ਧਾਰਮਿਕ ਮਾਨਤਾਵਾਂ ਅਨੁਸਾਰ, Machh Mani ਬੇਹੱਦ ਦੁਰਲੱਭ ਰਤਨ ਹੈ ਜੋ ਮੱਛੀ ਦੇ ਸਿਰ ਤੋਂ ਪ੍ਰਾਪਤ ਹੁੰਦਾ ਹੈ। Jyotish Shastra ਅਨੁਸਾਰ, ਇਹ ਮਣੀ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੀ ਹੁੰਦੀ ਹੈ ਤੇ ਇਸ ਵਿਚ ਇਕ ਖਾਸ ਚਮਕ ਹੁੰਦੀ ਹੈ। ਇਸ ਨੂੰ ਧਾਰਨ ਕਰਨ ਨਾਲ ਵਿਅਕਤੀ ਦੇ ਚਾਰੇ ਪਾਸੇ ਇੱਕ ਸੁਰੱਖਿਆ ਕਵਚ ਬਣ ਜਾਂਦਾ ਹੈ, ਜੋ ਨਕਾਰਾਤਮਕ ਊਰਜਾ ਨੂੰ ਦੂਰ ਰੱਖਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਅਜਿਹੇ ਕਈ ਰਤਨਾਂ ਤੇ ਮਣੀਆਂ ਦਾ ਵਰਣਨ ਹੈ, ਜੋ ਨਾ ਸਿਰਫ਼ ਦਿਖਣ 'ਚ ਆਕਰਸ਼ਕ ਹੁੰਦੇ ਹਨ ਬਲਕਿ ਵਿਅਕਤੀ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲਣ ਦੀ ਤਾਕਤ ਰੱਖਦੇ ਹਨ। ਇਨ੍ਹਾਂ ਵਿੱਚੋਂ ਹੀ ਇਕ ਹੈ 'ਮੱਛ ਮਣੀ' (Machh Mani)। ਇਸ ਨੂੰ ਇਕ ਜਾਦੂਈ ਪੱਥਰ ਵਜੋਂ ਦੇਖਿਆ ਜਾਂਦਾ ਹੈ ਜੋ ਰਾਹੂ-ਕੇਤੂ (Rahu And Ketu) ਵਰਗੇ ਭਾਰੀ ਗ੍ਰਹਿਆਂ ਦੇ ਦੋਸ਼ਾਂ ਨੂੰ ਸ਼ਾਂਤ ਕਰਨ ਲਈ ਅਚੂਕ ਮੰਨਿਆ ਜਾਂਦਾ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ, ਮੱਛ ਮਣੀ ਬੇਹੱਦ ਦੁਰਲੱਭ ਰਤਨ ਹੈ ਜੋ ਮੱਛੀ ਦੇ ਸਿਰ ਤੋਂ ਪ੍ਰਾਪਤ ਹੁੰਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਇਹ ਮਣੀ ਗੂੜ੍ਹੇ ਭੂਰੇ ਜਾਂ ਕਾਲੇ ਰੰਗ ਦੀ ਹੁੰਦੀ ਹੈ ਅਤੇ ਇਸ ਵਿਚ ਇਕ ਖਾਸ ਚਮਕ ਹੁੰਦੀ ਹੈ। ਇਸ ਨੂੰ ਧਾਰਨ ਕਰਨ ਨਾਲ ਵਿਅਕਤੀ ਦੇ ਚਾਰੇ ਪਾਸੇ ਇਕ ਸੁਰੱਖਿਆ ਕਵਚ ਬਣ ਜਾਂਦਾ ਹੈ ਜੋ ਨਕਾਰਾਤਮਕ ਊਰਜਾ ਨੂੰ ਦੂਰ ਰੱਖਦਾ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਮੱਛ ਮਣੀ ਦੇ ਸਭ ਤੋਂ ਵੱਡੇ ਫਾਇਦੇ ਰਾਹੂ- ਕੇਤੂ ਨਾਲ ਜੁੜੇ ਹੁੰਦੇ ਹਨ:
ਰਾਹੂ-ਕੇਤੂ ਦਾ ਪ੍ਰਭਾਵ: ਜੇਕਰ ਕਿਸੇ ਦੀ ਕੁੰਡਲੀ 'ਚ ਰਾਹੂ ਜਾਂ ਕੇਤੂ ਅਸ਼ੁਭ ਸਥਿਤੀ ਵਿੱਚ ਹਨ ਤਾਂ ਉਸ ਨੂੰ ਮਾਨਸਿਕ ਤਣਾਅ, ਅਚਾਨਕ ਨੁਕਸਾਨ ਅਤੇ ਭਰਮ ਦਾ ਸਾਹਮਣਾ ਕਰਨਾ ਪੈਂਦਾ ਹੈ। ਮੱਛ ਮਣੀ ਇਨ੍ਹਾਂ ਦੋਵਾਂ ਗ੍ਰਹਿਆਂ ਦੇ ਨਕਾਰਾਤਮਕ ਪ੍ਰਭਾਵ ਨੂੰ ਘਟਾ ਕੇ ਜੀਵਨ ਵਿੱਚ ਸਥਿਰਤਾ ਲਿਆਉਂਦੀ ਹੈ।
ਕਾਲਸਰਪ ਦੋਸ਼: ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਕਾਲਸਰਪ (Kalsarp Dosha) ਦੋਸ਼ ਹੁੰਦਾ ਹੈ, ਉਨ੍ਹਾਂ ਲਈ ਇਹ ਮਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਹ ਜੀਵਨ ਵਿਚ ਆਉਣ ਵਾਲੀਆਂ ਅਚਾਨਕ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।
ਮੱਛ ਮਣੀ ਸਿਰਫ਼ ਗ੍ਰਹਿਆਂ ਲਈ ਹੀ ਨਹੀਂ, ਬਲਕਿ ਸਰੀਰਕਅਤੇ ਮਾਨਸਿਕ ਬਿਹਤਰੀ ਲਈ ਵੀ ਜਾਣੀ ਜਾਂਦੀ ਹੈ :
ਮਾਨਸਿਕ ਸ਼ਾਂਤੀ: ਜੇਕਰ ਤੁਸੀਂ ਅਣਜਾਣ ਡਰ ਜਾਂ ਤਣਾਅ 'ਚ ਰਹਿੰਦੇ ਹੋ ਤਾਂ ਇਸ ਮਣੀ ਨੂੰ ਧਾਰਨ ਕਰਨ ਨਾਲ ਮਨ ਸ਼ਾਂਤ ਹੁੰਦਾ ਤੇ ਇਕਾਗਰਤਾ ਵਧਦੀ ਹੈ।
ਗੰਭੀਰ ਬਿਮਾਰੀਆਂ: ਆਯੁਰਵੇਦ ਤੇ ਰਤਨ ਸ਼ਾਸਤਰ ਅਨੁਸਾਰ, ਇਹ ਮਣੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੇ ਚਮੜੀ ਦੇ ਰੋਗਾਂ 'ਚ ਵੀ ਰਾਹਤ ਪਹੁੰਚਾਉਣ ਵਿੱਚ ਸਹਾਇਕ ਹੋ ਸਕਦੀ ਹੈ।
ਆਰਥਿਕ ਤਰੱਕੀ: ਵਪਾਰ ਵਿੱਚ ਲਗਾਤਾਰ ਹੋ ਰਹੇ ਘਾਟੇ ਨੂੰ ਰੋਕਣ ਅਤੇ ਧਨ ਦੇ ਨਵੇਂ ਮਾਰਗ ਖੋਲ੍ਹਣ ਲਈ ਵੀ ਇਸ ਨੂੰ ਘਰ ਦੀ ਤਿਜੋਰੀ ਵਿੱਚ ਰੱਖਣ ਜਾਂ ਗਲੇ ਵਿੱਚ ਧਾਰਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਮੱਛ ਮਣੀ ਦਾ ਪੂਰਾ ਫਲ ਉਦੋਂ ਹੀ ਮਿਲਦਾ ਹੈ, ਜਦੋਂ ਇਸ ਨੂੰ ਸਹੀ ਵਿਧੀ ਨਾਲ ਪਹਿਨਿਆ ਜਾਵੇ। ਧਾਰਮਿਕ ਮਾਨਤਾਵਾਂ ਅਨੁਸਾਰ- ਇਸ ਨੂੰ ਸ਼ਨੀਵਾਰ ਵਾਲੇ ਦਿਨ ਧਾਰਨ ਕਰਨਾ ਸਭ ਤੋਂ ਸ਼ੁਭ ਹੁੰਦਾ ਹੈ। ਪਹਿਨਣ ਤੋਂ ਪਹਿਲਾਂ ਇਸ ਨੂੰ ਗੰਗਾਜਲ ਤੇ ਕੱਚੇ ਦੁੱਧ ਨਾਲ ਸ਼ੁੱਧ ਕਰਨਾ ਚਾਹੀਦਾ ਹੈ। ਇਸ ਨੂੰ ਚਾਂਦੀ ਦੀ ਅੰਗੂਠੀ ਜਾਂ ਲਾਕੇਟ ਵਿੱਚ ਜੜਵਾ ਕੇ ਪਹਿਨਣਾ ਚਾਹੀਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।