ਹਿੰਦ ਦੀ ਚਾਦਰ, ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ 5 ਵੈਸਾਖ (ਵੈਸਾਖ ਵਦੀ 5) ਸੰਮਤ 1678, 1 ਅਪੈ੍ਰਲ 1621 ਨੂੰ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਅੰਮਿ੍ਰਤਸਰ ‘ਗੁਰੂ ਕੇ ਮਹਿਲ’ ’ਚ ਪ੍ਰਗਟ ਹੋਏ।

ਹਿੰਦ ਦੀ ਚਾਦਰ, ਦਇਆ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ 5 ਵੈਸਾਖ (ਵੈਸਾਖ ਵਦੀ 5) ਸੰਮਤ 1678, 1 ਅਪੈ੍ਰਲ 1621 ਨੂੰ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਅੰਮਿ੍ਰਤਸਰ ‘ਗੁਰੂ ਕੇ ਮਹਿਲ’ ’ਚ ਪ੍ਰਗਟ ਹੋਏ। ਆਪ ਪੰਜ ਭਰਾ ਸਨ। ਵੱਡੇ ਭਰਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਣੀ ਰਾਇ ਤੇ ਬਾਬਾ ਅਟੱਲ ਰਾਇ ਜੀ। ਇਕ ਭੈਣ ਜਿੰਨ੍ਹਾਂ ਦਾ ਨਾਮ ਬੀਬੀ ਵੀਰੋ ਸੀ। ਆਪ ਸਭ ਤੋਂ ਛੋਟੇ ਸਨ। ਆਪ ਦਾ ਬਚਪਨ ਦਾ ਨਾਂ ‘ਤਿਆਗ ਮੱਲ’ ਸੀ। ਜਦ ਆਪ ਦਾ ਜਨਮ ਹੋਇਆ ਤਾਂ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਦੇ ਚਰਨਾਂ ’ਤੇ ਸੀਸ ਨਿਵਾਇਆ ਤੇ ਮੱਥਾ ਟੇਕਿਆ। ਭਾਈ ਬਿਧੀ ਚੰਦ ਦੇ ਪੁੱਛਣ ’ਤੇ ਆਪ ਨੇ ਦੱਸਿਆ ਕਿ ਇਹ ਬਾਲਕ ਸੱਚਾਈ ਦੇ ਰਾਹ ’ਤੇ ਜ਼ੁਲਮ ਨੂੰ ਮਿਟਾਉਣ ਲਈ ਆਖ਼ਰੀ ਸਵਾਸਾਂ ਤੱਕ ਲੜੇਗਾ। ਆਪ ਦਇਆ ਦੀ ਮੂਰਤ ਸਨ। ਆਪ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ। ਵਿਆਹ ਸਮੇਂ ਆਪ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ। ਸਾਰੀ ਬਰਾਤ ਜਾਣ ਲਈ ਬਾਹਰ ਦਰਵਾਜ਼ੇ ਵਿਚ ਖੜ੍ਹੀ ਸੀ। ਆਪ ਵੀ ਨਾਲ ਖੜ੍ਹੇ ਸਨ। ਉੱਥੇ ਆਪ ਨੇ ਇਕ ਨੰਗਾ ਭਿਖਾਰੀ ਬੱਚਾ ਵੇਖਿਆ ਤਾਂ ਆਪਣੇ ਤਨ ਦੇ ਸਾਰੇ ਕੱਪੜੇ ਉਤਾਰ ਕੇ ਉਸ ਭਿਖਾਰੀ ਨੂੰ ਪਹਿਨਾ ਦਿੱਤੇ। ਆਪ ਵਾਪਸ ਮਹਿਲਾਂ ’ਚ ਭੱਜ ਗਏ। ਮਾਤਾ ਜੀ ਦੇ ਪੁੱਛਣ ’ਤੇ ਆਪ ਨੇ ਦੱਸਿਆ ਕਿ ‘ਮਾਤਾ ਜੀ ਮੈਨੂੰ ਤਾਂ ਹੋਰ ਮਿਲ ਜਾਣਗੇ। ਉਸ ਨੂੰ ਕਿਸ ਨੇ ਦੇਣੇ ਹਨ।’ ਆਪ ਨੂੰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਨੇ ਪੰਜਾਬੀ, ਬਿ੍ਰਜ ਭਾਸ਼ਾ, ਗਣਿਤ ਤੇ ਸੰਗੀਤ ਦੀ ਸਿੱਖਿਆ ਵਿਚ ਡੂੰਘਾ ਗਿਆਨ ਪ੍ਰਾਪਤ ਕੀਤਾ। ਆਪ ਨੂੰ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਵਿਚ ਨਿਪੁੰਨਤਾ ਹਾਸਿਲ ਸੀ। ਆਪ ਬਹੁਤ ਹੀ ਬਹਾਦਰ ਯੋਧੇ ਵੀ ਸਨ। ਕਰਤਾਰਪੁਰ ਦੀ ਲੜਾਈ ’ਚ ਆਪ ਨੇ ਬਹਾਦਰੀ ਦੇ ਜੌਹਰ ਵਿਖਾਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਦਾ ਨਾਂ ‘ਤਿਆਗ ਮੱਲ’ ਤੋਂ ਬਦਲ ਕੇ ਤਲਵਾਰ ਚਲਾਉਣ ’ਚ ਦਲੇਰ ਤੇ ਨਿਪੁੰਨ, ਤਲਵਾਰ ਦਾ ਧਨੀ ‘ਤੇਗ ਬਹਾਦਰ’ ਰੱਖ ਦਿੱਤਾ।
ਆਪ ਦਾ ਵਿਆਹ ਕਰਤਾਰਪੁਰ ਨਿਵਾਸੀ ਲਾਲ ਚੰਦ ਜੀ ਦੀ ਪੁੱਤਰੀ ਗੁਜਰੀ ਜੀ ਨਾਲ 15 ਅੱਸੂ ਸੰਮਤ 1689, 1 ਅਕਤੂਬਰ 1632 ਈ: ਨੂੰ ਹੋਇਆ। 22 ਦਸੰਬਰ 1666 ਈ: ਨੂੰ ਆਪ ਦੇ ਘਰ ਇਕ ਤੇਜਸਵੀ ਪੁੱਤਰ ਦਾ ਜਨਮ ਹੋਇਆ। ਜਿਸ ਦਾ ਨਾਂ ‘ਗੋਬਿੰਦ ਰਾਏ’ ਰੱਖਿਆ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ’ਤੇ ਗੁਰਗੱਦੀ ਦੀ ਬਖ਼ਸ਼ਿਸ਼ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ 8 ਮਾਰਚ 1644 ਈ: (11 ਚੇਤ, 1701 ਬਿਕਰਮੀ) ਨੂੰ ਹੋਈ। ਉਸ ਤੋਂ ਬਾਅਦ ਗੁਰਗੱਦੀ ਦੀ ਬਖ਼ਸ਼ਿਸ਼ ਸ੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਜੀ ਨੂੰ ਅਕਤੂਬਰ 1661 ਈ: ’ਚ ਹੋਈ। ਸ੍ਰੀ ਗੁਰੂ ਹਰਕਿ੍ਰਸ਼ਨ ਸਾਹਿਬ ਜੀ ਦੇ ਦਿੱਲੀ ’ਚ ਜੋਤੀ ਜੋਤ ਸਮਾਉਣ ਤੋਂ ਬਾਅਦ, ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ‘ਮਹਾਨਕੋਸ਼’ ਦੇ ਪੰਨਾ. 600 ਦੇ ਅਨੁਸਾਰ ਆਪ ਚੇਤ ਸੁਦੀ 14 (24 ਚੇਤ) ਸੰਮਤ 1722 (20 ਮਾਰਚ ਸੰਨ 1665) ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ਗੁਰਗੱਦੀ ਮਿਲਣ ਤੱਕ ਲਗਪਗ 20 ਸਾਲ ਦਾ ਲੰਬਾ ਸਮ੍ਹਾਂ ਆਪ ਪ੍ਰਭੂ ਭਗਤੀ ’ਚ ਲੀਨ ਰਹੇ। ਆਪ ਨੇ ਸਿੱਖ ਧਰਮ ਦੇ ਪ੍ਰਚਾਰ ਹਿੱਤ ਦੌਰੇ ਆਰੰਭੇ ਜਿਸ ’ਚ ਆਪ ਬਾਬਾ ਬਕਾਲਾ ਤੋਂ ਸ੍ਰੀ ਅੰਮਿ੍ਰਤਸਰ ਸਾਹਿਬ (ਰਾਮਰਾਇ ਵੱਲੋਂ ਗੁਰੂ ਤੇਗ ਬਹਾਦਰ ਨੂੰ ਵੇਖ ਕੇ ਹਰਿਮੰਦਰ ਸਾਹਿਬ ਦਾ ਮੁੱਖ ਦਰਵਾਜ਼ਾ ਬੰਦ ਕਰ ਲੈਣ ’ਤੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਾਗੇ ਇਕ ਥੜੇ੍ਹ ਉੱਪਰ ਬੈਠ ਗਏ ਜਿੱਥੇ ਗੁਰਦੁਆਰਾ ਥੜ੍ਹਾ ਸਾਹਿਬ ਸੁਸ਼ੋਭਿਤ ਹੈ। ਉੱਥੋਂ ਆਪ ਵੱਲਾ, ਘੁੱਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨਤਾਰਨ, ਖੇਮਕਰਨ, ਕੀਰਤਪੁਰ ਤੇ ਬਿਲਾਸਪੁਰ ਗਏ। ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਆਪ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ। ਆਪ ਸੈਫਾਬਾਦ, ਧਮਧਾਨ, ਦਿੱਲੀ, ਮਥੁਰਾ, ਬਿੰ੍ਰਦਾਬਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਸਸਰਾਮ, ਗਯਾ, ਪਟਨਾ, ਮੁਘੇਰ, ਢਾਕਾ ਤੇ ਅਸਾਮ ਸਿੱਖੀ ਦੇ ਪ੍ਰਚਾਰ ਹਿੱਤ ਗਏ। ਇੰਨ੍ਹਾਂ ਯਾਤਰਾਵਾਂ ਤਹਿਤ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ, ਲੱਖਾਂ ਲੋਕ ਸਿੱਖ ਧਰਮ ’ਚ ਸ਼ਾਮਿਲ ਹੋ ਗਏ। ਇੰਨੀ੍ਹਂ ਦਿਨੀਂ ਹੀ ਔਰੰਗਜ਼ੇਬ ਜਨਤਾ ’ਤੇ ਅੱਤਿਆਚਾਰ ਕਰ ਰਿਹਾ ਸੀ। ਗੁਰੂ ਸਾਹਿਬ ਨੇ ਲੋਕਾਂ ਨੂੰ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਪ੍ਰੇਰਿਆ। ਇਹ ਔਰੰਗਜ਼ੇਬ ਲਈ ਨਾ-ਸਹਿਣਯੋਗ ਸੀ। ਉਧਰ ਰਾਮਰਾਇ (ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਵੱਡਾ ਲੜਕਾ ਤੇ ਗੁਰੂ ਹਰਕਿ੍ਰਸ਼ਨ ਜੀ ਦਾ ਵੱਡਾ ਭਰਾ ਜਿਸ ਨੇ ਬਾਣੀ ਦੀ ਤੁਕ ਬਦਲਣ ਦਾ ਹੌਸਲਾ ਕੀਤਾ ਸੀ) ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ’ਤੇ ਵੀ ਇਸ ਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। 25 ਮਈ 1675 ਈ: ਨੂੰ ਕਸ਼ਮੀਰੀ ਪੰਡਿਤਾਂ ਦਾ ਵਫ਼ਦ ਪੰਡਿਤ ਕਿਰਪਾ ਰਾਮ ਦੀ ਅਗਵਾਈ ’ਚ ਸ੍ਰੀ ਅਨੰਦਪੁਰ ਸਾਹਿਬ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ। ਔਰੰਗਜ਼ੇਬ ਦੇ ਅੱਤਿਆਚਾਰਾਂ ਦੀ ਕਹਾਣੀ ਸੁਣ ਕੇ ਗੁਰੂ ਸਾਹਿਬ ਸੋਚੀਂ ਪੈ ਗਏ ਤਾਂ ਬਾਲ ਗੋਬਿੰਦ ਰਾਏ ਦੇ ਪੁੱਛਣ ’ਤੇ ਆਪ ਨੇ ਦੱਸਿਆ ਕਿ ਕਿਸੇ ਸੱਚੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਹੀ ਪਵੇਗੀ ਤਾਂ ਗੋਬਿੰਦ ਰਾਏ ਜੀ ਬੋਲੇ, ‘ਪਿਤਾ ਜੀ, ਆਪ ਤੋਂ ਵੱਡਾ ਮਹਾਪੁਰਸ਼ ਹੋਰ ਕਿਹੜਾ ਹੋ ਸਕਦਾ ਹੈ। ਆਪ ਨੇ ਤਿੰਨ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਕ ’ਚ ਸ਼ਹੀਦੀ ਪ੍ਰਾਪਤ ਕੀਤੀ। ਤਿੰਨ ਗੁਰਸਿੱਖਾਂ ਨੂੰ 10 ਨਵੰਬਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਅਨੁਸਾਰ ਗੁਰੂ ਜੀ ਨੂੰ 12 ਮੱਘਰ ਸੁਦੀ 5 ਸੰਮਤ 1732 (12 ਮੱਘਰ, 11 ਨਵੰਬਰ ਸੰਨ 1675) ਨੂੰ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ। ਨੌਵੇਂ ਸਤਿਗੁਰੂ ਦੇ ਸ਼ਹੀਦੀ ਅਸਥਾਨ ਦਾ ਨਾਂ ‘ਸੀਸ ਗੰਜ’ ਹੈ ਜੋ ਦਿੱਲੀ ਦੇ ਚਾਂਦਨੀ ਚੌਕ ’ਚ ਹੈ। ਦੀਵਾਨ ਘਨੱ੍ਹਈਆ ਲਾਲ ਆਪਣੀ ਪੁਸਤਕ ‘ਤਾਰੀਖ਼-ਏ-ਪੰਜਾਬ ’ ਵਿਚ ਲਿਖਦਾ ਹੈ ਕਿ ‘ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨਾਲ ਔਰੰਗਜ਼ੇਬ ਦੇ ਸਾਮਰਾਜ ਦਾ ਪਤਨ ਹੋਣਾ ਆਰੰਭ ਹੋ ਗਿਆ।’ ‘ਤਵਾਰੀਖ਼ ਗੁਰੂ ਖਾਲਸਾ’ ਵਿਚ ਗਿਆਨੀ ਗਿਆਨ ਸਿੰਘ ਲਿਖਦਾ ਹੈ ਕਿ ‘ਗੁਰੂ ਜੀ ਦੀ ਸ਼ਹੀਦੀ ’ਤੇ ਦੇਵਤਿਆਂ ਨੇ ਫੱੁਲ ਬਰਸਾਏ।’ ਭਾਈ ਲੱਖੀ ਸ਼ਾਹ ਨੇ ਆਪਣੇ ਤਿੰਨ ਪੁੱਤਰਾਂ ਜਿੰਨ੍ਹਾਂ ਦੇ ਨਾਂ ਇਤਿਹਾਸ ਵਿਚ ਨਿਗਾਹੀਆ, ਹੇਮਾ ਤੇ ਹਾੜ੍ਹੀ ਕਰਕੇ ਆਉਂਦੇ ਹਨ ਤੇ ਚੌਥਾ ਸਿੱਖ ਭਾਈ ਧੂਮਾ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ੍ਹ ਨੂੰ ਆਪਣੇ ਰੂੰ ਵਾਲੇ ਗੱਡੇ ਵਿਚ ਛੁਪਾ ਕੇ ਆਪਣੇ ਘਰ ਲੈ ਆਂਦਾ ਤੇ ਘਰ ਨੂੰ ਅੱਗ ਲਗਾ ਕੇ ਸਸਕਾਰ ਕਰ ਦਿੱਤਾ। ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਚੱਕ ਨਾਨਕੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਦੀ ਦਲੇਰੀ ਬਹਾਦਰੀ ਤੇ ਸੂਰਬੀਰਤਾ ਤੋਂ ਖੁਸ਼ ਹੋ ਕੇ ‘ਰੰਗਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਬਖ਼ਸ਼ਿਸ਼ ਕੀਤਾ। 16 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ, ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਬਤ ਲਿਖਦੇ ਹਨ ਕਿ:
ਤੇਗ ਬਹਾਦਰ ਕੇ ਚਲਤ ਭਇਉ ਜਗਤ ਕੋ ਸੋਗ।।
ਹੈ ਹੈ ਹੈ ਸਭ ਭਇਉ ਜੈ ਜੈ ਜੈ ਸੁਰਲੋਕ।।
ਗੁਰੂ ਤੇਗ ਬਹਾਦਰ ਜੀ ਆਪਣੀ 54 ਵਰੇ੍ਹ 7 ਮਹੀਨੇ ਤੇ 10 ਦਿਨ ਦੀ ਸੰਸਾਰਕ ਆਯੂ ਦੌਰਾਨ 10 ਵਰੇ੍ਹ 7 ਮਹੀਨੇ ਤੇ 22 ਦਿਨ ਗੁਰਤਾਗੱਦੀ ’ਤੇ ਬਿਰਾਜਮਾਨ ਰਹੇ।
- ਧਰਮਿੰਦਰ ਸਿੰਘ ਚੱਬਾ