਯੈਲੋ
ਕਰਕ (Cancer): ਜੀਵਨ ਵਿਚ ਤਬਦੀਲੀ ਤੇ ਵਿਸਥਾਰ ਦੇ ਦੁਆਰ ਖੁੱਲ੍ਹਣਗੇ। ਵਪਾਰ ਦੇ ਮਾਮਲੇ 'ਚ ਪ੍ਰਗਤੀ ਬਣਾਈ ਰੱਖਣ ਲਈ ਆਪਣੀਆਂ ਰਚਨਾਤਮਕ ਗਤੀਵਿਧੀਆਂ ਨੂੰ ਜਾਰੀ ਰੱਖਣਾ ਬਿਹਤਰ ਹੋਵੇਗਾ। ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਗੁਣਵੱਤਾ ਭਰਪੂਰ ਸਮਾਂ ਬਿਤਾਓਗੇ। ਵਿਦੇਸ਼ ਤੋਂ ਮਹਿਮਾਨ ਦੀ ਆਮਦ ਜਾਂ ਕਿਸੇ ਸੁਖਦ ਸਮਾਚਾਰ ਦੀ ਪ੍ਰਾਪਤੀ ਹੋਵੇਗੀ। ਬਜ਼ੁਰਗਾਂ ਜਾਂ ਮਾਤਾ-ਪਿਤਾ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੋਵੇਗੀ। ਕੰਨਿਆ ਰਾਸ਼ੀ ਦਾ ਵਿਅਕਤੀ ਸਮਰਥਨ ਅਤੇ ਸਲਾਹ ਦੇਵੇਗਾ।
ਸ਼ੁੱਭ ਅੰਕ: 10 | ਸ਼ੁੱਭ ਰੰਗ: ਕੇਸਰੀ
ਸਿੰਘ (Leo): ਇਹ ਸਮਾਂ ਵਿਚਾਰਾਂ ਤੇ ਵਿਵਹਾਰ ਦਾ ਨਿਰੀਖਣ ਕਰਨ ਲਈ ਉਚਿਤ ਹੈ। ਵੱਡੇ ਅਧਿਆਤਮਕ ਬਦਲਾਅ ਦਾ ਮਾਰਗ ਪੱਧਰਾ ਹੋਵੇਗਾ। ਵਰਕ ਪਲੇਸ 'ਚ ਚਤੁਰਾਈ ਤੇ ਹੁਨਰ ਨਾਲ ਸਫਲਤਾ ਪ੍ਰਾਪਤ ਕਰੋਗੇ। ਕਿਸੇ ਵੀ ਤਰ੍ਹਾਂ ਦੀ ਦੁਬਿਧਾ ਦੂਰ ਕਰਨ ਲਈ ਤਰਜੀਹਾਂ 'ਤੇ ਧਿਆਨ ਕੇਂਦਰਿਤ ਕਰੋ। ਸਬੰਧਾਂ 'ਚ ਵਧੇਰੇ ਚਿੰਤਨਸ਼ੀਲ ਅਤੇ ਸੰਵੇਦਨਸ਼ੀਲ ਬਣਨ ਦੀ ਲੋੜ ਹੈ। ਕਿਸੇ ਚਲਾਕ ਅਤੇ ਨਿਰੰਕੁਸ਼ ਬਜ਼ੁਰਗ ਵਿਅਕਤੀ ਤੋਂ ਸਾਵਧਾਨ ਰਹੋ, ਨਹੀਂ ਤਾਂ ਉਹ ਤੁਹਾਡੇ ਮਾਰਗ ਵਿੱਚ ਰੁਕਾਵਟ ਬਣ ਸਕਦਾ ਹੈ।
ਸ਼ੁੱਭ ਅੰਕ: 9 | ਸ਼ੁੱਭ ਰੰਗ: ਟਰਕਵਾਇਜ਼
ਕੰਨਿਆ (Virgo): ਵਿਅਕਤੀਗਤ ਸਬੰਧ ਪ੍ਰੇਮਪੂਰਨ ਤੇ ਸਹਿਯੋਗੀ ਬਣੇ ਰਹਿਣਗੇ। ਤੁਹਾਡੀ ਸਫਲਤਾ ਤੁਹਾਡੇ ਬੂਹੇ 'ਤੇ ਖੜ੍ਹੀ ਹੋਵੇਗੀ, ਅਜਿਹੇ 'ਚ ਕਿਸੇ ਵੀ ਕੰਮ ਨੂੰ ਅਧੂਰਾ ਛੱਡਣਾ ਉਚਿਤ ਨਹੀਂ ਹੋਵੇਗਾ। ਨਿਰਾਸ਼ਾ ਦੇ ਪਲਾਂ 'ਚ ਆਪਣੀ ਇੱਛਾ ਸ਼ਕਤੀ ਨੂੰ ਕਮਜ਼ੋਰ ਨਾ ਹੋਣ ਦਿਉ, ਧੀਰਜ ਬਣਾਈ ਰੱਖੋ। ਇਕੱਲਾਪਣ ਤੇ ਬੇਚੈਨੀ ਦਾ ਅਨੁਭਵ ਹੋ ਸਕਦਾ ਹੈ, ਜੋ ਤੁਹਾਨੂੰ ਧਰਮ ਤੇ ਅਧਿਆਤਮਕਤਾ ਵੱਲ ਪ੍ਰੇਰਿਤ ਕਰੇਗਾ। ਹਫ਼ਤੇ ਦੇ ਅੰਤ 'ਚ ਆਰਥਿਕ ਅਸਥਿਰਤਾ ਦੇ ਬੱਦਲ ਛੰਡ ਜਾਣਗੇ।
ਸ਼ੁੱਭ ਅੰਕ: 8 | ਸ਼ੁੱਭ ਰੰਗ: ਕ੍ਰੀਮੀ ਵ੍ਹਾਈਟ
ਤੁਲਾ (Libra): ਕੁਝ ਘਟਨਾਵਾਂ ਸ਼ੁਰੂਆਤ 'ਚ ਤੁਹਾਨੂੰ ਬੇਚੈਨ ਕਰ ਸਕਦੀਆਂ ਹਨ, ਪਰ ਭਵਿੱਖ ਵਿਚ ਇਹ ਤੁਹਾਡੇ ਲਈ ਬਹੁਤ ਲਾਭਕਾਰੀ ਸਿੱਧ ਹੋਣਗੀਆਂ। ਰਿਸ਼ਤਿਆਂ 'ਚ ਲੰਬੇ ਸਮੇਂ ਤੋਂ ਚਲੀ ਆ ਰਹੀ ਖੜੋਤ ਖਤਮ ਹੋਵੇਗੀ। ਯੋਜਨਾਵਾਂ ਤੇ ਵਿਚਾਰਾਂ ਨੂੰ ਮੁੜ ਵਿਉਂਤਬੱਧ ਕਰੋ। ਘਰ ਜਾਂ ਕੰਮ ਵਾਲੀ ਥਾਂ ਦੀ ਨਵੇਂ ਸਿਰੇ ਤੋਂ ਸਜਾਵਟ ਕਰੋਗੇ। ਨਵੀਂ ਸ਼ੁਰੂਆਤ ਦਾ ਯੋਗ ਹੈ। ਚੁਣੌਤੀਆਂ ਜਾਂ ਵਿਰੋਧੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਦਾ ਡਟ ਕੇ ਸਾਹਮਣਾ ਕਰੋਗੇ। ਸਥਾਨ ਪਰਿਵਰਤਨ ਦੇ ਪ੍ਰਬਲ ਯੋਗ ਹਨ।
ਸ਼ੁੱਭ ਅੰਕ: 16 | ਸ਼ੁੱਭ ਰੰਗ: ਫਾਇਰੀ ਰੈੱਡ
ਬ੍ਰਿਸ਼ਚਕ (Scorpio): ਵਪਾਰ ਤੇ ਕੰਟੈਕਟਸ ਦਾ ਦਾਇਰਾ ਵਧੇਗਾ। ਪੁਰਾਣੇ ਦੋਸਤਾਂ ਤੇ ਪਿਆਰਿਆਂ ਨਾਲ ਸੁਖਦ ਸਮਾਂ ਬਿਤਾਓਗੇ। ਇਸ ਦੌਰਾਨ ਪੁਰਾਣੀਆਂ ਯਾਦਾਂ 'ਚ ਖੋ ਜਾਓਗੇ, ਜੋ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਨਗੀਆਂ। ਮੀਨ ਰਾਸ਼ੀ ਦਾ ਵਿਅਕਤੀ ਤੁਹਾਡੇ ਪ੍ਰਤੀ ਬਹੁਤ ਸਹਾਇਕ ਤੇ ਸਨੇਹੀ ਸਾਬਤ ਹੋਵੇਗਾ। ਕਾਰਜ ਖੇਤਰ ਵਿੱਚ ਕੋਈ ਵੀ ਫੈਸਲਾ ਲੈਂਦੇ ਸਮੇਂ ਪੂਰੀ ਤਰ੍ਹਾਂ ਸੁਚੇਤ ਰਹੋ। ਆਲਸ ਤੇ ਟਾਲਮਟੋਲ ਦੀ ਬਿਰਤੀ ਤੋਂ ਬਚੋ, ਨਹੀਂ ਤਾਂ ਵਿੱਤੀ ਨੁਕਸਾਨ ਦੀ ਸੰਭਾਵਨਾ ਬਣੀ ਰਹੇਗੀ।
ਸ਼ੁੱਭ ਅੰਕ: 10 | ਸ਼ੁੱਭ ਰੰਗ: ਕੇਸਰੀ
ਧਨੁ (Sagittarius): ਜੀਵਨ 'ਚ ਔਰਤਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਰਿਸ਼ਤਿਆਂ 'ਚ ਸਦਭਾਵਨਾ ਮਹਿਸੂਸ ਕਰੋਗੇ। ਊਰਜਾ ਨੂੰ ਆਲਸ 'ਚ ਨਸ਼ਟ ਕਰਨ ਤੋਂ ਬਚੋ। ਸੂਝ-ਬੂਝ ਨਾਲ ਔਖੀਆਂ ਤੋਂ ਔਖੀਆਂ ਸਥਿਤੀਆਂ ਨੂੰ ਵੀ ਸਹਿਜਤਾ ਨਾਲ ਸੰਭਾਲ ਲਵੋਗੇ। ਵਕ ਪਲੇਸ 'ਚ ਸਫਲਤਾ ਅਤੇ ਚੰਗੀ ਕਿਸਮਤ ਦੇ ਯੋਗ ਹਨ। ਇਹ ਸਮਾਂ ਤੁਹਾਨੂੰ ਕਿਸੇ ਸੁਖਦ ਯਾਤਰਾ 'ਤੇ ਜਾਣ ਅਤੇ ਖੁੱਲ੍ਹ ਕੇ ਖਰੀਦਦਾਰੀ ਕਰਨ ਦਾ ਮੌਕਾ ਦੇਵੇਗਾ। ਇਨਸਾਫ਼ ਪਸੰਦ ਅਤੇ ਸੱਭਿਅਕ ਸੁਭਾਅ ਕਾਰਨ ਘਰ ਅਤੇ ਬਾਹਰ, ਦੋਵੇਂ ਥਾਵਾਂ 'ਤੇ ਖਿੱਚ ਦਾ ਕੇਂਦਰ ਬਣੇ ਰਹੋਗੇ।
ਸ਼ੁੱਭ ਅੰਕ: 3 | ਸ਼ੁੱਭ ਰੰਗ: ਓਲਡ ਰੋਜ਼
ਮਕਰ (Capricorn): ਪੇਸ਼ੇਵਰ ਜੀਵਨ 'ਚ ਮੌਲਿਕ ਅਤੇ ਦਲੇਰਾਨਾ ਫੈਸਲੇ ਲਓਗੇ। ਵਪਾਰ ਜਾਂ ਨੌਕਰੀ 'ਚ ਵਿਸਥਾਰ ਦੇ ਨਵੇਂ ਮਾਰਗ ਖੁੱਲ੍ਹਣਗੇ। ਜਿਨ੍ਹਾਂ ਉੱਤਰਾਂ ਨੂੰ ਤੁਸੀਂ ਹੁਣ ਤਕ ਬੁੱਧੀ ਨਾਲ ਲੱਭ ਰਹੇ ਸੀ, ਉਹ ਤੁਹਾਡੇ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਾਪਤ ਹੋਣਗੇ। ਅਧਿਆਤਮਕ ਗਤੀਵਿਧੀਆਂ 'ਚ ਰੁਚੀ ਵਧੇਗੀ, ਜੋ ਮਾਨਸਿਕ ਸਕੂਨ ਦੇਵੇਗੀ। ਕਿਸੇ ਵੀ ਤਰ੍ਹਾਂ ਦਾ ਨਿਵੇਸ਼ ਕਰਨ ਦੌਰਾਨ ਜਲਦਬਾਜ਼ੀ ਤੋਂ ਬਚੋ। ਆਪਣਾ ਸਮਾਂ ਬੱਚਿਆਂ ਜਾਂ ਨੌਜਵਾਨਾਂ ਨਾਲ ਬਿਤਾਓਗੇ। ਪਰਿਵਾਰ ਦੀ ਕੋਈ ਮੁਟਿਆਰ ਜਾਂ ਧੀ ਜੀਵਨ ਦੀ ਨਵੀਂ ਯਾਤਰਾ ਸ਼ੁਰੂ ਕਰੇਗੀ।
ਸ਼ੁਭ ਅੰਕ: 17 | ਸ਼ੁਭ ਰੰਗ: ਫਾਇਰੀ ਆਰੇਂਜ
ਕੁੰਭ (Aquarius): ਦਿਲਚਸਪ ਲੋਕ ਤੁਹਾਡੇ ਵੱਲ ਆਕਰਸ਼ਿਤ ਹੋਣਗੇ। ਪੇਸ਼ੇਵਰ ਯਤਨਾਂ 'ਚ ਬਹੁਤ ਉਤਸ਼ਾਹੀ ਤੇ ਕਰਮਠ ਰਹੋਗੇ। ਆਪਣੇ ਆਪ 'ਚ ਸੰਤੁਲਨ ਤੇ ਸਥਿਰਤਾ ਦਾ ਅਨੁਭਵ ਕਰੋਗੇ। ਹਫ਼ਤੇ ਦੇ ਅੰਤ ਤਕ ਤੁਹਾਡੇ ਲਾਭਕਾਰੀ ਸੌਦੇ ਸਫਲਤਾਪੂਰਵਕ ਨੇਪਰੇ ਚੜ੍ਹਨਗੇ। ਰਿਸ਼ਤਿਆਂ 'ਚ ਬਹੁਤ ਦਿਆਲੂ, ਦੇਖਭਾਲ ਕਰਨ ਵਾਲੇ ਅਤੇ ਸਨੇਹੀ ਬਣੇ ਰਹੋਗੇ। ਖਾਣ-ਪੀਣ ਦੇ ਮਾਮਲੇ 'ਚ ਸੰਜਮ ਰੱਖੋ। ਮਾਨਸਿਕ ਸ਼ਾਂਤੀ ਲਈ ਕੁਦਰਤ ਦੇ ਵਿਚਕਾਰ ਸਮਾਂ ਬਿਤਾਉਣਾ ਲਾਭਕਾਰੀ ਹੋਵੇਗਾ।
ਸ਼ੁੱਭ ਅੰਕ: 14 | ਸ਼ੁੱਭ ਰੰਗ: ਫੌਰੈਸਟ ਗ੍ਰੀਨ
ਮੀਨ (Pisces): ਪਾਰਿਵਾਰਕ ਜੀਵਨ 'ਚ ਸੁੱਖ-ਸਮ੍ਰਿਧੀ ਦਾ ਸੰਚਾਰ ਹੋਵੇਗਾ। ਸਬੰਧਾਂ ਵਿੱਚ ਪੂਰਨਤਾ ਆਵੇਗੀ। ਮਾਤਾ-ਪਿਤਾ ਅਤੇ ਸਤਿਕਾਰਯੋਗ ਵਿਅਕਤੀਆਂ ਦੀ ਸੰਗਤ ਵਿੱਚ ਸਮਾਂ ਬਿਤਾਓਗੇ ਅਤੇ ਜੀਵਨ ਦੇ ਉੱਤਮ ਸੁੱਖਾਂ ਦਾ ਆਨੰਦ ਆਪਣਿਆਂ ਨਾਲ ਮਾਣੋਗੇ। ਪ੍ਰਤਿਸ਼ਠਾਵਾਨ ਪੇਸ਼ੇਵਰ ਜ਼ਿੰਮੇਵਾਰੀ ਸੌਂਪੀ ਜਾਵੇਗੀ। ਸਫਲਤਾ ਦੇ ਨਵੇਂ ਸਿਖਰਾਂ ਨੂੰ ਛੂਹੋਗੇ। ਸਵਾਰਥੀ ਤੱਤਾਂ ਦੇ ਦਬਾਅ ਵਿੱਚ ਆਉਣ ਦੀ ਬਜਾਏ ਜ਼ਮੀਰ ਦੀ ਆਵਾਜ਼ 'ਤੇ ਅਡਿੱਗ ਰਹੋ। ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਅਤੇ ਨਵੀਂ ਅਧਿਆਤਮਿਕ ਯਾਤਰਾ ਲਈ ਆਪਣੇ ਆਪ ਨੂੰ ਤਿਆਰ ਮਹਿਸੂਸ ਕਰੋਗੇ।
ਸ਼ੁੱਭ ਅੰਕ: 3 | ਸ਼ੁੱਭ ਰੰਗ: ਪੋਮੇਗ੍ਰੇਨੇਟ ਰੈੱਡ