ਪੌਰਾਣਿਕ ਕਥਾ ਅਨੁਸਾਰ, ਯੁਯੁਤਸੂ ਦਾ ਜਨਮ ਇਕ ਵੈਸ਼ ਦਾਸੀ ਤੋਂ ਹੋਇਆ ਸੀ। Mahabharata ਦੀ ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਰਾਣੀ ਗਾਂਧਾਰੀ ਗਰਭਵਤੀ ਸੀ, ਉਦੋਂ ਗਰਭ ਅਵਸਥਾ ਅਸਧਾਰਨ ਰੂਪ 'ਚ ਲਗਪਗ ਦੋ ਸਾਲ ਲੰਬੀ ਹੋ ਗਈ ਸੀ। ਅਜਿਹੇ 'ਚ ਧ੍ਰਿਤਰਾਸ਼ਟਰ ਦੀ ਸੇਵਾ ਲਈ ਇਕ ਦਾਸੀ ਨੂੰ ਨਿਯੁਕਤ ਕੀਤਾ ਗਿਆ ਸੀ। ਉਸੇ ਦਾਸੀ ਤੋਂ ਯੁਯੁਤਸੂ ਦਾ ਜਨਮ ਹੋਇਆ ਸੀ।

ਧਰਮ ਡੈਸਕ, ਨਵੀਂ ਦਿੱਲੀ : ਮਹਾਭਾਰਤ ਗ੍ਰੰਥ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਵਿਚ ਕਈ ਅਜਿਹੇ ਅਣਸੁਣੇ ਤੇ ਰਹੱਸਮਈ ਪਾਤਰਾਂ ਦਾ ਵੀ ਵਰਣਨ ਹੈ ਜਿਨ੍ਹਾਂ ਦਾ ਬਹੁਤ ਡੂੰਘਾ ਪ੍ਰਭਾਵ ਰਿਹਾ ਹੈ। ਧ੍ਰਿਤਰਾਸ਼ਟਰ ਦਾ 101ਵਾਂ ਪੁੱਤਰ ਵੀ ਸੀ, ਜਿਸਦਾ ਨਾਮ 'ਯੁਯੁਤਸੂ' ਸੀ। ਇਸਦਾ ਜਨਮ ਦਾਸੀ ਦੀ ਕੁੱਖੋਂ ਹੋਇਆ ਸੀ। ਮਹਾਭਾਰਤ ਦਾ ਯੁੱਧ ਹਸਤਿਨਾਪੁਰ ਦੀ ਸੱਤਾ ਤੇ ਧਰਮ ਸਥਾਪਨਾ ਲਈ ਪਾਂਡਵਾਂ ਤੇ ਕੌਰਵਾਂ ਦੇ ਵਿਚਕਾਰ ਹੋਇਆ।
ਯੁੱਧ ਦੌਰਾਨ ਸਾਰੇ 100 ਕੌਰਵ ਮਾਰੇ ਗਏ ਸਨ। ਉਨ੍ਹਾਂ ਦਾ ਸਿਰਫ਼ ਇਕ ਪੁੱਤਰ ਜਿਉਂਦਾ ਬਚਿਆ ਸੀ, ਉਹ ਯੁਯੁਤਸੂ ਸੀ। ਯੁੱਧ ਖ਼ਤਮ ਹੋਣ ਤੋਂ ਬਾਅਦ ਕੌਰਵਾਂ ਦੇ ਕੁਲ ਵਿਚ ਕੋਈ ਹੋਰ ਭਰਾ ਜਿਉਂਦਾ ਨਹੀਂ ਸੀ ਬਚਿਆ। ਇਸ ਲਈ ਉਨ੍ਹਾਂ ਦਾ ਅੰਤਿਮ ਸੰਸਕਾਰ ਯੁਯੁਤਸੂ ਨੇ ਕੀਤਾ ਸੀ। ਹੁਣ ਤੁਹਾਡੇ ਮਨ ਵਿਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਕੌਣ ਸੀ ਯੁਯੁਤਸੂ, ਜਿਸਨੇ ਕੌਰਵਾਂ ਦਾ ਅੰਤਿਮ ਸੰਸਕਾਰ ਕੀਤਾ। ਜੇਕਰ ਨਹੀਂ ਪਤਾ, ਤਾਂ ਆਓ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਮਹਾਭਾਰਤ ਦੇ ਇਸ ਪ੍ਰਸੰਗ ਬਾਰੇ।
ਪੌਰਾਣਿਕ ਕਥਾ ਅਨੁਸਾਰ, ਯੁਯੁਤਸੂ ਦਾ ਜਨਮ ਇਕ ਵੈਸ਼ ਦਾਸੀ ਤੋਂ ਹੋਇਆ ਸੀ। ਮਹਾਭਾਰਤ ਦੀ ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਰਾਣੀ ਗਾਂਧਾਰੀ ਗਰਭਵਤੀ ਸੀ, ਉਦੋਂ ਗਰਭ ਅਵਸਥਾ ਅਸਧਾਰਨ ਰੂਪ 'ਚ ਲਗਪਗ ਦੋ ਸਾਲ ਲੰਬੀ ਹੋ ਗਈ ਸੀ। ਅਜਿਹੇ 'ਚ ਧ੍ਰਿਤਰਾਸ਼ਟਰ ਦੀ ਸੇਵਾ ਲਈ ਇਕ ਦਾਸੀ ਨੂੰ ਨਿਯੁਕਤ ਕੀਤਾ ਗਿਆ ਸੀ। ਉਸੇ ਦਾਸੀ ਤੋਂ ਯੁਯੁਤਸੂ ਦਾ ਜਨਮ ਹੋਇਆ ਸੀ।
ਧਰਮ ਦਾ ਮਾਰਗ: ਯੁਯੁਤਸੂ ਬਹੁਤ ਹੀ ਗਿਆਨੀ ਤੇ ਧਰਮੀ (ਧਰਮਪਰਾਇਣ) ਸੀ। ਉਸਨੂੰ ਸ਼ੁਰੂ ਤੋਂ ਹੀ ਇਸ ਗੱਲ ਦੀ ਜਾਣਕਾਰੀ ਸੀ ਕਿ ਦੁਰਯੋਧਨ ਤੇ ਸ਼ਕੁਨੀ ਜੋ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਅਧਰਮ ਹੈ। ਯੁਯੁਤਸੂ ਨੇ ਕਈ ਵਾਰ ਦੁਰਯੋਧਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੌਰਵ ਉਸਨੂੰ ਦਾਸੀ-ਪੁੱਤਰ ਕਹਿ ਕੇ ਉਸਦਾ ਅਪਮਾਨ ਕਰਦੇ ਸਨ।
ਮਹਾਭਾਰਤ ਦੇ ਭਿਆਨਕ ਯੁੱਧ ਵਿਚ ਧ੍ਰਿਤਰਾਸ਼ਟਰ ਤੇ ਗਾਂਧਾਰੀ ਦੇ 100 ਪੁੱਤਰ ਮਾਰੇ ਗਏ। ਯੁੱਧ ਵਿਚ ਸਿਰਫ਼ ਉਨ੍ਹਾਂ ਦੇ ਪੁੱਤਰਾਂ 'ਚੋਂ ਕੇਵਲ ਯੁਯੁਤਸੂ ਹੀ ਜਿਉਂਦਾ ਬਚਿਆ ਸੀ। ਮਹਾਭਾਰਤ ਦਾ ਯੁੱਧ ਖ਼ਤਮ ਹੋਣ ਤੋਂ ਬਾਅਦ ਜਦੋਂ ਕੌਰਵਾਂ ਦੇ ਅੰਤਿਮ ਸੰਸਕਾਰ ਦਾ ਸਮਾਂ ਆਇਆ ਤਾਂ ਯੁਧਿਸ਼ਠਰ ਦੇ ਹੁਕਮ ਦੇਣ 'ਤੇ ਯੁਯੁਤਸੂ ਨੇ ਅੰਤਿਮ ਸੰਸਕਾਰ ਕੀਤਾ। ਇਸ ਤੋਂ ਬਾਅਦ ਯੁਧਿਸ਼ਠਰ ਨੇ ਹਸਤਿਨਾਪੁਰ ਦਾ ਰਾਜਪਾਠ ਸੰਭਾਲਿਆ ਤੇ ਯੁਯੁਤਸੂ ਨੂੰ ਆਪਣਾ ਵਿਸ਼ੇਸ਼ ਮੰਤਰੀ ਤੇ ਸਲਾਹਕਾਰ ਬਣਾਇਆ। ਮਹਾਭਾਰਤ 'ਚ ਯੁਯੁਤਸੂ ਵੱਲੋਂ ਕੌਰਵਾਂ ਦੇ ਅੰਤਿਮ ਸੰਸਕਾਰ ਕੀਤੇ ਜਾਣ ਦਾ ਵਰਣਨ ਮਹਾਭਾਰਤ ਦੇ 11ਵੇਂ ਪਰਵ ਯਾਨੀ 'ਸਤਰੀ ਪਰਵ' 'ਚ ਦੇਖਣ ਨੂੰ ਮਿਲਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।