Mahavir Jayanti 2021 : ਅੱਜ ਹੈ ਮਹਾਵੀਰ ਜੈਅੰਤੀ, ਜਾਣੋ ਕਿਵੇਂ ਮਨਾਈ ਜਾਂਦੀ ਹੈ
Mahavir Jayanti : ਕਿਹਾ ਜਾਂਦਾ ਹੈ ਕਿ ਤੀਰਥਾਂਕਰ ਉਹ ਲੋਕ ਹੁੰਦੇ ਹਨ ਜਿਹੜੇ ਇੰਦਰੀਆਂ ਤੇ ਭਾਵਨਾਵਾਂ 'ਤੇ ਪੂਰੀ ਤਰ੍ਹਾਂ ਨਾਲ ਜਿੱਤ ਪ੍ਰਾਪਤ ਕਰ ਲੈਂਦੇ ਹਨ। ਆਓ ਜਾਣਦੇ ਹਾਂ ਕਿਵੇਂ ਮਨਾਈ ਜਾਂਦੀ ਹੈ ਮਹਾਵੀਰ ਜੈਅੰਤੀ।
Publish Date: Wed, 21 Apr 2021 12:57 PM (IST)
Updated Date: Sun, 25 Apr 2021 07:34 AM (IST)
Mahavir Jayanti 2021 : ਇਸ ਸਾਲ ਮਹਾਵੀਰ ਜੈਅੰਤੀ 25 ਅਪ੍ਰੈਲ ਨੂੰ ਹੈ। ਇਸ ਦਿਨ ਨੂੰ ਭਗਵਾਨ ਮਹਾਵੀਰ ਦੇ ਜਨਮ ਉਤਸਵ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ, ਚੇਤ ਮਾਸ ਦੇ 13ਵੇਂ ਦਿਨ ਮਹਾਵੀਰ ਸਵਾਮੀ ਦਾ ਜਨਮ ਹੋਇਆ ਸੀ। ਇਨ੍ਹਾਂ ਦਾ ਜਨਮ ਬਿਹਾਰ ਦੇ ਕੁੰਡਗ੍ਰਾਮ/ਕੁੰਡਲਬਪੁਰ ਦੇ ਰਾਜ ਪਰਿਵਾਰ 'ਚ ਹੋਇਆ ਸੀ। ਮਾਨਤਾ ਹੈ ਕਿ ਇਨ੍ਹਾਂ ਨੂੰ ਜੈਨ ਧਰਮ ਦੇ 24ਵੇਂ ਤੀਰਥਾਂਕਰ ਦੇ ਰੂਪ 'ਚ ਮੰਨਿਆ ਜਾਂਦਾ ਹੈ। ਇਹ ਉਨ੍ਹਾਂ 24 ਲੋਕਾਂ ਵਿਚੋਂ ਹਨ ਜਿਨ੍ਹਾਂ ਨੂੰ ਤਪੱਸਿਆ ਨਾਲ ਆਤਮਗਿਆਨ ਦੀ ਪ੍ਰਾਪਤੀ ਕੀਤੀ ਸੀ। ਕਿਹਾ ਜਾਂਦਾ ਹੈ ਕਿ ਤੀਰਥਾਂਕਰ ਉਹ ਲੋਕ ਹੁੰਦੇ ਹਨ ਜਿਹੜੇ ਇੰਦਰੀਆਂ ਤੇ ਭਾਵਨਾਵਾਂ 'ਤੇ ਪੂਰੀ ਤਰ੍ਹਾਂ ਨਾਲ ਜਿੱਤ ਪ੍ਰਾਪਤ ਕਰ ਲੈਂਦੇ ਹਨ। ਆਓ ਜਾਣਦੇ ਹਾਂ ਕਿਵੇਂ ਮਨਾਈ ਜਾਂਦੀ ਹੈ ਮਹਾਵੀਰ ਜੈਅੰਤੀ।
ਇਸ ਤਰ੍ਹਾਂ ਮਨਾਓ ਮਹਾਵੀਰ ਜੈਅੰਤੀ
ਇਸ ਦਿਨ ਦੇਸ਼ਭਰ ਦੇ ਜੈਨ ਮੰਦਰਾਂ 'ਚ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ। ਇਸ ਦਿਨ ਜੈਨ ਭਾਈਚਾਰੇ ਦੇ ਲੋਕ ਸਵਾਮੀ ਮਹਾਵੀਰ ਦੇ ਜਨਮ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਨ੍ਹਾਂ ਨੇ ਦੁਨੀਆ ਨੂੰ ਸੱਚ, ਅਹਿੰਸਾ ਸਮੇਤ ਕਈ ਉਪਦੇਸ਼ ਦਿੱਤੇ ਸਨ। ਇਨ੍ਹਾਂ ਨੇ ਹੀ ਜੈਨ ਧਰਮ ਦੇ ਪੰਚਸ਼ੀਲ ਸਿਧਾਂਤ ਬਣਾਏ।
ਜਾਣੋ ਭਗਵਾਨ ਮਹਾਵੀਰ ਦਾ ਜੀਵਨ
ਇਨ੍ਹਾਂ ਦੇ ਬਚਪਨ ਦਾ ਨਾਂ ਵਰਧਮਾਨ ਸੀ। ਇਨ੍ਹਾਂ ਦੀ ਮਾਤਾ ਦਾ ਨਾਂ ਮਹਾਰਾਣੀ ਤ੍ਰਿਸ਼ਾਲਾ ਤੇ ਪਿਤਾ ਦਾ ਨਾਂ ਮਹਾਵੀਰ ਮਹਾਰਾਜ ਸਿਧਾਰਥ ਸੀ। ਮਹਾਵੀਰ ਸਵਾਮੀ ਨੇ ਆਤਮਗਿਆਨ ਦੀ ਤਲਾਸ਼ 'ਚ30 ਸਾਲ ਦੀ ਉਮਰ 'ਚ ਹੀ ਆਪਣਾ ਰਾਜ-ਪਾਠ ਛੱਡ ਦਿੱਤਾ ਸੀ। ਇਨ੍ਹਾਂ ਨੇ ਆਪਣਾ ਘਰ-ਬਾਰ ਛੱਡ ਦਿੱਤਾ ਸੀ। ਉਨ੍ਹਾਂ 12 ਸਾਲ ਤਕ ਕਠੋਰ ਤੱਪ ਕੀਤਾ ਤੇ ਦੀਕਸ਼ਾ ਗ੍ਰਹਿਣ ਕੀਤੀ। ਤੱਪ ਮਗਰੋਂ ਹੀ ਭਗਵਾਨ ਮਹਾਵੀਰ ਨੂੰ ਕੈਵਲਯ ਗਿਆਨ ਦੀ ਪ੍ਰਾਪਤੀ ਹੋਈ ਤੇ ਉਹ ਤੀਰਥਾਂਕਰ ਅਖਵਾਏ।
ਡਿਸਕਲੇਮਰ
'ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਜਾਣਕਾਰੀ ਮੁਹੱਈਆ ਕਰਵਾਉਣਾ ਹੈ।'