Kharmas 2025 Date : ਜੋਤਿਸ਼ ਸ਼ਾਸਤਰ ਅਨੁਸਾਰ, ਜਦੋਂ ਸੂਰਜ ਦੇਵ ਧਨੁ ਜਾਂ ਮੀਨ ਰਾਸ਼ੀ 'ਚ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਦੀ ਊਰਜਾ ਘਟ ਜਾਂਦੀ ਹੈ। ਸੂਰਜ ਨੂੰ ਤੀਬਰਤਾ ਤੇ ਕੰਮਾਂ ਦੀ ਸਫਲਤਾ ਦਾ ਕਾਰਕ ਮੰਨਿਆ ਜਾਂਦਾ ਹੈ ਜਦੋਂਕਿ ਬ੍ਰਹਿਸਪਤੀ ਸ਼ੁਭਤਾ ਤੇ ਮੰਗਲ ਕਾਰਜਾਂ ਦਾ ਕਾਰਕ ਹੈ। ਧਨੁ ਰਾਸ਼ੀ ਬ੍ਰਹਿਸਪਤੀ ਦੀ ਰਾਸ਼ੀ ਹੈ।

Kharmas 2025 Date : ਧਰਮ ਡੈਸਕ, ਨਵੀਂ ਦਿੱਲੀ : ਜਦੋਂ ਸੂਰਜ ਦੇਵ ਬ੍ਰਹਿਸਪਤੀ ਦੀ ਰਾਸ਼ੀ ਧਨੁ ਤੇ ਮੀਨ 'ਚ ਪ੍ਰਵੇਸ਼ ਕਰਦੇ ਹਨ ਤਾਂ ਉਸ ਸਮੇਂ ਨੂੰ ਖਰਮਾਸ ਕਿਹਾ ਜਾਂਦਾ ਹੈ। ਇਹ ਸਮਾਂ ਪੂਰੇ ਇਕ ਮਹੀਨੇ ਤਕ ਚੱਲਦਾ ਹੈ ਅਤੇ ਇਸ ਦੌਰਾਨ ਸਾਰੇ ਮੰਗਲ ਕਾਰਜ ਰੋਕ ਦਿੱਤੇ ਜਾਂਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਖਰਮਾਸ (Kharmas 2025) ਦੌਰਾਨ ਕੀਤੇ ਗਏ ਸ਼ੁਭ ਕਾਰਜ ਫਲਦਾਇਕ ਨਹੀਂ ਹੁੰਦੇ ਤੇ ਉਨ੍ਹਾਂ ਦਾ ਪੂਰਾ ਫਲ ਨਹੀਂ ਮਿਲਦਾ। ਕੰਮਾਂ 'ਚ ਕਿਸੇ ਵੀ ਤਰ੍ਹਾਂ ਦੇ ਵਿਘਨ ਨਾ ਪੈਣ ਦੇ ਲਈ ਆਓ ਜਾਣੀਏ ਕਿ ਖਰਮਾਸ ਕਦੋਂ ਸ਼ੁਰੂ ਅਤੇ ਕਦੋਂ ਖਤਮ ਹੋਵੇਗਾ।
ਇਸ ਸਾਲ ਧਨੁ ਸੰਕ੍ਰਾਂਤੀ 16 ਦਸੰਬਰ ਨੂੰ ਪੈ ਰਹੀ ਹੈ ਤੇ ਇਸੇ ਦਿਨ ਤੋਂ ਖਰਮਾਸ ਦੀ ਸ਼ੁਰੂਆਤ ਹੋਵੇਗੀ। ਇਸ ਦੀ ਸਮਾਪਤੀ 14 ਜਨਵਰੀ 2026 ਨੂੰ ਹੋਵੇਗੀ।
ਜੋਤਿਸ਼ ਸ਼ਾਸਤਰ ਅਨੁਸਾਰ, ਜਦੋਂ ਸੂਰਜ ਦੇਵ ਧਨੁ ਜਾਂ ਮੀਨ ਰਾਸ਼ੀ 'ਚ ਪ੍ਰਵੇਸ਼ ਕਰਦੇ ਹਨ ਤਾਂ ਉਨ੍ਹਾਂ ਦੀ ਊਰਜਾ ਘਟ ਜਾਂਦੀ ਹੈ। ਸੂਰਜ ਨੂੰ ਤੀਬਰਤਾ ਤੇ ਕੰਮਾਂ ਦੀ ਸਫਲਤਾ ਦਾ ਕਾਰਕ ਮੰਨਿਆ ਜਾਂਦਾ ਹੈ ਜਦੋਂਕਿ ਬ੍ਰਹਿਸਪਤੀ ਸ਼ੁਭਤਾ ਤੇ ਮੰਗਲ ਕਾਰਜਾਂ ਦਾ ਕਾਰਕ ਹੈ। ਧਨੁ ਰਾਸ਼ੀ ਬ੍ਰਹਿਸਪਤੀ ਦੀ ਰਾਸ਼ੀ ਹੈ। ਜਦੋਂ ਸੂਰਜ ਇਸ ਰਾਸ਼ੀ 'ਚ ਆਉਂਦਾ ਹੈ ਤਾਂ ਸੂਰਜ ਅਤੇ ਗੁਰੂ ਦਾ ਜੋੜ ਬਣ ਜਾਂਦਾ ਹੈ, ਜਿਸ ਨਾਲ ਗੁਰੂ ਦੀ ਸ਼ੁਭਤਾ ਕੁਝ ਸਮੇਂ ਲਈ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਖਰਮਾਸ ਦੀ ਮਿਆਦ ਨੂੰ ਕਿਸੇ ਵੀ ਨਵੇਂ ਤੇ ਸ਼ੁਭ ਕਾਰਜ ਦੀ ਸ਼ੁਰੂਆਤ ਲਈ ਅਸ਼ੁਭ ਮੰਨਿਆ ਜਾਂਦਾ ਹੈ।
ਵਿਆਹ : ਜੇ ਕੋਈ ਵਿਆਹ ਤੈਅ ਹੈ ਤਾਂ ਖਰਮਾਸ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਤਰੀਕ ਨਿਸ਼ਚਿਤ ਕਰ ਲਓ।
ਗ੍ਰਹਿ ਪ੍ਰਵੇਸ਼ : ਨਵੇਂ ਘਰ ਵਿਚ ਪ੍ਰਵੇਸ਼ ਕਰਨ ਦਾ ਸ਼ੁਭ ਮਹੂਰਤ ਖਰਮਾਸ ਤੋਂ ਪਹਿਲਾਂ ਹੀ ਦੇਖ ਲਓ।
ਨਵਾਂ ਵਪਾਰ/ਕੰਮ : ਕਿਸੇ ਵੀ ਨਵੇਂ ਵਪਾਰ ਦੀ ਸ਼ੁਰੂਆਤ ਜਾਂ ਵੱਡੇ ਨਿਵੇਸ਼ ਦੀ ਯੋਜਨਾ ਨੂੰ ਖਰਮਾਸ ਤੋਂ ਪਹਿਲਾਂ ਹੀ ਨਿਸ਼ਚਿਤ ਕਰ ਲਓ।
ਜਨੇਉ/ਮੁੰਡਨ ਸੰਸਕਾਰ : ਬੱਚਿਆਂ ਦੇ ਮੁੰਡਨ ਜਾਂ ਜਨੇਉ ਵਰਗੇ ਸੰਸਕਾਰ ਖਰਮਾਸ ਸ਼ੁਰੂ ਹੋਣ ਤੋਂ ਪਹਿਲਾਂ ਪੂਰੇ ਕਰਵਾ ਲਓ।
ਖਰਮਾਸ 'ਚ ਸ਼ੁਭ ਕੰਮ ਰੋਕ ਦਿੱਤੇ ਜਾਂਦੇ ਹਨ ਪਰ ਖਰਮਾਸ ਦਾ ਸਮਾਂ ਪੂਜਾ-ਪਾਠ, ਦਾਨ, ਤੀਰਥ ਯਾਤਰਾ ਤੇ ਧਾਰਮਿਕ ਅਨੁਸ਼ਠਾਨ ਲਈ ਬਹੁਤ ਉੱਤਮ ਮੰਨਿਆ ਜਾਂਦਾ ਹੈ। ਇਸ ਦੌਰਾਨ ਸੂਰਜ ਦੇਵ ਤੇ ਭਗਵਾਨ ਵਿਸ਼ਨੂੰ ਦੀ ਪੂਜਾ ਜ਼ਰੂਰ ਕਰੋ। ਨਾਲ ਹੀ ਦਾਨ-ਪੁੰਨ ਦੇ ਅਨੁਸ਼ਠਾਨ ਵੀ ਕਰੋ।