Last Sawan Somwar 2021 : ਸਾਉਣ ਦਾ ਆਖ਼ਰੀ ਸੋਮਵਾਰ ਅੱਜ, 22 ਅਗਸਤ ਨੂੰ ਰੱਖੜੀ ਦੇ ਨਾਲ ਖ਼ਤਮ ਹੋਵੇਗਾ ਪਵਿੱਤਰ ਮਹੀਨਾ
ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਵੀ ਰੱਖੜੀ ਦਾ ਤਿਉਹਾਰ ਫਿੱਕਾ ਰਿਹਾ ਸੀ। ਹਾਲਾਂਕਿ ਇਸ ਵਾਰ ਹੁਣੇ ਤੋਂ ਬਾਜ਼ਾਰਾਂ ’ਚ ਚਹਿਲ-ਪਹਿਲ ਦਿਸਣ ਲੱਗੀ ਹੈ। ਚੰਗੀ ਗੱਲ ਇਹ ਹੈ ਕਿ ਇਸ ਵਾਰ ਤਿਉਹਾਰ ’ਤੇ ਅਸ਼ੁੱਭ ਫਲ਼ ਦੇਣ ਵਾਲੀ ਭੱਦਰਾ ਦਾ ਸਾਇਆ ਨਹੀਂ ਪਵੇਗਾ।
Publish Date: Mon, 16 Aug 2021 12:54 PM (IST)
Updated Date: Mon, 16 Aug 2021 03:45 PM (IST)
Last Sawan Somwar 2021 : ਸਾਉਣ ਮਹੀਨੇ ਦਾ ਆਖ਼ਰੀ ਸੋਮਵਾਰ ਅੱਜ ਹੈ। ਇਸਤੋਂ ਬਾਅਦ 22 ਅਗਸਤ ਨੂੰ ਸਾਉਣ ਮਹੀਨੇ ਦੀ ਪੁੰਨਿਆ ’ਤੇ ਰੱਖੜੀ ਦੇ ਨਾਲ ਪਵਿੱਤਰ ਸਾਉਣ ਮਹੀਨਾ ਸਮਾਪਤ ਹੋ ਜਾਵੇਗਾ। ਇਸ ਸਾਲ ਸਾਉਣ ਮਹੀਨਾ 23 ਜੁਲਾਈ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਸੀ। ਉਥੇ ਹੀ ਇਸ ਵਾਰ ਭਰਾ-ਭੈਣ ਦੇ ਪਿਆਰ ਦਾ ਸਭ ਤੋਂ ਵੱਡਾ ਤਿਉਹਾਰ ਰੱਖੜੀ ਐਤਵਾਰ ਨੂੰ ਹੈ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਵੀ ਰੱਖੜੀ ਦਾ ਤਿਉਹਾਰ ਫਿੱਕਾ ਰਿਹਾ ਸੀ। ਹਾਲਾਂਕਿ ਇਸ ਵਾਰ ਹੁਣੇ ਤੋਂ ਬਾਜ਼ਾਰਾਂ ’ਚ ਚਹਿਲ-ਪਹਿਲ ਦਿਸਣ ਲੱਗੀ ਹੈ। ਚੰਗੀ ਗੱਲ ਇਹ ਹੈ ਕਿ ਇਸ ਵਾਰ ਤਿਉਹਾਰ ’ਤੇ ਅਸ਼ੁੱਭ ਫਲ਼ ਦੇਣ ਵਾਲੀ ਭੱਦਰਾ ਦਾ ਸਾਇਆ ਨਹੀਂ ਪਵੇਗਾ। ਦਿਨ ’ਚ 11 ਘੰਟੇ 16 ਮਿੰਟ ਦਾ ਮਹੂਰਤ ਰਹੇਗਾ। ਇਸ ਮੌਕੇ ’ਤੇ ਮੰਗਲਕਾਰੀ ਸ਼ੋਭਨ ਤੇ ਧਨਿਸ਼ਠਾ ਨਛੱਤਰ ਦਾ ਸੰਯੋਗ ਬਣੇਗਾ।
Last Sawan Somwar 2021 : ਸ਼ਿਵ ਮੰਦਰ ਪਹੁੰਚੇ ਸ਼ਰਧਾਲੂ
ਸਾਉਣ ਦੇ ਆਖ਼ਰੀ ਸੋਮਵਾਰ ਮੰਦਰਾਂ ’ਚ ਸਵੇਰ ਤੋਂ ਕਾਫੀ ਭੀੜ੍ਹ ਹੈ। ਖ਼ਾਸ ਤੌਰ ’ਤੇ ਸ਼ਿਵ ਮੰਦਰਾਂ ’ਚ ਹਰ ਕੋਈ ਭਗਵਾਨ ਸ਼ਿਵ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਵਿਸ਼ੇਸ਼ ਰਸਮਾਂ ਹੋ ਰਹੀਆਂ ਹਨ। ਇਸ ਦਿਨ ਅਭਿਸ਼ੇਕ ਦਾ ਵੀ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਜੋ ਕੋਈ ਇਸ ਦਿਨ ਸ਼ਿਵ ਭਗਵਾਨ ਦੀਆਂ ਪਸੰਦੀਦਾ ਚੀਜ਼ਾਂ ਨਾਲ ਪੂਜਾ ਕਰਦਾ ਹੈ, ਉਸਦੀਆਂ ਮਨੋਕਾਮਨਾਵਾਂ ਜਲਦ ਪੂਰੀਆਂ ਹੁੰਦੀਆਂ ਹਨ। ਸਾਉਣ ਦੇ ਸੋਮਵਾਰ ਵਾਲੇ ਦਿਨ ਭਗਵਾਨ ਸ਼ਿਵ ਦੀ ਪੂਜਾ ਜਾਂ ਅਰਾਧਨਾ ਕਰਦੇ ਸਮੇਂ ਓਮ ਨਮਹ : ਸ਼ਿਵਾਏ ਦਾ ਪਾਠ ਕਰੋ।