ਵਾਲਮੀਕਿ ਜੈਅੰਤੀ ’ਤੇ : ਸਾਦਾ ਜੀਵਨ ਜਿਊਣ ਵਾਲੇ ਮਹਾਰਿਸ਼ੀ ਵਾਲਮੀਕਿ ਜੀ
ਸਤਿਗੁਰੂ ਭਗਵਾਨ ਵਾਲਮੀਕਿ ਜੀ ਦੀ ਰਚੀ ਰਾਮਾਇਣ ’ਚ ਹਵਾਲਾ ਮਿਲਦਾ ਹੈ ਕਿ ਪ੍ਰਾਚੀਨ ਆਸ਼ਰਮ ਰਾਮ ਤੀਰਥ ਉਹ ਸਥਾਨ ਹੈ, ਜਿੱਥੇ ਸੀਤਾ ਮਾਤਾ ਨੇ ਦੁੱਖ ਦੇ ਸਮੇਂ ’ਚ ਆਦਿ ਗੁਰੂ ਸ੍ਰੀ ਵਾਲਮੀਕਿ ਜੀ ਦੀ ਸ਼ਰਨ ਲਈ। ਇਸੇ ਹੀ ਸਥਾਨ ’ਤੇ ਉਨ੍ਹਾਂ ਨੇ ਰਾਮਾਇਣ ਦੀ ਰਚਨਾ ਕੀਤੀ।
Publish Date: Tue, 19 Oct 2021 10:04 AM (IST)
Updated Date: Tue, 19 Oct 2021 10:06 AM (IST)
ਸਤਿਗੁਰੂ ਭਗਵਾਨ ਵਾਲਮੀਕਿ ਜੀ ਦੀ ਰਚੀ ਰਾਮਾਇਣ ’ਚ ਹਵਾਲਾ ਮਿਲਦਾ ਹੈ ਕਿ ਪ੍ਰਾਚੀਨ ਆਸ਼ਰਮ ਰਾਮ ਤੀਰਥ ਉਹ ਸਥਾਨ ਹੈ, ਜਿੱਥੇ ਸੀਤਾ ਮਾਤਾ ਨੇ ਦੁੱਖ ਦੇ ਸਮੇਂ ’ਚ ਆਦਿ ਗੁਰੂ ਸ੍ਰੀ ਵਾਲਮੀਕਿ ਜੀ ਦੀ ਸ਼ਰਨ ਲਈ। ਇਸੇ ਹੀ ਸਥਾਨ ’ਤੇ ਉਨ੍ਹਾਂ ਨੇ ਰਾਮਾਇਣ ਦੀ ਰਚਨਾ ਕੀਤੀ। ਇਸੇ ਜਗ੍ਹਾ ਲਵ ਕੁਸ਼ ਦਾ ਪਾਲਣ-ਪੋਸ਼ਣ ਹੋਇਆ ਤੇ ਇਸੇ ਹੀ ਅਸਥਾਨ ’ਤੇ ਵਾਲਮੀਕਿ ਜੀ ਨੇ ਉਨ੍ਹਾਂ ਨੂੰ ਸ਼ਸਤਰ ਵਿੱਦਿਆ ਦਿੱਤੀ। ਇਸ ਅਸਥਾਨ ’ਤੇ ਰਾਜਾ ਅਸ਼ਟਰਨੇਮੀ, ਭਾਰਦਵਾਜ, ਮਹਾਰਾਜਾ ਜਨਕ, ਸ੍ਰੀ ਵਸ਼ਿਸ਼ਠ ਤੇ ਹੋਰ ਅਨੇਕਾਂ ਰਾਜੇ-ਰਾਣੀਆਂ ਸਤਿਗੁਰ ਦੀ ਬਾਣੀ ਨੂੰ ਸੁਣ ਕੇ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰ ਕੇ ਅਮਰ ਪਦਵੀ ਨੂੰ ਪ੍ਰਾਪਤ ਹੋਏ। ਇਸ ਅਸਥਾਨ ’ਤੇ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ। ਮੁਗ਼ਲ ਬਾਦਸ਼ਾਹ ਜਹਾਂਗੀਰ ਵੀ ਇਹ ਮੇਲਾ ਲਗਵਾਉਂਦਾ ਰਿਹਾ ਤੇ ਆਪਣੇ ਪੁੱਤਰ ਦੀ ਖ਼ੁਸ਼ੀ ’ਚ ਖੁੂਹ ਲਗਵਾਇਆ, ਸੀਤਾ ਜੀ ਦੀ ਕੁਟੀਆ ਬਣਾਈ ਤੇ ਅਸਥਾਨ ਤੇ ਸਰੋਵਰ ਨੂੰ ਪੱਕਾ ਬਣਾਇਆ।
ਵਾਲਮੀਕਿ ਜੀ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ। ਮਤੰਗਰਿਸ਼ੀ, ਬਾਲੀ, ਆਦਿਸ਼ੰਕਰ, ਰਾਵਣ, ਮੇਘਨਾਥ, ਰਾਜਾ ਬਲੀ ਵੀ ਆਪ ਜੀ ਦੇ ਸ਼ਰਧਾਲੂ ਸਨ।ਇਹ ਸਾਰੇ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਸਨ।
ਵੱਡੇ-ਵੱਡੇ ਰਾਜੇ-ਮਹਾਰਾਜੇ ਉਨ੍ਹਾਂ ਦੀ ਸ਼ਰਨ ’ਚ ਰਹਿੰਦੇ ਸਨ ਤੇ ਉਨ੍ਹਾਂ ਦੇ ਉਪਦੇਸ਼ ਨੂੰ ਮੰਨਦੇ ਸਨ ਪਰ ਖ਼ੁਦ ਉਹ ਘਾਹ-ਫੂਸ ਦੀ ਬਣੀ ਕੁਟੀਆ ’ਚ ਨਿਵਾਸ ਕਰਦੇ ਸਨ। ਆਪ
ਜੀ ਸਦਾ ਸਾਧਾਰਨ ਜੀਵਨ ’ਚ ਵਿਚਰਦੇ ਸਨ।
- ਸੰਤ ਬਾਬਾ ਬਾਲਯੋਗੀ ਪ੍ਰਗਟ ਨਾਥ ਜੀ