Kartik Month 2023 : ਕੱਤਕ ਮਹੀਨੇ 'ਚ ਆਉਣਗੇ ਇਹ ਪ੍ਰਮੁੱਖ ਵਰਤ-ਤਿਉਹਾਰ, ਦੇਖੋ ਲਿਸਟ ਤੇ ਇਸ ਨਾਲ ਜੁੜੇ ਨਿਯਮ
Kartik Month 2023 : ਕੱਤਕ ਮਹੀਨੇ ਭਗਵਾਨ ਵਿਸ਼ਨੂੰ ਦੇ ਰੂਪ ਭਗਵਾਨ ਸ਼ਾਲੀਗ੍ਰਾਮ ਦੀ ਪੂਜਾ ਕਰ ਕੇ ਵੀ ਸਾਧਕ ਵਿਸ਼ੇਸ਼ ਲਾਭ ਪ੍ਰਾਪਤ ਕਰ ਸਕਦਾ ਹੈ। ਰੋਜ਼ਾਨਾ ਗੀਤਾ ਦਾ ਪਾਠ ਕਰੋ ਤੇ ਮੰਦਰ, ਨਦੀ, ਤੀਰਥ ਸਥਾਨ ਜਾਂ ਘਰ 'ਚ ਦੀਵਾ ਜਗਾਓ।
Publish Date: Sat, 28 Oct 2023 03:17 PM (IST)
Updated Date: Sat, 28 Oct 2023 03:26 PM (IST)
ਧਰਮ ਡੈਸਕ, ਨਈ ਦੁਨੀਆ : Kartik Month 2023: ਹਿੰਦੂ ਕੈਲੰਡਰ ਅਨੁਸਾਰ ਅੱਠਵਾਂ ਮਹੀਨਾ ਕੱਤਕ ਦਾ ਹੈ। ਇਹ ਮਹੀਨਾ ਮੁੱਖ ਤੌਰ 'ਤੇ ਭਗਵਾਨ ਵਿਸ਼ਨੂੰ ਦੀ ਪੂਜਾ ਨੂੰ ਸਮਰਪਿਤ ਹੈ। ਇਸ ਪਵਿੱਤਰ ਮਹੀਨੇ ਪਵਿੱਤਰ ਨਦੀ 'ਚ ਇਸ਼ਨਾਨ ਤੇ ਦਾਨ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਕੱਤਕ ਮਹੀਨਾ ਤੁਲਸੀ ਪੂਜਾ ਨੂੰ ਵੀ ਸਮਰਪਿਤ ਹੈ। ਅੱਜ ਅਸੀਂ ਤੁਹਾਨੂੰ ਕੱਤਕ ਮਹੀਨੇ ਆਉਣ ਵਾਲੇ ਪ੍ਰਮੁੱਖ ਵਰਤਾਂ ਤੇ ਤਿਉਹਾਰਾਂ ਦੀ ਸੂਚੀ ਬਾਰੇ ਦੱਸਣ ਜਾ ਰਹੇ ਹਾਂ। ਇਹ ਵੀ ਜਾਣੋ ਕਿ ਇਸ ਮਹੀਨੇ ਕਿਹੜੇ ਨਿਯਮਾਂ ਅਤੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਕੱਤਕ ਮਹੀਨੇ ਦੇ ਮੁੱਖ ਵਰਤ ਤੇ ਤਿਉਹਾਰ
ਕੱਤਕ ਮਹੀਨੇ ਹਿੰਦੂ ਧਰਮ ਦੇ ਕਈ ਮਹੱਤਵਪੂਰਨ ਵਰਤ ਅਤੇ ਤਿਉਹਾਰ ਵੀ ਮਨਾਏ ਜਾਂਦੇ ਹਨ, ਜੋ ਇਸ ਪ੍ਰਕਾਰ ਹਨ।
ਗੋਵਰਧਨ ਪੂਜਾ, ਭਾਈ ਦੂਜ, ਛਠ ਪੂਜਾ, ਦੀਵਾਲੀ ਤੇ ਦੇਵਉਥਾਨ ਇਕਾਦਸ਼ੀ ਵਰਗੇ ਕਈ ਮਹੱਤਵਪੂਰਨ ਵਰਤ ਤੇ ਤਿਉਹਾਰ ਮਨਾਏ ਜਾਣ ਵਾਲੇ ਹਨ।
ਮਾਸਿਕ ਕਾਰਤਿਗਈ ਤੇ ਰੋਹਿਣੀ ਵ੍ਰਤ - 31 ਅਕਤੂਬਰ 2023
ਕਰਵਾ ਚੌਥ, ਵਕਰਤੁੰਡ ਸੰਕਸ਼ਟੀ ਚਤੁਰਥੀ - 1 ਨਵੰਬਰ 2023
ਰਮਾ ਏਕਾਦਸ਼ੀ - 9 ਨਵੰਬਰ 2023
ਧਨਤੇਰਸ - 10 ਨਵੰਬਰ 2023
ਦੀਵਾਲੀ - 12 ਨਵੰਬਰ 2023
ਗੋਵਰਧਨ ਪੂਜਾ - 13 ਨਵੰਬਰ 2023
ਭਾਈ ਦੂਜ - 14 ਨਵੰਬਰ 2023
ਛਠ ਪੂਜਾ ਤਿਉਹਾਰ - 17 ਤੋਂ 20 ਨਵੰਬਰ ਤਕ
ਦੇਵਉਥਾਨ ਇਕਾਦਸ਼ੀ - 23 ਨਵੰਬਰ 2023
ਤੁਲਸੀ ਵਿਆਹ - 24 ਨਵੰਬਰ 2023
ਕੱਤਕ ਮਹੀਨੇ ਕਰੋ ਇਨ੍ਹਾਂ ਨਿਯਮਾਂ ਦਾ ਪਾਲਣ
ਕੱਤਕ ਮਹੀਨੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਪਵਿੱਤਰ ਨਦੀ 'ਚ ਇਸ਼ਨਾਨ ਕਰੋ। ਇਸ ਨਾਲ ਸਾਧਕ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਤੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਕੱਤਕ ਮਹੀਨੇ ਤੁਲਸੀ ਪੂਜਾ ਵੀ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਅਜਿਹੇ 'ਚ ਰੋਜ਼ਾਨਾ ਤੁਲਸੀ ਨੇੜੇ ਦੀਵਾ ਜਗਾਓ ਤੇ ਉਸ ਦੀ ਪਰਿਕਰਮਾ ਕਰੋ। ਕੱਤਕ ਮਹੀਨੇ ਭੋਜਨ, ਊਨੀ ਕੱਪੜੇ, ਤਿਲ, ਦੀਵਾ ਤੇ ਆਂਵਲਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਸਾਧਕ 'ਤੇ ਦੇਵੀ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ। ਕੱਤਕ ਮਹੀਨੇ ਭਗਵਾਨ ਵਿਸ਼ਨੂੰ ਦੇ ਰੂਪ ਭਗਵਾਨ ਸ਼ਾਲੀਗ੍ਰਾਮ ਦੀ ਪੂਜਾ ਕਰ ਕੇ ਵੀ ਸਾਧਕ ਵਿਸ਼ੇਸ਼ ਲਾਭ ਪ੍ਰਾਪਤ ਕਰ ਸਕਦਾ ਹੈ। ਰੋਜ਼ਾਨਾ ਗੀਤਾ ਦਾ ਪਾਠ ਕਰੋ ਤੇ ਮੰਦਰ, ਨਦੀ, ਤੀਰਥ ਸਥਾਨ ਜਾਂ ਘਰ 'ਚ ਦੀਵਾ ਜਗਾਓ।