ਮੰਗਲਦੇਵ ਦਾ ਇਹ ਪ੍ਰਭਾਵ 21 ਜੂਨ 2026 ਤਕ ਰਹੇਗਾ, ਜਿਸ ਨਾਲ ਸਾਰੀਆਂ ਰਾਸ਼ੀਆਂ ਦੇ ਜੀਵਨ ਵਿਚ ਵੱਡੇ ਬਦਲਾਅ ਆਉਣ ਦੇ ਸੰਕੇਤ ਮਿਲ ਰਹੇ ਹਨ। ਇਸ ਸਮੇਂ ਦੌਰਾਨ ਆਪਣੀ ਗੱਲ ਮਨਵਾਉਣ ਤੇ ਟੀਚੇ ਨੂੰ ਪ੍ਰਾਪਤ ਕਰਨ ਦੀ ਇੱਛਾ ਵਧੇਗੀ। ਗ੍ਰਹਿਆਂ ਦਾ ਇਹ ਪ੍ਰਭਾਵਸ਼ਾਲੀ ਗੋਚਰ ਵਿਅਕਤੀਗਤ ਤਰੱਕੀ ਲਈ ਬਹੁਤ ਫਲਦਾਇਕ ਮੰਨਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਨੂੰ ਇਸ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣੀ ਹੋਵੇਗੀ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਜੋਤਿਸ਼ ਸ਼ਾਸਤਰ 'ਚ ਮੰਗਲਦੇਵ ਨੂੰ ਜੋਸ਼, ਹਿੰਮਤ ਤੇ ਤਾਕਤ ਦਾ ਪ੍ਰਤੀਕ ਮੰਨਿਆ ਗਿਆ ਹੈ। 11 ਮਈ 2026 ਦੀ ਸਵੇਰ ਨੂੰ ਮੰਗਲਦੇਵ ਆਪਣੀ ਖੁਦ ਦੀ ਰਾਸ਼ੀ ਮੇਖ ਵਿੱਚ ਪ੍ਰਵੇਸ਼ ਕਰ ਰਹੇ ਹਨ। ਮੰਗਲ ਦਾ ਆਪਣੇ ਘਰ ਵਿਚ ਹੋਣਾ ਬਹੁਤ ਹੀ ਸ਼ਕਤੀਸ਼ਾਲੀ ਸਥਿਤੀ ਹੈ ਜੋ ਜੀਵਨ ਵਿਚ ਨਿਡਰਤਾ ਤੇ ਕੰਮ ਕਰਨ ਦੀ ਊਰਜਾ 'ਚ ਵਾਧਾ ਕਰਦੀ ਹੈ।
ਮੰਗਲਦੇਵ ਦਾ ਇਹ ਪ੍ਰਭਾਵ 21 ਜੂਨ 2026 ਤਕ ਰਹੇਗਾ, ਜਿਸ ਨਾਲ ਸਾਰੀਆਂ ਰਾਸ਼ੀਆਂ ਦੇ ਜੀਵਨ ਵਿਚ ਵੱਡੇ ਬਦਲਾਅ ਆਉਣ ਦੇ ਸੰਕੇਤ ਮਿਲ ਰਹੇ ਹਨ। ਇਸ ਸਮੇਂ ਦੌਰਾਨ ਆਪਣੀ ਗੱਲ ਮਨਵਾਉਣ ਤੇ ਟੀਚੇ ਨੂੰ ਪ੍ਰਾਪਤ ਕਰਨ ਦੀ ਇੱਛਾ ਵਧੇਗੀ। ਗ੍ਰਹਿਆਂ ਦਾ ਇਹ ਪ੍ਰਭਾਵਸ਼ਾਲੀ ਗੋਚਰ ਵਿਅਕਤੀਗਤ ਤਰੱਕੀ ਲਈ ਬਹੁਤ ਫਲਦਾਇਕ ਮੰਨਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਨੂੰ ਇਸ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣੀ ਹੋਵੇਗੀ।
ਮੰਗਲ ਦਾ ਬਾਰ੍ਹਵੇਂ ਭਾਵ 'ਚ ਗੋਚਰ ਤੁਹਾਡੀ ਆਰਥਿਕ ਸਥਿਤੀ ਤੇ ਸਿਹਤ ਲਈ ਚੁਣੌਤੀਪੂਰਨ ਹੋ ਸਕਦਾ ਹੈ। ਸੁੱਖ-ਸਹੂਲਤਾਂ ਦੀ ਚਾਹਤ 'ਚ ਤੁਸੀਂ ਆਪਣੇ ਬਜਟ ਤੋਂ ਬਾਹਰ ਜਾ ਕੇ ਖਰਚ ਕਰ ਸਕਦੇ ਹੋ, ਜਿਸ ਨਾਲ ਜਮ੍ਹਾ ਪੂੰਜੀ ਵਿੱਚ ਕਮੀ ਆਵੇਗੀ। ਮਾਨਸਿਕ ਬੇਚੈਨੀ ਅਤੇ ਨੀਂਦ ਵਿੱਚ ਵਿਘਨ ਦਾ ਅਨੁਭਵ ਹੋਵੇਗਾ।
ਵਰਕ ਪਲੇਸ 'ਚ ਗੁਪਤ ਵਿਰੋਧੀਆਂ ਤੋਂ ਸਾਵਧਾਨ ਰਹਿਣਾ ਹੋਵੇਗਾ। ਇਹ ਸਮਾਂ ਧੀਰਜ ਨਾਲ ਆਪਣੀਆਂ ਯੋਜਨਾਵਾਂ ਨੂੰ ਗੁਪਤ ਰੱਖ ਕੇ ਚੱਲਣ ਦਾ ਹੈ। ਆਪਣੀ ਊਰਜਾ ਦਾ ਸਹੀ ਨਿਵੇਸ਼ ਕਰੋ, ਨਹੀਂ ਤਾਂ ਵਿਅਰਥ ਦੀ ਭੱਜ-ਦੌੜ ਤੁਹਾਨੂੰ ਥਕਾ ਸਕਦੀ ਹੈ। ਰਿਸ਼ਤਿਆਂ 'ਚ ਸੰਜਮ ਰੱਖੋ।
ਕੀ ਨਾ ਕਰੋ: ਭਾਵਨਾਵਾਂ 'ਚ ਵਹਿ ਕੇ ਆਪਣੀ ਜਮ੍ਹਾ ਪੂੰਜੀ ਨੂੰ ਫਜ਼ੂਲਖਰਚੀ ਵਿੱਚ ਬਰਬਾਦ ਨਾ ਕਰੋ।
ਉਪਾਅ: ਮੰਗਲਵਾਰ ਨੂੰ ਗਾਂ ਨੂੰ ਗੁੜ ਅਤੇ ਛੋਲੇ ਜ਼ਰੂਰ ਖੁਆਓ।
ਅੱਠਵੇਂ ਭਾਵ ਦਾ ਮੰਗਲ ਜੀਵਨ ਵਿਚ ਅਚਾਨਕ ਰੁਕਾਵਟਾਂ ਤੇ ਗੁਪਤ ਦੁਸ਼ਮਣਾਂ ਦਾ ਡਰ ਵਧਾ ਸਕਦਾ ਹੈ। ਕੰਮਕਾਜ 'ਚ ਅਣਚਾਹੀਆਂ ਰੁਕਾਵਟਾਂ ਤੁਹਾਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨਗੀਆਂ। ਖਾਨਦਾਨੀ ਪੈਸੇ ਜਾਂ ਜ਼ਮੀਨ ਨਾਲ ਜੁੜੇ ਵਿਵਾਦ ਡੂੰਘੇ ਹੋ ਸਕਦੇ ਹਨ, ਇਸ ਲਈ ਗੱਲਬਾਤ ਵਿੱਚ ਨਰਮੀ ਵਰਤੋ। ਤੁਹਾਡੀਆਂ ਕੌੜੀਆਂ ਗੱਲਾਂ ਰਿਸ਼ਤਿਆਂ ਵਿੱਚ ਦੂਰੀ ਪਾ ਸਕਦੀਆਂ ਹਨ। ਕਿਸੇ ਵੀ ਤਰ੍ਹਾਂ ਦੇ ਜੋਖ਼ਮ ਭਰੇ ਕੰਮ ਜਾਂ ਨਿਵੇਸ਼ ਤੋਂ ਇਸ ਸਮੇਂ ਦੂਰੀ ਬਣਾ ਕੇ ਰੱਖਣਾ ਹੀ ਸਮਝਦਾਰੀ ਹੋਵੇਗੀ। ਵਾਹਨ ਸਾਵਧਾਨੀ ਨਾਲ ਚਲਾਓ ਅਤੇ ਆਪਣੀ ਸਿਹਤ ਦਾ ਖਾਸ ਖਿਆਲ ਰੱਖੋ, ਨਹੀਂ ਤਾਂ ਸੱਟ ਲੱਗਣ ਦੀ ਸੰਭਾਵਨਾ ਹੈ।
ਕੀ ਨਾ ਕਰੋ: ਪੈਸੇ ਦੇ ਮਾਮਲਿਆਂ 'ਚ ਕਿਸੇ ਵੀ ਅਣਜਾਣ ਵਿਅਕਤੀ 'ਤੇ ਅੰਨ੍ਹਾ ਭਰੋਸਾ ਨਾ ਕਰੋ।
ਉਪਾਅ: ਮੰਗਲਵਾਰ ਦੇ ਦਿਨ ਸੁੰਦਰਕਾਂਡ ਦਾ ਪਾਠ ਕਰਨਾ ਤੁਹਾਡੇ ਲਈ ਸ਼ੁਭ ਰਹੇਗਾ।
ਸੱਤਵੇਂ ਭਾਵ 'ਚ ਮੰਗਲ ਦਾ ਆਉਣਾ ਤੁਹਾਡੇ ਵਿਆਹੁਤਾ ਜੀਵਨ ਅਤੇ ਬਿਜ਼ਨੈੱਸ ਪਾਰਟਨਰ ਨਾਲ ਰਿਸ਼ਤਿਆਂ ਦੀ ਪ੍ਰੀਖਿਆ ਲਵੇਗਾ। ਤੁਹਾਡੇ ਸੁਭਾਅ ਵਿੱਚ ਜ਼ਿੱਦ ਅਤੇ ਗੁੱਸਾ ਵੱਧ ਸਕਦਾ ਹੈ, ਜਿਸ ਨਾਲ ਆਪਸੀ ਤਾਲਮੇਲ ਵਿਗੜੇਗਾ। ਆਪਣੀ ਦਿੱਖ (Image) ਨੂੰ ਲੈ ਕੇ ਸਾਵਧਾਨ ਰਹੋ, ਕਿਉਂਕਿ ਛੋਟਾ ਜਿਹਾ ਵਿਵਾਦ ਵੀ ਵੱਡਾ ਰੂਪ ਲੈ ਸਕਦਾ ਹੈ।
ਆਤਮ-ਵਿਸ਼ਵਾਸ ਚੰਗਾ ਹੈ, ਪਰ ਇਸ ਨੂੰ ਹੰਕਾਰ 'ਚ ਨਾ ਬਦਲਣ ਦਿਓ। ਦੂਜਿਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਇਸ ਸਮੇਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਵਪਾਰਕ ਸੌਦਿਆਂ ਵਿੱਚ ਜਲਦਬਾਜ਼ੀ ਨਾ ਕਰੋ ਅਤੇ ਹਰ ਦਸਤਾਵੇਜ਼ ਨੂੰ ਧਿਆਨ ਨਾਲ ਪੜ੍ਹ ਕੇ ਹੀ ਦਸਤਖਤ ਕਰੋ।
ਕੀ ਨਾ ਕਰੋ: ਭਾਈਵਾਲੀ (Partnership) ਦੇ ਕੰਮਾਂ 'ਚ ਕੋਈ ਵੀ ਮਹੱਤਵਪੂਰਨ ਗੱਲ ਪਾਰਟਨਰ ਤੋਂ ਨਾ ਛੁਪਾਓ।
ਉਪਾਅ: ਮੰਗਲਵਾਰ ਨੂੰ ਦੇਵੀ ਮੰਦਰ 'ਚ ਲਾਲ ਰੰਗ ਦੇ ਤਾਜ਼ੇ ਫੁੱਲ ਚੜ੍ਹਾਓ।
ਚੌਥੇ ਭਾਵ 'ਚ ਮੰਗਲ ਦਾ ਗੋਚਰ ਤੁਹਾਡੇ ਘਰ ਦੀ ਸ਼ਾਂਤੀ ਭੰਗ ਕਰ ਸਕਦਾ ਹੈ। ਪਰਿਵਾਰ ਦੇ ਮੈਂਬਰਾਂ ਨਾਲ ਬਹਿਸ ਅਤੇ ਜ਼ਮੀਨ-ਜਾਇਦਾਦ ਦੇ ਖਰਚੇ ਵਧਣ ਦੇ ਯੋਗ ਹਨ। ਤੁਸੀਂ ਆਪਣੇ ਆਪ ਨੂੰ ਮਾਨਸਿਕ ਦਬਾਅ 'ਚ ਮਹਿਸੂਸ ਕਰੋਗੇ, ਜਿਸ ਨਾਲ ਕੰਮਕਾਜ 'ਤੇ ਵੀ ਅਸਰ ਪਵੇਗਾ। ਆਫਿਸ ਦੀ ਚਿੜਚਿੜਾਹਟ ਘਰ ਕੱਢਣ ਨਾਲ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ।
ਸ਼ਾਂਤ ਰਹਿ ਕੇ ਘਰੇਲੂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਮਾਨਸਿਕ ਤਣਾਅ ਵੱਧ ਸਕਦਾ ਹੈ। ਮਾਤਾ ਦੀ ਸਿਹਤ ਦਾ ਧਿਆਨ ਰੱਖੋ ਅਤੇ ਘਰ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰੋ।
ਕੀ ਨਾ ਕਰੋ: ਘਰ ਦੇ ਨਿੱਜੀ ਮਾਮਲਿਆਂ ਵਿੱਚ ਕਿਸੇ ਬਾਹਰੀ ਵਿਅਕਤੀ ਦੀ ਦਖਲਅੰਦਾਜ਼ੀ ਨਾ ਹੋਣ ਦਿਓ।
ਉਪਾਅ: ਮੰਗਲਵਾਰ ਨੂੰ ਹਨੂਮਾਨ ਜੀ ਦੇ ਮੰਦਰ ਵਿੱਚ ਬੂੰਦੀ ਦਾ ਪ੍ਰਸ਼ਾਦ ਵੰਡੋ।
ਦੂਜੇ ਭਾਵ 'ਚ ਮੰਗਲ ਦੀ ਮੌਜੂਦਗੀ ਤੁਹਾਡੀ ਬਾਣੀ ਨੂੰ ਕਠੋਰ ਬਣਾ ਸਕਦੀ ਹੈ, ਜਿਸ ਨਾਲ ਆਪਣਿਆਂ ਤੋਂ ਦੂਰੀਆਂ ਵੱਧ ਸਕਦੀਆਂ ਹਨ। ਜਮ੍ਹਾ ਕੀਤੇ ਪੈਸਿਆਂ ਦਾ ਗਲਤ ਨਿਵੇਸ਼ ਜਾਂ ਅਚਾਨਕ ਵੱਡੇ ਖਰਚੇ ਤੁਹਾਨੂੰ ਆਰਥਿਕ ਤੰਗੀ ਵੱਲ ਧੱਕ ਸਕਦੇ ਹਨ। ਸਿਹਤ ਦੇ ਮਾਮਲੇ ਵਿੱਚ ਮੂੰਹ ਜਾਂ ਦੰਦਾਂ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਆਪਣੀਆਂ ਗੱਲਾਂ 'ਤੇ ਕਾਬੂ ਰੱਖਣਾ ਅਤੇ ਖਾਣ-ਪੀਣ ਵਿੱਚ ਸਾਦਗੀ ਅਪਣਾਉਣਾ ਇਸ ਸਮੇਂ ਤੁਹਾਡੇ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ। ਪੈਸੇ ਦੇ ਲੈਣ-ਦੇਣ ਵਿੱਚ ਸਾਵਧਾਨੀ ਵਰਤੋ ਅਤੇ ਪਰਿਵਾਰ ਦੇ ਬਜ਼ੁਰਗਾਂ ਦੀ ਸਲਾਹ ਨੂੰ ਅਣਸੁਣਾ ਨਾ ਕਰੋ।
ਕੀ ਨਾ ਕਰੋ: ਆਰਥਿਕ ਲੈਣ-ਦੇਣ ਵਿੱਚ ਬਿਨਾਂ ਸੋਚੇ-ਸਮਝੇ ਕੋਈ ਵੀ ਵੱਡਾ ਫੈਸਲਾ ਨਾ ਲਓ।
ਉਪਾਅ: ਮੰਗਲਵਾਰ ਨੂੰ ਹਨੂਮਾਨ ਚਾਲੀਸਾ ਦਾ ਪਾਠ ਕਰ ਕੇ ਲਾਲ ਤਿਲਕ ਲਗਾਓ।