ਦੁਸਹਿਰੇ ਵਾਲੇ ਦਿਨ ਰਾਵਣ ਨੂੰ ਸਾੜਿਆ ਗਿਆ ਸੀ ਅਤੇ ਇਹ ਪਰੰਪਰਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ। ਹਿੰਦੂ ਪੰਚਾਂਗ ਅਨੁਸਾਰ, ਅਸ਼ਵਿਨ ਮਾਸ ਦੇ ਸ਼ੁਕਲ ਪੱਖ ਦੀ ਦਸ਼ਮੀ ਤਰੀਕ ਨੂੰ (ਦੀਵਾਲੀ ਤੋਂ ਠੀਕ 20 ਦਿਨ ਪਹਿਲਾਂ) ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 25 ਅਕਤੂਬਰ ਨੂੰ ਮਨਾਇਆ ਜਾਵੇਗਾ।
Happy Dussehra Wishes: ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਵਿਜੈ ਦਸ਼ਮੀ ਭਾਵ ਦੁਸਹਿਰੇ ਦਾ ਤਿਉਹਾਰ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਦਾ ਅੰਤ ਕੀਤਾ ਸੀ। ਦੁਸਹਿਰੇ ਵਾਲੇ ਦਿਨ ਰਾਵਣ ਨੂੰ ਸਾੜਿਆ ਗਿਆ ਸੀ ਅਤੇ ਇਹ ਪਰੰਪਰਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ। ਹਿੰਦੂ ਪੰਚਾਂਗ ਅਨੁਸਾਰ, ਅਸ਼ਵਿਨ ਮਾਸ ਦੇ ਸ਼ੁਕਲ ਪੱਖ ਦੀ ਦਸ਼ਮੀ ਤਰੀਕ ਨੂੰ (ਦੀਵਾਲੀ ਤੋਂ ਠੀਕ 20 ਦਿਨ ਪਹਿਲਾਂ) ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 25 ਅਕਤੂਬਰ ਨੂੰ ਮਨਾਇਆ ਜਾਵੇਗਾ। ਵੈਸੇ ਤਾਂ ਹਰ ਸਾਲ ਦੁਸਹਿਰੇ ਵਾਲੇ ਦਿਨ ਗਲੀ-ਮੁਹੱਲੇ 'ਚ ਰਾਵਣ ਬਣਾਇਆ ਜਾਂਦਾ ਹੈ ਤੇ ਉਸਦਾ ਅੰਤ ਕੀਤਾ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਦੇ ਚੱਲਦਿਆਂ ਸ਼ਾਇਦ ਅਜਿਹਾ ਨਾ ਹੋ ਸਕੇ।
ਅਜਿਹੇ 'ਚ ਇਸ ਮੌਕੇ 'ਤੇ ਤੁਸੀਂ ਆਪਣੇ ਮਿੱਤਰਾਂ ਤੇ ਪਿਆਰਿਆਂ ਨੂੰ ਸ਼ੁੱਭਕਾਮਨਾਵਾਂ ਤਾਂ ਭੇਜ ਹੀ ਸਕਦੇ ਹੋ। ਇਸ ਲੇਖ 'ਚ ਅਸੀਂ ਤੁਹਾਨੂੰ ਦੁਸਹਿਰਾ ਵਿਸ਼ਜ਼ ਦੀ ਜਾਣਕਾਰੀ ਦੇ ਰਹੇ ਹਾਂ, ਜਿਸਾਂ ਨੂੰ ਤੁਸੀਂ ਆਪਣੇ ਦੋਸਤਾਂ ਨੂੰ ਵ੍ਹਟਸਐਪ ਅਤੇ ਮੈਸੇਂਜਰ ਰਾਹੀਂ ਭੇਜ ਸਕਦੇ ਹੋ।
1. ਇਸਤੋਂ ਪਹਿਲਾਂ ਕਿ ਦੁਸਹਿਰੇ ਦੀ ਸ਼ਾਮ ਹੋ ਜਾਵੇ,
ਮੇਰਾ ਮੈਜੇਸ ਦੂਸਰਿਆਂ ਵਾਂਗ ਆਮ ਹੋ ਜਾਵੇ,
ਸਾਰੇ ਮੋਬਾਈਲ ਨੈੱਟਵਰਕ ਜਾਮ ਹੋ ਜਾਵੇ ਅਤੇ ਦੁਸਹਿਰਾ ਵਿਸ਼ ਕਰਨਾ ਆਮ ਹੋ ਜਾਵੇ,
ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।
2. ਫੁੱਲ ਖਿੜ੍ਹਨ, ਖੁਸ਼ੀ ਤੁਹਾਡੇ ਕਦਮਾਂ ਨੂੰ ਛੂਹੇ,
ਕਦੇ ਨਾ ਹੋਵੇ ਦੁੱਖਾਂ ਦਾ ਸਾਹਮਣਾ,
ਧਨ ਹੀ ਧਨ ਆਵੇ ਤੁਹਾਡੇ ਵਿਹੜੇ,
ਇਹੀ ਹੈ ਦੁਸਹਿਰੇ ਦੇ ਸ਼ੁੱਭ ਮੌਕੇ 'ਤੇ ਮਨੋਕਾਮਨਾ।
ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ।
3. ਹੋਵੇ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਦਾ ਮੇਲਾ
ਕਦੇ ਨਾ ਆਵੇ ਕੋਈ ਝਮੇਲਾ
ਸਦਾ ਖੁਸ਼ੀ ਰਹੇ ਤੁਹਾਡੇ ਬਸੇਰੇ...
ਮੁਬਾਰਕ ਹੋਵੇ ਤੁਹਾਨੂੰ ਇਹ ਸ਼ੁੱਭ ਦੁਸਹਿਰਾ।
4. ਬੁਰਾਈ ਦਾ ਹੁੰਦਾ ਹੈ ਨਾਸ਼, ਦੁਸਹਿਰਾ ਲਿਆਉਂਦਾ ਹੈ ਉਮੀਦ ਦੀ ਆਸ,
ਰਾਵਣ ਦੀ ਤਰ੍ਹਾਂ ਤੁਹਾਡੇ ਦੁੱਖਾਂ ਦਾ ਹੋਵੇ ਨਾਸ਼,
ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।
5. ਅਧਰਮ 'ਤੇ ਧਰਮ ਦੀ ਜਿੱਤ
ਅਨਿਆਂ 'ਤੇ ਨਿਆਂ ਦੀ ਵਿਜੈ
ਬੁਰੇ 'ਤੇ ਚੰਗੇ ਦੀ ਜੈ-ਜੈ ਕਾਰ
ਇਹੀ ਹੈ ਦੁਸਹਿਰੇ ਦਾ ਤਿਉਹਾਰ।
ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ।
6. ਅੰਦਰ ਦੇ ਰਾਵਣ ਨੂੰ ਜੋ ਅੱਗ ਖ਼ੁਦ ਲਗਾਉਣਗੇ
ਸਹੀ ਮਾਇਨੇ 'ਚ ਉਹ ਹੀ ਦੁਸਹਿਰਾ ਮਨਾਉਣਗੇ
ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀ ਹਾਰਦਿਕ ਸ਼ੁਭਕਾਮਨਾ।
7. ਹਰ ਪਲ਼ ਤੁਹਾਡਾ ਜੀਵਨ ਸੁਨਹਿਰਾ
ਘਰ ਤੁਹਾਡੇ ਰਹੇ ਸਦਾ ਖੁਸ਼ੀਆਂ ਦਾ ਪਹਿਰਾ
ਰਹੋ ਤੁਸੀਂ ਕਿਤੇ ਵੀ ਜਹਾਨ 'ਚ
ਤੁਹਾਡੇ ਲਈ ਸ਼ੁਭ ਹੋਵੇ ਇਸ ਸਾਲ ਪਵਿੱਤਰ ਪਾਵਨ ਦੁਸਹਿਰਾ
ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ।