ਜੇਕਰ ਸੂਰਜ ਨੀਚ ਦਾ ਹੋਵੇ ਜਾਂ ਅਸ਼ੁਭ ਪ੍ਰਭਾਵ ਵਿੱਚ ਹੋਵੇ, ਤਾਂ ਵਿਅਕਤੀ ਨੂੰ ਮਾਨਸਿਕ, ਸਰੀਰਕ ਅਤੇ ਸਮਾਜਿਕ ਪੱਧਰ 'ਤੇ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ। ਜਦਕਿ ਕੁੰਡਲੀ ਵਿੱਚ ਸੂਰਜ ਦਾ ਮਜ਼ਬੂਤ ਹੋਣਾ ਆਤਮ-ਵਿਸ਼ਵਾਸ, ਰਾਜਯੋਗ ਅਤੇ ਚੰਗੀ ਸਿਹਤ ਦੀ ਗਾਰੰਟੀ ਦਿੰਦਾ ਹੈ। ਆਓ ਇਸ ਲੇਖ ਵਿੱਚ ਜਾਣਦੇ ਹਾਂ ਕਮਜ਼ੋਰ ਸੂਰਜ ਦੇ ਕੀ ਸੰਕੇਤ ਹਨ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ ਸੂਰਜ ਨੂੰ ਗ੍ਰਹਿਆਂ ਦਾ ਰਾਜਾ ਤੇ ਆਤਮਾ ਦਾ ਕਾਰਕ ਮੰਨਿਆ ਗਿਆ ਹੈ। ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਦਾ ਕਮਜ਼ੋਰ ਹੋਣਾ ਉਸ ਦੇ ਜੀਵਨ ਦੀ ਚਮਕ ਨੂੰ ਫਿੱਕਾ ਕਰ ਦਿੰਦਾ ਹੈ। ਜੇਕਰ ਸੂਰਜ ਨੀਚ ਦਾ ਹੋਵੇ ਜਾਂ ਅਸ਼ੁਭ ਪ੍ਰਭਾਵ ਵਿੱਚ ਹੋਵੇ, ਤਾਂ ਵਿਅਕਤੀ ਨੂੰ ਮਾਨਸਿਕ, ਸਰੀਰਕ ਅਤੇ ਸਮਾਜਿਕ ਪੱਧਰ 'ਤੇ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ। ਜਦਕਿ ਕੁੰਡਲੀ ਵਿੱਚ ਸੂਰਜ ਦਾ ਮਜ਼ਬੂਤ ਹੋਣਾ ਆਤਮ-ਵਿਸ਼ਵਾਸ, ਰਾਜਯੋਗ ਅਤੇ ਚੰਗੀ ਸਿਹਤ ਦੀ ਗਾਰੰਟੀ ਦਿੰਦਾ ਹੈ। ਆਓ ਇਸ ਲੇਖ ਵਿੱਚ ਜਾਣਦੇ ਹਾਂ ਕਮਜ਼ੋਰ ਸੂਰਜ ਦੇ ਕੀ ਸੰਕੇਤ ਹਨ।
ਆਤਮ-ਵਿਸ਼ਵਾਸ ਦੀ ਕਮੀ: ਸੂਰਜ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂ 'ਤੇ ਘਬਰਾਉਣ ਲੱਗਦੇ ਹੋ ਜਾਂ ਫੈਸਲੇ ਲੈਣ 'ਚ ਦੁਵਿਧਾ (ਕਨਫਿਊਜ਼ਨ) ਮਹਿਸੂਸ ਕਰਦੇ ਹੋ ਤਾਂ ਇਹ ਕਮਜ਼ੋਰ ਸੂਰਜ ਦਾ ਸੰਕੇਤ ਹੈ।
ਮਾਣ-ਸਤਿਕਾਰ 'ਚ ਕਮੀ: ਸਖ਼ਤ ਮਿਹਨਤ ਤੋਂ ਬਾਅਦ ਵੀ ਜੇਕਰ ਤੁਹਾਨੂੰ ਕੰਮ ਵਾਲੀ ਥਾਂ ਜਾਂ ਸਮਾਜ ਵਿਚ ਉਸਦਾ ਕ੍ਰੈਡਿਟ ਨਹੀਂ ਮਿਲ ਰਹਾ ਤਾਂ ਸਮਝ ਲਓ ਕਿ ਤੁਹਾਡਾ ਸੂਰਜ ਸ਼ੁਭ ਫਲ ਨਹੀਂ ਦੇ ਰਿਹਾ।
ਸਰਕਾਰੀ ਕੰਮਾਂ 'ਚ ਰੁਕਾਵਟ: ਜੇਕਰ ਵਾਰ-ਵਾਰ ਸਰਕਾਰੀ ਖੇਤਰ 'ਚ ਤੁਹਾਡੇ ਕੰਮ ਅਟਕ ਰਹੇ ਹਨ ਜਾਂ ਬਿਨਾਂ ਵਜ੍ਹਾ ਕਾਨੂੰਨੀ ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਤੁਹਾਡੀ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਖ਼ਰਾਬ ਹੈ।
ਹੱਡੀਆਂ ਦੀ ਸਮੱਸਿਆ: ਸਰੀਰਕ ਤੌਰ 'ਤੇ ਸੂਰਜ ਦਾ ਸਬੰਧ ਹੱਡੀਆਂ ਨਾਲ ਹੁੰਦਾ ਹੈ। ਬਿਨਾਂ ਵਜ੍ਹਾ ਸਰੀਰ 'ਚ ਦਰਦ ਰਹਿਣਾ ਸੂਰਜ ਦੇ ਨਕਾਰਾਤਮਕ ਪ੍ਰਭਾਵ ਨੂੰ ਦਰਸਾਉਂਦਾ ਹੈ।
ਪਿਤਾ ਨਾਲ ਅਣਬਣ: ਸੂਰਜ ਪਿਤਾ ਦਾ ਕਾਰਕ ਹੈ। ਜੇਕਰ ਪਿਤਾ ਦੇ ਨਾਲ ਤੁਹਾਡੇ ਰਿਸ਼ਤੇ ਸੁਖਾਵੇਂ ਨਹੀਂ ਹਨ ਜਾਂ ਪਿਤਾ ਨੂੰ ਲਗਾਤਾਰ ਕਸ਼ਟ ਰਹਿੰਦਾ ਹੈ ਤਾਂ ਤੁਹਾਡੀ ਕੁੰਡਲੀ 'ਚ ਸੂਰਜ ਪੀੜਤ ਹੋ ਸਕਦਾ ਹੈ।
ਆਲਸ: ਜੇਕਰ ਤੁਸੀਂ ਸਵੇਰੇ ਦੇਰ ਤਕ ਸੌਂਦੇ ਹੋ ਅਤੇ ਪੂਰਾ ਦਿਨ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਕਮਜ਼ੋਰ ਸੂਰਜ ਦੇ ਸੰਕੇਤਾਂ ਵਿੱਚੋਂ ਇੱਕ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।