ਕੁਲ ਦਾ ਮਤਲਬ ਹੈ ਵੰਸ਼ ਤੇ ਦੇਵਤਾ ਦਾ ਮਤਲਬ ਹੈ ਆਰਾਧਿਆ। ਯਾਨੀ ਉਹ ਦੇਵਤਾ ਜੋ ਤੁਹਾਡੇ ਪੂਰੇ ਵੰਸ਼ ਦੇ ਰੱਖਿਅਕ ਹਨ। ਹਿੰਦੂ ਧਰਮ 'ਚ ਕੁਲਦੇਵਤਾ ਜਾਂ ਕੁਲਦੇਵੀ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਸਰਲ ਸ਼ਬਦਾਂ 'ਚ ਕਹੀਏ ਤਾਂ ਕੁਲਦੇਵਤਾ ਉਹ ਦੇਵੀ-ਦੇਵਤੇ ਹਨ ਜੋ ਪੀੜ੍ਹੀ-ਦਰ-ਪੀੜ੍ਹੀ ਆਪਣੇ ਵੰਸ਼ ਜਾਂ ਪਰਿਵਾਰ ਦੀ ਰੱਖਿਆ ਕਰਦੇ ਆ ਰਹੇ ਹਨ। ਜਿਵੇਂ ਸਾਡਾ ਸਰੀਰਕ ਡੀਐੱਨਏ ਪੁਰਖਿਆਂ ਤੋਂ ਮਿਲਦਾ ਹੈ, ਉਵੇਂ ਹੀ ਕੁਲਦੇਵਤਾ ਸਾਡੇ ਪਰਿਵਾਰ ਦੀ ਅਧਿਆਤਮਕ ਊਰਜਾ ਦਾ ਕੇਂਦਰ ਹੁੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਸਨਾਤਨ ਧਰਮ ਦੀਆਂ ਪਰੰਪਰਾਵਾਂ ਅਨੁਸਾਰ, ਹਰੇਕ ਪਰਿਵਾਰ ਜਾਂ ਵੰਸ਼ ਦੇ ਇਕ ਰੱਖਿਅਕ ਦੇਵਤਾ ਹੁੰਦੇ ਹਨ ਜਿਨ੍ਹਾਂ ਨੂੰ ਕੁਲਦੇਵਤਾ ਜਾਂ ਕੁਲਦੇਵੀ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਕੁਲਦੇਵਤਾ ਉਸ ਵੰਸ਼ ਦੇ ਸੁਰੱਖਿਆ ਕਵਚ ਦੀ ਤਰ੍ਹਾਂ ਹੁੰਦੇ ਹਨ। ਕਿਸੇ ਵੀ ਸ਼ੁੱਭ ਕੰਮ ਜਿਵੇਂ ਕਿ ਵਿਆਹ, ਮੁੰਡਨ, ਗ੍ਰਹਿ ਪ੍ਰਵੇਸ਼ ਜਾਂ ਯੱਗ ਵਿਚ ਸਭ ਤੋਂ ਪਹਿਲਾਂ ਕੁਲਦੇਵਤਾ ਨੂੰ ਯਾਦ ਕੀਤਾ ਜਾਂਦਾ ਹੈ। ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਉਸ ਕੰਮ ਵਿਚ ਰੁਕਾਵਟਾਂ ਆਉਂਦੀਆਂ ਹਨ ਤੇ ਪਰਿਵਾਰ ਦੀ ਸੁੱਖ-ਸ਼ਾਂਤੀ ਪ੍ਰਭਾਵਿਤ ਹੋ ਸਕਦੀ ਹੈ। ਆਓ ਇੱਥੇ ਸਮਝਦੇ ਹਾਂ ਕਿ ਕੁਲਦੇਵਤਾ ਕੌਣ ਹੁੰਦੇ ਹਨ ਤੇ ਉਨ੍ਹਾਂ ਤੋਂ ਬਿਨਾਂ ਮੰਗਲ ਕਾਰਜ ਅਧੂਰੇ ਕਿਉਂ ਮੰਨੇ ਜਾਂਦੇ ਹਨ?
ਕੁਲ ਦਾ ਮਤਲਬ ਹੈ ਵੰਸ਼ ਤੇ ਦੇਵਤਾ ਦਾ ਮਤਲਬ ਹੈ ਆਰਾਧਿਆ। ਯਾਨੀ ਉਹ ਦੇਵਤਾ ਜੋ ਤੁਹਾਡੇ ਪੂਰੇ ਵੰਸ਼ ਦੇ ਰੱਖਿਅਕ ਹਨ। ਹਿੰਦੂ ਧਰਮ 'ਚ ਕੁਲਦੇਵਤਾ ਜਾਂ ਕੁਲਦੇਵੀ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਸਰਲ ਸ਼ਬਦਾਂ 'ਚ ਕਹੀਏ ਤਾਂ ਕੁਲਦੇਵਤਾ ਉਹ ਦੇਵੀ-ਦੇਵਤੇ ਹਨ ਜੋ ਪੀੜ੍ਹੀ-ਦਰ-ਪੀੜ੍ਹੀ ਆਪਣੇ ਵੰਸ਼ ਜਾਂ ਪਰਿਵਾਰ ਦੀ ਰੱਖਿਆ ਕਰਦੇ ਆ ਰਹੇ ਹਨ। ਜਿਵੇਂ ਸਾਡਾ ਸਰੀਰਕ ਡੀਐੱਨਏ ਪੁਰਖਿਆਂ ਤੋਂ ਮਿਲਦਾ ਹੈ, ਉਵੇਂ ਹੀ ਕੁਲਦੇਵਤਾ ਸਾਡੇ ਪਰਿਵਾਰ ਦੀ ਅਧਿਆਤਮਕ ਊਰਜਾ ਦਾ ਕੇਂਦਰ ਹੁੰਦੇ ਹਨ।
ਸ਼ਾਸਤਰਾਂ ਅਨੁਸਾਰ, ਕੁਲਦੇਵਤਾ ਦੀ ਪੂਜਾ ਤੋਂ ਬਿਨਾਂ ਕੀਤਾ ਗਿਆ ਕੋਈ ਵੀ ਸ਼ੁੱਭ ਕੰਮ ਨਿਸ਼ਫਲ ਯਾਨੀ ਅਧੂਰਾ ਮੰਨਿਆ ਜਾਂਦਾ ਹੈ। ਇਸ ਦੇ ਪਿੱਛੇ 3 ਵੱਡੀਆਂ ਵਜ੍ਹਾ ਹਨ:
ਸੁਰੱਖਿਆ ਕਵਚ ਦੀ ਘਾਟ: ਕੁਲਦੇਵਤਾ ਤੁਹਾਡੇ ਘਰ ਅਤੇ ਵੰਸ਼ ਦੇ ਰੱਖਿਅਕ ਵਾਂਗ ਹੁੰਦੇ ਹਨ। ਕਿਸੇ ਵੀ ਮੰਗਲ ਕਾਰਜ ਵਿਚ ਜਦੋਂ ਬਾਹਰੋਂ ਕਈ ਲੋਕ ਆਉਂਦੇ ਹਨ ਤਾਂ ਕਈ ਤਰ੍ਹਾਂ ਦੀਆਂ ਨਕਾਰਾਤਮਕ ਊਰਜਾਵਾਂ ਵੀ ਆਉਂਦੀਆਂ ਹਨ। ਕੁਲਦੇਵਤਾ ਦੀ ਪੂਜਾ ਕਰਨ ਨਾਲ ਘਰ ਦੇ ਚਾਰੇ ਪਾਸੇ ਇਕ ਸੁਰੱਖਿਆ ਘੇਰਾ ਬਣ ਜਾਂਦਾ ਹੈ, ਜਿਸ ਨਾਲ ਸ਼ੁਭ ਕੰਮ ਬਿਨਾਂ ਰੁਕਾਵਟ ਦੇ ਪੂਰੇ ਹੋ ਜਾਂਦੇ ਹਨ।
ਪਿੱਤਰਾਂ ਦੀ ਨਰਾਜ਼ਗੀ: ਕੁਲਦੇਵਤਾ ਦਾ ਸਿੱਧਾ ਸਬੰਧ ਪੁਰਖਿਆਂ (ਪਿੱਤਰਾਂ) ਨਾਲ ਹੁੰਦਾ ਹੈ। ਜੇਕਰ ਕੁਲਦੇਵਤਾ ਨੂੰ ਯਾਦ ਨਹੀਂ ਕੀਤਾ ਜਾਂਦਾ ਤਾਂ ਪਿੱਤਰ ਵੀ ਉਸ ਪੂਜਾ ਨੂੰ ਸਵੀਕਾਰ ਨਹੀਂ ਕਰਦੇ। ਅਜਿਹੀ ਸਥਿਤੀ 'ਚ ਮੰਗਲ ਕੰਮ ਦੌਰਾਨ ਘਰ ਵਿੱਚ ਕਲੇਸ਼, ਬਿਮਾਰੀ ਜਾਂ ਅਚਾਨਕ ਕੋਈ ਰੁਕਾਵਟ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਹੋਰ ਦੇਵਤਿਆਂ ਦੀ ਪੂਜਾ ਦਾ ਫਲ ਨਾ ਮਿਲਣਾ: ਵੱਡੇ-ਬਜ਼ੁਰਗਾਂ ਤੋਂ ਤੁਸੀਂ ਸੁਣਿਆ ਵੀ ਹੋਵੇਗਾ ਕਿ "ਕੁਲਦੇਵਤਾ ਰੁੱਸੇ ਤਾਂ ਸਭ ਰੁੱਸੇ"। ਜੇਕਰ ਤੁਹਾਡੇ ਕੁਲਦੇਵਤਾ ਤੁਹਾਡੇ ਤੋਂ ਖੁਸ਼ ਨਹੀਂ ਹ, ਤਾਂ ਤੁਸੀਂ ਚਾਹੇ ਕਿੰਨੀ ਵੀ ਵੱਡੀ ਪੂਜਾ ਜਾਂ ਯੱਗ ਕਰ ਲਓ, ਹੋਰ ਦੇਵੀ-ਦੇਵਤੇ ਉਸ ਦਾ ਫਲ ਨਹੀਂ ਦਿੰਦੇ। ਉਹ ਤੁਹਾਡੇ ਘਰ ਦੇ ਦਰਪਾਲ ਵਾਂਗ ਹਨ; ਉਨ੍ਹਾਂ ਦੇ ਮਾਧਿਅਮ ਰਾਹੀਂ ਹੀ ਤੁਹਾਡੀ ਪ੍ਰਾਰਥਨਾ ਈਸ਼ਵਰ ਤਕ ਪਹੁੰਚਦੀ ਹੈ।
ਸੱਦਾ ਦੇਣਾ: ਵਿਆਹ ਦਾ ਪਹਿਲਾ ਕਾਰਡ ਹਮੇਸ਼ਾ ਕੁਲਦੇਵਤਾ ਦੇ ਚਰਨਾਂ ਵਿੱਚ ਰੱਖਿਆ ਜਾਂਦਾ ਹੈ।
ਪਹਿਲਾ ਮੁੰਡਨ: ਬੱਚੇ ਦੇ ਜਨਮ ਤੋਂ ਬਾਅਦ ਉਸਦਾ ਪਹਿਲਾ ਮੁੰਡਨ ਕੁਲਦੇਵਤਾ ਦੇ ਮੰਦਰ 'ਚ ਹੀ ਕੀਤਾ ਜਾਂਦਾ ਹੈ ਤਾਂ ਜੋ ਬੱਚਾ ਉਨ੍ਹਾਂ ਦੀ ਛਤਰ-ਛਾਇਆ ਹੇਠ ਰਹੇ।
ਫੇਰਿਆਂ ਤੋਂ ਬਾਅਦ ਮੱਥਾ ਟੇਕਣਾ: ਵਿਆਹ ਤੋਂ ਬਾਅਦ ਲਾੜਾ-ਲਾੜੀ ਸਭ ਤੋਂ ਪਹਿਲਾਂ ਕੁਲਦੇਵਤਾ ਦਾ ਆਸ਼ੀਰਵਾਦ ਲੈਣ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਨਵੇਂ ਜੀਵਨ ਦੀ ਸ਼ੁਰੂਆਤ ਸ਼ੁਭ ਰਹੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।