ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿਆਂ ਦੇ ਕਮਜ਼ੋਰ ਹੋਣ 'ਤੇ ਲੋਕਾਂ ਨੂੰ ਲਵ ਲਾਈਫ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਪਤੀ-ਪਤਨੀ ਦੇ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ। ਜੇਕਰ ਤੁਸੀਂ ਵੀ ਆਪਣੀ ਲਵ ਲਾਈਫ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ, ਤਾਂ ਇਸ ਲੇਖ ਵਿੱਚ ਦੱਸੇ ਗਏ ਰਤਨ ਤੁਹਾਡੇ ਲਈ ਲਾਭਕਾਰੀ ਸਾਬਤ ਹੋਣਗੇ।

ਧਰਮ ਡੈਸਕ, ਨਵੀਂ ਦਿੱਲੀ: ਹਰ ਵਿਅਕਤੀ ਆਪਣੀ ਲਵ ਲਾਈਫ ਨੂੰ ਪਿਆਰ ਤੇ ਰੋਮਾਂਸ ਨਾਲ ਭਰਪੂਰ ਚਾਹੁੰਦਾ ਹੈ, ਪਰ ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਨਾ ਕਿਸੇ ਵਜ੍ਹਾ ਕਰਕੇ ਰਿਸ਼ਤਿਆਂ ਵਿੱਚ ਦੂਰਿਆਂ ਆਉਣ ਲੱਗਦੀਆਂ ਹਨ। ਇਸ ਦੇ ਪਿੱਛੇ ਦਾ ਕਾਰਨ ਗ੍ਰਹਿਆਂ ਦੀ ਕਮਜ਼ੋਰ ਸਥਿਤੀ ਹੋ ਸਕਦੀ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿਆਂ ਦੇ ਕਮਜ਼ੋਰ ਹੋਣ 'ਤੇ ਲੋਕਾਂ ਨੂੰ ਲਵ ਲਾਈਫ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਪਤੀ-ਪਤਨੀ ਦੇ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ। ਜੇਕਰ ਤੁਸੀਂ ਵੀ ਆਪਣੀ ਲਵ ਲਾਈਫ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ, ਤਾਂ ਇਸ ਲੇਖ ਵਿੱਚ ਦੱਸੇ ਗਏ ਰਤਨ ਤੁਹਾਡੇ ਲਈ ਲਾਭਕਾਰੀ ਸਾਬਤ ਹੋਣਗੇ। ਅਜਿਹੇ ਵਿੱਚ ਆਓ ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜਾ ਰਤਨ ਤੁਹਾਡੀ ਲਵ ਲਾਈਫ ਲਈ ਬੇਹੱਦ ਖ਼ਾਸ ਰਹੇਗਾ।
ਓਪਲ ਤੇ ਹੀਰਾ ਰਤਨ ਸ਼ੁੱਕਰ ਗ੍ਰਹਿ ਦੀ ਨੁਮਾਇੰਦਗੀ ਕਰਦੇ ਹਨ। ਰਤਨ ਸ਼ਾਸਤਰ ਅਨੁਸਾਰ, ਇਨ੍ਹਾਂ ਰਤਨਾਂ ਨੂੰ ਪਹਿਨਣ ਨਾਲ ਲਵ ਲਾਈਫ ਖੁਸ਼ਹਾਲ ਹੁੰਦੀ ਹੈ। ਪਾਰਟਨਰ ਦੇ ਵਿਚਕਾਰ ਵਫ਼ਾਦਾਰੀ ਵੱਧਦੀ ਹੈ ਕਿਉਂਕਿ ਸ਼ੁੱਕਰ ਗ੍ਰਹਿ ਨੂੰ ਪਿਆਰ, ਰੋਮਾਂਸ ਤੇ ਆਕਰਸ਼ਣ ਦਾ ਕਾਰਕ ਮੰਨਿਆ ਜਾਂਦਾ ਹੈ। ਸ਼ੁੱਕਰ ਗ੍ਰਹਿ ਬ੍ਰਿਖ (Taurus) ਤੇ ਤੁਲਾ (Libra) ਰਾਸ਼ੀ ਦੇ ਸੁਆਮੀ ਹਨ। ਇਸ ਲਈ ਇਨ੍ਹਾਂ ਦੋਵਾਂ ਰਾਸ਼ੀਆਂ ਦੀ ਲਵ ਲਾਈਫ ਲਈ ਇਹ ਰਤਨ ਮਹੱਤਵਪੂਰਨ ਮੰਨੇ ਜਾਂਦੇ ਹਨ।
ਰਤਨ ਸ਼ਾਸਤਰ ਅਨੁਸਾਰ, ਮੂਨਸਟੋਨ ਨੂੰ ਚੰਦਰ ਦੇਵ ਦਾ ਕਾਰਕ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਰਤਨ ਨੂੰ ਪਹਿਨਣ ਨਾਲ ਝਗੜੇ ਤੇ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਇਹ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਚੰਦਰਮਾ ਕਰਕ (Cancer) ਰਾਸ਼ੀ ਦੇ ਸੁਆਮੀ ਹਨ। ਇਸ ਲਈ ਕਰਕ ਰਾਸ਼ੀ ਲਈ ਮੂਨਸਟੋਨ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਲਵ ਲਾਈਫ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਸ਼ੁਭ ਫਲ ਮਿਲਦਾ ਹੈ।
ਪੰਨਾ ਨੂੰ ਨਵਗ੍ਰਹਿਆਂ ਦੇ ਰਾਜਕੁਮਾਰ ਬੁੱਧ ਦਾ ਰਤਨ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਰਿਸ਼ਤੇ ਨੂੰ ਸਫ਼ਲ ਬਣਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਪੰਨਾ ਰਤਨ ਜ਼ਰੂਰ ਧਾਰਨ ਕਰਨਾ ਚਾਹੀਦਾ ਹੈ। ਇਸ ਨਾਲ ਰਿਸ਼ਤੇ 'ਚ ਮਜ਼ਬੂਤੀ ਆਉਂਦੀ ਹੈ। ਪੰਨਾ ਰਤਨ ਨੂੰ ਮਿਥੁਨ (Gemini) ਤੇ ਕੰਨਿਆ (Virgo) ਰਾਸ਼ੀ ਲਈ ਉੱਤਮ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।