ਕਈ ਵਾਰ ਦੇਖਣ 'ਚ ਆਉਂਦਾ ਹੈ ਕਿ 36 'ਚੋਂ 32 ਗੁਣ ਮਿਲਣ ਦੇ ਬਾਵਜੂਦ ਵਿਆਹ ਸਫਲ ਨਹੀਂ ਹੋ ਪਾਉਂਦੀ ਤੇ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਸਿਰਫ਼ ਗੁਣਾਂ ਦਾ ਮਿਲਾਨ ਹੀ ਕਾਫ਼ੀ ਹੈ? ਜੋਤਿਸ਼ ਸ਼ਾਸਤਰ ਅਨੁਸਾਰ, ਗੁਣਾਂ ਤੋਂ ਕਿਤੇ ਵੱਧ ਮਹੱਤਵਪੂਰਨ ਦੋਸ਼ਾਂ ਨੂੰ ਜਾਣਨਾ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ 'ਚ ਵਿਆਹ ਤੋਂ ਪਹਿਲਾਂ ਕੁੰਡਲੀ ਮਿਲਾਨ ਦੀ ਪਰੰਪਰਾ ਸਦੀਆਂ ਪੁਰਾਣੀ ਹੈ। ਅਕਸਰ ਮੰਨਿਆ ਜਾਂਦਾ ਹੈ ਕਿ ਜੇਕਰ ਵਰ-ਕੰਨਿਆ ਦੇ 36 'ਚੋਂ 28 ਜਾਂ 30 ਗੁਣ ਮਿਲ ਜਾਣ ਤਾਂ ਵਿਆਹੁਤਾ ਜੀਵਨ ਸੁਖੀ ਹੋਵੇਗਾ। ਪਰ ਕਈ ਵਾਰ ਦੇਖਣ 'ਚ ਆਉਂਦਾ ਹੈ ਕਿ 36 'ਚੋਂ 32 ਗੁਣ ਮਿਲਣ ਦੇ ਬਾਵਜੂਦ ਵਿਆਹ ਸਫਲ ਨਹੀਂ ਹੋ ਪਾਉਂਦਾ ਤੇ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਸਿਰਫ਼ ਗੁਣਾਂ ਦਾ ਮਿਲਾਨ ਹੀ ਕਾਫ਼ੀ ਹੈ? ਜੋਤਿਸ਼ ਸ਼ਾਸਤਰ ਅਨੁਸਾਰ, ਗੁਣਾਂ ਤੋਂ ਕਿਤੇ ਵੱਧ ਮਹੱਤਵਪੂਰਨ ਦੋਸ਼ਾਂ ਨੂੰ ਜਾਣਨਾ ਹੁੰਦਾ ਹੈ।
ਕੁੰਡਲੀ ਮਿਲਾਨ 'ਚ ਕੁੱਲ 36 ਗੁਣ ਹੁੰਦੇ ਹਨ। ਪਰ ਇਹ ਗੁਣ ਸਿਰਫ਼ ਮਾਨਸਿਕ ਅਤੇ ਭਾਵਨਾਤਮਕ ਅਨੁਕੂਲਤਾ ਨੂੰ ਦਰਸਾਉਂਦੇ ਹਨ। ਵਿਆਹ ਦੀ ਸਫਲਤਾ ਲਈ ਕੁੰਡਲੀ ਦੇ ਸੱਤਵੇਂ ਭਾਵ (ਵਿਆਹ ਭਾਵ) ਤੇ ਅੱਠਵੇਂ ਭਾਵ ਯਾਨੀ ਉਮਰ ਤੇ ਮੰਗਲ ਦੀ ਸਥਿਤੀ ਦੀ ਮਜ਼ਬੂਤੀ ਦੇਖਣਾ ਜ਼ਰੂਰੀ ਹੁੰਦਾ ਹੈ। ਜੇਕਰ ਗੁਣ ਵੱਧ ਮਿਲਦੇ ਹਨ, ਪਰ ਵਿਆਹ ਦਾ ਸੁਆਮੀ ਕਮਜ਼ੋਰ ਹੈ ਤਾਂ ਰਿਸ਼ਤਾ ਟਿਕਣਾ ਮੁਸ਼ਕਲ ਹੁੰਦਾ ਹੈ।
ਜੇਕਰ ਦੁੱਲ੍ਹਾ-ਦੁਲਹਨ ਦੋਵਾਂ ਦੀ ਨਾੜੀ ਸਮਾਨ ਹੋਵੇ ਤਾਂ ਨਾੜੀ ਦੋਸ਼ ਬਣਦਾ ਹੈ। ਜੋਤਿਸ਼ ਅਨੁਸਾਰ, ਸਮਾਨ ਨਾੜੀ ਹੋਣ 'ਤੇ ਵਿਆਹੁਤਾ ਜੀਵਨ ਵਿਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੇ ਸੰਤਾਨ ਪ੍ਰਾਪਤੀ 'ਚ ਰੁਕਾਵਟ ਆ ਸਕਦੀ ਹੈ। ਕਈ ਵਾਰ ਇਹ ਦੋਸ਼ ਪਤੀ-ਪਤਨੀ ਵਿਚਾਲੇ ਵੈਚਾਰਿਕ ਮੱਤਭੇਦਾਂ ਦਾ ਕਾਰਨ ਵੀ ਬਣਦਾ ਹੈ।
ਮੰਗਲ ਗ੍ਰਹਿ ਨੂੰ ਸਾਹਸ, ਊਰਜਾ ਤੇ ਕ੍ਰੋਧ ਦਾ ਕਾਰਕ ਮੰਨਿਆ ਜਾਂਦਾ ਹੈ। ਜੇਕਰ ਇਕ ਸਾਥੀ ਮੰਗਲੀਕ ਹੈ ਤੇ ਦੂਜਾ ਨਹੀਂ, ਤਾਂ ਸੁਭਾਅ ਅਤੇ ਊਰਜਾ 'ਚ ਬਹੁਤ ਵੱਡਾ ਅੰਤਰ ਆ ਜਾਂਦਾ ਹੈ ਜਿਸ ਨਾਲ ਦੋਵਾਂ ਵਿਚਾਲੇ ਬਿਨਾਂ ਵਜ੍ਹਾ ਦੇ ਵਿਵਾਦ ਹੁੰਦੇ ਹਨ। ਇਸ ਨੂੰ ਨਜ਼ਰਅੰਦਾਜ਼ ਕਰਨਾ ਵਿਆਹੁਤਾ ਜੀਵਨ ਦੀ ਸ਼ਾਂਤੀ ਨੂੰ ਖਤਮ ਕਰ ਸਕਦਾ ਹੈ।
ਮਹਾਮ੍ਰਿਤੁੰਜੈ ਮੰਤਰ ਦਾ ਜਾਪ: ਨਾੜੀ ਦੋਸ਼ ਦੇ ਅਸ਼ੁਭ ਪ੍ਰਭਾਵ ਤੋਂ ਬਚਣ ਲਈ ਰੋਜ਼ਾਨਾ ਮਹਾਮ੍ਰਿਤੁੰਜੈ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਸੋਨੇ ਦਾ ਦਾਨ: ਜੋਤਿਸ਼ ਅਨੁਸਾਰ, ਨਾੜੀ ਦੋਸ਼ ਲਈ ਸੋਨੇ ਦਾ ਦਾਨ ਆਪਣੀ ਸਮਰੱਥਾ ਅਨੁਸਾਰ ਕਰੋ।
ਅੰਨ ਅਤੇ ਵਸਤਰ ਦਾਨ: ਸੰਕਲਪ ਲੈ ਕੇ ਬ੍ਰਾਹਮਣਾਂ ਜਾਂ ਲੋੜਵੰਦਾਂ ਨੂੰ ਅਨਾਜ ਅਤੇ ਕੱਪੜਿਆਂ ਦਾ ਦਾਨ ਕਰੋ।
ਵਿਧੀ-ਵਿਧਾਨ ਨਾਲ ਪੂਜਾ: ਜੇਕਰ ਨਾੜੀ ਦੋਸ਼ ਹੈ ਤਾਂ ਕਿਸੇ ਜਾਣਕਾਰ ਤੋਂ ਇਸ ਦੀ ਪੂਜਾ-ਪਾਠ ਕਰਵਾਓ।
ਕੁੰਭ ਵਿਆਹ: ਜੇਕਰ ਵਿਆਹ ਤੋਂ ਪਹਿਲਾਂ ਮੰਗਲ ਦੋਸ਼ ਦਾ ਪਤਾ ਚੱਲਦਾ ਹੈ ਤਾਂ ਮੰਗਲ ਜਾਤਕ ਦਾ ਵਿਆਹ ਪਹਿਲਾਂ ਕਿਸੇ ਘੜੇ, ਪਿੱਪਲ ਦੇ ਰੁੱਖ ਜਾਂ ਭਗਵਾਨ ਵਿਸ਼ਨੂੰ ਦੀ ਮੂਰਤੀ ਨਾਲ ਕਰਵਾਇਆ ਜਾਂਦਾ ਹੈ।
ਹਨੂਮਾਨ ਚਾਲੀਸਾ ਦਾ ਪਾਠ: ਮੰਗਲ ਦੋਸ਼ ਲਈ ਹਨੂਮਾਨ ਜੀ ਦੀ ਪੂਜਾ ਸਭ ਤੋਂ ਸ਼ੁਭ ਹੈ। ਹਰ ਮੰਗਲਵਾਰ ਨੂੰ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਤੇ ਸਿੰਧੂਰ ਚੜ੍ਹਾਓ।
ਮੰਗਲੀਕ ਦਾ ਵਿਆਹ ਮੰਗਲੀਕ ਨਾਲ: ਸਭ ਤੋਂ ਵੱਡਾ ਉਪਾਅ ਇਹੀ ਹੈ ਕਿ ਮਾਂਗਲਿਕ ਦਾ ਵਿਆਹ ਮੰਗਲੀਕ ਨਾਲ ਹੀ ਕੀਤਾ ਜਾਵੇ ਜਿਸ ਨਾਲ ਦੋਵਾਂ ਦੀ ਊਰਜਾ ਸਮਾਨ ਹੋ ਜਾਂਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।