ਕੌਡੀ ਜਿਸ ਨੂੰ ਅਕਸਰ ਕਈ ਲੋਕ ਆਮ ਪੱਥਰ ਸਮਝ ਲੈਂਦੇ ਹਨ ਜਦੋਂਕਿ ਪੌਰਾਣਿਕ ਕਥਾ ਅਨੁਸਾਰ ਸਮੁੰਦਰ ਮੰਥਨ ਦੌਰਾਨ ਮਾਤਾ ਲਕਸ਼ਮੀ ਦੇ ਨਾਲ ਪੈਦਾ ਹੋਈ ਕੌਡੀ ਨਾ ਕੇਵਲ ਤੁਹਾਡੀ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੀ ਹੈ ਬਲਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬੁਰੀ ਨਜ਼ਰ ਤੋਂ ਵੀ ਬਚਾਉਂਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਅਕਸਰ ਲੋਕ ਆਪਣੇ ਜੀਵਨ 'ਚ ਖੁਸ਼ਹਾਲੀ ਤੇ ਕਰੀਅਰ 'ਚ ਸਫਲਤਾ ਪਾਉਣ ਦੇ ਚੱਕਰ 'ਚ ਮਹਿੰਗੇ ਰਤਨ ਤੇ ਅੰਗੂਠੀਆਂ ਖਰੀਦਣ 'ਚ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਸਨਾਤਨ ਪਰੰਪਰਾ ਤੇ ਲਾਲ ਕਿਤਾਬ 'ਚ ਅਜਿਹੀ ਚਮਤਕਾਰੀ ਚੀਜ਼ ਬਾਰੇ ਦੱਸਿਆ ਗਿਆ ਹੈ ਜੋ ਸਸਤੀ ਹੋਣ ਦੇ ਨਾਲ-ਨਾਲ ਕਾਫ਼ੀ ਅਸਰਦਾਰ ਵੀ ਮੰਨੀ ਜਾਂਦੀ ਹੈ।
ਕੌਡੀ ਜਿਸ ਨੂੰ ਅਕਸਰ ਕਈ ਲੋਕ ਆਮ ਪੱਥਰ ਸਮਝ ਲੈਂਦੇ ਹਨ ਜਦੋਂਕਿ ਪੌਰਾਣਿਕ ਕਥਾ ਅਨੁਸਾਰ ਸਮੁੰਦਰ ਮੰਥਨ ਦੌਰਾਨ ਮਾਤਾ ਲਕਸ਼ਮੀ ਦੇ ਨਾਲ ਪੈਦਾ ਹੋਈ ਕੌਡੀ ਨਾ ਕੇਵਲ ਤੁਹਾਡੀ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੀ ਹੈ ਬਲਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬੁਰੀ ਨਜ਼ਰ ਤੋਂ ਵੀ ਬਚਾਉਂਦੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਇਕ ਛੋਟੀ ਜਿਹੀ ਕੌਡੀ ਤੁਹਾਡੇ ਜੀਵਨ 'ਚ ਵੱਡੇ ਬਦਲਾਅ ਲਿਆਉਣ ਦੇ ਨਾਲ ਨਜ਼ਰ ਦੋਸ਼ ਨੂੰ ਚੁਟਕੀਆਂ 'ਚ ਖ਼ਤਮ ਕਰ ਸਕਦੀ ਹੈ।
ਕੀ ਤੁਸੀਂ ਜਾਣਦੇ ਹੋ ਕਿ ਛੋਟੀ ਜਿਹੀ ਕੌਡੀ ਤੁਹਾਡੇ ਜੀਵਨ 'ਚ ਸਕਾਰਾਤਮਕ ਊਰਜਾ ਤੇ ਸੁੱਖ-ਸਮ੍ਰਿੱਧੀ ਲਿਆ ਸਕਦੀ ਹੈ। ਜਿਨ੍ਹਾਂ ਵੀ ਲੋਕਾਂ ਨੇ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਕਰਨੀ ਹੈ, ਉਨ੍ਹਾਂ ਨੂੰ ਕੌਡੀ ਜ਼ਰੂਰ ਧਾਰਨ ਕਰਨੀ ਚਾਹੀਦੀ ਹੈ।
ਜੋਤਿਸ਼ ਤੇ ਰਤਨ ਸ਼ਾਸਤਰ ਅਨੁਸਾਰ, ਹੱਥ ਵਿਚ ਕੌਡੀ ਧਾਰਨ ਕਰਨ ਨਾਲ ਬਦਕਿਸਮਤੀ ਹੌਲੀ-ਹੌਲੀ ਖੁਸ਼ਕਿਸਮਤੀ 'ਚ ਬਦਲ ਜਾਂਦੀ ਹੈ। ਇਸ ਤੋਂ ਇਲਾਵਾ ਧਨ ਨਾਲ ਜੁੜੀਆਂ ਰੁਕਾਵਟਾਂ ਦੂਰ ਹੋਣ ਦੇ ਨਾਲ-ਨਾਲ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੀ ਖ਼ਤਮ ਹੁੰਦਾ ਹੈ। ਜਿਨ੍ਹਾਂ ਵੀ ਲੋਕਾਂ ਨੂੰ ਨਜ਼ਰ ਲੱਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਆਪਣੇ ਹੱਥ ਵਿਚ ਕਾਲੇ ਧਾਗੇ ਦੇ ਨਾਲ ਕੌਡੀ ਨੂੰ ਧਾਰਨ ਕਰਨਾ ਚਾਹੀਦਾ ਹੈ।
ਕੌਡੀ ਨੂੰ ਲਾਲ ਧਾਗੇ ਦੇ ਨਾਲ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਜੇਕਰ ਗਲੇ ਜਾਂ ਹੱਥ ਵਿਚ ਪਹਿਨਣਾ ਹੈ ਤਾਂ ਬ੍ਰੇਸਲੇਟ ਦੇ ਨਾਲ ਵੀ ਪਹਿਨ ਸਕਦੇ ਹੋ। ਇਸ ਤੋਂ ਇਲਾਵਾ ਪਹਿਨਣ 'ਚ ਪਰੇਸ਼ਾਨੀ ਹੈ ਤਾਂ ਪਰਸ ਵਿਚ ਵੀ ਕੌਡੀ ਰੱਖ ਸਕਦੇ ਹੋ। ਉੱਥੇ ਹੀ ਜੋ ਲੋਕ ਚਾਂਦੀ ਦੀ ਚੈਨ ਪਹਿਨਦੇ ਹਨ, ਉਨ੍ਹਾਂ ਨੂੰ ਚਾਂਦੀ 'ਚ ਜੜਵਾ ਕੇ ਇਸ ਨੂੰ ਪਹਿਨਣਾ ਚਾਹੀਦਾ ਹੈ।
ਕੌਡੀ ਨੂੰ ਧਾਰਨ ਕਰਨ ਲਈ ਸਭ ਤੋਂ ਸ਼ੁੱਭ ਦਿਨ ਸ਼ੁੱਕਰਵਾਰ ਦਾ ਹੈ। ਇਸ ਤੋਂ ਇਲਾਵਾ ਪੂਰਨਮਾਸ਼ੀ ਦੇ ਦਿਨ ਵੀ ਇਸ ਨੂੰ ਧਾਰਨ ਕਰ ਸਕਦੇ ਹੋ। ਇਸ ਦੇ ਨਾਲ ਹੀ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੱਚੀ ਸ਼ਰਧਾ ਦੇ ਨਾਲ ਧਾਰਨ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਕੌਡੀ ਹਰ ਉਸ ਵਿਅਕਤੀ ਨੂੰ ਪਹਿਨਣੀ ਚਾਹੀਦੀ ਹੈ ਜਿਸ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ, ਜਿਨ੍ਹਾਂ ਨੂੰ ਵਾਰ-ਵਾਰ ਦੂਜਿਆਂ ਦੀ ਨਜ਼ਰ ਲੱਗ ਜਾਂਦੀ ਹੈ। ਅਜਿਹੇ ਵਿਅਕਤੀ ਜਿਨ੍ਹਾਂ ਦਾ ਵਪਾਰ ਕਾਫ਼ੀ ਮੰਦਾ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੋ ਆਪਣੇ ਭਾਗ ਨੂੰ ਮਜ਼ਬੂਤ ਕਰਨ ਦੀ ਇੱਛਾ ਰੱਖਦੇ ਹਨ।
ਕੌਡੀ ਨੂੰ ਧਾਰਨ ਕਰਨ ਲਈ 'ਊਂ ਸ਼੍ਰੀਂ ਹ੍ਰੀਂ ਸ਼੍ਰੀਂ ਮਹਾਲਕਸ਼ਮਯੈ ਨਮਹ:' ਮੰਤਰ ਦਾ 11 ਜਾਂ 21 ਵਾਰ ਜਾਪ ਕਰਨਾ ਸ਼ੁਭ ਮੰਨਿਆ ਜਾਂਦਾ ਹੈ।