ਪਰੰਪਰਾ ਅਨੁਸਾਰ, ਨਿੰਬੂ-ਮਿਰਚਾਂ ਦੇ ਇਸ ਗੁੱਛੇ ਨੂੰ ਹਫ਼ਤੇ 'ਚ ਇੱਕ ਵਾਰ, ਖਾਸ ਤੌਰ 'ਤੇ ਸ਼ਨਿੱਚਰਵਾਰ ਨੂੰ ਬਦਲਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਿੰਬੂ-ਮਿਰਚਾਂ ਦੇ ਗੁੱਛੇ 'ਚ ਨਕਾਰਾਤਮਕ ਊਰਜਾ ਫਸੀ ਹੁੰਦੀ ਹੈ, ਜਿਸ ਨੂੰ ਹਰ ਹਫ਼ਤੇ ਬਦਲਣਾ ਚਾਹੀਦਾ ਹੈ, ਤਾਂ ਜੋ ਨਕਾਰਾਤਮਕਤਾ ਦੂਰ ਰਹੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਭਾਰਤ ਵਿੱਚ ਸਦੀਆਂ ਤੋਂ ਘਰ ਦੇ ਬਾਹਰ ਜਾਂ ਦੁਕਾਨਾਂ ਦੇ ਦਰਵਾਜ਼ੇ 'ਤੇ ਨਿੰਬੂ ਅਤੇ ਸੱਤ ਮਿਰਚਾਂ ਟੰਗਣ ਦੀ ਪਰੰਪਰਾ ਚਲੀ ਆ ਰਹੀ ਹੈ। ਅੱਜ ਵੀ ਤੁਹਾਨੂੰ ਘਰਾਂ ਅਤੇ ਦੁਕਾਨਾਂ ਦੇ ਬਾਹਰ ਨਿੰਬੂ-ਮਿਰਚਾਂ ਲਟਕਦੀਆਂ ਦਿਖਾਈ ਦੇਣਗੀਆਂ। ਕਈ ਲੋਕ ਇਸ ਨੂੰ ਆਪਣਾ ਸੁਰੱਖਿਆ ਕਵਚ ਮੰਨਦੇ ਹਨ, ਤਾਂ ਕੁਝ ਲੋਕ ਇਸ ਨੂੰ ਸਿਰਫ਼ ਅੰਧਵਿਸ਼ਵਾਸ ਮੰਨਦੇ ਹਨ, ਪਰ ਕੀ ਤੁਸੀਂ ਸੋਚਿਆ ਹੈ ਕਿ ਇਸ ਪਰੰਪਰਾ ਦੇ ਪਿੱਛੇ ਦੀ ਵਜ੍ਹਾ ਕੀ ਹੈ?
ਨਿੰਬੂ-ਮਿਰਚ ਟੰਗਣ ਦੀ ਇਹ ਪਰੰਪਰਾ ਸਿਰਫ਼ ਇਕ ਟੋਟਕਾ ਨਹੀਂ ਹੈ, ਸਗੋਂ ਇਸ ਦੇ ਪਿੱਛੇ ਅਧਿਆਤਮਕ ਮਾਨਤਾਵਾਂ ਤੇ ਪ੍ਰਾਚੀਨ ਵਿਗਿਆਨਕ ਤਰਕ ਵੀ ਛੁਪੇ ਹੋਏ ਹਨ। ਆਓ ਜਾਣਦੇ ਹਾਂ ਕਿ ਇਹ ਪਰੰਪਰਾ ਸਾਡੇ ਸਮਾਜ ਵਿੱਚ ਇੰਨੀ ਡੂੰਘਾਈ ਨਾਲ ਕਿਉਂ ਜੁੜੀ ਹੋਈ ਹੈ।
ਤੁਸੀਂ ਸੁਣਿਆ ਹੋਵੇਗਾ ਕਿ ਵਧਦੇ-ਫੁੱਲਦੇ ਕਾਰੋਬਾਰ ਨੂੰ ਦੇਖ ਕੇ ਕਿਸੇ ਦੇ ਮਨ ਵਿੱਚ ਜਲਣ ਹੋਈ ਅਤੇ ਉਸ ਤੋਂ ਬਾਅਦ ਹੀ ਵਪਾਰ ਵਿੱਚ ਮੰਦੀ ਆਉਣ ਲੱਗੀ। ਇਸ ਨੂੰ ਹੀ ਨਜ਼ਰ ਲੱਗਣਾ ਕਹਿੰਦੇ ਹਨ। ਘਰ ਜਾਂ ਦੁਕਾਨ ਦੇ ਬਾਹਰ ਨਿੰਬੂ-ਮਿਰਚਾਂ ਟੰਗਣਾ ਇਸੇ ਬੁਰੀ ਨਜ਼ਰ ਤੋਂ ਬਚਣ ਦਾ ਇਕ ਤਰੀਕਾ ਮੰਨਿਆ ਜਾਂਦਾ ਹੈ।
ਅਜਿਹਾ ਮੰਨਦੇ ਹਨ ਕਿ ਨਿੰਬੂ ਨਕਾਰਾਤਮਕ ਊਰਜਾ (Negative Energy) ਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਤੇ ਮਿਰਚ ਨਕਾਰਾਤਮਕ ਖ਼ਿਆਲਾਂ ਤੇ ਈਰਖਾ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸ ਨਾਲ ਜਿਸ ਘਰ ਦੇ ਬਾਹਰ ਨਿੰਬੂ-ਮਿਰਚ ਟੰਗੀ ਹੁੰਦੀ ਹੈ, ਉਸ ਘਰ ਨੂੰ ਨਜ਼ਰ ਨਹੀਂ ਲੱਗਦੀ। ਜਦੋਂ ਇਹ ਨਿੰਬੂ-ਮਿਰਚਾਂ ਦਾ ਗੁੱਛਾ ਹੌਲੀ-ਹੌਲੀ ਸੁੱਕ ਕੇ ਕਾਲਾ ਪੈਣ ਲੱਗਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਸ ਨੇ ਘਰ ਦੇ ਅੰਦਰ ਆਉਣ ਵਾਲੀਆਂ ਸਾਰੀਆਂ ਬਲਾਵਾਂ ਅਤੇ ਬੁਰੀ ਨਜ਼ਰ ਨੂੰ ਆਪਣੇ ਅੰਦਰ ਸਮਾ ਲਿਆ ਹੈ।
ਅਜਿਹੀ ਵੀ ਮਾਨਤਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਨਿੰਬੂ-ਮਿਰਚ ਲਟਕਾਉਣ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਤੇ ਵਾਸਤੂ ਦੋਸ਼ ਦੂਰ ਹੁੰਦੇ ਹਨ। ਨੀਂਬੂ-ਮਿਰਚ ਨਕਾਰਾਤਮਕਤਾ ਨੂੰ ਘਰ ਦੇ ਬਾਹਰ ਰੱਖਦੇ ਹਨ ਅਤੇ ਬੁਰੀਆਂ ਸ਼ਕਤੀਆਂ ਨੂੰ ਘਰ ਦੇ ਅੰਦਰ ਨਹੀਂ ਆਉਣ ਦਿੰਦੇ। ਇਸ ਨਾਲ ਘਰ ਵਿੱਚ ਸੁੱਖ-ਸਮਰਿੱਧੀ ਆਉਂਦੀ ਹੈ ਅਤੇ ਬੁਰੀ ਨਜ਼ਰ ਘਰ ਦੇ ਬਾਹਰ ਹੀ ਰਹਿ ਜਾਂਦੀ ਹੈ।
ਪੁਰਾਣੇ ਸਮੇਂ 'ਚ ਕੀੜੇ-ਮਕੌੜਿਆਂ ਨੂੰ ਦੂਰ ਰੱਖਣ ਲਈ ਕੋਈ ਰਿਪੇਲੈਂਟ ਸਪ੍ਰੇਅ (Repellent Spray) ਨਹੀਂ ਹੁੰਦੇ ਸਨ। ਨਾਲ ਹੀ, ਪਹਿਲਾਂ ਕੱਚੇ ਘਰ ਜ਼ਿਆਦਾ ਹੁੰਦੇ ਸਨ, ਜਿਸ ਕਾਰਨ ਕੀੜੇ-ਮਕੌੜੇ ਵੀ ਜ਼ਿਆਦਾ ਆਉਂਦੇ ਸਨ। ਇਨ੍ਹਾਂ ਨੂੰ ਦੂਰ ਰੱਖਣ ਲਈ ਨਿੰਬੂ ਤੇ ਮਿਰਚਾਂ ਟੰਗੇ ਜਾਂਦੇ ਸਨ। ਨਿੰਬੂ ਦੀ ਗੰਧ ਅਤੇ ਮਿਰਚ ਦੀ ਤਿੱਖੀ ਖੁਸ਼ਬੂ ਕੀੜੇ-ਮਕੌੜਿਆਂ ਨੂੰ ਦੂਰ ਰੱਖਦੀ ਹੈ। ਇਸ ਲਈ ਇਹ ਇੱਕ ਕੁਦਰਤੀ ਰਿਪੇਲੈਂਟ (Natural Repellent) ਦੀ ਤਰ੍ਹਾਂ ਕੰਮ ਕਰਦੀ ਹੈ।
ਪਰੰਪਰਾ ਦੇ ਅਨੁਸਾਰ, ਨਿੰਬੂ-ਮਿਰਚਾਂ ਦੇ ਇਸ ਗੁੱਛੇ ਨੂੰ ਹਫ਼ਤੇ 'ਚ ਇੱਕ ਵਾਰ, ਖਾਸ ਤੌਰ 'ਤੇ ਸ਼ਨਿੱਚਰਵਾਰ ਨੂੰ ਬਦਲਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਨਿੰਬੂ-ਮਿਰਚਾਂ ਦੇ ਗੁੱਛੇ 'ਚ ਨਕਾਰਾਤਮਕ ਊਰਜਾ ਫਸੀ ਹੁੰਦੀ ਹੈ, ਜਿਸ ਨੂੰ ਹਰ ਹਫ਼ਤੇ ਬਦਲਣਾ ਚਾਹੀਦਾ ਹੈ, ਤਾਂ ਜੋ ਨਕਾਰਾਤਮਕਤਾ ਦੂਰ ਰਹੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।