ਕਲਕੀ ਪੁਰਾਣ ਅਨੁਸਾਰ, ਭਗਵਾਨ ਦਾ ਇਹ ਅਵਤਾਰ ਕਲਯੁਗ ਦੇ ਅੰਤ ਤੇ ਸਤਿਯੁਗ ਦੇ ਮਿਲਣ ਕਾਲ 'ਚ ਹੋਵੇਗਾ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ 'ਚ ਸਥਿਤ ਸ਼ੰਭਲ ਨਾਮਕ ਸਥਾਨ 'ਤੇ ਭਗਵਾਨ ਕਲਕੀ ਦਾ ਅਵਤਾਰ ਹੋਵੇਗਾ। ਉਹ 'ਵਿਸ਼ਨੂੰਯਸ਼' ਨਾਮਕ ਇਕ ਪਰਮ ਪ੍ਰਤਾਪੀ ਤੇ ਸੰਸਕਾਰੀ ਬ੍ਰਾਹਮਣ ਦੇ ਘਰ 'ਚ ਪੁੱਤਰ ਦੇ ਰੂਪ 'ਚ ਜਨਮ ਲੈਣਗੇ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ ਦੇ ਗ੍ਰੰਥਾਂ, ਵਿਸ਼ੇਸ਼ ਤੌਰ 'ਤੇ ਕਲਕੀ ਪੁਰਾਣ ਤੇ ਅਗਨੀ ਪੁਰਾਣ 'ਚ ਇਹ ਸਾਫ਼ ਭਵਿੱਖਬਾਣੀ ਕੀਤੀ ਗਈ ਹੈ ਕਿ ਜਦੋਂ ਕਲਯੁਗ ਵਿਚ ਪਾਪ ਆਪਣੇ ਸਿਖਰ 'ਤੇ ਹੋਵੇਗਾ, ਉਦੋਂ ਭਗਵਾਨ ਵਿਸ਼ਨੂੰ ਆਪਣੇ 10ਵੇਂ ਤੇ ਆਖਰੀ ਅਵਤਾਰ 'ਭਗਵਾਨ ਕਲਕੀ' ਦੇ ਰੂਪ 'ਚ ਪ੍ਰਗਟ ਹੋਣਗੇ। ਉਨ੍ਹਾਂ ਦਾ ਇਕਮਾਤਰ ਉਦੇਸ਼ ਪ੍ਰਿਥਵੀ ਤੋਂ ਅਧਰਮ ਤੇ ਪਾਪੀਆਂ ਦਾ ਵਿਨਾਸ਼ ਕਰ ਕੇ ਮੁੜ ਸਤਯੁਗ ਦੀ ਸਥਾਪਨਾ ਕਰਨਾ ਹੋਵੇਗਾ। ਜਦੋਂ ਭਗਵਾਨ ਕਲਕੀ ਦਾ ਅਵਤਾਰ ਹੋਵੇਗਾ ਤਾਂ ਇਹ ਨਿਆਂ ਤੇ ਸੱਚ ਦੀ ਮੁੜ ਸਥਾਪਨਾ ਦਾ ਮਹਾਪੁਰਬ (ਵੱਡਾ ਤਿਉਹਾਰ) ਹੋਵੇਗਾ, ਜਿਸਦੇ ਮਹਾਨਾਇਕ ਭਗਵਾਨ ਕਲਕੀ ਦੇ ਨਾਲ-ਨਾਲ ਅਮਰ ਚਿਰੰਜੀਵੀ ਯੋਧੇ ਵੀ ਹੋਣਗੇ। ਆਓ ਜਾਣਦੇ ਹਾਂ ਇਸ ਬਾਰੇ...
ਕਲਕੀ ਪੁਰਾਣ ਅਨੁਸਾਰ, ਭਗਵਾਨ ਦਾ ਇਹ ਅਵਤਾਰ ਕਲਯੁਗ ਦੇ ਅੰਤ ਤੇ ਸਤਿਯੁਗ ਦੇ ਮਿਲਣ ਕਾਲ 'ਚ ਹੋਵੇਗਾ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ 'ਚ ਸਥਿਤ ਸ਼ੰਭਲ ਨਾਮਕ ਸਥਾਨ 'ਤੇ ਭਗਵਾਨ ਕਲਕੀ ਦਾ ਅਵਤਾਰ ਹੋਵੇਗਾ। ਉਹ 'ਵਿਸ਼ਨੂੰਯਸ਼' ਨਾਮਕ ਇਕ ਪਰਮ ਪ੍ਰਤਾਪੀ ਤੇ ਸੰਸਕਾਰੀ ਬ੍ਰਾਹਮਣ ਦੇ ਘਰ 'ਚ ਪੁੱਤਰ ਦੇ ਰੂਪ 'ਚ ਜਨਮ ਲੈਣਗੇ।
ਉਨ੍ਹਾਂ ਦੀ ਮਾਤਾ ਦਾ ਨਾਮ 'ਸੁਮਤੀ' ਹੋਵੇਗਾ। ਸ਼੍ਰੀਮਦਭਾਗਵਤ ਪੁਰਾਣ ਤੇ ਕਲਕੀ ਪੁਰਾਣ 'ਚ ਭਗਵਾਨ ਕਲਕੀ ਦੀ ਜਨਮ ਤਿਥੀ ਦਾ ਵੀ ਵਰਣਨ ਮਿਲਦਾ ਹੈ, ਜਿਸਦੇ ਅਨੁਸਾਰ ਉਨ੍ਹਾਂ ਦਾ ਜਨਮ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸ਼ੀ ਤਿਥੀ 'ਤੇ ਹੋਵੇਗਾ।
ਪੁਰਾਣਾਂ ਅਨੁਸਾਰ, ਜਦੋਂ ਭਗਵਾਨ ਕਲਕੀ ਦਾ ਅਵਤਾਰ ਹੋਵੇਗਾ, ਉਦੋਂ ਚਾਰੋਂ ਪਾਸੇ ਭਿਆਨ ਹਨੇਰੀ-ਤੂਫ਼ਾਨ ਚੱਲਣਗੇ ਤੇ ਮੋਹਲੇਧਾਰ ਬਾਰਸ਼ ਹੋਵੇਗੀ। ਇਹ ਬ੍ਰਹਿਮੰਡੀ ਹਲਚਲ ਸੰਕੇਤ ਹੋਵੇਗੀ ਕਿ ਹੁਣ ਪਾਪ ਦੇ ਵਿਨਾਸ਼ ਦਾ ਸਮਾਂ ਆ ਗਿਆ ਹੈ। ਜਿਸ ਤਰ੍ਹਾਂ ਤ੍ਰੇਤਾਯੁਗ ਵਿਚ ਭਗਵਾਨ ਸ਼੍ਰੀਰਾਮ ਤੇ ਦੁਆਰਪਰਯੁੱਗ ਵਿਚ ਭਗਵਾਨ ਸ਼੍ਰੀਕ੍ਰਿਸ਼ਨ ਦੇ ਜਨਮ 'ਤੇ ਸਮਸਤ ਦੇਵੀ-ਦੇਵਤੇ ਉਨ੍ਹਾਂ ਦੇ ਦਰਸ਼ਨਾਂ ਲਈ ਪ੍ਰਿਥਵੀ 'ਤੇ ਆਏ ਸਨ, ਠੀਕ ਉਸੇ ਤਰ੍ਹਾਂ ਕਲਕੀ ਅਵਤਾਰ ਦੇ ਪ੍ਰਗਟ ਹੋਣ 'ਤੇ ਵੀ ਸਾਰੇ ਦੇਵੀ-ਦੇਵਤੇ ਧਰਤੀ 'ਤੇ ਫੁੱਲਾਂ ਦੀ ਵਰਖਾ ਕਰਨਗੇ।
ਭਗਵਾਨ ਕਲਕੀ ਦੇ ਗੁਰੂ ਖੁਦ ਭਗਵਾਨ ਪਰਸ਼ੂਰਾਮ ਹੋਣਗੇ, ਜੋ ਪ੍ਰਭੂ ਸ਼੍ਰੀਹਰਿ ਦੇ ਛੇਵੇਂ ਅਵਤਾਰ ਹਨ। ਅਮਰ ਹੋਣ ਕਾਰਨ ਉਹ ਇਸ ਸਮੇਂ ਵੀ ਪ੍ਰਿਥਵੀ 'ਤੇ ਮੌਜੂਦ ਹਨ ਤੇ ਉਹੀ ਕਲਕੀ ਜੀ ਨੂੰ ਯੁੱਧ ਕਲਾ ਤੇ ਵੇਦਾਂ ਦੀ ਦਿਵਯ ਸਿੱਖਿਆ ਦੇਣਗੇ।
ਜਦੋਂ ਭਗਵਾਨ ਕਲਕੀ ਦਾ ਪ੍ਰਿਥਵੀ 'ਤੇ ਅਵਤਾਰ ਹੋਵੇਗਾ ਤਾਂ ਸ੍ਰਿਸ਼ਟੀ ਵਿਚ ਕਈ ਵੱਡੇ ਬਦਲਾਅ ਆਉਣਗੇ, ਜਿਨ੍ਹਾਂ ਦਾ ਵਰਣਨ ਕਲਕੀ ਪੁਰਾਣ 'ਚ ਕੀਤਾ ਗਿਆ ਹੈ। ਅਧਰਮ ਖ਼ਿਲਾਫ਼ ਹੋਣ ਵਾਲੇ ਇਸ ਅੰਤਿਮ ਮਹਾਯੁੱਧ ਵਿਚ 6 ਚਿਰੰਜੀਵੀ ਮਹਾਯੋਧੇ ਯਾਨੀ ਹਨੂਮਾਨ ਜੀ, ਭਗਵਾਨ ਪਰਸ਼ੂਰਾਮ, ਅਸ਼ਵਥਾਮਾ, ਮਹਾਰਿਸ਼ੀ ਵੇਦ ਵਿਆਸ, ਵਿਭੀਸ਼ਣ ਅਤੇ ਕ੍ਰਿਪਾਚਾਰੀਆ, ਭਗਵਾਨ ਕਲਕੀ ਦਾ ਸਾਥ ਦੇਣਗੇ। ਇਹ ਸਾਰੇ ਮਿਲ ਕੇ ਅਧਰਮ ਦੇ ਸਾਮਰਾਜ ਨੂੰ ਉਖਾੜ ਸੁੱਟਣਗੇ।