Jupiter Transit 2026 : ਤਕਰੀਬਨ 12 ਸਾਲਾਂ ਬਾਅਦ ਗੁਰੂ ਆਪਣੀ ਉੱਚ ਰਾਸ਼ੀ ਕਰਕ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਆਓ ਜਾਣਦੇ ਹਾਂ ਆਨੰਦ ਸਾਗਰ ਪਾਠਕ, ਐਸਟਰੋਪੱਤਰੀ ਤੋਂ ਤੁਲਾ ਤੋਂ ਮੀਨ ਰਾਸ਼ੀ ਦੇ ਜਾਤਕਾਂ 'ਤੇ ਇਸ ਦਾ ਪ੍ਰਭਾਵ?

ਆਨੰਦ ਸਾਗਰ ਪਾਠਕ, ਐਸਟਰੋਪੱਤਰੀ : ਵੈਦਿਕ ਜੋਤਿਸ਼ ਸ਼ਾਸਤਰ 'ਚ ਗੁਰੂ ਗ੍ਰਹਿ ਨੂੰ ਸ਼ੁੱਭ ਗ੍ਰਹਿ ਮੰਨਿਆ ਜਾਂਦਾ ਹੈ। ਗੁਰੂ ਜਿਸਨੂੰ ਧਨ, ਸਿੱਖਿਆ, ਵਿਆਹ ਤੇ ਸੰਤਾਨ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਸਾਲ 2 ਜੂਨ 2026 ਨੂੰ ਗੁਰੂ ਗ੍ਰਹਿ ਕਰਕ ਰਾਸ਼ੀ 'ਚ ਗੋਚਰ ਕਰਨ ਜਾ ਰਹੇ ਹਨ। ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਤਕਰੀਬਨ 12 ਸਾਲਾਂ ਬਾਅਦ ਗੁਰੂ ਆਪਣੀ ਉੱਚ ਰਾਸ਼ੀ ਕਰਕ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਆਓ ਜਾਣਦੇ ਹਾਂ ਆਨੰਦ ਸਾਗਰ ਪਾਠਕ, ਐਸਟਰੋਪੱਤਰੀ ਤੋਂ ਤੁਲਾ ਤੋਂ ਮੀਨ ਰਾਸ਼ੀ ਦੇ ਜਾਤਕਾਂ 'ਤੇ ਇਸ ਦਾ ਪ੍ਰਭਾਵ?
ਦਸਵੇਂ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਤੁਹਾਡੇ ਕਰੀਅਰ ਦੇ ਨਜ਼ਰੀਏ ਤੋਂ ਬੇਹੱਦ ਸ਼ੁੱਭ ਹੈ। ਕਾਰਜ ਖੇਤਰ 'ਚ ਤਰੱਕੀ, ਲੀਡਰਸ਼ਿਪ ਦੇ ਮੌਕੇ ਤੇ ਸਨਮਾਨ 'ਚ ਵਾਧਾ ਹੋਵੇਗਾ। ਦੂਜੇ ਭਾਵ 'ਤੇ ਦ੍ਰਿਸ਼ਟੀ ਹੋਣ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਚੌਥੇ ਭਾਵ ਨੂੰ ਦੇਖਣ ਦੇ ਕਾਰਨ ਘਰ ਵਿਚ ਭੌਤਿਕ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਛੇਵੇਂ ਭਾਵ 'ਤੇ ਦ੍ਰਿਸ਼ਟੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਨਾਲ ਲੜਨ ਦੀ ਤਾਕਤ ਦੇਵੇਗੀ। ਭਾਵਾਂ ਦਾ ਇਹ ਆਪਸੀ ਸਬੰਧ ਕੇਂਦਰ ਸਥਾਨਾਂ ਨੂੰ ਮਜ਼ਬੂਤੀ ਦਿੰਦਾ ਹੈ।
ਉਪਾਅ: ਵੀਰਵਾਰ ਦੇ ਦਿਨ ਗਾਂ ਨੂੰ ਚਾਰਾ ਖੁਆਓ।
ਨੌਵੇਂ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਚੰਗੀ ਕਿਸਮਤ ਦਾ ਸੂਚਕ ਹੈ। ਉੱਚ ਸਿੱਖਿਆ, ਗਿਆਨ ਤੇ ਅਧਿਆਤਮ ਦੇ ਖੇਤਰ 'ਚ ਤੁਸੀਂ ਬਹੁਤ ਤਰੱਕੀ ਕਰੋਗੇ। ਪਹਿਲੇ ਭਾਵ 'ਤੇ ਦ੍ਰਿਸ਼ਟੀ ਹੋਣ ਨਾਲ ਤੁਹਾਡੀ ਸ਼ਖਸੀਅਤ ਪ੍ਰਭਾਵਸ਼ਾਲੀ ਬਣੇਗੀ ਤੇ ਸਮਾਜ ਵਿਚ ਮਾਣ-ਸਨਮਾਨ ਵਧੇਗਾ। ਤੀਜੇ ਭਾਵ 'ਤੇ ਉਨ੍ਹਾਂ ਦੀ ਕਿਰਪਾ ਤੁਹਾਡੇ ਸਾਹਸ ਨੂੰ ਵਧਾਏਗੀ। ਪੰਜਵੇਂ ਭਾਵ 'ਤੇ ਦ੍ਰਿਸ਼ਟੀ ਸੰਤਾਨ ਤੇ ਸਿੱਖਿਆ ਲਈ ਕਾਫੀ ਮੰਗਲਕਾਰੀ ਹੈ। ਤੁਹਾਨੂੰ ਤਜਰਬੇਕਾਰ ਗੁਰੂਆਂ ਦਾ ਮਾਰਗਦਰਸ਼ਨ ਪ੍ਰਾਪਤ ਹੋਵੇਗਾ।
ਉਪਾਅ: ਵੀਰਵਾਰ ਦੇ ਦਿਨ ਧਾਰਮਿਕ ਗ੍ਰੰਥਾਂ ਦਾ ਪਾਠ ਕਰੋ।
ਅੱਠਵੇਂ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਤੁਹਾਨੂੰ ਜੀਵਨ ਦੇ ਡੂੰਘੇ ਰਹੱਸਾਂ ਤੇ ਆਤਮ-ਚਿੰਤਨ ਵੱਲ ਲੈ ਕੇ ਜਾਵੇਗਾ। ਇਹ ਸਮਾਂ ਖੋਜ ਤੇ ਹੀਲਿੰਗ ਦੇ ਕੰਮਾਂ ਲਈ ਉੱਤਮ ਹੈ। ਦੂਜੇ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਤੁਹਾਡੀ ਬੱਚਤ ਤੇ ਧਨ ਦੀ ਸੁਰੱਖਿਆ ਲਈ ਚੰਗੀ ਹੈ। ਚੌਥੇ ਭਾਵ 'ਤੇ ਉਨ੍ਹਾਂ ਦੀ ਕਿਰਪਾ ਭਾਵਨਾਤਮਕ ਸਥਿਰਤਾ ਪ੍ਰਦਾਨ ਕਰੇਗੀ। ਬਾਰ੍ਹਵੇਂ ਭਾਵ 'ਤੇ ਦ੍ਰਿਸ਼ਟੀ ਹੋਣ ਨਾਲ ਵਿਦੇਸ਼ ਯਾਤਰਾ ਜਾਂ ਅਧਿਆਤਮਕ ਕਾਰਜਾਂ ਵਿਚ ਰੁਚੀ ਵਧੇਗੀ।
ਉਪਾਅ: ਰੋਜ਼ਾਨਾ "ॐ गुरवे नमः" ਦਾ ਜਾਪ ਕਰੋ।
ਸੱਤਵੇਂ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਵਿਆਹੁਤਾ ਜੀਵਨ ਤੇ ਵਪਾਰਕ ਸਾਂਝੇਦਾਰੀਆਂ ਲਈ ਕਾਫੀ ਮਹੱਤਵਪੂਰਨ ਹੈ। ਜੀਵਨਸਾਥੀ ਨਾਲ ਤਾਲਮੇਲ ਵਧੇਗਾ। ਗਿਆਰ੍ਹਵੇਂ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਧਨ ਲਾਭ ਤੇ ਸਮਾਜਿਕ ਵੱਕਾਰ ਵਧਾਏਗੀ। ਪਹਿਲੇ ਭਾਵ 'ਤੇ ਉਨ੍ਹਾਂ ਦੀ ਕਿਰਪਾ ਨਾਲ ਤੁਸੀਂ ਸਹੀ ਫ਼ੈਸਲੇ ਲੈਣ 'ਚ ਸਮਰੱਥ ਹੋਵੋਗੇ। ਤੀਜੇ ਭਾਵ ਨੂੰ ਦੇਖਣ ਦੇ ਕਾਰਨ ਤੁਸੀਂ ਨਵੀਂ ਪਹਿਲ ਕਰਨ ਤੇ ਯਾਤਰਾ ਕਰਨ 'ਚ ਰੁਚੀ ਲਵੋਗੇ।
ਉਪਾਅ: ਵੀਰਵਾਰ ਦੇ ਦਿਨ ਪੀਲੇ ਫਲਾਂ ਦਾ ਦਾਨ ਕਰੋ।
ਛੇਵੇਂ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਤੁਹਾਨੂੰ ਆਪਣੀ ਬੁੱਧੀ ਤੇ ਵਿਵੇਕ ਨਾਲ ਹਰ ਸਮੱਸਿਆ ਦਾ ਹੱਲ ਕੱਢਣ ਦੀ ਪ੍ਰੇਰਨਾ ਦੇਵੇਗਾ। ਕੰਮ ਵਾਲੀ ਥਾਂ 'ਤੇ ਜ਼ਿੰਮੇਵਾਰੀ ਵਧ ਸਕਦੀ ਹੈ, ਪਰ ਇਹ ਜ਼ਿੰਮੇਵਾਰੀ ਤੁਹਾਨੂੰ ਭਵਿੱਖ ਲਈ ਤਿਆਰ ਕਰੇਗੀ। ਦਸਵੇਂ ਭਾਵ 'ਤੇ ਦ੍ਰਿਸ਼ਟੀ ਤੁਹਾਡੇ ਕਰੀਅਰ 'ਚ ਵਿਕਾਸ ਨੂੰ ਯਕੀਨੀ ਕਰੇਗੀ। ਦੂਜੇ ਭਾਵ ਨੂੰ ਦੇਖਣ ਦੇ ਕਾਰਨ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਬਚਾਉਣ 'ਚ ਸਫ਼ਲ ਰਹੋਗੇ। ਅਧਿਆਤਮਕ ਕਾਰਜਾਂ 'ਚ ਮਨ ਲੱਗੇਗਾ।
ਉਪਾਅ: ਵੀਰਵਾਰ ਦੇ ਦਿਨ ਮੰਦਰ ਛੋਲਿਆਂ ਦੀ ਦਾਲ ਚੜ੍ਹਾਓ।
ਪੰਜਵੇਂ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਸਿੱਖਿਆ, ਸੰਤਾਨ, ਰਚਨਾਤਮਕਤਾ ਤੇ ਨਿਵੇਸ਼ ਦੇ ਕੰਮਾਂ 'ਚ ਤੁਹਾਨੂੰ ਸਫ਼ਲਤਾ ਮਿਲੇਗੀ। ਨੌਵੇਂ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਕਿਸਮਤ ਨੂੰ ਤੇਜ਼ ਕਰੇਗੀ ਤੇ ਅਧਿਆਤਮਕ ਉੱਨਤੀ 'ਚ ਸਹਾਇਕ ਹੋਵੇਗੀ। ਗਿਆਰ੍ਹਵੇਂ ਭਾਵ ਨੂੰ ਦੇਖਣ ਕਾਰਨ ਤੁਹਾਡੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਪਹਿਲੇ ਭਾਵ 'ਤੇ ਦ੍ਰਿਸ਼ਟੀ ਤੁਹਾਡੇ ਆਤਮ-ਵਿਸ਼ਵਾਸ ਤੇ ਗਿਆਨ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ।
ਉਪਾਅ: ਨਿਯਮਤ ਰੂਪ 'ਚ ਭਗਵਾਨ ਵਿਸ਼ਨੂੰ ਦੀ ਪੂਜਾ-ਅਰਚਨਾ ਕਰੋ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ: hello@astropatri.com