ਸ਼ਿਵ ਭਗਤਾਂ ਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਕਾਂਵੜ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ 4 ਜੁਲਾਈ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਕਰ ਲਓ ਕਿਉਂਕਿ ਇਸ ਸਾਲ ਕਾਂਵੜ ਯਾਤਰਾ 4 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਤਕ ਚੱਲੇਗੀ। ਸਾਵਣ ਦੇ ਦੋ ਮਹੀਨੇ ਹੋਣ ਕਾਰਨ ਕਾਂਵੜੀਆਂ ਨੂੰ ਵੀ ਭਗਵਾਨ ਸ਼ਿਵ ਦੀ ਪੂਜਾ ਕਰਨ ਤੇ ਪ੍ਰਸੰਨ ਕਰਨ ਦਾ ਸਮਾਂ ਮਿਲੇਗਾ। ਸ਼ਰਧਾਲੂ ਗੰਗਾ ਤੋਂ ਕਾਂਵੜ ਲਿਆ ਕੇ ਭਗਵਾਨ ਸ਼ਿਵ ਨੂੰ ਗੰਗਾ ਜਲ ਚੜ੍ਹਾਉਣਗੇ।

Kawad Yatra 2023: ਸਾਵਣ ਦਾ ਮਹੀਨਾ ਸ਼ਿਵ ਭਗਤਾਂ ਲਈ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਇਸ ਮਹੀਨੇ ਚਾਰੇ ਪਾਸੇ ਸ਼ਿਵ ਦੇ ਜੈਕਾਰਿਆਂ ਦੀ ਗੂੰਜ ਤੇ ਮਾਹੌਲ ਸ਼ਿਵਮਈ ਹੋ ਜਾਂਦਾ ਹੈ। ਸਾਵਣ ਦੇ ਪਵਿੱਤਰ ਮਹੀਨੇ ਕਾਂਵੜ ਯਾਤਰਾ ਕੀਤੀ ਜਾਂਦੀ ਹੈ ਕਿਉਂਕਿ ਸਾਵਣ 'ਚ ਕਾਂਵੜ ਯਾਤਰਾ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਸਾਲ ਕਾਂਵੜ ਯਾਤਰਾ ਦਾ ਮਹੱਤਵ ਹੋਰ ਵੀ ਵਧਣ ਵਾਲਾ ਹੈ ਕਿਉਂਕਿ ਇਸ ਸਾਲ 2023 'ਚ ਸਾਵਣ ਇਕ ਨਹੀਂ ਸਗੋਂ ਦੋ ਮਹੀਨਿਆਂ ਦਾ ਹੋਵੇਗਾ।
ਸ਼ਿਵ ਭਗਤਾਂ ਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਕਾਂਵੜ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ 4 ਜੁਲਾਈ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਕਰ ਲਓ ਕਿਉਂਕਿ ਇਸ ਸਾਲ ਕਾਂਵੜ ਯਾਤਰਾ 4 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਤਕ ਚੱਲੇਗੀ। ਸਾਵਣ ਦੇ ਦੋ ਮਹੀਨੇ ਹੋਣ ਕਾਰਨ ਕਾਂਵੜੀਆਂ ਨੂੰ ਵੀ ਭਗਵਾਨ ਸ਼ਿਵ ਦੀ ਪੂਜਾ ਕਰਨ ਤੇ ਪ੍ਰਸੰਨ ਕਰਨ ਦਾ ਸਮਾਂ ਮਿਲੇਗਾ। ਸ਼ਰਧਾਲੂ ਗੰਗਾ ਤੋਂ ਕਾਂਵੜ ਲਿਆ ਕੇ ਭਗਵਾਨ ਸ਼ਿਵ ਨੂੰ ਗੰਗਾ ਜਲ ਚੜ੍ਹਾਉਣਗੇ।
ਹਰ ਸਾਲ ਸਾਵਣ 'ਚ ਆਉਂਦੇ ਹਨ 5 ਸੋਮਵਾਰ
ਹਰ ਸਾਲ ਸਾਵਣ 'ਚ ਚਾਰ ਜਾਂ ਪੰਜ ਸੋਮਵਾਰ ਆਉਂਦੇ ਸਨ ਪਰ ਇਸ ਵਾਰ ਸਾਵਣ 'ਚ ਪੂਰੇ 8 ਸੋਮਵਾਰ ਆਉਣਗੇ। ਇਸ ਵਾਰ ਤੁਹਾਨੂੰ ਦੋ ਮਹੀਨੇ ਸ਼ਿਵ ਦੀ ਪੂਜਾ ਕਰਨ ਦਾ ਸਮਾਂ ਮਿਲੇਗਾ। ਸ਼ਿਵ ਭਗਤੀ ਦਾ ਇਹ ਮਹੀਨਾ ਬਹੁਤ ਹੀ ਸ਼ੁਭ ਮਹੀਨਾ ਹੈ। ਇਸ ਲਈ ਇਸ ਸਮੇਂ ਦੌਰਾਨ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਨਾ ਉੱਤਮ ਮੰਨਿਆ ਜਾਂਦਾ ਹੈ। ਰੁਦਰਾਭਿਸ਼ੇਕ, ਜਲਾਭਿਸ਼ੇਕ, ਗੰਗਾ ਜਲ ਨਾਲ ਅਭਿਸ਼ੇਕ ਕਰਨ ਨਾਲ ਵਧੀਆ ਫਲ ਮਿਲਦਾ ਹੈ।
ਇਨ੍ਹਾਂ ਖਾਸ ਤਾਰੀਕਾਂ 'ਤੇ ਚੜ੍ਹਾਇਆ ਜਾ ਸਕਦੈ ਕਾਂਵੜ ਜਲ
ਇਸ ਸਾਲ ਕਾਂਵੜ ਯਾਤਰਾ 4 ਜੁਲਾਈ 2023, ਮੰਗਲਵਾਰ ਨੂੰ ਸ਼ੁਰੂ ਹੋਵੇਗੀ। ਕਾਂਵੜ ਯਾਤਰਾ 31 ਅਗਸਤ 2023 ਨੂੰ ਵੀਰਵਾਰ ਨੂੰ ਸਮਾਪਤ ਹੋਵੇਗੀ। ਤੁਸੀਂ ਇਨ੍ਹਾਂ ਦੋ ਮਹੀਨਿਆਂ ਦੌਰਾਨ ਵਿਸ਼ੇਸ਼ ਦਿਨਾਂ 'ਤੇ ਭਗਵਾਨ ਸ਼ਿਵ ਨੂੰ ਜਲ ਚੜ੍ਹਾ ਸਕਦੇ ਹੋ। ਇਹ ਹਨ ਤਾਰੀਕਾਂ-
15 ਜੁਲਾਈ 2023, ਸ਼ਨਿਚਰਵਾਰ ਸ਼ਿਵਰਾਤਰੀ, ਪ੍ਰਦੋਸ਼ ਵਰਤ
30 ਜੁਲਾਈ, 2023 ਐਤਵਾਰ ਪ੍ਰਦੋਸ਼ ਵਰਤ
13 ਅਗਸਤ, 2023 ਐਤਵਾਰ ਪ੍ਰਦੋਸ਼ ਵਰਤ
14 ਅਗਸਤ, 2023 ਸੋਮਵਾਰ ਸ਼ਿਵਰਾਤਰੀ
28 ਅਗਸਤ, 2023, ਸੋਮਵਾਰ ਪ੍ਰਦੋਸ਼ ਵਰਤ
ਕੀ ਹੁੰਦੀ ਹੈ ਕਾਂਵੜ ਯਾਤਰਾ
ਤੁਹਾਨੂੰ ਦੱਸ ਦੇਈਏ ਕਿ ਕਾਂਵੜ ਯਾਤਰਾ ਭਗਵਾਨ ਸ਼ਿਵ ਦੀ ਪੂਜਾ ਕਰਨ ਦਾ ਅਨੋਖਾ ਤਰੀਕਾ ਹੈ, ਜਿਸ ਵਿਚ ਸ਼ਿਵ ਭਗਤ ਆਪਣੇ ਮਹਾਦੇਵ ਨੂੰ ਖੁਸ਼ ਕਰਨ ਲਈ ਸਾਵਣ ਦੇ ਮਹੀਨੇ ਕਾਂਵੜ ਯਾਤਰਾ ਲਈ ਰਵਾਨਾ ਹੁੰਦੇ ਹਨ ਅਤੇ ਗੰਗਾ ਤੋਂ ਪੈਦਲ ਜਲ ਲਿਆਉਂਦੇ ਹਨ ਤੇ ਸ਼ਿਵਜੀ ਨੂੰ ਜਲ ਚੜ੍ਹਾਉਂਦੇ ਹਨ। ਸਾਵਣ ਦਾ ਮਹੀਨਾ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਜੇਕਰ ਇਸ ਮਹੀਨੇ ਭਗਵਾਨ ਸ਼ਿਵ ਨੂੰ ਜਲ ਚੜ੍ਹਾਇਆ ਜਾਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਭੋਲੇਨਾਥ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਡਿਸਕਲੇਮਰ: 'ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਨ ਤੋਂ ਬਾਅਦ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸ ਨੂੰ ਸਿਰਫ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸ ਦੀ ਕੋਈ ਵੀ ਵਰਤੋਂ ਉਪਭੋਗਤਾ ਦੀ ਇਕੱਲੀ ਜ਼ਿੰਮੇਵਾਰੀ ਹੋਵੇਗੀ।