ਹੋਲਿਕਾ ਦੀ ਸੁਆਹ ਨੂੰ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ। ਪੌਰਾਣਿਕ ਕਥਾਵਾਂ ਅਨੁਸਾਰ, ਜਿਸ ਤਰ੍ਹਾਂ ਅਗਨੀ ਨੇ ਅਸੁਰਰਾਜ ਹਰਨਾਖਸ਼ ਦੀ ਬੁਰਾਈ ਨੂੰ ਸਾੜ ਕੇ ਭਸਮ ਕਰ ਦਿੱਤਾ ਸੀ, ਉਸੇ ਤਰ੍ਹਾਂ ਇਹ ਸੁਆਹ ਸਾਡੇ ਜੀਵਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਜਦੋਂ ਅਸੀਂ ਇਸ ਸੁਆਹ ਨੂੰ ਸ਼ਰਧਾ ਨਾਲ ਆਪਣੇ ਘਰ ਲਿਆਉਂਦੇ ਹਾਂ, ਤਾਂ ਇਹ ਘਰ ਦੇ ਅੰਦਰ ਮੌਜੂਦ ਕਿਸੇ ਵੀ ਤਰ੍ਹਾਂ ਦੇ ਦੋਸ਼ ਨੂੰ ਸ਼ਾਂਤ ਕਰਦੀ ਹੈ।

ਦਿਵਿਆ ਗੌਤਮ, ਐਸਟ੍ਰੋਪੱਤਰੀ : Holika Dahan 2026 : ਬੁਰਾਈ 'ਤੇ ਸੱਚਾਈ ਦੀ ਜਿੱਤ ਦਾ ਤਿਉਹਾਰ ਹੋਲੀ ਆਪਣੇ ਨਾਲ ਬਹੁਤ ਸਾਰੀ ਸਕਾਰਾਤਮਕ ਊਰਜਾ ਲੈ ਕੇ ਆਉਂਦਾ ਹੈ। 2 ਮਾਰਚ 2026 ਦੀ ਸ਼ਾਮ ਨੂੰ ਜਦੋਂ ਹੋਲਿਕਾ ਦਹਿਨ ਹੋਵੇਗਾ, ਤਾਂ ਉਹ ਸਮਾਂ ਸਿਰਫ਼ ਅਗਨੀ ਪੂਜਣ ਦਾ ਹੀ ਨਹੀਂ, ਸਗੋਂ ਆਪਣੇ ਜੀਵਨ ਵਿੱਚੋਂ ਦਰਿੱਦਰਤਾ ਨੂੰ ਦੂਰ ਕਰਨ ਦਾ ਵੀ ਹੋਵੇਗਾ। ਜੋਤਿਸ਼ ਸ਼ਾਸਤਰ ਅਨੁਸਾਰ, ਹੋਲਿਕਾ ਦਹਿਨ ਤੋਂ ਬਾਅਦ ਬਚੀ ਹੋਈ ਸਵਾਹ ਕੋਈ ਸਧਾਰਨ ਸੁਆਹ ਨਹੀਂ ਹੁੰਦੀ, ਸਗੋਂ ਇਸ ਵਿੱਚ ਨਕਾਰਾਤਮਕਤਾ ਨੂੰ ਖ਼ਤਮ ਕਰਨ ਦੀ ਅਦਭੁਤ ਸ਼ਕਤੀ ਹੁੰਦੀ ਹੈ। ਜੇਕਰ ਤੁਸੀਂ ਇਸ ਸਵਾਹ ਦੀ ਸਹੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਘਰ ਵਿੱਚ ਸਾਲ ਭਰ ਸੁਖ-ਸਮ੍ਰਿਧੀ ਬਣੀ ਰਹਿੰਦੀ ਹੈ ਅਤੇ ਧਨ ਦੀ ਕਮੀ ਹੋਣ ਦਾ ਖ਼ਦਸ਼ਾ ਖ਼ਤਮ ਹੋ ਜਾਂਦਾ ਹੈ।
ਹੋਲਿਕਾ ਦੀ ਸੁਆਹ ਨੂੰ ਬਹੁਤ ਹੀ ਪਵਿੱਤਰ ਮੰਨਿਆ ਗਿਆ ਹੈ। ਪੌਰਾਣਿਕ ਕਥਾਵਾਂ ਅਨੁਸਾਰ, ਜਿਸ ਤਰ੍ਹਾਂ ਅਗਨੀ ਨੇ ਅਸੁਰਰਾਜ ਹਰਨਾਖਸ਼ ਦੀ ਬੁਰਾਈ ਨੂੰ ਸਾੜ ਕੇ ਭਸਮ ਕਰ ਦਿੱਤਾ ਸੀ, ਉਸੇ ਤਰ੍ਹਾਂ ਇਹ ਸੁਆਹ ਸਾਡੇ ਜੀਵਨ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਜਦੋਂ ਅਸੀਂ ਇਸ ਸੁਆਹ ਨੂੰ ਸ਼ਰਧਾ ਨਾਲ ਆਪਣੇ ਘਰ ਲਿਆਉਂਦੇ ਹਾਂ, ਤਾਂ ਇਹ ਘਰ ਦੇ ਅੰਦਰ ਮੌਜੂਦ ਕਿਸੇ ਵੀ ਤਰ੍ਹਾਂ ਦੇ ਦੋਸ਼ ਨੂੰ ਸ਼ਾਂਤ ਕਰਦੀ ਹੈ। ਇਸ ਨੂੰ ਘਰ ਵਿਚ ਰੱਖਣ ਨਾਲ ਕਾਰੋਬਾਰ ਵਿੱਚ ਉੱਨਤੀ ਹੁੰਦੀ ਹੈ ਅਤੇ ਪਰਿਵਾਰਕ ਮੈਂਬਰਾਂ 'ਚ ਸਹਿਜਤਾ ਵਧਦੀ ਹੈ। ਇਹ ਸਵਾਹ ਇਸ ਗੱਲ ਦਾ ਪ੍ਰਤੀਕ ਹੈ ਕਿ ਹੁਣ ਪੁਰਾਣਾ ਸਮਾਂ ਬੀਤ ਚੁੱਕਾ ਹੈ ਅਤੇ ਇੱਕ ਨਵੀਂ ਖੁਸ਼ਹਾਲ ਸ਼ੁਰੂਆਤ ਹੋ ਰਹੀ ਹੈ।
ਹੋਲਿਕਾ ਦਹਿਨ ਦੇ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਹੋਲਿਕਾ ਦੀ ਥੋੜ੍ਹੀ ਜਿਹੀ ਸੁਆਹ ਘਰ ਲੈ ਆਓ। ਇਸ ਸੁਆਹ ਨੂੰ ਇਕ ਲਾਲ ਰੰਗ ਦੇ ਰੇਸ਼ਮੀ ਕੱਪੜੇ 'ਚ ਬੰਨ੍ਹ ਲਓ ਅਤੇ ਉਸ ਦੇ ਨਾਲ ਚਾਂਦੀ ਦਾ ਇਕ ਸਿੱਕਾ ਜਾਂ ਇਕ ਸੁਪਾਰੀ ਰੱਖ ਦਿਓ। ਹੁਣ ਇਸ ਪੋਟਲੀ ਨੂੰ ਆਪਣੇ ਘਰ ਦੀ ਤਿਜੋਰੀ ਜਾਂ ਧਨ ਰੱਖਣ ਵਾਲੀ ਥਾਂ 'ਤੇ ਰੱਖ ਦਿਓ।
ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਸਾਲ ਭਰ ਬਣੀ ਰਹਿੰਦੀ ਹੈ ਅਤੇ ਬੇਵਜ੍ਹਾ ਦੇ ਖ਼ਰਚਿਆਂ 'ਤੇ ਲਗਾਮ ਲੱਗਦੀ ਹੈ। ਇਸ ਨਾਲ ਪਿਤਾ ਦੀ ਸੰਪਤੀ ਵਿੱਚ ਵੀ ਬਰਕਤ ਹੁੰਦੀ ਹੈ ਅਤੇ ਆਰਥਿਕ ਤੰਗੀ ਆਉਣ ਦਾ ਖ਼ਦਸ਼ਾ ਦੂਰ ਹੋ ਜਾਂਦਾ ਹੈ।
ਜੇਕਰ ਤੁਹਾਡੇ ਘਰ ਵਿਚ ਅਕਸਰ ਛੋਟੇ-ਮੋਟੇ ਝਗੜੇ ਜਾਂ ਕਲੇਸ਼ ਹੁੰਦਾ ਰਹਿੰਦਾ ਹੈ ਤਾਂ ਹੋਲਿਕਾ ਦੀ ਸੁਆਹ ਨੂੰ ਪਾਣੀ 'ਚ ਮਿਲਾ ਕੇ ਪੂਰੇ ਘਰ 'ਚ ਉਸ ਦਾ ਛਿੜਕਾਅ ਕਰੋ। ਇਸ ਨਾਲ ਘਰ ਦੀ ਨਕਾਰਾਤਮਕ ਊਰਜਾ ਨਸ਼ਟ ਹੁੰਦੀ ਹੈ ਅਤੇ ਆਪਸੀ ਪਿਆਰ ਵਧਦਾ ਹੈ। ਜੇਕਰ ਕਿਸੇ ਮੈਂਬਰ ਨੂੰ ਵਾਰ-ਵਾਰ ਨਜ਼ਰ ਲੱਗਣ ਦਾ ਡਰ ਰਹਿੰਦਾ ਹੈ ਤਾਂ ਇਸ ਸਵਾਹ ਦਾ ਤਿਲਕ ਉਸ ਦੇ ਮੱਥੇ 'ਤੇ ਲਗਾਉਣ ਨਾਲ ਉਸ ਨੂੰ ਸੁਰੱਖਿਆ ਮਿਲਦੀ ਹੈ। ਇਹ ਛੋਟੀ ਜਿਹੀ ਸਵਾਹ ਤੁਹਾਡੇ ਜੀਵਨ ਦੇ ਸੰਚਾਲਨ ਨੂੰ ਬਹੁਤ ਆਸਾਨ ਅਤੇ ਸੁਖਦ ਬਣਾ ਸਕਦੀ ਹੈ। ਜਦੋਂ ਮਨ ਤੇ ਘਰ ਸ਼ਾਂਤ ਹੁੰਦਾ ਹੈ, ਉਦੋਂ ਹੀ ਵਿਅਕਤੀ ਆਪਣੀਆਂ ਵੱਡੀਆਂ ਇੱਛਾਵਾਂ ਪੂਰੀਆਂ ਕਰਨ ਦੀ ਦਿਸ਼ਾ ਵਿਚ ਸਹੀ ਕਦਮ ਵਧਾ ਪਾਉਂਦਾ ਹੈ।