ਇਹ ਅਲੱਗ ਗੱਲ ਹੈ ਕਿ ਉਹ ਮਿੱਠੇ ਫ਼ਲ ਦੇ ਰੂਪ ਵਿਚ ਹੋਵੇਗਾ ਜਾਂ ਕੰਡਿਆਂ ਦੇ ਰੂਪ ਵਿਚ, ਇਹ ਕਰਮ ਬੀਜ ’ਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਵਿਚਾਰ ਕਰੀਏ ਤਾਂ ਦੇਖਾਂਗੇ ਕਿ ਬਬੂਲ ਦਾ ਪੌਦਾ ਅਤੇ ਘਾਹ-ਫੂਸ ਤੇਜ਼ੀ ਨਾਲ ਅਤੇ ਘੱਟ ਮਿਹਨਤ ਨਾਲ ਉੱਗਦੇ ਹਨ। ਓਥੇ ਹੀ ਅੰਬ, ਜਾਮੁਣ, ਸੰਤਰਾ ਆਦਿ ਦੇ ਪੌਦਿਆਂ ਨੂੰ ਰੁੱਖ ਬਣਨ ਅਤੇ ਫ਼ਲਦਾਰ ਬਣਨ ਵਿਚ ਸਮਾਂ ਅਤੇ ਮਿਹਨਤ, ਦੋਵੇਂ ਹੀ ਲੱਗਦੇ ਹਨ ਪਰ ਇਹ ਫ਼ਲ ਸਵਾਦਿਸ਼ਟ ਅਤੇ ਮੁੱਲਵਾਨ ਹੁੰਦੇ ਹਨ।
ਜੀਵਨ ਕਰਮ ਖੇਤਰ ਹੈ। ਇਸ ਵਿਚ ਮਨੁੱਖ ਨੂੰ ਨਿਰੰਤਰ ਕਰਮਸ਼ੀਲ ਰਹਿਣਾ ਪੈਂਦਾ ਹੈ। ਕਰਮ ਦੀ ਨਿਰੰਤਰਤਾ ਫ਼ਲ ਦੇ ਵਧਣ-ਫੁੱਲਣ ਦਾ ਆਧਾਰ ਬਣਦੀ ਹੈ। ਸਬਰ-ਸੰਤੋਖੀ ਤੇ ਨਿਰੰਤਰ ਕਰਮਸ਼ੀਲ ਬਣੇ ਰਹਿਣ ਵਾਲੇ ਮਨੁੱਖ ਦਾ ਕਰਮ ਜ਼ਰੂਰ ਵਧਦਾ-ਫੁੱਲਦਾ ਹੈ। ਇਹ ਮਹੱਤਵਪੂਰਨ ਹੈ ਕਿ ਅਸੀਂ ਕਰਮ ਕਰਦੇ ਸਮੇਂ ਕਰਮ ਦੀ ਸ੍ਰੇਸ਼ਠਤਾ ਅਤੇ ਮੁੱਲਵਾਨਤਾ ਤੋਂ ਜਾਣੂ ਹੋਈਏ ਕਿਉਂਕਿ ਇਸ ’ਤੇ ਹੀ ਫ਼ਲ ਦੀ ਪ੍ਰਾਪਤੀ ਤੇ ਉਸ ਦੀ ਕੀਮਤ ਆਧਾਰਤ ਹੁੰਦੀ ਹੈ। ਇਸ ਲਈ ਕਰਮ ਕਰਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਇਸ ਦਾ ਫ਼ਲ ਕੀ ਹੋਵੇਗਾ? ਇਹ ਇਕ ਹਕੀਕੀ ਤੱਥ ਹੈ ਕਿ ਨੈਤਿਕ ਅਤੇ ਪੁੰਨ ਕਰਮ ਦਾ ਫ਼ਲ ਸ੍ਰੇਸ਼ਠ ਅਤੇ ਹਿੱਤਕਾਰੀ ਅਤੇ ਅਨੈਤਿਕ ਅਤੇ ਪਾਪ-ਕਰਮ ਦਾ ਫ਼ਲ ਮਾੜਾ ਅਤੇ ਨੁਕਸਾਨਦਾਇਕ ਹੁੰਦਾ ਹੈ। ਇਸ ਲਈ ਕਰਮ ਰੂਪੀ ਬੀਜ ਨੂੰ ਬੀਜਣ ਤੋਂ ਪਹਿਲਾਂ ਉਸ ਤੋਂ ਮਿਲਣ ਵਾਲੇ ਫ਼ਲ ਦੇ ਵਿਸ਼ੇ ਵਿਚ ਜ਼ਰੂਰ ਸੋਚ ਲੈਣਾ ਚਾਹੀਦਾ ਹੈ। ਫ਼ਲ ਦੇ ਸਰੂਪ ਦੇ ਗਿਆਨ ਬਿਨਾਂ ਕਰਮ ਕਈ ਵਾਰ ਦੁੱਖ ਦਾ ਕਾਰਨ ਬਣਦਾ ਹੈ। ਮਹਾਰਿਸ਼ੀ ਵਾਲਮੀਕੀ ਕਹਿੰਦੇ ਹਨ ਕਿ ਜੋ ਫ਼ਲ ਨੂੰ ਜਾਣੇ ਬਿਨਾਂ ਹੀ ਕਰਮ ਵੱਲ ਦੌੜਦਾ ਹੈ, ਉਹ ਫ਼ਲ ਪ੍ਰਾਪਤੀ ਦੇ ਮੌਕੇ ’ਤੇ ਸਿਰਫ਼ ਸੋਗ ਦਾ ਭਾਗੀ ਹੁੰਦਾ ਹੈ। ਵੈਸੇ ਕੋਈ ਵੀ ਕਰਮ ਫ਼ਲ ਰਹਿਤ ਨਹੀਂ ਹੋ ਸਕਦਾ। ਇਹ ਅਲੱਗ ਗੱਲ ਹੈ ਕਿ ਉਹ ਮਿੱਠੇ ਫ਼ਲ ਦੇ ਰੂਪ ਵਿਚ ਹੋਵੇਗਾ ਜਾਂ ਕੰਡਿਆਂ ਦੇ ਰੂਪ ਵਿਚ, ਇਹ ਕਰਮ ਬੀਜ ’ਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਵਿਚਾਰ ਕਰੀਏ ਤਾਂ ਦੇਖਾਂਗੇ ਕਿ ਬਬੂਲ ਦਾ ਪੌਦਾ ਅਤੇ ਘਾਹ-ਫੂਸ ਤੇਜ਼ੀ ਨਾਲ ਅਤੇ ਘੱਟ ਮਿਹਨਤ ਨਾਲ ਉੱਗਦੇ ਹਨ। ਓਥੇ ਹੀ ਅੰਬ, ਜਾਮੁਣ, ਸੰਤਰਾ ਆਦਿ ਦੇ ਪੌਦਿਆਂ ਨੂੰ ਰੁੱਖ ਬਣਨ ਅਤੇ ਫ਼ਲਦਾਰ ਬਣਨ ਵਿਚ ਸਮਾਂ ਅਤੇ ਮਿਹਨਤ, ਦੋਵੇਂ ਹੀ ਲੱਗਦੇ ਹਨ ਪਰ ਇਹ ਫ਼ਲ ਸਵਾਦਿਸ਼ਟ ਅਤੇ ਮੁੱਲਵਾਨ ਹੁੰਦੇ ਹਨ। ਇਹੀ ਨਹੀਂ, ਇਹ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ। ਸੋ, ਮੁੱਲਵਾਨ ਫ਼ਲਾਂ ਦੀ ਪ੍ਰਾਪਤੀ ਲਈ ਸ੍ਰੇਸ਼ਠ ਬੀਜ, ਮਿਹਨਤ ਤੇ ਸਬਰ ਜ਼ਰੂਰੀ ਹੁੰਦੇ ਹਨ। ਠੀਕ ਇਸੇ ਤਰ੍ਹਾਂ ਜੀਵਨ ਵਿਚ ਸ੍ਰੇਸ਼ਠ ਫ਼ਲ ਪ੍ਰਾਪਤੀ ਲਈ ਸ੍ਰੇਸ਼ਠ ਕਰਮ ਰੂਪੀ ਬੀਜ, ਸਬਰ ਅਤੇ ਨਿਰੰਤਰ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ। ਜੋ ਲੋਕ ਮਿਹਨਤੀ ਹੁੰਦੇ ਹਨ, ਉਹ ਆਪਣੇ ਜੁਝਾਰੂ ਸੁਭਾਅ ਕਾਰਨ ਹਰ ਔਖੀ ਘੜੀ ਦਾ ਬੜੀ ਦਲੇਰੀ ਤੇ ਦ੍ਰਿੜ੍ਹਤਾ ਨਾਲ ਸਾਹਮਣਾ ਕਰਦੇ ਹੋਏ ਸਫਲ ਹੁੰਦੇ ਹਨ। ਜੋ ਲੋਕ ਆਲਸੀ ਹੁੰਦੇ ਹਨ, ਕਰਮ ਤੋਂ ਕਿਨਾਰਾ ਕਰ ਲੈਂਦੇ ਹਨ, ਉਨ੍ਹਾਂ ਦਾ ਜੀਵਨ ਨੀਰਸ ਜਿਹਾ ਬਣ ਕੇ ਰਹਿ ਜਾਂਦਾ ਹੈ।
-ਡਾ. ਪ੍ਰਸ਼ਾਂਤ ਅਗਨੀਹੋਤਰੀ