Meanings of Dreams : ਸੁਪਨੇ 'ਚ ਉੱਲੂ, ਸੱਪ, ਤੋਤੇ ਤੇ ਅੰਬ ਦੇਖਣ ਦਾ ਕੀ ਹੈ ਸੰਕੇਤ
ਸੁਪਨ ਵਿਗਿਆਨ ਵਿਚ ਸੁਪਨੇ ਦੇਖਣਾ ਭਵਿੱਖ ਦੀਆਂ ਘਟਨਾਵਾਂ ਦਾ ਸੰਕੇਤ ਕਿਹਾ ਜਾਂਦਾ ਹੈ। ਕੁਝ ਸੁਪਨੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਸਫਲਤਾ ਅਤੇ ਲਾਭ ਦੀ ਸੂਚਨਾ ਦਿੰਦੇ ਹਨ, ਜਦੋਂਕਿ ਕੁਝ ਨੁਕਸਾਨ ਤੇ ਕਸ਼ਟ ਦਾ ਸੰਕੇਤ ਦਿੰਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਚੰਗੇ ਅਤੇ ਬੁਰੇ ਸੁਪਨਿਆਂ ਬਾਰੇ।
Publish Date: Sat, 21 Jan 2023 10:39 AM (IST)
Updated Date: Sat, 21 Jan 2023 04:26 PM (IST)
Meanings of Dreams : ਮਨੁੱਖ ਲਈ ਸੁਪਨੇ ਦੇਖਣਾ ਇਕ ਕੁਦਰਤੀ ਪ੍ਰਕਿਰਿਆ ਹੈ। ਮਨੁੱਖ ਆਪਣੀ ਸਾਰੀ ਉਮਰ ਕਈ ਤਰ੍ਹਾਂ ਦੇ ਸੁਪਨੇ ਦੇਖਦਾ ਹੈ। ਸੁਪਨ ਵਿਗਿਆਨ ਵਿਚ ਸੁਪਨੇ ਦੇਖਣਾ ਭਵਿੱਖ ਦੀਆਂ ਘਟਨਾਵਾਂ ਦਾ ਸੰਕੇਤ ਕਿਹਾ ਜਾਂਦਾ ਹੈ। ਕੁਝ ਸੁਪਨੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਸਫਲਤਾ ਅਤੇ ਲਾਭ ਦੀ ਸੂਚਨਾ ਦਿੰਦੇ ਹਨ, ਜਦੋਂਕਿ ਕੁਝ ਨੁਕਸਾਨ ਤੇ ਕਸ਼ਟ ਦਾ ਸੰਕੇਤ ਦਿੰਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਚੰਗੇ ਅਤੇ ਬੁਰੇ ਸੁਪਨਿਆਂ ਬਾਰੇ।
1. ਜੇਕਰ ਤੁਸੀਂ ਆਪਣੇ ਸੁਪਨੇ 'ਚ ਉੱਲੂ ਦੇਖਦੇ ਹੋ ਤਾਂ ਇਹ ਇਕ ਤਰ੍ਹਾਂ ਦਾ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਧਨ ਹਾਨੀ ਤੋਂ ਇਲਾਵਾ ਕੋਈ ਹੋਰ ਅਸ਼ੁਭ ਘਟਨਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ।
2. ਜੇਕਰ ਤੁਸੀਂ ਅਜਿਹਾ ਸੁਪਨਾ ਦੇਖਦੇ ਹੋ ਜਿਸ 'ਚ ਕੋਈ ਤੁਹਾਡੀ ਜੇਬ ਕੱਟ ਰਿਹਾ ਹੈ ਤਾਂ ਇਹ ਅਸ਼ੁਭ ਸੁਪਨਾ ਮੰਨਿਆ ਜਾਂਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਵਿੱਤੀ ਸੰਕਟ ਆਉਣ ਵਾਲਾ ਹੈ। ਸੁਪਨੇ 'ਚ ਫਟੀ ਜੇਬ ਦੇਖਣਾ ਵੀ ਗਰੀਬੀ ਦੀ ਨਿਸ਼ਾਨੀ ਮੰਨਿਆ ਗਿਆ ਹੈ।
3. ਜੇਕਰ ਤੁਸੀਂ ਸੁਪਨੇ 'ਚ ਅੰਬਾਂ ਨਾਲ ਭਰਿਆ ਦਰੱਖ਼ਤ ਦੇਖਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਘਰ ਖੁਸ਼ਖਬਰੀ ਆਉਣ ਵਾਲੀ ਹੈ।
4. ਜੇਕਰ ਤੁਸੀਂ ਆਪਣੇ ਸੁਪਨੇ 'ਚ ਸੱਪ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਕੋਈ ਨਵਾਂ ਮਹਿਮਾਨ ਆ ਸਕਦਾ ਹੈ। ਭਾਵ ਤੁਹਾਡੇ ਘਰ ਇਕ ਬੱਚਾ ਪੈਦਾ ਹੋ ਸਕਦਾ ਹੈ। ਇਸ ਸੁਪਨੇ ਨੂੰ ਧਨ ਪ੍ਰਾਪਤੀ ਦਾ ਸੂਚਕ ਵੀ ਮੰਨਿਆ ਜਾਂਦਾ ਹੈ।
5. ਜੇਕਰ ਤੁਸੀਂ ਆਪਣੇ ਸੁਪਨੇ 'ਚ ਹਜ਼ਾਰਾਂ ਤੋਤੇ ਇਕੱਠੇ ਦੇਖਦੇ ਹੋ ਤਾਂ ਇਹ ਸ਼ੁੱਭ ਸੁਪਨਾ ਮੰਨਿਆ ਜਾਂਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਤੁਹਾਡੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ।