Money Plant: ਘਰ 'ਚ ਮਨੀ ਪਲਾਂਟ ਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਮਿਲੇਗਾ ਸ਼ੁਭ ਫਲ
ਸਨਾਤਨ ਧਰਮ ਵਿਚ ਮਨੀ ਪਲਾਂਟ ਨੂੰ ਸ਼ੁੱਭ ਮੰਨਿਆ ਗਿਆ ਹੈ। ਵਾਸਤੂ ਸ਼ਾਸਤਰ ਵਿਚ ਦੱਸਿਆ ਗਿਆ ਹੈ ਕਿ ਇਸ ਪੌਦੇ ਨੂੰ ਘਰ ਵਿਚ ਲਗਾਉਣ ਨਾਲ ਆਲੇ-ਦੁਆਲੇ ਦਾ ਵਾਤਾਵਰਨ ਸ਼ੁੱਧ ਰਹਿੰਦਾ ਹੈ ਤੇ ਵਾਸਤੂ ਦੋਸ਼ ਖ਼ਤਮ ਹੁੰਦਾ ਹੈ। ਮਨੀ ਪਲਾਂਟ ਜ਼ਿਆਦਾਤਰ ਘਰਾਂ ਵਿਚ ਦੇਖਣ ਨੂੰ ਮਿਲਦਾ ਹੈ।
Publish Date: Wed, 21 Feb 2024 12:12 PM (IST)
Updated Date: Wed, 21 Feb 2024 12:14 PM (IST)
ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ ਵਿਚ ਮਨੀ ਪਲਾਂਟ ਨੂੰ ਸ਼ੁੱਭ ਮੰਨਿਆ ਗਿਆ ਹੈ। ਵਾਸਤੂ ਸ਼ਾਸਤਰ ਵਿਚ ਦੱਸਿਆ ਗਿਆ ਹੈ ਕਿ ਇਸ ਪੌਦੇ ਨੂੰ ਘਰ ਵਿਚ ਲਗਾਉਣ ਨਾਲ ਆਲੇ-ਦੁਆਲੇ ਦਾ ਵਾਤਾਵਰਨ ਸ਼ੁੱਧ ਰਹਿੰਦਾ ਹੈ ਤੇ ਵਾਸਤੂ ਦੋਸ਼ ਖ਼ਤਮ ਹੁੰਦਾ ਹੈ। ਮਨੀ ਪਲਾਂਟ ਜ਼ਿਆਦਾਤਰ ਘਰਾਂ ਵਿਚ ਦੇਖਣ ਨੂੰ ਮਿਲਦਾ ਹੈ। ਕਈ ਲੋਕ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਇਸ ਪੌਦੇ ਨੂੰ ਲਗਾਉਂਦੇ ਹਨ। ਸ਼ਾਸਤਰਾਂ ਅਨੁਸਾਰ ਇਸ ਪੌਦੇ ਵਿਚ ਧਨ ਦੀ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਇਸ ਲਈ ਇਸ ਨੂੰ ਧਨ ਦਾ ਪੌਦਾ ਵੀ ਕਿਹਾ ਜਾਂਦਾ ਹੈ। ਇਸ ਪੌਦੇ ਨੂੰ ਘਰ 'ਚ ਲਾਉਂਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਾਣਦੇ ਹਾਂ ਘਰ 'ਚ ਮਨੀ ਪਲਾਂਟ ਕਿਸ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ ਤੇ ਇਸ ਨਾਲ ਕੀ ਫਾਇਦੇ ਹੁੰਦੇ ਹਨ।
ਇਸ ਦਿਸ਼ਾ 'ਚ ਲਗਾਓ ਮਨੀ ਪਲਾਂਟ
- ਜੇ ਤੁਸੀਂ ਘਰ ਵਿਚ ਮਨੀ ਪਲਾਂਟ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਨੂੰ ਘਰ ਦੀ ਦੱਖਣ-ਪੂਰਬ ਦਿਸ਼ਾ ਵਿਚ ਲਗਾਓ। ਇਸ ਦਿਸ਼ਾ 'ਚ ਮਨੀ ਪਲਾਂਟ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਪੌਦੇ ਨੂੰ ਸਹੀ ਦਿਸ਼ਾ 'ਚ ਲਗਾਉਣ ਨਾਲ ਘਰ 'ਚ ਹਮੇਸ਼ਾ ਸਕਾਰਾਤਮਿਕ ਊਰਜਾ ਦਾ ਵਾਸ ਹੁੰਦਾ ਹੈ।
ਮਿਲਦੇ ਹਨ ਇਹ ਫ਼ਾਇਦੇ
- ਇਹ ਮੰਨਿਆ ਜਾਂਦਾ ਹੈ ਕਿ ਘਰ ਵਿਚ ਮਨੀ ਪਲਾਂਟ ਲਗਾਉਣ ਨਾਲ ਘਰ ਦਾ ਮਾਹੌਲ ਸ਼ੁੱਧ ਰਹਿੰਦਾ ਹੈ ਤੇ ਪਰਿਵਾਰ ਦੇ ਮੈਂਬਰਾਂ ਵਿਚ ਪਿਆਰ ਬਣਿਆ ਰਹਿੰਦਾ ਹੈ।
- ਇਸ ਪੌਦੇ ਦਾ ਅਰਥ ਹੈ ਪੈਸੇ ਦਾ ਪੌਦਾ। ਇਸ ਨੂੰ ਘਰ 'ਚ ਲਗਾਉਣ ਨਾਲ ਆਰਥਿਕ ਲਾਭ ਹੁੰਦਾ ਹੈ। ਇਸ 'ਤੇ ਰੋਜ਼ਾਨਾ ਦੁੱਧ ਚੜ੍ਹਾਉਣ ਨਾਲ ਵਿਅਕਤੀ ਦੇ ਜੀਵਨ 'ਚ ਤਰੱਕੀ ਹੁੰਦੀ ਹੈ।
- ਜੇ ਘਰ ਵਿਚ ਰੱਖਿਆ ਮਨੀ ਪਲਾਂਟ ਉੱਪਰ ਵੱਲ ਵੱਧ ਰਿਹਾ ਹੈ, ਤਾਂ ਇਹ ਤੁਹਾਡੇ ਜੀਵਨ ਵਿਚ ਤਰੱਕੀ ਦਾ ਸੰਕੇਤ ਦਿੰਦਾ ਹੈ।
ਕਰੋ ਇਹ ਉਪਾਅ
ਜੇ ਤੁਹਾਨੂੰ ਜ਼ਿੰਦਗੀ 'ਚ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸ਼ੁੱਕਰਵਾਰ ਨੂੰ ਦੁੱਧ ਅਤੇ ਪਾਣੀ ਨੂੰ ਮਿਲਾ ਕੇ ਮਨੀ ਪਲਾਂਟ 'ਚ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਦੇਵੀ ਲਕਸ਼ਮੀ ਪ੍ਰਸੰਨ ਹੁੰਦੀ ਹੈ। ਇਸ ਪੌਦੇ ਦੀ ਜੜ੍ਹ ਦੇ ਦੁਆਲੇ ਧਾਗਾ ਬੰਨ੍ਹਣ ਨਾਲ ਧਨ ਦੀ ਕਮੀ ਤੋਂ ਰਾਹਤ ਮਿਲਦੀ ਹੈ।