Happy MahaShivratri 2020 : ਧਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਸ਼ਿਵਲਿੰਗ 'ਤੇ ਗਊ ਦੁੱਧ ਨਾਲ, ਸੁੱਖ ਸਮ੍ਰਿੱਧੀ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਗਊ ਦੁੱਧ ਵਿਚ ਚੀਨੀ ਤੇ ਮੇਵੇ ਦੇ ਘੋਲ ਨਾਲ, ਦੁਸ਼ਮਣਾਂ ਦੇ ਵਿਨਾਸ਼ ਲਈ ਸਰ੍ਹੋਂ ਦੇ ਤੇਲ ਨਾਲ, ਪੁੱਤਰ ਪ੍ਰਾਪਤੀ ਹੇਤੂ ਮੱਖਨ ਜਾਂ ਘੀ ਨਾਲ ਅਤੇ ਭੂਮੀ ਹਵਨ ਤੇ ਵਾਹਨ ਦੀ ਪ੍ਰਾਪਤੀ ਹੇਤੂ ਸ਼ਹਿਦ ਨਾਲ ਰੁਦਰਾਭਿਸ਼ੇਕ ਕਰਨਾ ਚਾਹੀਦੈ।
ਵੱਖ-ਵੱਖ ਵਸਤਾਂ ਨਾਲ ਅਭਿਸ਼ੇਕ
ਮਹਾ ਸ਼ਿਵਰਾਤਰੀ (Happy MahaShivratri 2020) ਦੇ ਪਾਵਨ ਪੁਰਬ ਮੌਕੇ ਭਗਵਾਨ ਸ਼ਿਵ ਦਾ ਅਭਿਸ਼ੇਕ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਜਿਸ ਵਿਚ ਜਲ ਅਭਿਸ਼ੇਕ ਜਲ ਨਾਲ, ਦੁੱਧ ਅਭਿਸ਼ੇਕ ਦੁੱਧ ਸਮੇਤ ਗੁੜ ਵਾਲੇ ਜਲ ਨਾਲ, ਤੀਰਥ ਸਥਲਾਂ ਦੀਆਂ ਨਦੀਆਂ ਦੇ ਪਵਿੱਤਰ ਜਲ ਨਾਲ, ਗੰਨੇ ਦੇ ਰਸ ਨਾਲ, ਵੱਖ-ਵੱਖ ਫੁੱਲਾਂ ਦੇ ਰਸ ਨਾਲ ਅਤੇ ਦਹੀ ਨਾਲ ਅਭਿਸ਼ੇਕ ਕਰ ਸਕਦੇ ਹਾਂ। ਕਈ ਭਗਤ ਸੂਰਜ ਚੜ੍ਹਨ ਸਮੇਂ ਪਵਿੱਤਰ ਨਦੀਆਂ ਜਿਵੇਂ ਗੰਗਾ, ਯਮੁਨਾ, ਕਿਸੇ ਪਵਿੱਤਰ ਸਰੋਵਰ ਅਤੇ ਖਜੁਰਾਹੋ ਦੇ ਸ਼ਿਵ ਸਾਗਰ ਆਦਿ ਵਿਚ ਇਸ਼ਨਾਨ ਵੀ ਕਰਦੇ ਹਨ। ਇਹ ਸ਼ੁੱਧੀ ਲਈ ਅਨੁਸ਼ਠਾਨ ਮੰਨਿਆ ਜਾਂਦਾ ਹੈ। ਇਸ ਇਸ਼ਨਾਨ ਤੋਂ ਬਾਅਦ ਸਵੱਛ ਵਸਤਰ ਪਹਿਨ ਕੇ ਸ਼ਿਵਲਿੰਗ ਨੂੰ ਇਸ਼ਨਾਨ ਕਰਵਾਉਣ ਲਈ ਮੰਦਰਾਂ 'ਚ ਪਾਣੀ ਦਾ ਬਰਤਨ ਲੈ ਜਾਂਦੇ ਹਨ। ਇਸ ਦਿਨ ਸੂਰਜ, ਵਿਸ਼ਨੂੰ ਅਤੇ ਸ਼ਿਵ ਯਾਨਿ ਤ੍ਰਿਦੇਵਾਂ ਦੀ ਪ੍ਰਾਰਥਨਾ ਹੁੰਦੀ ਹੈ। ਪੂਜਾ ਤੋਂ ਬਾਅਦ ਸ਼ਿਵਲਿੰਗ ਦੀ ਤਿੰਨ ਜਾਂ ਸੱਤ ਵਾਰ ਪਰਿਕਰਮਾ ਕਰਨ ਦਾ ਵੀ ਵਿਧਾਨ ਹੈ। ਅਖੀਰ ਵਿਚ ਇਕ ਵਾਰੀ ਫਿਰ ਸ਼ਿਵਲਿੰਗ 'ਤੇ ਪਾਣੀ ਜਾਂ ਦੁੱਧ ਚੜ੍ਹਾਉਂਦੇ ਹਨ।
ਹਰ ਸਮੱਗਰੀ ਦਾ ਅਰਥ
ਸ਼ਿਵ ਪੁਰਾਣ ਅਨੁਸਾਰ ਮਹਾਸ਼ਿਵਰਾਤਰੀ ਪੂਜਾ ਵਿਚ ਛੇ ਵਸਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਇਕ ਵਿਸ਼ੇਸ਼ ਅਰਥ ਵੀ ਹੈ। ਜੋ ਇਸ ਤਰ੍ਹਾਂ ਹਨ-ਸ਼ਿਵਲਿੰਗ ਦਾ ਜਲ, ਦੁੱਧ ਅਤੇ ਸ਼ਹਿਦ ਨਾਲ ਅਭਿਸ਼ੇਕ ਕਰਦੇ ਹਨ ਜੋ ਸ਼ਿਵ ਨੂੰ ਉਨ੍ਹਾਂ ਦੇ ਕੰਠ ਵਿਚ ਧਾਰਨ ਕੀਤੇ ਗਏ ਜ਼ਹਿਰ ਨੂੰ ਸੀਤਲ ਕਰਨ ਦਾ ਪ੍ਰਤੀਕ ਹਨ। ਉਨ੍ਹਾਂ ਨੂੰ ਬੇਰ ਅਤੇ ਬੇਲ ਦੇ ਪੱਤੇ ਚੜ੍ਹਾਉਂਦੇ ਹਨ ਜੋ ਆਤਮਾ ਦੀ ਸ਼ੁੱਧੀ ਦੀ ਨੁਮਾਇੰਦਗੀ ਕਰਦੇ ਹਨ। ਸ਼ਿਵ ਨੂੰ ਲਗਾਇਆ ਜਾਣ ਵਾਲਾ ਸੰਦੂਰ ਪੁੰਨ ਦੀ ਨੁਮਾਇੰਦਗੀ ਕਰਦਾ ਹੈ। ਫਲ਼ ਚੜ੍ਹਾਉਣਾ ਲੰਮੀ ਉਮਰ ਅਤੇ ਇੱਛਾਵਾਂ ਦੀ ਸੰਤੁਸ਼ਟੀ ਨੂੰ ਦਰਸਾਉਂਦਾ ਹੈ। ਧੁੱਪ, ਅੰਨ, ਧਨ ਦੀ ਚੰਗੀ ਪੈਦਾਵਾਰ ਲਈ ਕੀਤੀ ਜਾਂਦੀ ਹੈ। ਦੀਪਕ ਜੋ ਗਿਆਨ ਦੀ ਪ੍ਰਾਪਤੀ ਲਈ ਪ੍ਰਜਵੱਲਿਤ ਕੀਤਾ ਜਾਂਦਾ ਹੈ ਉੱਥੇ ਪਾਨ ਦੇ ਪੱਤੇ ਜੋ ਸੰਸਾਰਕ ਸੁੱਖਾਂ ਨਾਲ ਸੰਤੋਸ਼ ਪ੍ਰਦਾਨ ਕਰਦੇ ਹਨ।
ਰੁਦਰਾਭਿਸ਼ੇਕ
ਭਗਵਾਨ ਸ਼ਿਵ ਦਾ ਪੂਜਨ ਤੇ ਰੁਦਰਾਭਿਸ਼ੇਕ ਦਾ ਵਿਸ਼ੇਸ਼ ਮਹੱਤਵ ਹੈ। ਰੁਦਰਾਭਿਸ਼ੇਕ ਕਰਨ ਨਾਲ ਕੰਮ ਦੀ ਸਿੱਧੀ ਜਲਦ ਹੁੰਦੀ ਹੈ। ਧਨ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਸ਼ਿਵਲਿੰਗ 'ਤੇ ਗਊ ਦੁੱਧ ਨਾਲ, ਸੁੱਖ ਸਮ੍ਰਿੱਧੀ ਦੀ ਇੱਛਾ ਰੱਖਣ ਵਾਲੇ ਵਿਅਕਤੀ ਨੂੰ ਗਊ ਦੁੱਧ ਵਿਚ ਚੀਨੀ ਤੇ ਮੇਵੇ ਦੇ ਘੋਲ ਨਾਲ, ਦੁਸ਼ਮਣਾਂ ਦੇ ਵਿਨਾਸ਼ ਲਈ ਸਰ੍ਹੋਂ ਦੇ ਤੇਲ ਨਾਲ, ਪੁੱਤਰ ਪ੍ਰਾਪਤੀ ਹੇਤੂ ਮੱਖਨ ਜਾਂ ਘੀ ਨਾਲ ਅਤੇ ਭੂਮੀ ਹਵਨ ਤੇ ਵਾਹਨ ਦੀ ਪ੍ਰਾਪਤੀ ਹੇਤੂ ਸ਼ਹਿਦ ਨਾਲ ਰੁਦਰਾਭਿਸ਼ੇਕ ਕਰਨਾ ਚਾਹੀਦੈ।