Hanuman Chalisa : ਆਧੁਨਿਕ ਵਿਗਿਆਨ ਤੋਂ ਪਹਿਲਾਂ ਹਨੂਮਾਨ ਚਾਲੀਸਾ 'ਚ ਹੋ ਚੁੱਕੈ ਸੂਰਜ-ਧਰਤੀ ਵਿਚਕਾਰਲੀ ਦੂਰੀ ਦਾ ਵਰਣਨ
Hanuman Chalisa 'ਚ ਸੂਰਜ ਅਤੇ ਧਰਤੀ ਦੀ ਦੂਰੀ ਦਾ ਵਰਣਨ ਕੀਤਾ ਗਿਆ ਹੈ। ਸੂਰਜ ਅਤੇ ਧਰਤੀ ਵਿਚਕਾਰ ਦੂਰੀ ਦਾ ਵਰਣਨ ਗੋਸਵਾਮੀ ਤੁਲਸੀਦਾਸ ਜੀ ਵੱਲੋਂ ਹਨੂੰਮਾਨ ਚਾਲੀਸਾ ਦੀ 18ਵੀਂ ਚੌਪਈ 'ਚ ਕੀਤਾ ਗਿਆ ਸੀ। ਇਹ ਚੌਪਈ ਹੈ-
Publish Date: Sat, 02 Sep 2023 03:04 PM (IST)
Updated Date: Sat, 02 Sep 2023 04:55 PM (IST)
ਨਵੀਂ ਦਿੱਲੀ, ਅਧਿਆਤਮ ਡੈਸਕ : Hanuman Chalisa Facts: ਗੋਸਵਾਮੀ ਤੁਲਸੀਦਾਸ ਵੱਲੋਂ ਰਚਿਤ ਹਨੂਮਾਨ ਚਾਲੀਸਾ ਨੂੰ ਹਿੰਦੂ ਧਰਮ 'ਚ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਵਿਚ ਭਗਵਾਨ ਸ਼੍ਰੀ ਰਾਮ ਦੇ ਪਿਆਰੇ ਭਗਤ ਹਨੂੰਮਾਨ ਜੀ ਦੇ ਗੁਣਾਂ ਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਜੋ ਵਿਅਕਤੀ ਰੋਜ਼ਾਨਾ ਹਨੂਮਾਨ ਚਾਲੀਸਾ ਦਾ ਪਾਠ ਕਰਦਾ ਹੈ, ਉਸ ਨੂੰ ਬਿਮਾਰੀਆਂ, ਦੋਸ਼ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਪਰ ਕੁਝ ਅਜਿਹੇ ਤੱਥ ਹਨੂਮਾਨ ਚਾਲੀਸਾ 'ਚ ਵੀ ਦੱਸੇ ਗਏ ਹਨ, ਜਿਨ੍ਹਾਂ ਦੀ ਚਰਚਾ ਅੱਜ ਵੀ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਇਕ ਹੈ ਧਰਤੀ ਤੇ ਸੂਰਜ ਵਿਚਕਾਰਲੀ ਦੂਰੀ। ਜਿਸ ਦਾ ਵਰਣਨ ਗੋਸਵਾਮੀ ਤੁਲਸੀਦਾਸ ਜੀ ਨੇ ਕਈ ਹਜ਼ਾਰ ਸਾਲ ਪਹਿਲਾਂ ਹਨੂਮਾਨ ਚਾਲੀਸਾ ਵਿੱਚ ਕੀਤਾ ਸੀ।
ਹਨੂੰਮਾਨ ਚਾਲੀਸਾ 'ਚ ਸੂਰਜ ਅਤੇ ਧਰਤੀ ਦੀ ਦੂਰੀ ਦਾ ਵਰਣਨ ਕੀਤਾ ਗਿਆ ਹੈ। ਸੂਰਜ ਅਤੇ ਧਰਤੀ ਵਿਚਕਾਰ ਦੂਰੀ ਦਾ ਵਰਣਨ ਗੋਸਵਾਮੀ ਤੁਲਸੀਦਾਸ ਜੀ ਵੱਲੋਂ ਹਨੂੰਮਾਨ ਚਾਲੀਸਾ ਦੀ 18ਵੀਂ ਚੌਪਈ 'ਚ ਕੀਤਾ ਗਿਆ ਸੀ। ਇਹ ਚੌਪਈ ਹੈ-
युग सहस्त्र योजन पर भानु, लिल्यो ताही मधुर फल जानू।।
ਹਨੂੰਮਾਨ ਚਾਲੀਸਾ ਪੂਰੀ ਤਰ੍ਹਾਂ ਅਵਧੀ ਭਾਸ਼ਾ 'ਚ ਰਚੀ ਗਈ ਹੈ। ਅਜਿਹੀ ਸਥਿਤੀ 'ਚ ਇਸ ਚੌਪਈ ਦਾ ਹਿੰਦੀ ਅਨੁਵਾਦ ਹੈ, ਹਨੂੰਮਾਨ ਜੀ ਨੇ 'ਏਕ ਯੂਗ, ਸਹਿਸਤਰ (1,000) ਯੋਜਨ' ਦੀ ਦੂਰੀ 'ਤੇ ਸਥਿਤ ਭਾਨੂ ਯਾਨੀ ਸੂਰਜ ਨੂੰ ਫਲ਼ ਸਮਝ ਕੇ ਆਪਣੇ ਮੁਖ 'ਚ ਭਰ ਲਿਆ ਸੀ। ਦੱਸ ਦੇਈਏ ਕਿ 12000 ਸਾਲ ਨੂੰ ਯੁਗ ਕਿਹਾ ਜਾਂਦਾ ਹੈ, ਇਕ ਸਹਿਸਤਰ 1000 ਸਾਲਾਂ ਦੇ ਬਰਾਬਰ ਹੁੰਦਾ ਹੈ ਜਦੋਂਕਿ ਇੱਕ ਯੋਜਨ 8 ਮੀਲ ਦੇ ਬਰਾਬਰ ਹੈ। ਜੇਕਰ ਇਨ੍ਹਾਂ ਸਭ ਨੂੰ ਗੁਣਾ ਕਰੀਏ ਤਾਂ ਜਵਾਬ 96000000 ਆਉਂਦਾ ਹੈ। ਇਕ ਮੀਲ 1.6 ਕਿਲੋਮੀਟਰ ਦੇ ਬਰਾਬਰ ਹੈ ਭਾਵ ਜੇਕਰ ਅਸੀਂ 96000000*1.6 ਕਰੀਏ ਤਾਂ ਜਵਾਬ 153600000 ਹੋਵੇਗਾ। ਇਸ ਦਾ ਮਤਲਬ ਹੈ ਕਿ ਸੂਰਜ ਅਤੇ ਧਰਤੀ ਵਿਚਕਾਰ ਦੂਰੀ ਲਗਪਗ 15 ਕਰੋੜ ਕਿਲੋਮੀਟਰ ਹੈ। ਜਦੋਂਕਿ ਆਧੁਨਿਕ ਖੋਜੀਆਂ ਨੇ ਸੂਰਜ ਤੇ ਧਰਤੀ ਵਿਚਕਾਰ ਦੂਰੀ ਦਾ ਸਹੀ ਅੰਦਾਜ਼ਾ ਲਗਾਇਆ ਤਾਂ ਜਵਾਬ 152 ਮਿਲੀਅਨ ਕਿਲੋਮੀਟਰ ਆਇਆ। ਇਸ ਦਾ ਮਤਲਬ ਹੈ ਕਿ ਹਨੂੰਮਾਨ ਚਾਲੀਸਾ 'ਚ ਦੱਸੀ ਗਈ ਦੂਰੀ ਵਿਚ ਸਿਰਫ ਇਕ ਫੀਸਦ ਦੀ ਗਲਤੀ ਹੈ।