ਕੁਝ ਵਿਸ਼ੇਸ਼ ਰਾਸ਼ੀਆਂ ਦੇ ਲੋਕ ਸੁਭਾਅ ਤੋਂ ਹੀ 'ਓਵਰਥਿੰਕਰ' ਹੁੰਦੇ ਹਨ, ਯਾਨੀ ਉਹ ਇੱਕ ਹੀ ਗੱਲ ਨੂੰ ਵਾਰ-ਵਾਰ ਸੋਚਦੇ ਰਹਿੰਦੇ ਹਨ ਅਤੇ ਅੰਤ ਵਿੱਚ ਉਸ ਨੂੰ ਇੱਕ ਵੱਡਾ ਮੁੱਦਾ ਬਣਾ ਦਿੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ 4 ਰਾਸ਼ੀਆਂ ਬਾਰੇ, ਜਿਨ੍ਹਾਂ ਲਈ ਆਪਣੀ ਸੋਚ 'ਤੇ ਕਾਬੂ ਪਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ:

ਧਰਮ ਡੈਸਕ, ਨਵੀਂ ਦਿੱਲੀ : ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕ ਕਿਸੇ ਵੀ ਗੱਲ ਨੂੰ ਬਹੁਤ ਜਲਦੀ ਦਿਲ 'ਤੇ ਲਗਾ ਲੈਂਦੇ ਹਨ। ਉਨ੍ਹਾਂ ਲਈ ਕੋਈ ਛੋਟੀ ਜਿਹੀ ਘਟਨਾ ਵੀ ਮਾਨਸਿਕ ਤਣਾਅ ਦਾ ਕਾਰਨ ਬਣ ਜਾਂਦੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਸਾਡੇ ਸੋਚਣ ਦਾ ਤਰੀਕਾ ਸਾਡੀ ਰਾਸ਼ੀ ਅਤੇ ਗ੍ਰਹਿਆਂ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।
ਕੁਝ ਵਿਸ਼ੇਸ਼ ਰਾਸ਼ੀਆਂ ਦੇ ਲੋਕ ਸੁਭਾਅ ਤੋਂ ਹੀ 'ਓਵਰਥਿੰਕਰ' ਹੁੰਦੇ ਹਨ, ਯਾਨੀ ਉਹ ਇਕ ਹੀ ਗੱਲ ਨੂੰ ਵਾਰ-ਵਾਰ ਸੋਚਦੇ ਰਹਿੰਦੇ ਹਨ ਅਤੇ ਅੰਤ ਵਿਚ ਉਸ ਨੂੰ ਇੱਕ ਵੱਡਾ ਮੁੱਦਾ ਬਣਾ ਦਿੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ 4 ਰਾਸ਼ੀਆਂ ਬਾਰੇ, ਜਿਨ੍ਹਾਂ ਲਈ ਆਪਣੀ ਸੋਚ 'ਤੇ ਕਾਬੂ ਪਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ:
ਮਿਥੁਨ ਰਾਸ਼ੀ ਦਾ ਸੁਆਮੀ ਬੁੱਧ ਹੈ, ਜੋ ਬੁੱਧੀ ਅਤੇ ਸੰਚਾਰ ਦਾ ਪ੍ਰਤੀਕ ਹੈ। ਇਹ ਲੋਕ ਬਹੁਤ ਗੱਲਬਾਤ ਕਰਨ ਵਾਲੇ ਤੇ ਸਮਾਜਿਕ ਹੁੰਦੇ ਹਨ, ਪਰ ਇਨ੍ਹਾਂ ਦੀ ਇਹੀ ਖੂਬੀ ਇਨ੍ਹਾਂ ਲਈ ਸਮੱਸਿਆ ਬਣ ਜਾਂਦੀ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਮਿਥੁਨ ਰਾਸ਼ੀ ਵਾਲੇ ਦੂਜਿਆਂ ਦੀਆਂ ਕਹੀਆਂ ਗੱਲਾਂ ਦਾ ਬਹੁਤ ਡੂੰਘਾ ਵਿਸ਼ਲੇਸ਼ਣ ਕਰਦੇ ਹਨ। ਜੇਕਰ ਕਿਸੇ ਨੇ ਅਣਜਾਣੇ 'ਚ ਵੀ ਕੁਝ ਕਹਿ ਦਿੱਤਾ ਤਾਂ ਇਹ ਦਿਨ ਭਰ ਉਸ ਦੇ ਪਿੱਛੇ ਛੁਪੇ ਅਰਥ ਲੱਭਦੇ ਰਹਿਣਗੇ। ਇਨ੍ਹਾਂ ਦੀ ਇਹ ਆਦਤ ਕਦੇ-ਕਦੇ ਇਨ੍ਹਾਂ ਨੂੰ ਨੀਂਦ ਦੀ ਕਮੀ ਤੇ ਮਾਨਸਿਕ ਥਕਾਵਟ ਵੱਲ ਲੈ ਜਾਂਦੀ ਹੈ।
ਕੰਨਿਆ ਰਾਸ਼ੀ ਵਾਲੇ ਲੋਕ ਹਰ ਕੰਮ ਨੂੰ ਬਿਲਕੁਲ ਸਹੀ (Perfect) ਤਰੀਕੇ ਨਾਲ ਕਰਨਾ ਚਾਹੁੰਦੇ ਹਨ। ਜਦੋਂ ਚੀਜ਼ਾਂ ਉਨ੍ਹਾਂ ਦੀ ਯੋਜਨਾ ਅਨੁਸਾਰ ਨਹੀਂ ਚੱਲਦੀਆਂ ਤਾਂ ਉਹ ਓਵਰਥਿੰਕਿੰਗ ਦੇ ਚੱਕਰਵਿਊ 'ਚ ਫਸ ਜਾਂਦੇ ਹਨ। ਉਹ ਖੁਦ ਨੂੰ ਦੋਸ਼ ਦੇਣ ਲੱਗਦੇ ਹਨ ਜਾਂ ਇਹ ਸੋਚਣ ਲੱਗਦੇ ਹਨ ਕਿ ਸਥਿਤੀ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਸੀ। ਜੋਤਿਸ਼ ਮੁਤਾਬਕ, ਕੰਨਿਆ ਰਾਸ਼ੀ ਵਾਲਿਆਂ ਦੀ ਤਰਕ ਸ਼ਕਤੀ ਇੰਨੀ ਪ੍ਰਬਲ ਹੁੰਦੀ ਹੈ ਕਿ ਉਹ ਛੋਟੀ ਜਿਹੀ ਕਮੀ ਨੂੰ ਵੀ ਬਹੁਤ ਵੱਡਾ ਕਰਕੇ ਦੇਖਦੇ ਹਨ।
ਬ੍ਰਿਸ਼ਚਕ ਰਾਸ਼ੀ ਵਾਲੇ ਲੋਕ ਬੇਹੱਦ ਭਾਵੁਕ ਤੇ ਰਹੱਸਮਈ ਸੁਭਾਅ ਦੇ ਹੁੰਦੇ ਹਨ। ਉਹ ਆਸਾਨੀ ਨਾਲ ਕਿਸੇ 'ਤੇ ਭਰੋਸਾ ਨਹੀਂ ਕਰਦੇ। ਜੇਕਰ ਇਨ੍ਹਾਂ ਨੂੰ ਕਿਸੇ ਦੀ ਗੱਲ ਚੁਭ ਜਾਵੇ ਤਾਂ ਇਹ ਉਸ ਨੂੰ ਆਸਾਨੀ ਨਾਲ ਭੁੱਲਦੇ ਨਹੀਂ ਹਨ। ਇਨ੍ਹਾਂ ਦੀ ਓਵਰਥਿੰਕਿੰਗ ਅਕਸਰ ਅਸੁਰੱਖਿਆ ਦੀ ਭਾਵਨਾ 'ਚ ਬਦਲ ਜਾਂਦੀ ਹੈ। ਇਹ ਲੋਕ ਗੱਲ ਦੀ ਤਹਿ ਤੱਕ ਜਾਣ ਦੇ ਚੱਕਰ ਵਿਚ ਅਕਸਰ 'ਤਿਲ ਦਾ ਤਾੜ' ਬਣਾ ਦਿੰਦੇ ਹਨ, ਜਿਸ ਨਾਲ ਇਨ੍ਹਾਂ ਦੇ ਨਿੱਜੀ ਰਿਸ਼ਤਿਆਂ 'ਤੇ ਵੀ ਅਸਰ ਪੈਂਦਾ ਹੈ।
ਮੀਨ ਰਾਸ਼ੀ ਦੇ ਲੋਕ ਆਪਣੀ ਕਾਲਪਨਿਕ ਦੁਨੀਆ 'ਚ ਰਹਿਣਾ ਪਸੰਦ ਕਰਦੇ ਹਨ। ਇਹ ਸੁਭਾਅ ਤੋਂ ਬਹੁਤ ਭਾਵੁਕ ਹੁੰਦੇ ਹਨ। ਜੋਤਿਸ਼ ਸ਼ਾਸਤਰ ਅਨੁਸਾਰ, ਮੀਨ ਰਾਸ਼ੀ ਵਾਲੇ ਲੋਕ ਆਪਣਿਆਂ ਤੋਂ ਬਹੁਤ ਜ਼ਿਆਦਾ ਉਮੀਦਾਂ ਲਗਾ ਲੈਂਦੇ ਹਨ। ਜੇਕਰ ਕੋਈ ਆਪਣਾ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦੇਵੇ ਜਾਂ ਕੁਝ ਕੌੜਾ ਕਹਿ ਦੇਵੇ, ਤਾਂ ਇਹ ਘੰਟਿਆਂ ਬੱਧੀ ਉਸੇ ਦੁੱਖ ਵਿੱਚ ਡੁੱਬੇ ਰਹਿੰਦੇ ਹਨ। ਆਪਣੀ ਹੀ ਬਣਾਈ ਹੋਈਆਂ ਕਹਾਣੀਆਂ ਵਿੱਚ ਖੋਏ ਰਹਿਣ ਕਾਰਨ ਇਹ ਛੋਟੀਆਂ ਗੱਲਾਂ ਨੂੰ ਵੀ ਬਹੁਤ ਗੰਭੀਰ ਬਣਾ ਲੈਂਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।