ਸਨਾਤਨ ਧਰਮ ’ਚ ਮੌਨ ਵਰਤ ਦਾ ਮਹੱਤਵ
ਵਾਣੀ ਦਾ ਧੀਰਜ ਹੀ ਦਿਲੋ-ਦਿਮਾਗ ਨੂੰ ਇਕਾਗਰ ਰੱਖਣ ਦਾ ਅਚੂਕ ਸਾਧਨ ਹੈ। ਸਾਧਾਰਣ ਤੌਰ ’ਤੇ ਮੌਨ ਦਾ ਮਤਲਬ ਚੁੱਪ ਰਹਿਣ ਨਾਲ ਲਿਆ ਜਾਂਦਾ ਹੈ, ਪਰ ਦਾਰਸ਼ਨਿਕ ਨਜ਼ਰੀਏ ਨਾਲ ਇਸ ਦਾ ਮਤਲਬ ਬਹੁਤ ਵੱਧ ਡੂੰਘਾ ਤੇ ਵਿਆਪਕ ਹੈ। ਵਾਣੀ ’ਤੇ ਵਿਰਾਮ ਦੇ ਕੇ ਮਨ ਅੰਦਰਲੇ ਤੂਫ਼ਾਨਾਂ ’ਚ ਉਲਝੇ ਰਹਿਣਾ ਮੌਨ ਨਹੀਂ ਹੈ।
Publish Date: Sun, 18 Jan 2026 10:51 PM (IST)
Updated Date: Mon, 19 Jan 2026 07:46 AM (IST)
ਸਨਾਤਨ ਧਰਮ ’ਚ ਮੌਨ ਵਰਤ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ। ਮੌਨ ਰਹਿ ਕੇ ਸਾਰੇ ਕੰਮ ਸਿੱਧ ਕੀਤੇ ਜਾ ਸਕਦੇ ਹਨ ਜਾਂ ਟੀਚਿਆਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਮੌਨ ਨੂੰ ਸਾਰੀਆਂ ਸਾਧਨਾਵਾਂ ਦਾ ਆਧਾਰ ਮੰਨਿਆ ਗਿਆ ਹੈ। ਇਸ ਨਾਲ ਪ੍ਰਾਣੀ ’ਚ ਅਧਿਆਤਮਿਕ ਊਰਜਾ ਪ੍ਰਵਾਹਿਤ ਹੋਣ ਲੱਗਦੀ ਹੈ। ਜਦ ਗਣੇਸ਼ ਜੀ ਨੇ ਮਹਾਭਾਰਤ ਨੂੰ ਲਿਪੀਬੱਧ ਕੀਤਾ ਤਾਂ ਸ਼ੁਰੂ ਤੋਂ ਅੰਤ ਤੱਕ ਉਨ੍ਹਾਂ ਨੇ ਇਕ ਵਾਰ ਵੀ ਮੌਨ ਭੰਗ ਨਹੀਂ ਕੀਤਾ। ਉਹ ਇਕਾਗਰ ਹੋ ਕੇ ਲੇਖਨ ’ਚ ਲੱਗੇ ਰਹੇ। ਕਾਰਜ ਪੂਰਣ ਹੋਣ ’ਤੇ ਮਹਾਰਿਸ਼ੀ ਵੇਦ ਵਿਆਸ ਨੇ ਉਨ੍ਹਾਂ ਦੀ ਇਕਾਗਰਤਾ ਦਾ ਰਹੱਸ ਪੁੱਛਿਆ ਤਾਂ ਗਣੇਸ਼ ਜੀ ਨੇ ਜਵਾਬ ਦਿੱਤਾ ਕਿ ਕਿਸੇ ਵੀ ਸਿੱਧੀ ਨੂੰ ਪ੍ਰਾਪਤ ਕਰਨ ਦਾ ਮੂਲ ਆਧਾਰ ਪ੍ਰਾਣ ਸ਼ਕਤੀ ਨੂੰ ਇਕੱਠਾ ਕਰੀ ਰੱਖਣਾ ਹੈ।
ਵਾਣੀ ਦਾ ਧੀਰਜ ਹੀ ਦਿਲੋ-ਦਿਮਾਗ ਨੂੰ ਇਕਾਗਰ ਰੱਖਣ ਦਾ ਅਚੂਕ ਸਾਧਨ ਹੈ। ਸਾਧਾਰਣ ਤੌਰ ’ਤੇ ਮੌਨ ਦਾ ਮਤਲਬ ਚੁੱਪ ਰਹਿਣ ਨਾਲ ਲਿਆ ਜਾਂਦਾ ਹੈ, ਪਰ ਦਾਰਸ਼ਨਿਕ ਨਜ਼ਰੀਏ ਨਾਲ ਇਸ ਦਾ ਮਤਲਬ ਬਹੁਤ ਵੱਧ ਡੂੰਘਾ ਤੇ ਵਿਆਪਕ ਹੈ। ਵਾਣੀ ’ਤੇ ਵਿਰਾਮ ਦੇ ਕੇ ਮਨ ਅੰਦਰਲੇ ਤੂਫ਼ਾਨਾਂ ’ਚ ਉਲਝੇ ਰਹਿਣਾ ਮੌਨ ਨਹੀਂ ਹੈ। ਵਾਣੀ ਤੇ ਮਨ, ਦੋਵਾਂ ਦਾ ਸ਼ਾਂਤ ਹੋਣਾ ਮੌਨ ਹੈ। ਵਾਣੀ ’ਤੇ ਵਿਰਾਮ ਦੇ ਕੇ ਅੰਦਰੂਨੀ ਮਨ ਦੇ ਸਾਰੇ ਸ਼ੋਰ-ਸ਼ਰਾਬੇ ’ਤੇ ਕਾਬੂ ਕਰਨਾ ਤੇ ਮਨ ਦੀਆਂ ਬਿਰਤੀਆਂ ਨੂੰ ਸ਼ਾਂਤ ਕਰਨਾ ਮੌਨ ਹੈ। ਇਹ ਇਕ ਵਿਗਿਆਨਕ ਤੱਥ ਹੈ ਕਿ ਬਹੁਤ ਵਧ ਅਰਥਹੀਣ ਅਤੇ ਲਗਾਤਾਰ ਵਾਰਤਾਲਾਪ ਨਾਲ ਸਾਡੇ ਸਰੀਰ ਦੀ ਅੰਦਰੂਨੀ ਊਰਜਾ ’ਚ ਕਮੀ ਹੁੰਦੀ ਹੈ।
ਇਸ ਊਰਜਾ ਨੂੰ ਮੌਨ ਸਾਧਨਾ ਨਾਲ ਬਚਾਇਆ ਜਾ ਸਕਦਾ ਹੈ। ਮੌਨ ਰਹਿ ਕੇ ਅੰਦਰੂਨੀ ਊਰਜਾ ਅਤੇ ਅਧਿਆਤਮਿਕ ਊਰਜਾ ’ਚ ਵਾਧਾ ਕੀਤਾ ਜਾ ਸਕਦਾ ਹੈ। ਮਨ, ਵਿਚਾਰ ਅਤੇ ਵਾਣੀ ’ਤੇ ਧੀਰਜ ਰੱਖ ਕੇ ਜਦ ਅਸੀਂ ‘ਮੌਨ’ ਰਹਿੰਦੇ ਹਾਂ ਤਾਂ ਆਤਮਾ ਨਾਲ ਸਿੱਧੇ ਜੁੜਦੇ ਹਾਂ। ਮੌਨ ਆਤਮਾ ਦੇ ਨਾਲ ਸੰਵਾਦ ਦਾ ਸਭ ਤੋਂ ਮਜ਼ਬੂਤ ਸਾਧਨ ਹੈ। ਮੌਨ, ਧਿਆਨ ਦੀ ਇਕ ਜ਼ਰੂਰੀ ਸ਼ਰਤ ਹੈ। ਮੌਨ ਰਹਿ ਕੇ ਹੀ ਅਸੀਂ ਇਕਾਗਰ ਰਹਿ ਕੇ ਧਿਆਨ ਕਰ ਸਕਦੇ ਹਾਂ।
ਇਸ ਧਿਆਨ ਨਾਲ ਹੀ ਅਸੀਂ ਮਨ ਦੇ ਸਾਰੇ ਟਕਰਾਵਾਂ, ਵਿਕਾਰਾਂ, ਜਨੂੰਨਾਂ ਅਤੇ ਆਵੇਗਾਂ 'ਤੇ ਜਿੱਤ ਹਾਸਲ ਕਰ ਕੇ ਉਸ ਹਾਲਤ ’ਚ ਪਹੁੰਚਦੇ ਹਾਂ ਜਦ ਸਾਨੂੰ ਬਿਨਾਂ ਸ਼ਬਦਾਂ ਵਾਲੀ ਸ਼ਾਂਤੀ ਦੇ ਨਾਲ ਅਨੰਤ ਦੀ ਊਰਜਾ ਅਤੇ ਆਨੰਦ ਦਾ ਅਹਿਸਾਸ ਹੁੰਦਾ ਹੈ। ਇਹੀ ਮੌਨ ਦੀ ਸਾਰਥਕਤਾ ਹੈ।
-ਯੋਗੇਂਦਰ ਮਾਥੁਰ।