ਦਰਅਸਲ ਇਕਾਦਸ਼ੀ ਦਾ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਲਈ ਸਮਰਪਿਤ ਹੈ। ਜੋਤਿਸ਼ ਤੇ ਧਾਰਮਿਕ ਮਾਨਤਾਵਾਂ ਅਨੁਸਾਰ, ਇਕਾਦਸ਼ੀ ਤਿਥੀ ਦੇ ਦਿਨ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਵਾਲ ਧੋਣ ਤੋਂ ਬਚਣਾ ਚਾਹੀਦਾ ਹੈ। ਇਸ ਦਿਨ ਵਾਲ ਧੋਣ ਨਾਲ ਪੁੰਨ ਨਸ਼ਟ ਹੋਣ ਦੇ ਨਾਲ-ਨਾਲ ਵਰਤ ਦਾ ਫਲ ਪ੍ਰਾਪਤ ਨਹੀਂ ਹੁੰਦਾ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਇਕਾਦਸ਼ੀ ਤਿਥੀ ਦਾ ਵਿਸ਼ੇਸ਼ ਮਹੱਤਵ ਹੈ। ਇਕ ਸਾਲ 'ਚ 24 ਵਾਰ ਯਾਨੀ ਹਰ ਮਹੀਨੇ 2 ਵਾਰ ਇਕਾਦਸ਼ੀ ਦੀ ਤਿਥੀ ਆਉਂਦੀ ਹੈ। ਜੇਠ ਮਹੀਨੇ ਦੀ ਪਹਿਲੀ ਇਕਾਦਸ਼ੀ (ਅਪਰਾ ਇਕਾਦਸ਼ੀ) 13 ਮਈ 2026, ਬੁੱਧਵਾਰ ਦੇ ਦਿਨ ਆ ਰਹੀ ਹੈ। ਇਸ ਦਿਨ ਮੁੱਖ ਤੌਰ 'ਤੇ ਭਗਵਾਨ ਸ਼੍ਰੀ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ।
ਇਕਾਦਸ਼ੀ ਦੇ ਦਿਨ ਚੌਲ ਨਹੀਂ ਖਾਧੇ ਜਾਂਦੇ, ਇਹ ਨਿਯਮ ਜ਼ਿਆਦਾਤਰ ਲੋਕ ਜਾਣਦੇ ਹਨ, ਪਰ ਕਈ ਲੋਕ ਇਸ ਗੱਲ ਨੂੰ ਲੈ ਕੇ ਵੀ ਦੁਬਿਧਾ ਵਿੱਚ ਪੈ ਜਾਂਦੇ ਹਨ ਕਿ ਇਕਾਦਸ਼ੀ ਦੇ ਦਿਨ ਵਾਲ ਧੋਣੇ ਚਾਹੀਦੇ ਹਨ ਜਾਂ ਨਹੀਂ। ਆਓ ਧਾਰਮਿਕ ਨਜ਼ਰੀਏ ਤੋਂ ਇਸ ਦੇ ਪਿੱਛੇ ਦਾ ਸੱਚ ਜਾਣਦੇ ਹਾਂ।
ਦਰਅਸਲ ਇਕਾਦਸ਼ੀ ਦਾ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਲਈ ਸਮਰਪਿਤ ਹੈ। ਜੋਤਿਸ਼ ਤੇ ਧਾਰਮਿਕ ਮਾਨਤਾਵਾਂ ਅਨੁਸਾਰ, ਇਕਾਦਸ਼ੀ ਤਿਥੀ ਦੇ ਦਿਨ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਵਾਲ ਧੋਣ ਤੋਂ ਬਚਣਾ ਚਾਹੀਦਾ ਹੈ। ਇਸ ਦਿਨ ਵਾਲ ਧੋਣ ਨਾਲ ਪੁੰਨ ਨਸ਼ਟ ਹੋਣ ਦੇ ਨਾਲ-ਨਾਲ ਵਰਤ ਦਾ ਫਲ ਪ੍ਰਾਪਤ ਨਹੀਂ ਹੁੰਦਾ।
ਖਾਸ ਤੌਰ 'ਤੇ ਔਰਤਾਂ ਨੂੰ ਇਸ ਦਿਨ ਵਾਲ ਧੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਵਰਤ ਵਿਅਰਥ ਹੋਣ ਦੇ ਨਾਲ-ਨਾਲ ਘਰ ਵਿੱਚ ਨਕਾਰਾਤਮਕ ਊਰਜਾ ਅਤੇ ਗਰੀਬੀ ਆਉਂਦੀ ਹੈ, ਜੋ ਘਰ ਦੀ ਬਰਕਤ ਅਤੇ ਸੁੱਖ-ਸਮਰਿੱਧੀ ਲਈ ਸਹੀ ਨਹੀਂ ਹੈ। ਬਿਹਤਰ ਇਹੀ ਹੈ ਕਿ ਇਕਾਦਸ਼ੀ ਤਿਥੀ ਤੋਂ ਇੱਕ ਦਿਨ ਪਹਿਲਾਂ ਹੀ ਵਾਲ ਧੋ ਲਏ ਜਾਣ। ਇਸ ਤੋਂ ਇਲਾਵਾ ਮਰਦਾਂ ਨੂੰ ਵੀ ਸ਼ੇਵਿੰਗ ਜਾਂ ਵਾਲ ਨਹੀਂ ਕਟਵਾਉਣੇ ਚਾਹੀਦੇ।
ਪਦਮ ਪੁਰਾਣ ਅਨੁਸਾਰ ਇਕਾਦਸ਼ੀ ਤਿਥੀ ਦੇ ਦਿਨ ਨਹੁੰ ਕੱਟਣਾ ਵੀ ਵਰਜਿਤ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਸ੍ਰੀ ਵਿਸ਼ਨੂੰ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ, ਨਾਲ ਹੀ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੁੱਲ ਮਿਲਾ ਕੇ ਇਕਾਦਸ਼ੀ ਤਿਥੀ 'ਤੇ:
ਇਸ ਤੋਂ ਇਲਾਵਾ ਇਕਾਦਸ਼ੀ ਦੇ ਮੌਕੇ 'ਤੇ ਦਿਨ ਵੇਲੇ ਸੌਣਾ, ਤੁਲਸੀ ਦੇ ਪੱਤੇ ਤੋੜਨਾ, ਝੂਠ ਬੋਲਣਾ, ਗੁੱਸਾ ਜਾਂ ਚੁਗਲੀ ਕਰਨਾ ਅਤੇ ਤਾਮਸਿਕ ਭੋਜਨ ਖਾਣਾ ਅਪਵਿੱਤਰ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।