ਜੇਕਰ ਤੁਸੀਂ ਵੀ ਆਪਣੀ ਕਾਰ 'ਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਰੱਖਣ ਬਾਰੇ ਸੋਚ ਰਹੇ ਹੋ ਤਾਂ ਇਸਨੂੰ ਸਤਿਕਾਰਪੂਰਵਕ ਤੇ ਸਹੀ ਤਰੀਕੇ ਨਾਲ ਰੱਖਣ ਦਾ ਤਰੀਕਾ ਵੀ ਤੁਹਾਨੂੰ ਆਉਣਾ ਚਾਹੀਦਾ ਹੈ। ਅਜਿਹਾ ਨਾ ਕਰਨ 'ਤੇ ਕਈ ਵਾਰ ਦਿੱਕਤ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਕਾਰ ਵਿਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਰੱਖਣਾ ਹੁਣ ਕਾਫ਼ੀ ਆਮ ਹੋ ਚੁੱਕਾ ਹੈ ਕਿਉਂਕਿ ਅਜਿਹਾ ਕਰਨ ਪਿੱਛੇ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਯਾਤਰਾ ਦੌਰਾਨ ਮਨ ਨੂੰ ਸ਼ਾਂਤੀ, ਸੁਰੱਖਿਆ ਤੇ ਸਕੂਨ ਦੀ ਪ੍ਰਾਪਤੀ ਹੁੰਦੀ ਹੈ।
ਇਹ ਕੇਵਲ ਡੈਸ਼ਬੋਰਡ 'ਤੇ ਮੂਰਤੀ ਰੱਖਣ ਤਕ ਹੀ ਸੀਮਤ ਨਹੀਂ ਹੈ, ਬਲਕਿ ਇਸਨੂੰ ਸਤਿਕਾਰਪੂਰਵਕ ਤੇ ਸਾਵਧਾਨੀਪੂਰਵਕ ਰੱਖਣਾ ਵੀ ਬਹੁਤ ਜ਼ਰੂਰੀ ਹੈ, ਬਿਲਕੁਲ ਉਵੇਂ ਹੀ ਜਿਵੇਂ ਤੁਸੀਂ ਘਰ 'ਚ ਰੱਖੀਆਂ ਭਗਵਾਨ ਦੀਆਂ ਮੂਰਤੀਆਂ ਅਤੇ ਤਸਵੀਰਾਂ ਨਾਲ ਕਰਦੇ ਹੋ। ਜੇਕਰ ਤੁਸੀਂ ਵੀ ਆਪਣੀ ਕਾਰ 'ਚ ਭਗਵਾਨ ਕ੍ਰਿਸ਼ਨ ਦੀ ਮੂਰਤੀ ਰੱਖਣ ਬਾਰੇ ਸੋਚ ਰਹੇ ਹੋ, ਤਾਂ ਜਾਣੋ ਇਸਨੂੰ ਸਤਿਕਾਰਪੂਰਵਕ ਅਤੇ ਸਹੀ ਤਰੀਕੇ ਨਾਲ ਰੱਖਣ ਦਾ ਤਰੀਕਾ?
ਜਗ੍ਹਾ ਨੂੰ ਹਮੇਸ਼ਾ ਸਾਫ਼ ਰੱਖੋ: ਗੱਡੀਆਂ 'ਤੇ ਧੂੜ ਸਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਜੰਮ ਜਾਂਦੀ ਹੈ। ਜਿਵੇਂ ਤੁਸੀਂ ਘਰ ਵਿਚ ਕਿਸੇ ਦੇਵੀ-ਦੇਵਤੇ ਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਸਾਫ਼ ਕਰਦੇ ਹੋ, ਬਿਲਕੁਲ ਉਵੇਂ ਹੀ ਸਮੇਂ-ਸਮੇਂ 'ਤੇ ਡੈਸ਼ਬੋਰਡ ਨੂੰ ਵੀ ਹਲਕੇ ਹੱਥਾਂ ਨਾਲ ਪੂੰਝ ਲਿਆ ਕਰੋ।
ਮੂਰਤੀ ਨੂੰ ਠੀਕ ਤਰ੍ਹਾਂ ਸਥਾਪਿਤ ਕਰੋ: ਗੱਡੀ ਚਲਾਉਂਦੇ ਸਮੇਂ ਬ੍ਰੇਕ ਲਗਾਉਣਾ ਤੇ ਅਚਾਨਕ ਮੁੜਨਾ ਵਰਗੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ਵਿਚ ਯਕੀਨੀ ਬਣਾਓ ਕਿ ਮੂਰਤੀ ਮਜ਼ਬੂਤੀ ਨਾਲ ਰੱਖੀ ਹੋਵੇ ਤਾਂ ਜੋ ਗੱਡੀ ਚਲਾਉਂਦੇ ਸਮੇਂ ਉਹ ਡਿੱਗ ਨਾ ਜਾਵੇ।
ਧਾਰਮਿਕ ਰੀਤੀ-ਰਿਵਾਜ ਕਾਰ 'ਚ ਕਰਨ ਤੋਂ ਬਚੋ: ਜੇਕਰ ਤੁਸੀਂ ਅਗਰਬੱਤੀ ਜਾਂ ਦੀਵਾ ਜਗਾਉਂਦੇ ਹੋ ਜਾਂ ਕ੍ਰਿਸ਼ਨ ਭਗਵਾਨ ਦੀ ਛੋਟੀ-ਮੋਟੀ ਪੂਜਾ ਕਰਦੇ ਹੋ ਤਾਂ ਉਹ ਘਰ ਦੇ ਅੰਦਰ ਹੀ ਕਰੋ। ਕਾਰ ਦੇ ਅੰਦਰ ਕੁਝ ਵੀ ਜਗਾਉਣਾ ਅਸੁਰੱਖਿਅਤ ਅਤੇ ਗ਼ੈਰ-ਜ਼ਰੂਰੀ ਹੈ।
ਮੂਰਤੀ ਨੂੰ ਏਅਰਬੈਗ ਦੇ ਕੋਲ ਨਾ ਰੱਖੋ: ਕ੍ਰਿਸ਼ਨ ਜੀ ਦੀ ਮੂਰਤੀ ਨੂੰ ਏਅਰਬੈਗ ਦੇ ਕੋਲ ਨਾ ਰੱਖੋ। ਜੇਕਰ ਗ਼ਲਤੀ ਨਾਲ ਵੀ ਏਅਰਬੈਗ ਖੁੱਲ੍ਹ ਜਾਂਦਾ ਹੈ ਤਾਂ ਛੋਟੀ ਜਿਹੀ ਮੂਰਤੀ ਵੀ ਜ਼ੋਰ ਦੀ ਉੱਡ ਕੇ ਸੱਟ ਪਹੁੰਚਾ ਸਕਦੀ ਹੈ।
ਜ਼ਿਆਦਾ ਸਾਮਾਨ ਨਾ ਰੱਖੋ: ਕਾਰ ਦੇ ਡੈਸ਼ਬੋਰਡ 'ਤੇ ਇੱਕੋ ਮੂਰਤੀ ਕਾਫ਼ੀ ਹੈ। ਡੈਸ਼ਬੋਰਡ ਨੂੰ ਮਾਲਾਵਾਂ, ਤਾਬੀਜ਼ਾਂ, ਸਟਿੱਕਰਾਂ ਤੇ ਕਈ ਮੂਰਤੀਆਂ ਨਾਲ ਭਰਨ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਡੈਸ਼ਬੋਰਡ ਖਿਲਰਿਆ ਹੋਇਆ ਦਿਖਣ ਦੇ ਨਾਲ-ਨਾਲ ਗੱਡੀ ਚਲਾਉਂਦੇ ਸਮੇਂ ਧਿਆਨ ਭਟਕ ਸਕਦਾ ਹੈ।
ਕਾਰ 'ਚ ਖੰਡਿਤ ਮੂਰਤੀਆਂ ਰੱਖਣ ਤੋਂ ਬਚੋ: ਜੇਕਰ ਕਾਰ ਵਿਚ ਰੱਖੀ ਕਿਸੇ ਵੀ ਮੂਰਤੀ 'ਚ ਤਰੇੜ ਆ ਜਾਂਦੀ ਹੈ ਜਾਂ ਉਹ ਟੁੱਟ ਜਾਂਦੀ ਹੈ, ਤਾਂ ਉਸਨੂੰ ਕਾਰ 'ਚ ਨਾ ਛੱਡੋ। ਜ਼ਿਆਦਾਤਰ ਪਰੰਪਰਾਵਾਂ 'ਚ ਖੰਡਿਤ ਮੂਰਤੀਆਂ ਨੂੰ ਸਾਵਧਾਨੀਪੂਰਵਕ ਹਟਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਗਦੇ ਪਾਣੀ 'ਚ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ ਜਾਂ ਸਹੀ ਤਰੀਕੇ ਨਾਲ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।