Numerology : ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੁਲਾਂਕਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਮਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੁੰਦੇ। ਚਲੋ ਜਾਣਦੇ ਹਾਂ ਇਸ ਮੁਲਾਂਕ ਦੇ ਜਾਤਕਾਂ ਦੀਆਂ ਕੁਝ ਖ਼ਾਸ ਗੱਲਾਂ।

ਧਰਮ ਡੈਸਕ, ਨਵੀਂ ਦਿੱਲੀ: ਆਪਣਾ ਮੁਲਾਂਕ ਜਾਣਨ ਲਈ ਆਪਣੀ ਜਨਮ ਮਿਤੀ (Date of Birth) ਦੇ ਅੰਕਾਂ ਨੂੰ ਆਪਸ 'ਚ ਉਦੋਂ ਤਕ ਜੋੜੋ, ਜਦੋਂ ਤਕ 1 ਤੋਂ 9 ਦੇ ਵਿਚਕਾਰ ਕੋਈ ਇੱਕ ਅੰਕ ਨਾ ਮਿਲ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੁਲਾਂਕਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੀ ਮਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੁੰਦੇ। ਚਲੋ ਜਾਣਦੇ ਹਾਂ ਇਸ ਮੁਲਾਂਕ ਦੇ ਜਾਤਕਾਂ ਦੀਆਂ ਕੁਝ ਖ਼ਾਸ ਗੱਲਾਂ।
ਅੰਕ ਜੋਤਿਸ਼ ਵਿੱਚ ਮੰਨਿਆ ਗਿਆ ਹੈ ਕਿ ਮੁਲਾਂਕ 7 ਵਾਲੇ ਬੱਚੇ ਆਪਣੀ ਮਾਂ ਲਈ ਰੱਬ ਦਾ ਤੋਹਫ਼ਾ ਸਾਬਤ ਹੁੰਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ ਫਿਰ 25 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੂਲਾਂਕ 7 ਮੰਨਿਆ ਜਾਂਦਾ ਹੈ। ਇਸ ਮੂਲਾਂਕ ਦੇ ਜਾਤਕਾਂ 'ਤੇ ਕੇਤੂ ਗ੍ਰਹਿ ਦਾ ਪ੍ਰਭਾਵ ਪੈਂਦਾ ਹੈ। ਭਾਵਨਾਤਮਕ ਤੌਰ 'ਤੇ ਇਹ ਜਾਤਕ ਆਪਣੀ ਮਾਂ ਦਾ ਸਭ ਤੋਂ ਮਜ਼ਬੂਤ ਸਹਾਰਾ ਮੰਨੇ ਜਾਂਦੇ ਹਨ। ਇਹ ਬੱਚੇ ਨਾ ਸਿਰਫ਼ ਆਪਣੇ ਮਾਪਿਆਂ ਲਈ ਭਾਗਸ਼ਾਲੀ ਸਾਬਤ ਹੁੰਦੇ ਹਨ, ਸਗੋਂ ਮਾਂ ਪ੍ਰਤੀ ਬਹੁਤ ਸਮਰਪਿਤ ਵੀ ਹੁੰਦੇ ਹਨ।
ਮੁਲਾਂਕ 7 ਦੇ ਜਾਤਕ ਮਾਂ ਦੀਆਂ ਭਾਵਨਾਵਾਂ ਨੂੰ ਬਿਨਾਂ ਕਹੇ ਸਮਝ ਲੈਂਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿੰਦੇ ਹਨ।
ਦੂਰ ਰਹਿਣ 'ਤੇ ਵੀ ਇਹ ਲੋਕ ਮਾਂ ਨਾਲ ਸੰਪਰਕ ਕਰਨਾ ਨਹੀਂ ਭੁੱਲਦੇ।
ਇਹ ਲੋਕ ਆਪਣੀ ਮਾਂ ਲਈ ਮਾਨਸਿਕ ਸ਼ਾਂਤੀ ਦਾ ਸਰੋਤ ਹੁੰਦੇ ਹਨ।
ਇਹ ਲੋਕ ਅਧਿਆਤਮਕ, ਦਾਰਸ਼ਨਿਕ ਅਤੇ ਚਿੰਤਨਸ਼ੀਲ ਸੁਭਾਅ ਦੇ ਹੁੰਦੇ ਹਨ।
ਇਹ ਲੋਕ ਬਹੁਤ ਰਚਨਾਤਮਕ, ਵਿਸ਼ਲੇਸ਼ਣਾਤਮਕ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ।
ਮੁਲਾਂਕ 7 ਦੇ ਜਾਤਕ ਜੀਵਨ ਵਿੱਚ ਚੁਣੌਤੀਆਂ ਸਵੀਕਾਰ ਕਰਨਾ ਪਸੰਦ ਕਰਦੇ ਹਨ।
ਮੁਲਾਂਕ 3, 6 ਅਤੇ 9 ਦੇ ਜਾਤਕ ਵੀ ਉਨ੍ਹਾਂ ਮੁਲਾਂਕਾਂ 'ਚ ਸ਼ਾਮਲ ਹਨ, ਜੋ ਆਪਣੀ ਮਾਂ ਦੀ ਕਦੇ ਕੋਈ ਗੱਲ ਨਹੀਂ ਟਾਲਦੇ।
ਮੁਲਾਂਕ 3: ਜਿਸ ਜਾਤਕ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ ਫਿਰ 30 ਤਰੀਕ ਨੂੰ ਹੁੰਦਾ ਹੈ, ਉਸ ਦਾ ਮੁਲਾਂਕ 3 ਹੁੰਦਾ ਹੈ। ਇਨ੍ਹਾਂ ਦੇ ਗ੍ਰਹਿ ਸਵਾਮੀ ਗੁਰੂ (ਬ੍ਰਹਿਸਪਤੀ) ਹਨ। ਸਿੱਖਿਆ ਅਤੇ ਕਰੀਅਰ 'ਚ ਇਨ੍ਹਾਂ ਦੀ ਸਫਲਤਾ ਅਕਸਰ ਇਨ੍ਹਾਂ ਦੇ ਮਾਪਿਆਂ ਲਈ ਮਾਣ ਦਾ ਵਿਸ਼ਾ ਬਣਦੀ ਹੈ। ਇਹ ਆਪਣੀ ਮਾਂ ਨੂੰ ਨਾ ਸਿਰਫ਼ ਪਿਆਰ ਕਰਦੇ ਹਨ, ਸਗੋਂ ਉਨ੍ਹਾਂ ਪ੍ਰਤੀ ਡੂੰਘਾ ਸਤਿਕਾਰ ਵੀ ਰੱਖਦੇ ਹਨ।
ਮੁਲਾਂਕ 6: ਜਿਨ੍ਹਾਂ ਜਾਤਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਮੰਨਿਆ ਗਿਆ ਹੈ। ਮੁਲਾਂਕ 6 ਵਾਲੇ ਬੱਚਿਆਂ ਲਈ ਉਨ੍ਹਾਂ ਦੀ ਮਾਂ ਕੇਵਲ ਇਕ ਸਰਪ੍ਰਸਤ ਨਹੀਂ, ਸਗੋਂ ਉਨ੍ਹਾਂ ਦੀ ਦੁਨੀਆ ਦਾ ਕੇਂਦਰ ਹੁੰਦੀ ਹੈ। ਘਰ ਵਿੱਚ ਸੁਖ-ਸ਼ਾਂਤੀ ਬਣਾਈ ਰੱਖਣਾ ਅਤੇ ਮਾਂ ਦੀਆਂ ਲੋੜਾਂ ਦਾ ਖ਼ਿਆਲ ਰੱਖਣਾ ਇਨ੍ਹਾਂ ਦੀ ਪਹਿਲੀ ਤਰਜੀਹ ਹੁੰਦੀ ਹੈ।
ਮੁਲਾਂਕ 9: ਅੰਕ ਜੋਤਿਸ਼ ਅਨੁਸਾਰ, ਜਿਸ ਵਿਅਕਤੀ ਦਾ ਜਨਮ ਕਿਸੇ ਮਹੀਨੇ ਦੀ 9, 18 ਜਾਂ ਫਿਰ 27 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੂਲਾਂਕ 9 ਮੰਨਿਆ ਜਾਂਦਾ ਹੈ। ਇਹ ਨੰਬਰ ਮੰਗਲ ਗ੍ਰਹਿ ਨਾਲ ਜੋੜ ਕੇ ਦੇਖੀ ਜਾਂਦੀ ਹੈ। ਮੁਲਾਂਕ 9 ਦੇ ਜਾਤਕ ਆਪਣੇ ਜਨਮ ਦੇ ਨਾਲ ਹੀ ਮਾਤਾ-ਪਿਤਾ ਦੇ ਜੀਵਨ ਵਿੱਚ ਖੁਸ਼ਕਿਸਮਤੀ ਲੈ ਕੇ ਆਉਂਦੇ ਹਨ। ਆਪਣੀ ਮਾਂ ਪ੍ਰਤੀ ਇਨ੍ਹਾਂ ਦਾ ਸਮਰਪਣ ਅਟੁੱਟ ਹੁੰਦਾ ਹੈ ਅਤੇ ਇਹ ਹਮੇਸ਼ਾ ਉਨ੍ਹਾਂ ਦੇ ਰੱਖਿਅਕ ਬਣ ਕੇ ਖੜ੍ਹੇ ਰਹਿੰਦੇ ਹਨ।