Ganesh Chaturthi 2023: ਮਹਾਰਾਸ਼ਟਰ 'ਚ ਕਿਉਂ ਤੇ ਕਿਵੇਂ ਸ਼ੁਰੂ ਹੋਈ ਗਣੇਸ਼ ਚਤੁਰਥੀ ਮਨਾਉਣ ਦੀ ਪਰੰਪਰਾ?
ਇਹ ਹਿੰਦੂ ਕੈਲੰਡਰ ਦੇ ਭਾਦੋ ਵਿੱਚ ਮਨਾਇਆ ਜਾਂਦਾ ਹੈ। ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਆਪਣੇ ਘਰਾਂ ਵਿਚ ਲਿਆਉਂਦੇ ਹਨ, ਉਨ੍ਹਾਂ ਦੀ ਸ਼ਾਨਦਾਰ ਤਰੀਕੇ ਨਾਲ ਪੂਜਾ ਕਰਦੇ ਹਨ ਤੇ ਫਿਰ ਦਸ ਦਿਨਾਂ ਬਾਅਦ ਉਨ੍ਹਾਂ ਦਾ ਵਿਸਰਜਨ ਕਰਦੇ ਹਨ।
Publish Date: Fri, 15 Sep 2023 04:03 PM (IST)
Updated Date: Tue, 19 Sep 2023 10:15 AM (IST)
ਨਵੀਂ ਦਿੱਲੀ, ਲਾਈਫਸਟਾਈਲ ਡੈਸਕ। Ganesh Chaturthi 2023: ਗਣੇਸ਼ ਚਤੁਰਥੀ ਪੂਰੇ ਹਿੰਦੂ ਧਰਮ ਲਈ ਇੱਕ ਬਹੁਤ ਮਹੱਤਵਪੂਰਨ ਤਿਉਹਾਰ ਹੈ। ਜਿਸ ਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਹਿੰਦੂ ਕੈਲੰਡਰ ਦੇ ਭਾਦੋ ਵਿੱਚ ਮਨਾਇਆ ਜਾਂਦਾ ਹੈ। ਲੋਕ ਭਗਵਾਨ ਗਣੇਸ਼ ਦੀ ਮੂਰਤੀ ਨੂੰ ਆਪਣੇ ਘਰਾਂ ਵਿਚ ਲਿਆਉਂਦੇ ਹਨ, ਉਨ੍ਹਾਂ ਦੀ ਸ਼ਾਨਦਾਰ ਤਰੀਕੇ ਨਾਲ ਪੂਜਾ ਕਰਦੇ ਹਨ ਤੇ ਫਿਰ ਦਸ ਦਿਨਾਂ ਬਾਅਦ ਉਨ੍ਹਾਂ ਦਾ ਵਿਸਰਜਨ ਕਰਦੇ ਹਨ।
ਪਰ ਕੀ ਤੁਸੀਂ ਕਦੇ ਦੇਖਿਆ ਹੈ ਕਿ ਗਣੇਸ਼ ਚਤੁਰਥੀ ਮਹਾਰਾਸ਼ਟਰ, ਗੋਆ ਤੇ ਤੇਲੰਗਾਨਾ ਵਰਗੇ ਸ਼ਹਿਰਾਂ ਵਿੱਚ ਵਧੇਰੇ ਪ੍ਰਸਿੱਧ ਹੈ। ਇੱਥੇ ਭਗਵਾਨ ਗਣੇਸ਼ ਦੇ ਵੱਡੇ-ਵੱਡੇ ਪੰਡਾਲ ਬਣਾਏ ਗਏ ਹਨ। ਭਗਵਾਨ ਗਣੇਸ਼ ਦੀ ਮੂਰਤੀ ਨੂੰ ਹਰ ਘਰ ਵਿਚ ਸ਼ਾਨਦਾਰ ਸੁਆਗਤ ਨਾਲ ਲਿਆਂਦਾ ਜਾਂਦਾ ਹੈ। ਪੂਰਾ ਮੁੰਬਈ ਸ਼ਹਿਰ ਗਣੇਸ਼ ਚਤੁਰਥੀ ਦੇ ਉਤਸ਼ਾਹ 'ਚ ਰੁੱਝਿਆ ਹੋਇਆ ਹੈ।
ਆਓ ਜਾਣਦੇ ਹਾਂ ਮਹਾਰਾਸ਼ਟਰ ਦੀ ਗਣੇਸ਼ ਚਤੁਰਥੀ ਇੰਨੀ ਮਸ਼ਹੂਰ ਕਿਉਂ ਹੈ
- ਗਣੇਸ਼ ਚਤੁਰਥੀ ਦਾ ਤਿਉਹਾਰ ਮੁੰਬਈ ਤੇ ਪੁਣੇ ਵਿੱਚ ਇੱਕ ਸਮਾਜਿਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਨੂੰ ਗਣੇਸ਼ ਉਤਸਵ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਿਨ ਭਗਵਾਨ ਗਣੇਸ਼ ਦਾ ਜਨਮ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਗਣੇਸ਼ ਨੂੰ ਗਣਪਤੀ ਬੱਪਾ ਕਿਹਾ ਜਾਂਦਾ ਹੈ।
- ਇਹ 11 ਦਿਨਾਂ ਤਕ ਚੱਲਣ ਵਾਲਾ ਤਿਉਹਾਰ ਹੈ, ਜਿਸ ਵਿੱਚ ਹਰ ਕੋਈ ਭਗਵਾਨ ਗਣੇਸ਼ ਦੀ ਮੂਰਤੀ ਨੂੰ ਆਪਣੇ ਘਰ ਲਿਆਉਂਦਾ ਹੈ ਅਤੇ ਪੂਜਾ ਕਰਨ ਤੋਂ ਬਾਅਦ ਇਸ ਦਾ ਵਿਸਰਜਨ ਕਰਦਾ ਹੈ।
- ਦੇਸ਼ ਭਰ 'ਚ ਮਨਾਏ ਜਾ ਰਹੇ ਇਸ ਤਿਉਹਾਰ ਦੀ ਰੌਣਕ ਮੁੰਬਈ ਅਤੇ ਪੁਣੇ 'ਚ ਵੀ ਵੱਖਰੀ ਹੈ। ਵੱਡੇ ਪੰਡਾਲ, ਵਿਸ਼ਾਲ ਆਰਤੀ ਅਤੇ ਭਗਵਾਨ ਗਣੇਸ਼ ਦੀ ਸ਼ਾਨਦਾਰ ਸ਼ਿੰਗਾਰ ਇਸਦਾ ਹਿੱਸਾ ਬਣਦੇ ਹਨ।
- ਪੇਸ਼ਵਾ ਯੁੱਗ ਵਿੱਚ, ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਮੇਂ ਵਿੱਚ, ਮਹਾਰਾਸ਼ਟਰ ਦੇ ਹਰ ਪਿੰਡ ਅਤੇ ਹਰ ਘਰ ਵਿੱਚ ਗਣਪਤੀ ਬੱਪਾ ਦੀ ਪੂਜਾ ਕੀਤੀ ਜਾਂਦੀ ਸੀ ਕਿਉਂਕਿ ਗਣੇਸ਼ ਜੀ ਪੇਸ਼ਵਾ ਦੇ ਪਰਿਵਾਰਕ ਦੇਵਤੇ ਸਨ।
- ਸਮੇਂ ਦੇ ਨਾਲ, ਜਿਵੇਂ-ਜਿਵੇਂ ਉਨ੍ਹਾਂ ਦਾ ਸਾਮਰਾਜ ਘਟਦਾ ਗਿਆ, ਗਣਪਤੀ ਤਿਉਹਾਰ ਵੀ ਘਟਦਾ ਗਿਆ।
- ਪਰ ਫਿਰ ਆਜ਼ਾਦੀ ਲਈ ਲੜਨ ਵਾਲੇ ਲੋਕਮਾਨਿਆ ਤਿਲਕ ਨੇ ਇਸ ਤਿਉਹਾਰ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ।
- ਅਜੋਕੇ ਗਣੇਸ਼ ਉਤਸਵ ਦੀ ਸ਼ੁਰੂਆਤ 1892 ਵਿੱਚ ਹੋਈ ਸੀ ਜਦੋਂ ਪੁਣੇ ਦੇ ਵਸਨੀਕ ਕ੍ਰਿਸ਼ਨਾਜੀ ਪੰਤ ਨੇ ਮਰਾਠਾ ਸ਼ਾਸਿਤ ਗਵਾਲੀਅਰ ਦਾ ਦੌਰਾ ਕੀਤਾ ਸੀ। ਉੱਥੇ ਉਨ੍ਹਾਂ ਨੇ ਪਰੰਪਰਾਗਤ ਗਣੇਸ਼ ਤਿਉਹਾਰ ਦੇਖਿਆ ਤੇ ਪੁਣੇ ਵਾਪਸ ਆਉਣ ਤੋਂ ਬਾਅਦ ਆਪਣੇ ਦੋਸਤ ਬਾਲਾ ਸਾਹਿਬ ਨਾਟੂ ਤੇ ਭਾਉ ਸਾਹਿਬ ਲਕਸ਼ਮਣ ਜਵਲੇ ਨੂੰ ਭਾਊ ਰੰਗਾਰੀ ਵਜੋਂ ਵੀ ਜਾਣਿਆ ਜਾਂਦਾ ਹੈ ਨੂੰ ਇਸ ਦਾ ਜ਼ਿਕਰ ਕੀਤਾ।
- ਭਾਊ ਸਾਹਿਬ ਜਵਾਲੇ ਨੇ ਫਿਰ ਪਹਿਲੀ ਗਣੇਸ਼ ਮੂਰਤੀ ਸਥਾਪਿਤ ਕੀਤੀ।
- ਲੋਕਮਾਨਿਆ ਤਿਲਕ ਨੇ 1893 ਵਿੱਚ ਆਪਣੇ ਅਖਬਾਰ ਕੇਸਰੀ ਵਿੱਚ ਜਾਵਲੇ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਦਫ਼ਤਰ ਵਿੱਚ ਭਗਵਾਨ ਗਣੇਸ਼ ਦੀ ਇੱਕ ਵੱਡੀ ਮੂਰਤੀ ਸਥਾਪਤ ਕੀਤੀ।
- ਉਨ੍ਹਾਂ ਦੇ ਯਤਨਾਂ ਸਦਕਾ ਹੀ ਇਹ ਪਰੰਪਰਾਗਤ ਤਿਉਹਾਰ ਇੱਕ ਸ਼ਾਨਦਾਰ ਸਮਾਜਿਕ ਤਿਉਹਾਰ ਬਣ ਗਿਆ।
- ਤਿਲਕ ਨੇ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਸਮਾਜਿਕ ਤਸਵੀਰ ਅਤੇ ਮੂਰਤੀ ਨੂੰ ਜਨਤਕ ਤੌਰ 'ਤੇ ਪ੍ਰਦਰਸ਼ਿਤ ਕੀਤਾ ਅਤੇ ਦਸਵੇਂ ਦਿਨ ਇਸ ਨੂੰ ਨਦੀਆਂ ਵਿੱਚ ਵਿਸਰਜਨ ਦੀ ਪਰੰਪਰਾ ਬਣਾਈ।
- ਜਿਸ ਤੋਂ ਬਾਅਦ ਵੱਡੇ-ਵੱਡੇ ਗਣੇਸ਼ ਉਤਸਵ ਵੱਡੇ-ਵੱਡੇ ਗਰਾਊਂਡਾਂ ਤੇ ਪੰਡਾਲਾਂ ਵਿੱਚ ਹੋਣੇ ਸ਼ੁਰੂ ਹੋ ਗਏ ਸਨ, ਜਿਸ ਵਿੱਚ ਹਰ ਜਾਤੀ ਤੇ ਧਰਮ ਦੇ ਲੋਕ ਸ਼ਾਮਲ ਸਨ, ਜਿਸ ਨਾਲ ਸਾਰੇ ਭਾਰਤੀਆਂ ਵਿੱਚ ਏਕਤਾ ਆਈ ਕਿਉਂਕਿ ਅੰਗਰੇਜ਼ਾਂ ਵੱਲੋਂ ਇੱਕ ਥਾਂ 'ਤੇ ਇਸ ਤਰ੍ਹਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਸੀ। ਗਣੇਸ਼ ਉਤਸਵ ਦੇ ਮੱਦੇਨਜ਼ਰ ਇਹ ਪਾਬੰਦੀਆਂ ਕੰਮ ਨਹੀਂ ਕਰਦੀਆਂ।
- ਤਿਲਕ ਨੇ ਭਗਵਾਨ ਗਣੇਸ਼ ਨੂੰ 'ਸਭ ਦਾ ਪ੍ਰਭੂ' ਕਿਹਾ ਤੇ ਗਣੇਸ਼ ਚਤੁਰਥੀ ਨੂੰ ਭਾਰਤੀ ਤਿਉਹਾਰ ਐਲਾਨਿਆ।