Ekadashi 2022 Date and Timing : ਜਾਣੋ ਸਾਲ 2022 'ਚ ਕਦੋਂ-ਕਦੋਂ ਹੈ ਇਕਾਦਸ਼ੀ, ਦੇਖੋ ਇੱਥੇ ਪੂਰੀ ਲਿਸਟ
ਸਨਾਤਨ ਧਰਮ 'ਚ ਇਕਾਦਸ਼ੀ ਦੇ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭਗਵਾਨ ਸ਼੍ਰੀ ਹਰਿ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਕਾਦਸ਼ੀ 'ਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਦੇ ਨਾਲ ਵਰਤ ਰੱਖਣ ਵਾਲੇ ਨੂੰ ਅਮੋਘ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਕਿ ਸਾਲ 2022 ਵਿਚ ਇਕਾਦਸ਼ੀ ਕਦੋਂ-ਕਦੋਂ ਹੈ :
Publish Date: Mon, 03 Jan 2022 08:30 AM (IST)
Updated Date: Fri, 14 Jan 2022 07:22 AM (IST)
Ekadashi 2022 Date and Timing : ਹਿੰਦੀ ਪੰਚਾਂਗ ਅਨੁਸਾਰ ਸਾਲ ਦੇ ਹਰ ਮਹੀਨੇ ਦੋ ਇਕਾਦਸ਼ੀਆਂ ਮਨਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਸਾਲ ਭਰ ਵਿਚ 24 ਇਕਾਦਸ਼ੀ ਮਨਾਈਆਂ ਜਾਂਦੀਆਂ ਹੈ। ਅਧਿਕਮਾਸ ਸਾਲ ਵਿਚ 26 ਇਕਾਦਸ਼ੀਆਂ ਮਨਾਈਆਂ ਜਾਂਦੀਆਂ ਹਨ। ਸਨਾਤਨ ਧਰਮ 'ਚ ਇਕਾਦਸ਼ੀ ਦੇ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭਗਵਾਨ ਸ਼੍ਰੀ ਹਰਿ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਕਾਦਸ਼ੀ 'ਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਦੇ ਨਾਲ ਵਰਤ ਰੱਖਣ ਵਾਲੇ ਨੂੰ ਅਮੋਘ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਕਿ ਸਾਲ 2022 ਵਿਚ ਇਕਾਦਸ਼ੀ ਕਦੋਂ-ਕਦੋਂ ਹੈ :
13 ਜਨਵਰੀ 2022 ਨੂੰ ਪੋਹ ਪੁਤਰਦਾ ਇਕਾਦਸ਼ੀ ਹੈ। ਪੋਹ ਪੁਤਰਦਾ ਇਕਾਦਸ਼ੀ ਦੀ ਤਿਥੀ 12 ਜਨਵਰੀ ਨੂੰ ਸ਼ਾਮ 4 ਵੱਜ ਕੇ 49 ਮਿੰਟ 'ਤੇ ਸ਼ੁਰੂ ਹੋ ਕੇ 13 ਜਨਵਰੀ ਨੂੰ ਸ਼ਾਮਲ 7 ਵੱਜ ਕੇ 32 ਮਿੰਟ 'ਤੇ ਖ਼ਤਮ ਹੋਵੇਗੀ।
28 ਜਨਵਰੀ,2022 ਨੂੰ ਸ਼ਟਤਿਲਾ ਇਕਾਦਸ਼ੀ ਹੈ। ਸ਼ਟਤਿਲਾ ਇਕਾਦਸ਼ੀ ਦੀ ਤਿਥੀ 28 ਜਨਵਰੀ ਨੂੰ ਦੇਰ ਰਾਤ 2 ਵੱਜ ਕੇ 16 ਮਿੰਟ 'ਤੇ ਸ਼ੁਰੂ ਹੋ ਕੇ 28 ਜਨਵਰੀ ਨੂੰ ਰਾਤ 11 ਵੱਜ ਕੇ 35 ਮਿੰਟ 'ਤੇ ਸਮਾਪਤ ਹੋਵੇਗੀ।
12 ਫਰਵਰੀ, 2022 ਨੂੰ ਜਯਾ ਇਕਾਦਸ਼ੀ ਹੈ। ਜਯਾ ਇਕਾਦਸ਼ੀ ਦੀ ਤਿਥੀ 11 ਫਰਵਰੀ ਨੂੰ ਦੁਪਹਿਰੇ 1 ਵੱਜ ਕੇ 52 ਮਿੰਟ 'ਤੇ ਸ਼ੁਰੂ ਹੋ ਕੇ 12 ਜਨਵਰੀ ਨੂੰ ਸ਼ਾਮ 4 ਵੱਜ ਕੇ 27 ਮਿੰਟ 'ਤੇ ਖ਼ਤਮ ਹੋਵੇਗੀ।
26 ਫਰਵਰੀ, 2022 ਨੂੰ ਵਿਜਯਾ ਇਕਾਦਸ਼ੀ ਹੈ। ਵਿਜਯਾ ਇਕਾਦਸ਼ੀ ਦੀ ਤਿਥੀ 26 ਫਰਵਰੀ ਨੂੰ ਸਵੇਰੇ 10 ਵੱਜ ਕੇ 39 ਮਿੰਟ 'ਤੇ ਸ਼ੁਰੂ ਹੋ ਕੇ 27 ਫਰਵਰੀ ਨੂੰ ਸਵੇਰੇ 8 ਵੱਜ ਕੇ 12 ਮਿੰਟ 'ਤੇ ਖ਼ਤਮ ਹੋਵੇਗੀ।
14 ਮਾਰਚ, 2022 ਨੂੰ ਆਮਲਕੀ ਇਕਾਦਸ਼ੀ ਹੈ। ਆਮਲਕੀ ਇਕਾਦਸ਼ੀ ਦੀ ਤਿਥੀ 13 ਮਾਰਚ ਨੂੰ ਸਵੇਰੇ 10 ਵੱਜ ਕੇ 21 ਮਿੰਟ ਤੋਂ ਸ਼ੁਰੂ ਹੋ ਕੇ 14 ਮਾਰਚ ਨੂੰ ਦੁਪਹਿਰੇ 12 ਵੱਜ ਕੇ 5 ਮਿੰਟ 'ਤੇ ਖ਼ਤਮ ਹੋਵੇਗੀ।
28 ਮਾਰਚ, 2022 ਨੂੰ ਪਾਪਮੋਚਿਨੀ ਇਕਾਦਸ਼ੀ ਹੈ। ਪਾਪਮੋਚਿਨੀ ਇਕਾਦਸ਼ੀ ਦੀ ਤਿਥੀ 27 ਮਾਰਚ ਨੂੰ ਸ਼ਾਮਲ 6 ਵੱਜ ਕੇ 4 ਮਿੰਟ 'ਤੇ ਸ਼ੁਰੂ ਹੋ ਕੇ 28 ਮਾਰਚ ਨੂੰ ਸ਼ਾਮ 4 ਵੱਜ ਕੇ 15 ਮਿੰਟ 'ਤੇ ਖ਼ਤਮ ਹੋਵੇਗੀ।
12 ਅਪ੍ਰੈਲ, 2022 ਨੂੰ ਕਾਮਦਾ ਇਕਾਦਸ਼ੀ ਹੈ। ਕਾਮਦਾ ਇਕਾਦਸ਼ੀ ਦੀ ਤਿਥੀ 12 ਅਪ੍ਰੈਲ ਨੂੰ ਸਵੇਰੇ 4 ਵੱਜ ਕੇ 30 ਮਿੰਟ 'ਤੇ ਸ਼ੁਰੂ ਹੋ ਕੇ 13 ਅਪ੍ਰੈਲ ਨੂੰ ਸਵੇਰੇ 5 ਵੱਜ ਕੇ 2 ਮਿੰਟ 'ਤੇ ਸਮਾਪਤ ਹੋਵੇਗੀ।
26 ਅਪ੍ਰੈਲ, 2022 ਨੂੰ ਵਰੁਥਿਨੀ ਇਕਾਦਸ਼ੀ ਹੈ। ਵਰੁਥਿਨੀ ਇਕਾਦਸ਼ੀ ਦੀ ਤਿਥੀ 26 ਅਪ੍ਰੈਲ ਨੂੰ ਦੇਰ ਰਾਤ 1 ਵੱਜ ਕੇ 37 ਮਿੰਟ 'ਤੇ ਸ਼ੁਰੂ ਹੋ ਕੇ 27 ਅਪ੍ਰੈਲ ਨੂੰ ਦੇਰ ਰਾਤ 12 ਵੱਜ ਕੇ 47 ਮਿੰਟ 'ਤੇ ਸਮਾਪਤ ਹੋਵੇਗੀ।
12 ਮਈ, 2022 ਨੂੰ ਮੋਹਿਨੀ ਇਕਾਦਸ਼ੀ ਹੈ। ਮੋਹਿਨੀ ਇਕਾਦਸ਼ੀ ਦੀ ਤਿਥੀ 11 ਮਈ ਨੂੰ ਸ਼ਾਮ 7 ਵੱਜ ਕੇ 31 ਮਿੰਟ 'ਤੇ ਸ਼ੁਰੂ ਹੋ ਕੇ 12 ਮਈ ਨੂੰ ਸ਼ਾਮਲ 6 ਵੱਜ ਕੇ 51 ਮਿੰਟ 'ਤੇ ਸਮਾਪਤ ਹੋਵੇਗੀ।
26 ਮਈ, 2022 ਨੂੰ ਅਪਰਾ ਇਕਾਦਸ਼ੀ ਹੈ। ਅਪਰਾ ਇਕਾਦਸ਼ੀ ਦੀ ਤਿਥੀ 25 ਮਈ ਨੂੰ ਸਵੇਰੇ 10 ਵੱਜ ਕੇ 32 ਮਿੰਟ 'ਤੇ ਸ਼ੁਰੂ ਹੋ ਕੇ 26 ਮਈ ਨੂੰ ਸਵੇਰੇ 10 ਵੱਜ ਕੇ 54 ਮਿੰਟ 'ਤੇ ਸਮਾਪਤ ਹੋਵੇਗੀ।
10 ਜੂਨ, 2022 ਨੂੰ ਨਿਰਜਲਾ ਇਕਾਦਸ਼ੀ ਹੈ। ਨਿਰਜਲਾ ਇਕਾਦਸ਼ੀ ਦੀ ਤਿਥੀ 10 ਜੂਨ ਨੂੰ ਸਵੇਰੇ 7 ਵੱਜ ਕੇ 25 ਮਿੰਟ 'ਤੇ ਸ਼ੁਰੂ ਹੋ ਕੇ 11 ਜੂਨ ਨੂੰ ਸਵੇਰੇ 5 ਵੱਜ ਕੇ 45 ਮਿੰਟ 'ਤੇ ਖ਼ਤਮ ਹੋਵੇਗੀ।
24 ਜੂਨ, 2022 ਨੂੰ ਯੋਗਿਨੀ ਇਕਾਦਸ਼ੀ ਹੈ। ਯੋਗਿਨੀ ਇਕਾਦਸ਼ੀ ਦੀ ਤਿਥੀ 23 ਜੂਨ ਨੂੰ ਰਾਤ 9 ਵੱਜ ਕੇ 41 ਮਿੰਟ 'ਤੇ ਸ਼ੁਰੂ ਹੋ ਕੇ 24 ਜੂਨ ਨੂੰ ਰਾਤ 11 ਵੱਜ ਕੇ 12 ਮਿੰਟ 'ਤੇ ਸਮਾਪਤ ਹੋਵੇਗੀ।
10 ਜੁਲਾਈ, 2022 ਨੂੰ ਦੇਵਸ਼ਯਨੀ ਇਕਾਦਸ਼ੀ ਹੈ। ਦੇਵਸ਼ਯਨੀ ਇਕਾਦਸ਼ੀ ਦੀ ਤਿਥੀ 9 ਜੁਲਾਈ ਨੂੰ ਸ਼ਾਮ 4 ਵੱਜ ਕੇ 39 ਮਿੰਟ 'ਤੇ ਸ਼ੁਰੂ ਹੋ ਕੇ 10 ਜੁਲਾਈ ਨੂੰ ਦੁਪਹਿਰੇ 2 ਵੱਜ ਕੇ 13 ਮਿੰਟ 'ਤੇ ਸਮਾਪਤ ਹੋਵੇਗੀ।
24 ਜੁਲਾਈ, 2022 ਨੂੰ ਕਾਮਿਕਾ ਇਕਾਦਸ਼ੀ ਹੈ। ਕਾਮਿਕਾ ਇਕਾਦਸ਼ੀ ਦੀ ਤਿਥੀ 23 ਜੁਲਾਈ ਨੂੰ ਸਵੇਰੇ 11 ਵੱਜ ਕੇ 27 ਮਿੰਟ 'ਤੇ ਸ਼ੁਰੂ ਹੋ ਕੇ 24 ਜੁਲਾਈ ਨੂੰ ਦੁਪਹਿਰ ਵੇਲੇ 1 ਵੱਜ ਕੇ 45 ਮਿੰਟ 'ਤੇ ਸਮਾਪਤ ਹੋਵੇਗੀ।
8 ਅਗਸਤ, 2022 ਨੂੰ ਸਾਉਣ ਪੁਤਰਦਾ ਇਕਾਦਸ਼ੀ ਹੈ। ਸਾਵਣ ਪੁਤਰਦਾ ਇਕਾਦਸ਼ੀ ਦੀ ਤਿਥੀ 7 ਅਗਸਤ ਨੂੰ ਰਾਤ 11 ਵੱਜ ਕੇ 50 ਮਿੰਟ 'ਤੇ ਸ਼ੁਰੂ ਹੋ ਕੇ 8 ਅਗਸਤ ਨੂੰ ਸ਼ਾਮ 9 ਵਜੇ ਸਮਾਪਤ ਹੋਵੇਗੀ।
23 ਅਗਸਤ, 2022 ਨੂੰ ਅਜਾ ਇਕਾਦਸ਼ੀ ਹੈ। ਅਜਾ ਇਕਾਦਸ਼ੀ ਦੀ ਤਿਥੀ 22 ਅਗਸਤ ਨੂੰ ਦੇਰ ਰਾਤ 3 ਵੱਜ ਕੇ 35 ਮਿੰਟ 'ਤੇ ਸ਼ੁਰੂ ਹੋ ਕੇ 23 ਅਗਸਤ ਨੂੰ ਸਵੇਰੇ 6 ਵੱਜ ਕੇ 6 ਮਿੰਟ 'ਤੇ ਸਮਾਪਤ ਹੋਵੇਗੀ।
6 ਸਤੰਬਰ 2022 ਨੂੰ ਪਦਮਾ ਇਕਾਦਸ਼ੀ ਹੈ। ਪਦਮਾ ਇਕਾਦਸ਼ੀ ਦੀ ਤਿਥੀ 6 ਸਤੰਬਰ ਸਵੇਰੇ 5 ਵੱਜ ਕੇ 54 ਮਿੰਟ 'ਤੇ ਸ਼ੁਰੂ ਹੋ ਕੇ 7 ਸਤੰਬਰ ਨੂੰ ਦੇਰ ਰਾਤ 3 ਵੱਜ ਕੇ 4 ਮਿੰਟ 'ਤੇ ਸਮਾਪਤ ਹੋਵੇਗੀ।
21 ਸਤੰਬਰ, 2022 ਨੂੰ ਇੰਦਰਾ ਇਕਾਦਸ਼ੀ ਹੈ। ਇੰਦਰਾ ਇਕਾਦਸ਼ੀ ਦੀ ਤਿਥੀ 20 ਸਤੰਬਰ ਨੂੰ ਸ਼ਾਮਲ 9 ਵੱਜ ਕੇ 26 ਮਿੰਟ 'ਤੇ ਸ਼ੁਰੂ ਹੋ ਕੇ 21 ਸਤੰਬਰ ਨੂੰ ਦੇਰ ਰਾਤ 11 ਵੱਜ ਕੇ 34 ਮਿੰਟ 'ਤੇ ਸਮਾਪਤ ਹੋਵੇਗੀ।
6 ਅਕਤੂਬਰ, 2022 ਨੂੰ ਪਾਪਾਕੁੰਸ਼ਾ ਇਕਾਦਸ਼ੀ ਹੈ। ਪਾਪਾਕੁੰਸ਼ਾ ਇਕਾਦਸ਼ੀ ਦੀ ਤਿਥੀ 5 ਅਕਤੂਬਰ ਨੂੰ ਦਿਨ 'ਚ 12 ਵਜੇ ਤੋਂ ਸ਼ੁਰੂ ਹੋ ਕੇ 6 ਅਕਤੂਬਰ ਨੂੰ ਸਵੇਰੇ 9 ਵੱਜ ਕੇ 40 ਮਿੰਟ 'ਤੇ ਸਮਾਪਤ ਹੋਵੇਗੀ।
21 ਅਕਤੂਬਰ, 2022 ਨੂੰ ਰਮਾ ਇਕਾਦਸ਼ੀ ਹੈ। ਰਮਾ ਇਕਾਦਸ਼ੀ ਦੀ ਤਿਥੀ 20 ਅਕਤੂਬਰ ਨੂੰ ਸ਼ਾਮ 4 ਵੱਜ ਕੇ 4 ਮਿੰਟ 'ਤੇ ਸ਼ੁਰੂ ਹੋ ਕੇ 21 ਅਕਤੂਬਰ ਨੂੰ ਸ਼ਾਮ 5 ਵੱਜ ਕੇ 22 ਮਿੰਟ 'ਤੇ ਸਮਾਪਤ ਹੋਵੇਗੀ।
4 ਨਵੰਬਰ, 2022 ਨੂੰ ਦੇਵਉਠਨੀ ਇਕਾਦਸ਼ੀ ਹੈ। ਦੇਵਉਠਨੀ ਇਕਾਦਸ਼ੀ ਦੀ ਤਿਥੀ 3 ਨਵੰਬਰ ਨੂੰ ਸ਼ਾਮ 7 ਵੱਜ ਕੇ 30 ਮਿੰਟ 'ਤੇ ਸ਼ੁਰੂ ਹੋ ਕੇ 4 ਨਵੰਬਰ ਨੂੰ ਸ਼ਾਮ 6 ਵੱਜ ਕੇ 8 ਮਿੰਟ 'ਤੇ ਸਮਾਪਤ ਹੋਵੇਗੀ।
20 ਨਵੰਬਰ, 2022 ਨੂੰ ਉਤਪਨਾ ਇਕਾਦਸ਼ੀ ਹੈ। ਉਤਪਨਾ ਇਕਾਦਸ਼ੀ ਦੀ ਤਿਥੀ 19 ਨਵੰਬਰ ਨੂੰ ਸਵੇਰੇ 10 ਵੱਜ ਕੇ 29 ਮਿੰਟ 'ਤੇ ਸ਼ੁਰੂ ਹੋ ਕੇ 20 ਨਵੰਬਰ ਨੂੰ ਸਵੇਰੇ 10 ਵੱਜ ਕੇ 41 ਮਿੰਟ 'ਤੇ ਸਮਾਪਤ ਹੋਵੇਗੀ।
3 ਦਸੰਬਰ, 2022 ਨੂੰ ਮੋਕਸ਼ਦਾ ਇਕਾਦਸ਼ੀ ਹੈ। ਮੋਕਸ਼ਦਾ ਇਕਾਦਸ਼ੀ ਦੀ ਤਿਥੀ 3 ਦਸੰਬਰ ਨੂੰ ਸਵੇਰੇ 5 ਵੱਜ ਕੇ 39 ਮਿੰਟ 'ਤੇ ਸ਼ੁਰੂ ਹੋ ਕੇ 4 ਦਸੰਬਰ ਨੂੰ ਸਵੇਰੇ 5 ਵੱਜ ਕੇ 34 ਮਿੰਟ 'ਤੇ ਸਮਾਪਤ ਹੋਵੇਗੀ।
19 ਦਸੰਬਰ, 2022 ਨੂੰ ਸਫਲਾ ਇਕਾਦਸ਼ੀ ਹੈ। ਸਫਲਾ ਇਕਾਦਸ਼ੀ ਦੀ ਤਿਥੀ 19 ਦਸੰਬਰ ਨੂੰ ਦੇਰ ਰਾਤ 3 ਵੱਜ ਕੇ 32 ਮਿੰਟ 'ਤੇ ਸ਼ੁਰੂ ਹੋ ਕੇ 20 ਦਸੰਬਰ ਨੂੰ ਦੇਰ ਰਾਤ 2 ਵੱਜ ਕੇ 32 ਮਿੰਟ 'ਤੇ ਸਮਾਪਤ ਹੋਵੇਗੀ।
ਡਿਸਕਲੇਮਰ
ਇਸ ਲੇਖ 'ਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਇਸ ਦੇ ਵਰਤੋਂਕਾਰ ਇਸ ਨੂੰ ਮਹਿਜ ਸੂਚਨਾ ਸਮਝ ਕੇ ਹੀ ਲੈਣ। ਇਸ ਤੋਂ ਇਲਾਵਾ, ਇਸ ਦੀ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੀ ਰਹੇਗੀ।'