ਰਤਨ ਸ਼ਾਸਤਰ ਅਨੁਸਾਰ ਬ੍ਰਿਖ, ਮਿਥੁਨ, ਕੰਨਿਆ, ਤੁਲਾ, ਮਕਰ ਅਤੇ ਕੁੰਭ ਰਾਸ਼ੀ ਦੇ ਜਾਤਕਾਂ ਲਈ ਪੰਨਾ ਧਾਰਨ ਕਰਨਾ ਸ਼ੁਭ ਮੰਨਿਆ ਗਿਆ ਹੈ। ਪੰਨਾ ਪਹਿਨਣ ਲਈ ਸ਼ੁਕਲ ਪੱਖ ਦੇ ਬੁੱਧਵਾਰ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਤੁਸੀਂ ਇਸ ਨੂੰ ਸੋਨੇ ਜਾਂ ਚਾਂਦੀ ਦੀ ਮੁੰਦਰੀ ਵਿੱਚ ਜੜਵਾ ਕੇ ਹੱਥ ਦੀ ਸਭ ਤੋਂ ਛੋਟੀ ਉਂਗਲ ਯਾਨੀ ਕਨਿਸ਼ਠਾ (Pinky Finger) ਵਿੱਚ ਪਹਿਨ ਸਕਦੇ ਹੋ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ ਰਤਨਾਂ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ। ਵਿਅਕਤੀ ਦੀ ਕੁੰਡਲੀ 'ਚ ਗ੍ਰਹਿਆਂ-ਨਛੱਤਰਾਂ ਦੀ ਸਥਿਤੀ ਅਨੁਸਾਰ, ਹਰ ਰਤਨ ਦਾ ਪ੍ਰਭਾਵ ਵੱਖੋ-ਵੱਖਰਾ ਹੁੰਦਾ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ 'ਪੰਨਾ' (Emerald) ਦੀ, ਜਿਸ ਨੂੰ ਜੋਤਿਸ਼ ਸ਼ਾਸਤਰ 'ਚ ਨਵਗ੍ਰਹਿਆਂ ਦੇ ਰਾਜਕੁਮਾਰ ਬੁੱਧ ਗ੍ਰਹਿ ਦਾ ਰਤਨ ਮੰਨਿਆ ਜਾਂਦਾ ਹੈ। ਬੁੱਧ ਗ੍ਰਹਿ ਬੁੱਧੀ, ਬਾਣੀ, ਵਪਾਰ ਅਤੇ ਸੰਚਾਰ ਦਾ ਕਾਰਕ ਹੈ। ਅਜਿਹੇ 'ਚ ਆਓ ਜਾਣਦੇ ਹਾਂ ਪੰਨਾ ਧਾਰਨ ਕਰਨ ਦੇ ਕੁਝ ਜ਼ਰੂਰੀ ਨਿਯਮ।
ਰਤਨ ਸ਼ਾਸਤਰ ਅਨੁਸਾਰ ਬ੍ਰਿਖ, ਮਿਥੁਨ, ਕੰਨਿਆ, ਤੁਲਾ, ਮਕਰ ਅਤੇ ਕੁੰਭ ਰਾਸ਼ੀ ਦੇ ਜਾਤਕਾਂ ਲਈ ਪੰਨਾ ਧਾਰਨ ਕਰਨਾ ਸ਼ੁਭ ਮੰਨਿਆ ਗਿਆ ਹੈ। ਪੰਨਾ ਪਹਿਨਣ ਲਈ ਸ਼ੁਕਲ ਪੱਖ ਦੇ ਬੁੱਧਵਾਰ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਤੁਸੀਂ ਇਸ ਨੂੰ ਸੋਨੇ ਜਾਂ ਚਾਂਦੀ ਦੀ ਮੁੰਦਰੀ 'ਚ ਜੜਵਾ ਕੇ ਹੱਥ ਦੀ ਸਭ ਤੋਂ ਛੋਟੀ ਉਂਗਲ ਯਾਨੀ ਕਨਿਸ਼ਠਾ (Pinky Finger) 'ਚ ਪਹਿਨ ਸਕਦੇ ਹੋ।
ਮੁੰਦਰੀ ਪਹਿਨਣ ਤੋਂ ਪਹਿਲਾਂ ਇਸ ਨੂੰ ਕੱਚੇ ਦੁੱਧ, ਗੰਗਾਜਲ ਤੇ ਸ਼ਹਿਦ ਦੇ ਮਿਸ਼ਰਨ 'ਚ ਕੁਝ ਦੇਰ ਲਈ ਡੁਬੋ ਕੇ ਰੱਖ ਦਿਓ ਤਾਂ ਜੋ ਰਤਨ ਪੂਰੀ ਤਰ੍ਹਾਂ ਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਮੁੰਦਰੀ ਨੂੰ ਸਾਫ਼ ਪਾਣੀ ਨਾਲ ਧੋ ਕੇ ਕੱਢ ਲਓ। ਭਗਵਾਨ ਵਿਸ਼ਨੂੰ ਤੇ ਬੁੱਧ ਦੇਵ ਦਾ ਧਿਆਨ ਕਰਦੇ ਹੋਏ "ॐ ਬੁੰ ਬੁੱਧਾਯ ਨਮਹ" ਮੰਤਰ ਦਾ ਘੱਟੋ-ਘੱਟ 108 ਵਾਰ ਜਾਪ ਕਰੋ। ਮੰਤਰ ਜਾਪ ਤੋਂ ਬਾਅਦ ਪੂਰੀ ਸ਼ਰਧਾ ਨਾਲ ਮੁੰਦਰੀ ਨੂੰ ਧਾਰਨ ਕਰ ਲਓ।
ਕੋਈ ਵੀ ਰਤਨ ਤੁਹਾਡੀ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਅਨੁਸਾਰ ਵੱਖ-ਵੱਖ ਪ੍ਰਭਾਵ ਪਾਉਂਦਾ ਹੈ। ਇਸ ਲਈ ਪੰਨਾ ਜਾਂ ਕੋਈ ਵੀ ਹੋਰ ਰਤਨ ਧਾਰਨ ਕਰਨ ਤੋਂ ਪਹਿਲਾਂ ਕਿਸੇ ਤਜਰਬੇਕਾਰ ਜੋਤਸ਼ੀ ਤੋਂ ਆਪਣੀ ਕੁੰਡਲੀ ਦਾ ਵਿਸ਼ਲੇਸ਼ਣ ਜ਼ਰੂਰ ਕਰਵਾਉਣਾ ਚਾਹੀਦਾ ਹੈ। ਬਿਨਾਂ ਸਲਾਹ ਦੇ ਰਤਨ ਪਹਿਨਣਾ ਤੁਹਾਡੇ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।