ਜਾਣੇ-ਅਣਜਾਣੇ 'ਚ ਲੋਕ ਆਪਣੀਆਂ ਇਹ ਖ਼ਾਸ ਚੀਜ਼ਾਂ ਦੂਜਿਆਂ ਨਾਲ ਸ਼ੇਅਰ ਕਰ ਦਿੰਦੇ ਹਨ ਜਿਸ ਤੋਂ ਬਾਅਦ ਇਸਦਾ ਪ੍ਰਭਾਵ ਸਾਡੇ ਜੀਵਨ 'ਤੇ ਦਿਖਾਈ ਦਿੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਕਿਹੜੀਆਂ 5 ਵਸਤਾਂ ਹਨ ਜਿਨ੍ਹਾਂ ਨੂੰ ਆਪਣਿਆਂ ਨਾਲ ਵੀ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ ਹੈ?

ਧਰਮ ਡੈਸਕ, ਨਵੀਂ ਦਿੱਲੀ : ਆਪਣੀਆਂ ਚੀਜ਼ਾਂ ਨੂੰ ਦੂਜਿਆਂ ਨਾਲ ਸ਼ੇਅਰ ਕਰਨਾ ਚੰਗੀ ਗੱਲ ਹੈ, ਅਜਿਹਾ ਕਰਨ ਨਾਲ ਰਿਸ਼ਤਾ ਮਜ਼ਬੂਤ ਹੋਣ ਦੇ ਨਾਲ-ਨਾਲ ਪਿਆਰ ਬਰਕਰਾਰ ਰਹਿੰਦਾ ਹੈ। ਪਰ ਸਾਡੇ ਧਾਰਮਿਕ ਸ਼ਾਸਤਰਾਂ ਅਤੇ ਪੁਰਾਣਾਂ 'ਚ ਦੱਸਿਆ ਗਿਆ ਹੈ ਕਿ ਕੁਝ ਖ਼ਾਸ ਚੀਜ਼ਾਂ ਨੂੰ ਭੁੱਲ ਕੇ ਵੀ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ।
ਅਕਸਰ ਜਾਣੇ-ਅਣਜਾਣੇ 'ਚ ਲੋਕ ਆਪਣੀਆਂ ਇਹ ਖ਼ਾਸ ਚੀਜ਼ਾਂ ਦੂਜਿਆਂ ਨਾਲ ਸ਼ੇਅਰ ਕਰ ਦਿੰਦੇ ਹਨ ਜਿਸ ਤੋਂ ਬਾਅਦ ਇਸਦਾ ਪ੍ਰਭਾਵ ਸਾਡੇ ਜੀਵਨ 'ਤੇ ਦਿਖਾਈ ਦਿੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਕਿਹੜੀਆਂ 5 ਵਸਤਾਂ ਹਨ ਜਿਨ੍ਹਾਂ ਨੂੰ ਆਪਣਿਆਂ ਨਾਲ ਵੀ ਸ਼ੇਅਰ ਕਰਨ ਤੋਂ ਬਚਣਾ ਚਾਹੀਦਾ ਹੈ?
ਹਿੰਦੂ ਸ਼ਾਸਤਰਾਂ 'ਚ ਘਰ ਦੀ ਰਸੋਈ ਨੂੰ ਅੰਨਪੂਰਨਾ ਮਾਤਾ ਦਾ ਸਥਾਨ ਮੰਨਿਆ ਜਾਂਦਾ ਹੈ। ਅਜਿਹੇ ਵਿਚ ਕਿਸੇ ਨੂੰ ਵੀ ਆਪਣੇ ਘਰ 'ਚ ਇਸਤੇਮਾਲ ਹੋਣ ਵਾਲਾ ਚਕਲਾ, ਵੇਲਣਾ ਅਤੇ ਤਵਾ ਨਹੀਂ ਦੇਣਾ ਚਾਹੀਦਾ। ਦਰਅਸਲ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਸਤਾਂ ਨੂੰ ਬਰਕਤ ਨਾਲ ਜੋੜਿਆ ਜਾਂਦਾ ਹੈ ਅਤੇ ਇਸਨੂੰ ਦੂਜਿਆਂ ਨੂੰ ਦੇਣ ਨਾਲ ਤੁਹਾਡੀ ਬਰਕਤ ਉਨ੍ਹਾਂ ਨੂੰ ਮਿਲ ਜਾਂਦੀ ਹੈ।
ਘਰ ਵਿਚ ਇਸਤੇਮਾਲ ਹੋਣ ਵਾਲਾ ਝਾੜੂ ਮਾਂ ਲਕਸ਼ਮੀ ਨਾਲ ਜੁੜੀ ਵਸਤੂ ਹੈ ਜੋ ਧਨ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨੀ ਜਾਂਦੀ ਹੈ। ਘਰ ਵਿਚ ਇਸਤੇਮਾਲ ਹੋਣ ਵਾਲੇ ਝਾੜੂ ਨੂੰ ਕਿਸੇ ਹੋਰ ਨੂੰ ਦੇਣ ਨਾਲ ਧਨ ਦੀ ਹਾਨੀ ਹੋਣ ਦੇ ਨਾਲ-ਨਾਲ ਆਰਥਿਕ ਸਮੱਸਿਆਵਾਂ ਵਧ ਸਕਦੀਆਂ ਹਨ।
ਵਿਆਹੀਆਂ ਔਰਤਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਦੂਜੀਆਂ ਔਰਤਾਂ ਨਾਲ ਆਪਣਾ ਸਿੰਦੂਰ ਤੇ ਮੰਗਲਸੂਤਰ ਸ਼ੇਅਰ ਨਾ ਕਰਨ। ਅਜਿਹਾ ਇਸ ਲਈ ਕਿਉਂਕਿ ਇਹ ਚੀਜ਼ਾਂ ਸੁਹਾਗ ਅਤੇ ਪਵਿੱਤਰਤਾ ਦੀ ਨਿਸ਼ਾਨੀ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਨੂੰ ਸਾਂਝਾ ਕਰਨ ਨਾਲ ਵਿਆਹੁਤਾ ਜੀਵਨ 'ਚ ਨਕਾਰਾਤਮਕ ਊਰਜਾ ਹਾਵੀ ਹੋ ਸਕਦੀ ਹੈ, ਜੋ ਤੁਹਾਡੇ ਖੁਸ਼ਹਾਲ ਜੀਵਨ 'ਚ ਰੁਕਾਵਟ ਪੈਦਾ ਕਰਨ ਦਾ ਕੰਮ ਕਰਦੀ ਹੈ।
ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਦੁੱਧ, ਦਹੀਂ ਜਾਂ ਚਿੱਟੇ ਰੰਗ ਦੀਆਂ ਵਸਤੂਆਂ ਨੂੰ ਦੇਣ ਤੋਂ ਬਚਣਾ ਚਾਹੀਦਾ ਹੈ। ਦਰਅਸਲ ਇਹ ਚੀਜ਼ਾਂ ਚੰਦਰਮਾ ਤੇ ਮਾਂ ਲਕਸ਼ਮੀ ਨਾਲ ਜੁੜੀਆਂ ਹੁੰਦੀਆਂ ਹਨ ਤੇ ਇਨ੍ਹਾਂ ਨੂੰ ਸ਼ਾਮ ਹੋਣ ਤੋਂ ਬਾਅਦ ਕਿਸੇ ਨੂੰ ਦੇਣ ਨਾਲ ਮਨ ਅਤੇ ਆਰਥਿਕ ਸਥਿਤੀ 'ਤੇ ਨਕਾਰਾਤਮਕ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।
ਅੱਜਕੱਲ੍ਹ ਦੋਸਤਾਂ ਜਾਂ ਰਿਸ਼ਤੇਦਾਰਾਂ 'ਚ ਇੱਕ-ਦੂਜੇ ਦੇ ਕੱਪੜੇ ਪਹਿਨਣਾ ਆਮ ਗੱਲ ਹੋ ਚੁੱਕੀ ਹੈ ਪਰ ਸ਼ਾਸਤਰਾਂ 'ਚ ਇਸਨੂੰ ਗਲਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕੱਪੜਿਆਂ ਨਾਲ ਵਿਅਕਤੀ ਦੀ ਊਰਜਾ ਵੀ ਜੁੜੀ ਹੁੰਦੀ ਹੈ ਜਿਸ ਕਰਕੇ ਕਿਸੇ ਹੋਰ ਦੇ ਕੱਪੜੇ ਪਹਿਨਣ ਨਾਲ ਤੁਹਾਡੇ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਹਾਵੀ ਹੋ ਸਕਦਾ ਹੈ।