ਅਸ਼ਵਨੀ ਨਕਸ਼ਤਰ ਦੇ ਪ੍ਰਭਾਵ ਨਾਲ ਰਾਸ਼ੀਆਂ ਦੇ ਕੰਮਾਂ 'ਚ ਤੇਜ਼ੀ ਦੇਖਣ ਨੂੰ ਮਿਲੇਗੀ। ਨਾਲ ਹੀ ਲੋਕ ਸਾਹਸੀ ਕਦਮ ਚੁੱਕਣਗੇ। ਰਿਸ਼ਤਿਆਂ 'ਚ ਥੋੜ੍ਹੀ ਕੁੜੱਤਣ ਵਧ ਸਕਦੀ ਹੈ। ਮਾਣ-ਸਨਮਾਨ ਵਧੇਗਾ। ਅਜਿਹੇ ਵਿੱਚ ਆਓ ਜੋਤਸ਼ੀ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਮੰਗਲਦੇਵ ਦਾ ਮੇਖ ਰਾਸ਼ੀ ਤੇ ਅਸ਼ਵਨੀ ਨਕਸ਼ਤਰ 'ਚ ਗੋਚਰ ਨਾਲ ਮੇਖ, ਬ੍ਰਿਖ, ਮਿਥੁਨ ਅਤੇ ਕਰਕ ਰਾਸ਼ੀਆਂ ਨੂੰ ਕਿਹੜੇ ਲਾਭ ਮਿਲਣਗੇ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ: ਜੋਤਿਸ਼ ਸ਼ਾਸਤਰ 'ਚ ਮੰਗਲਦੇਵ ਨੂੰ ਊਰਜਾ, ਸਾਹਸ ਅਤੇ ਬਹਾਦਰੀ ਦਾ ਕਾਰਕ ਮੰਨਿਆ ਗਿਆ ਹੈ। 11 ਮਈ 2026 ਨੂੰ ਮੰਗਲਦੇਵ ਆਪਣੀ ਹੀ ਰਾਸ਼ੀ ਮੇਖ ਤੇ ਅਸ਼ਵਨੀ ਨਕਸ਼ੱਤਰ 'ਚ ਪ੍ਰਵੇਸ਼ ਕਰਨਗੇ। ਇਹ ਗੋਚਰ ਸਾਰੀਆਂ ਰਾਸ਼ੀਆਂ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਅਸ਼ਵਨੀ ਨਕਸ਼ੱਤਰ ਦੇ ਪ੍ਰਭਾਵ ਨਾਲ ਰਾਸ਼ੀਆਂ ਦੇ ਕੰਮਾਂ 'ਚ ਤੇਜ਼ੀ ਦੇਖਣ ਨੂੰ ਮਿਲੇਗੀ। ਨਾਲ ਹੀ ਲੋਕ ਸਾਹਸੀ ਕਦਮ ਚੁੱਕਣਗੇ। ਰਿਸ਼ਤਿਆਂ 'ਚ ਥੋੜ੍ਹੀ ਕੁੜੱਤਣ ਵਧ ਸਕਦੀ ਹੈ। ਮਾਣ-ਸਨਮਾਨ ਵਧੇਗਾ। ਅਜਿਹੇ ਵਿੱਚ ਆਓ ਜੋਤਸ਼ੀ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਮੰਗਲਦੇਵ ਦਾ ਮੇਖ ਰਾਸ਼ੀ ਤੇ ਅਸ਼ਵਨੀ ਨਕਸ਼ਤਰ 'ਚ ਗੋਚਰ ਨਾਲ ਮੇਖ, ਬ੍ਰਿਖ, ਮਿਥੁਨ ਅਤੇ ਕਰਕ ਰਾਸ਼ੀਆਂ ਨੂੰ ਕਿਹੜੇ ਲਾਭ ਮਿਲਣਗੇ।
ਮੰਗਲਦੇਵ ਤੁਹਾਡੇ ਪਹਿਲੇ ਭਾਵ (ਸਰੀਰ ਤੇ ਸ਼ਖ਼ਸੀਅਤ ਦੇ ਖੇਤਰ) 'ਚ ਗੋਚਰ ਕਰ ਰਹੇ ਹਨ। ਇਹ ਸਮਾਂ ਤੁਹਾਡੀ ਸ਼ਖ਼ਸੀਅਤ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਏਗਾ। ਤੁਸੀਂ ਕਰੀਅਰ ਤੇ ਨਿੱਜੀ ਜੀਵਨ 'ਚ ਕੁਝ ਵੱਡੇ ਅਤੇ ਸਾਹਸੀ ਕਦਮ ਚੁੱਕੋਗੇ। ਹਾਲਾਂਕਿ, ਸੁਭਾਅ 'ਚ ਕਾਹਲੀ ਕਾਰਨ ਘਰ ਤੇ ਰਿਸ਼ਤਿਆਂ 'ਚ ਥੋੜ੍ਹੀ ਬੇਚੈਨੀ ਰਹਿ ਸਕਦੀ ਹੈ।
ਉਪਾਅ: ਹਨੂਮਾਨ ਜੀ ਨੂੰ ਲਾਲ ਫੁੱਲ ਚੜ੍ਹਾਓ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰੋ।
ਮੰਗਲਦੇਵ ਤੁਹਾਡੇ ਬਾਰ੍ਹਵੇਂ ਭਾਵ (ਖਰਚ ਅਤੇ ਬਾਹਰੀ ਸੰਪਰਕਾਂ ਦੇ ਖੇਤਰ) 'ਚ ਗੋਚਰ ਕਰ ਰਹੇ ਹਨ। ਇਸ ਨਾਲ ਤੁਹਾਡੇ ਖਰਚਿਆਂ 'ਚ ਵਾਧਾ ਹੋਣ ਦੇ ਯੋਗ ਹਨ। ਵਿਦੇਸ਼ ਨਾਲ ਜੁੜੇ ਕੰਮਾਂ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਦੁਸ਼ਮਣਾਂ 'ਤੇ ਤੁਹਾਡੀ ਜਿੱਤ ਹੋਵੇਗੀ, ਪਰ ਰਿਸ਼ਤਿਆਂ 'ਚ ਥੋੜ੍ਹੀ ਕੁੜੱਤਣ ਵਧ ਸਕਦੀ ਹੈ, ਇਸ ਲਈ ਸਬਰ ਬਣਾਈ ਰੱਖੋ।
ਉਪਾਅ: ਮੰਗਲਵਾਰ ਨੂੰ ਲਾਲ ਮਸੂਰ ਦੀ ਦਾਲ ਦਾ ਦਾਨ ਕਰੋ ਤੇ ਸੁਭਾਅ 'ਚ ਨਰਮੀ ਰੱਖੋ।
ਮੰਗਲਦੇਵ ਤੁਹਾਡੇ ਗਿਆਰ੍ਹਵੇਂ ਭਾਵ (ਲਾਭ ਅਤੇ ਆਮਦਨ ਦੇ ਖੇਤਰ) 'ਚ ਗੋਚਰ ਕਰ ਰਹੇ ਹਨ। ਇਹ ਸਮਾਂ ਆਰਥਿਕ ਉੱਨਤੀ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਤੁਹਾਡੀ ਕਮਾਈ ਵਧੇਗੀ ਅਤੇ ਸਮਾਜਿਕ ਦਾਇਰੇ 'ਚ ਤੁਹਾਡਾ ਮਾਣ-ਸਨਮਾਨ ਵਧੇਗਾ। ਪ੍ਰੇਮ ਸਬੰਧਾਂ ਵਿੱਚ ਜੋਸ਼ ਰਹੇਗਾ, ਪਰ ਵਾਦ-ਵਿਵਾਦ ਤੋਂ ਬਚਣਾ ਹੀ ਤੁਹਾਡੇ ਲਈ ਚੰਗਾ ਰਹੇਗਾ।
ਉਪਾਅ: ਬਾਣੀ 'ਚ ਕੋਮਲਤਾ ਬਣਾਈ ਰੱਖੋ ਅਤੇ ਹਨੂਮਾਨ ਮੰਦਰ 'ਚ ਮਠਿਆਈ ਦਾ ਭੋਗ ਲਗਾਓ।
ਮੰਗਲਦੇਵ ਤੁਹਾਡੇ ਦਸਵੇਂ ਭਾਵ (ਕਰਮ ਅਤੇ ਅਹੁਦੇ-ਪ੍ਰਤਿਸ਼ਠਾ ਦੇ ਖੇਤਰ) ਵਿੱਚ ਗੋਚਰ ਕਰ ਰਹੇ ਹਨ। ਕਰੀਅਰ ਦੇ ਦ੍ਰਿਸ਼ਟੀਕੋਣ ਤੋਂ ਇਹ ਇਕ ਬਹੁਤ ਹੀ ਮਜ਼ਬੂਤ ਸਮਾਂ ਹੈ। ਤੁਹਾਨੂੰ ਕਾਰਜਖੇਤਰ ਵਿੱਚ ਕੋਈ ਵੱਡੀ ਸਫਲਤਾ ਜਾਂ ਨਵੀਂ ਪਛਾਣ ਮਿਲ ਸਕਦੀ ਹੈ। ਆਤਮ-ਵਿਸ਼ਵਾਸ ਵਿੱਚ ਵਾਧਾ ਹੋਵੇਗਾ, ਪਰ ਘਰ ਦੀ ਸ਼ਾਂਤੀ ਬਣਾਈ ਰੱਖਣ ਲਈ ਤੁਹਾਨੂੰ ਹੰਕਾਰ (ਈਗੋ) ਤੋਂ ਦੂਰ ਰਹਿਣਾ ਹੋਵੇਗਾ।
ਉਪਾਅ : ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰੋ ਤੇ ਮੰਗਲਦੇਵ ਦੇ ਬੀਜ ਮੰਤਰ ਦਾ ਜਾਪ ਕਰੋ।